ਅਹਿਮਦ ਰੁਸ਼ਦੀ
ਅਹਿਮਦ ਰੁਸ਼ਦੀ SI, PP (ਉਰਦੂ: احمد رشدی (24 ਅਪ੍ਰੈਲ 1934 - 11 ਅਪ੍ਰੈਲ 1983) ਪਾਕਿਸਤਾਨ ਦੇ ਫ਼ਿਲਮੀ ਉਦਯੋਗ ਦਾ ਇੱਕ ਮਾਇਆਨਾਜ਼ ਅਤੇ ਵਰਸਟਾਇਲ ਪਲੇਬੈਕ ਗਾਇਕ ਸੀ।[1][2] ਹਿੰਦ ਉਪਮਹਾਦੀਪ ਵਿੱਚ ਰੁਸ਼ਦੀ ਦਾ ਨਾਮ ਔਰ ਉਸ ਦੀ ਆਵਾਜ਼ ਕਿਸੇ ਤਾਆਰੁਫ਼ ਦੀ ਮੁਹਤਾਜ ਨਹੀਂ। ਆਵਾਜ਼ ਦੇ ਉਸ ਜਾਦੂਗਰ ਨੇ ਰੇਡੀਓ ਤੇ ਨਗ਼ਮਿਆਂ ਤੋਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਗਾਇਕੀ ਦਾ ਇਹ ਸਫ਼ਰ ਬਹੁਤ ਕਾਮਯਾਬ ਰਿਹਾ। ਉਸ ਨੇ ਉਰਦੂ, ਗੁਜਰਾਤੀ, ਬੰਗਾਲੀ, ਭੋਜਪੁਰੀ ਦੇ ਇਲਾਵਾ ਕਈ ਜ਼ਬਾਨਾਂ ਵਿੱਚ ਗੀਤ ਗਾਏ। ਅਹਿਮਦ ਰੁਸ਼ਦੀ ਦੀ ਖ਼ਾਸੀਅਤ ਸੀ ਕਿ ਉਹ ਜਿਸ ਫ਼ਨਕਾਰ ਦੇ ਲਈ ਗਾਉਂਦਾ, ਉਸੇ ਦੀ ਆਵਾਜ਼ ਔਰ ਉਸੇ ਦੇ ਅੰਦਾਜ਼ ਨੂੰ ਅਪਣਾ ਲੈਂਦਾ। ਅੱਜਕੱਲ੍ਹ ਫ਼ਿਲਮਾਂ ਦੇ ਕਈ ਮਸ਼ਹੂਰ ਗਾਇਕ ਰੁਸ਼ਦੀ ਨੂੰ ਹੀ ਅਪਣਾ ਉਸਤਾਦ ਮੰਨਦੇ ਹਨ। ਉਸ ਨੇ ਤਕਰੀਬਨ 583 ਫ਼ਿਲਮਾਂ ਦੇ ਲਈ 5000 ਗਾਣੇ ਗਾਏ।
ਅਹਿਮਦ ਰੁਸ਼ਦੀ | |
---|---|
![]() | |
ਜਾਣਕਾਰੀ | |
ਜਨਮ ਦਾ ਨਾਂ | ਸਯਦ ਅਹਿਮਦ ਰੁਸ਼ਦੀ |
ਉਰਫ਼ | ਆਵਾਜ਼ ਦਾ ਜਾਦੂਗਰ (ਉਰਦੂ: آواز کا جادوگر) ਸਟੇਜ ਦਾ ਉਸਤਾਦ (ਉਰਦੂ: اسٹیج کا استاد) ਰੁਸ਼ਦੀ ਸਾਹਿਬ(ਉਰਦੂ: رُشدی صاحب) |
ਜਨਮ | Hyderabad Deccan, British India | ਅਪ੍ਰੈਲ 24, 1934
ਮੂਲ | ![]() |
ਮੌਤ | ਅਪ੍ਰੈਲ 11, 1983 Karachi, ਪਾਕਿਸਤਾਨ | (ਉਮਰ 48)
ਵੰਨਗੀ(ਆਂ) | Classical music, pop, ghazal, disco, hip-hop, rock n roll |
ਕਿੱਤਾ | Urdu and regional playback singer |
ਸਾਜ਼ | Vocalist |
ਸਰਗਰਮੀ ਦੇ ਸਾਲ | 1951–1983 |
ਹਵਾਲੇਸੋਧੋ
- ↑ "Playback singer Ahmed rushdi remembered on his death anniversary". The News. Retrieved 11 April 2015.
- ↑ "Death Anniversary of Ahmed Rushdi". Duniya News. Retrieved 29 November 2015.