ਅਹਿਮਦ ਸਲੀਮ

ਪੰਜਾਬੀ ਕਵੀ

ਅਹਿਮਦ ਸਲੀਮ (ਜਨਮ 26 ਜਨਵਰੀ 1945 – 11 ਦਸੰਬਰ 2023)[1] ਇੱਕ ਪਾਕਿਸਤਾਨੀ ਪੰਜਾਬੀ ਲੇਖਕ, ਕਾਰਕੁਨ ਅਤੇ 2001 ਵਿੱਚ ਸਥਾਪਿਤ ਕੀਤੇ ਇੱਕ ਪ੍ਰਾਈਵੇਟ ਆਰਕਾਈਵ, ਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ ਦਾ ਸਹਿ ਸੰਸਥਾਪਕ ਸੀ।

ਅਹਿਮਦ ਸਲੀਮ
ਜਨਮ(1945-01-26)26 ਜਨਵਰੀ 1945
ਪੰਜਾਬ, ਬਰਤਾਨਵੀ ਭਾਰਤ
ਮੌਤ11 ਦਸੰਬਰ 2023(2023-12-11) (ਉਮਰ 78)
ਕਿੱਤਾਪੰਜਾਬੀ ਲੇਖਕ
ਰਾਸ਼ਟਰੀਅਤਾਪਾਕਿਸਤਾਨੀ
ਸਾਹਿਤਕ ਲਹਿਰਤਰੱਕੀਪਸੰਦ ਸਾਹਿਤ ਅੰਦੋਲਨ

ਮੁੱਢਲੀ ਜ਼ਿੰਦਗੀ

ਸੋਧੋ

ਮੁਹੰਮਦ ਸਲੀਮ ਖ਼ਵਾਜਾ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਇੱਕ ਪਿੰਡ ਮੀਨਾ ਗੋਂਦਲ ਵਿੱਚ ਹੋਇਆ ਸੀ। ਸਲੀਮ ਸੱਤ ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸੀ।

ਸਲੀਮ ਦੀ ਮੁਢਲੀ ਸਿੱਖਿਆ ਮੀਨਾ ਗੋਂਦਲ ਵਿੱਚ ਹੀ ਹੋਈ ਅਤੇ ਅੱਗੇ ਮੈਟ੍ਰਿਕ ਲਈ ਉਹ ਪਿਸ਼ਾਵਰ ਚਲਿਆ ਗਿਆ।

ਰਚਨਾਵਾਂ

ਸੋਧੋ

ਕਾਵਿ-ਸੰਗ੍ਰਹਿ

ਸੋਧੋ
  • ਕੂੰਜਾਂ ਮੋਈਆਂ
  • ਘੜੀ ਦੀ ਟਿਕ ਟਿਕ
  • ਨੂਰ ਮੁਨਾਰੇ (1996)
  • ਤਨ ਤੰਬੂਰ (1974),
  • ਮੇਰੀਆਂ ਨਜ਼ਮਾਂ ਮੋੜ ਦੇ (2005)
  • ਇੱਕ ਉਧੜੀ ਕਿਤਾਬ ਦੇ ਬੇਤਰਤੀਬੇ ਵਰਕੇ (2006)
  • ਲੋਕ ਵਾਰਾਂ (ਪੰਜਾਬੀ ਵਿੱਚ ਤਿੰਨ ਲੋਕ ਐਪਿਕ, ਇਸਲਾਮਾਬਾਦ, 1973) .
  • ਲੋਕ ਵਾਰਾਂ (ਭਾਰਤੀ ਐਡੀਸ਼ਨ), ਨਵੀਂ ਦਿੱਲੀ, 1973 .

ਨਾਵਲ

ਸੋਧੋ
  • ਝੋਕ ਰਾਂਝਣ ਦੀ (1983 ਦਾ ਪੰਜਾਬ ਦਾ ਸਫਰਨਾਮਾ - ਲਾਹੌਰ, 1990)
  • ਤੱਤੇ ਲਹੂ ਦਾ ਚਾਨਣ (ਪੰਜਾਬੀ ਵਿੱਚ ਸਾਹਿਤਕ ਨਿਬੰਧ - ਲਾਹੌਰ, 1999)

ਹਵਾਲੇ

ਸੋਧੋ
  1. "Ahmad Salim — Punjabi Encyclopedia - Folk Punjab". Archived from the original on 2014-02-19. Retrieved 2014-02-19. {{cite web}}: Unknown parameter |dead-url= ignored (|url-status= suggested) (help)