ਅੰਦਰੂਨੀ ਦਹਿਨ ਇੰਜਣ

ਅੰਦਰੂਨੀ ਦਹਿਨ ਇੰਜਣ ਅਜਿਹਾ ਇੰਜਨ ਹੈ ਜਿਸ ਵਿੱਚ ਬਾਲਣ ਅਤੇ ਆਕਸੀਕਾਰਕ ਸਾਰੇ ਪਾਸਿਆਂ ਤੋਂ ਬੰਦ ਇੱਕ ਬੇਲਣ ਆਕਾਰ ਦਹਿਨ ਚੈਂਬਰ ਵਿੱਚ ਜਲਦੇ ਹਨ। ਦਹਨ ਦੀ ਇਸ ਕਰਿਆ ਵਿੱਚ ਅਕਸਰ ਹਵਾ ਹੀ ਆਕਸੀਕਾਰਕ ਦਾ ਕੰਮ ਕਰਦੀ ਹੈ। ਜਿਸ ਬੰਦ ਚੈਂਬਰ ਵਿੱਚ ਦਹਿਨ ਹੁੰਦਾ ਹੈ ਉਸਨੂੰ ਦਹਿਨ ਚੈਂਬਰ (ਕੰਬਸ਼ਨ ਚੈਂਬਰ) ਕਹਿੰਦੇ ਹਨ।

4-ਸਟਰੋਕ ਡੀਜਲ ਇੰਜਣ ਦੇ ਸਲੰਡਰ ਦੀ ਡਾਇਆਗਰਾਮ:
Cਕਰੈਂਕ ਸ਼ਾਫਟ.
E–ਐਗਜੌਸਟ ਕੈਮਸ਼ਾਫਟ.
I–ਇਨਲੈੱਟ ਕੈਮਸ਼ਾਫਟ.
Pਪਿਸਟਨ.
Rਕਨੈਕਟਿੰਗ ਰਾਡ.
Sਸਪਾਰਕ ਪਲੱਗ.
Vvalves. red: exhaust, blue: intake.
Wcooling water jacket.
gray structureengine block.

ਦਹਿਨ ਦੀ ਇਹ ਕਿਰਿਆ ਤਾਪਨਿਕਾਸੀ (exothermic reaction) ਹੁੰਦੀ ਹੈ ਜੋ ਉੱਚ ਤਾਪ ਅਤੇ ਦਾਬ ਵਾਲੀਆਂ ਗੈਸਾਂ ਪੈਦਾ ਕਰਦੀ ਹੈ। ਇਹ ਗੈਸਾਂ ਦਹਿਨ ਚੈਂਬਰ ਵਿੱਚ ਲੱਗੇ ਹੋਏ ਇੱਕ ਪਿਸਟਨ ਨੂੰ ਧੱਕਦੇ ਹੋਏ ਫੈਲਰਦੀਆਂ ਹਨ। ਪਿਸਟਨ ਇੱਕ ਕਨੈਕਟਿੰਗ ਰਾਡ ਦੇ ਰਾਹੀਂ ਇੱਕ ਕਰੈਂਕ ਸ਼ਾਫਟ ਨਾਲ ਜੁੜਿਆ ਹੁੰਦਾ ਹੈ। ਇਸ ਪ੍ਰਕਾਰ ਜਦੋਂ ਪਿਸਟਨ ਹੇਠਾਂ ਦੀ ਤਰਫ ਜਾਂਦਾ ਹੈ ਤਾਂ ਰਾਡ ਨਾਲ ਜੁੜੀ ਕਰੈਂਕ ਸ਼ਾਫਟ ਘੁਮਣ ਲੱਗਦੀ ਹੈ। ਇਸ ਪ੍ਰਕਾਰ ਬਾਲਣ ਦੀ ਰਾਸਾਇਣਕ ਊਰਜਾ ਪਹਿਲਾਂ ਤਾਪ ਊਰਜਾ ਵਿੱਚ ਬਦਲਦੀ ਹੈ ਅਤੇ ਫਿਰ ਤਾਪ ਊਰਜਾ ਜੰਤਰਿਕ ਉਰਜਾ ਵਿੱਚ ਬਦਲ ਜਾਂਦੀ ਹੈ।