ਅੰਨ੍ਹੇ ਘੋੜੇ ਦਾ ਦਾਨ

ਗੁਰਵਿੰਦਰ ਸਿੰਘ ਦੁਆਰਾ 2011 ਦੀ ਪੰਜਾਬੀ ਫ਼ਿਲਮ

ਅੰਨ੍ਹੇ ਘੋੜੇ ਦਾ ਦਾਨ (ਅੰਗਰੇਜ਼ੀ: Alms for the blind horse) 2011 ਵਿੱਚ ਰਿਲੀਜ਼ ਹੋਈ ਭਾਰਤੀ ਪੰਜਾਬੀ ਫ਼ਿਲਮ ਹੈ। ਇਸਦਾ ਨਿਰਦੇਸ਼ਕ ਗੁਰਵਿੰਦਰ ਸਿੰਘ ਹੈ। ਗੁਰਦਿਆਲ ਸਿੰਘ ਦੇ ਨਾਵਲ 'ਅੰਨ੍ਹੇ ਘੋੜੇ ਦਾ ਦਾਨ' ਦੀ ਕਹਾਣੀ ਤੇ ਅਧਾਰਤ ਇਸ ਫ਼ਿਲਮ ਨੇ ਭਾਰਤ ਦੇ 59ਵੇਂ ਕੌਮੀ ਫ਼ਿਲਮ ਅਵਾਰਡਾਂ ਦੀ ਸਰਵੋਤਮ ਨਿਰਦੇਸ਼ਨ, ਸਿਨੇਮੇਟੋਗ੍ਰਾਫ਼ੀ ਅਤੇ ਪੰਜਾਬੀ ਦੀ ਸਰਵੋਤਮ ਫ਼ਿਲਮ ਕੈਟੇਗਰੀਆਂ ਦੇ ਇਨਾਮ ਜਿੱਤੇ। ਇਸ ਫ਼ਿਲਮ ਤੋਂ ਪਹਿਲਾਂ ਗੁਰਦਿਆਲ ਸਿੰਘ ਦੇ ਨਾਵਲ "ਮੜ੍ਹੀ ਦਾ ਦੀਵਾ" ਤੇ ਹੀ ਅਜਿਹੇ ਹੀ ਗੰਭੀਰ ਮਸਲਿਆ ਨੂੰ ਪੇਸ਼ ਕਰਦੀ ਫ਼ਿਲਮ ਬਣੀ ਹੈ। ਇਹ ਫ਼ਿਲਮ ਵੀ ਅਕਾਦਮਿਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਰਹੀ ਹੈ।[1]

ਅੰਨ੍ਹੇ ਘੋੜੇ ਦਾ ਦਾਨ
ਅੰਨ੍ਹੇ ਘੋੜੇ ਦਾ ਦਾਨ
ਅੰਨ੍ਹੇ ਘੋੜੇ ਦਾ ਦਾਨ ਦਾ ਇੱਕ ਦ੍ਰਿਸ਼
ਨਿਰਦੇਸ਼ਕਗੁਰਵਿੰਦਰ ਸਿੰਘ
ਲੇਖਕਗੁਰਦਿਆਲ ਸਿੰਘ
ਗੁਰਵਿੰਦਰ ਸਿੰਘ
ਨਿਰਮਾਤਾਭਾਰਤੀ ਕੌਮੀ ਫ਼ਿਲਮ ਵਿਕਾਸ ਕਾਰਪੋਰੇਸ਼ਨ
ਸਿਨੇਮਾਕਾਰਸੱਤਿਆ ਰਾਏ ਨਾਗਪੌਲ
ਸੰਪਾਦਕਉਜੱਵਲ ਚੰਦਰਾ
ਸੰਗੀਤਕਾਰਕੈਥਰੀਨ ਲੈਂਬ
ਰਿਲੀਜ਼ ਮਿਤੀ
2011
ਦੇਸ਼ਭਾਰਤ
ਭਾਸ਼ਾਪੰਜਾਬੀ
ਅੰਨ੍ਹੇ ਘੋੜੇ ਦਾ ਦਾਨ ਦਾ ਇੱਕ ਐਕਟਰ

ਕਥਾਨਕ

ਸੋਧੋ

ਮਿਥ ਵਿਆਖਿਆ

ਸੋਧੋ

ਨਾਵਲਕਾਰ ਗੁਰਦਿਆਲ ਸਿੰਘ ਅਨੁਸਾਰ 'ਅੰਨ੍ਹੇ ਘੋੜੇ ਦਾ ਦਾਨ' ਵਿਚਲੀ ਮਿਥ ਇਉਂ ਪ੍ਰਚਲਿਤ ਹੈ: "ਰਾਹੂ ਤੇ ਕੇਤੂ ਜਦੋਂ ਚੰਦਰਮਾ ਤੇ ਸੂਰਜ ਤੋਂ ਆਪਣਾ ਕਰਜ਼ਾ ਲੈਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਗ੍ਰਹਿਣ ਲੱਗਦਾ ਹੈ। ਇਨ੍ਹਾਂ ਅਸੁਰਾਂ ਦੇ ਰੱਥਾਂ ਦੇ ਘੋੜੇ ਕਾਲੇ ਰੰਗ ਦੇ ਤੇ ਅੰਨ੍ਹੇ ਹਨ। ਇਸ ਲਈ ਦੇਵਤਿਆਂ ਦੇ ਵਾਰਸ (ਕਥਿਤ ਉਤਮ ਜਾਤੀਆਂ) ਆਪਣੇ ਪੁਰਖਿਆਂ ਦਾ ਕਰਜ਼ ਲਾਹੁਣ ਲਈ, ਅਸੁਰਾਂ (ਰਾਹੂ, ਕੇਤੂ) ਦੇ ਵਾਰਸਾਂ ਨੂੰ ਜੇ ਕੁਝ ਦਾਨ ਦੇਣ (ਕਰਜ਼ ਮੋੜਨ) ਤਾਂ ਅਸੁਰਾਂ ਦੇ ਅੰਨ੍ਹੇ ਘੋੜੇ ਉਨ੍ਹਾਂ ਦੇ ਰੱਥਾਂ ਨੂੰ ਦੂਰ ਲੈ ਜਾਣਗੇ ਤੇ ਚੰਦਰਮਾ ਤੇ ਸੂਰਜ ਗ੍ਰਹਿਣ ਤੋਂ ਮੁਕਤ ਹੋ ਜਾਣਗੇ। ਇਸ ਕਥਾ ਦਾ ਕਦੋਂ, ਕਿਵੇਂ ਕੀ ਤੋਂ ਕੀ ਰੂਪ ਬਣਿਆ, ਇਸ ਦੇ ਅਨੇਕ ਕਾਰਨ ਹੋ ਸਕਦੇ ਹਨ, ਪਰ ਇਹ ਪ੍ਰਥਾ, ਅੱਜ ਤਕ ਵੀ ਅਨੇਕ ਪਿੰਡਾਂ ਵਿੱਚ ਕਾਇਮ ਹੈ। ਚੰਦਰਮਾ ਤੇ ਸੂਰਜ ਦੇ ਗ੍ਰਹਿਣ ਸਮੇਂ, ਪਿੰਡ ਦੇ ਦਲਿਤ ਲੋਕ ਬੋਰੀਆਂ, ਬੱਠਲ, ਪੱਲੜ੍ਹ, ਖੇਸ ਆਦਿ ਲੈ ਕੇ ਪਿੰਡ ਦੀਆਂ ਗਲੀਆਂ ਵਿੱਚ ਹੋਕਰੇ ਮਾਰਦੇ ਹਨ, ‘ਅੰਨ੍ਹੇ ਘੋੜੇ ਦਾ ਦਾਨ ਦਿਓ ਬਈ ਅੰਨ੍ਹੇ ਘੋੜੇ ਦਾ ਦਾਨ!’ ਉਤਮ ਜਾਤੀ ਦੇ ਕਿਸਾਨ, ਮਹਾਜਨ (ਕੋਈ ਵੀ ਹੋਣ) ਉਨ੍ਹਾਂ ਨੂੰ ਅਨਾਜ ਦਿੰਦੇ ਹਨ। (ਪੈਸੇ ਲੋਕਾਂ ਕੋਲ ਹੁੰਦੇ ਨਹੀਂ ਸਨ, ਉਂਝ ਵੀ ਦਾਨ ਅਨਾਜ ਦਾ ਹੀ ਉਤਮ ਮੰਨਿਆ ਜਾਂਦਾ ਹੈ।)। ਇਹ ਪ੍ਰਥਾ ਹੌਲੀ-ਹੌਲੀ ਸ਼ਹਿਰਾਂ ਵਿੱਚੋਂ ਤਾਂ ਖਤਮ ਹੋ ਗਈ ਪਰ ਅਨੇਕਾਂ ਪਿੰਡਾਂ ਵਿੱਚ ਅੱਜ ਵੀ ਜਾਰੀ ਹੈ।

ਨਾਵਲੀ ਰੂਪਾਂਤਰਨ

ਸੋਧੋ

"ਇਸ ਕਥਾ ਨੂੰ ਨਾਵਲ ਵਿੱਚ ਉਲਟਾਇਆ ਗਿਆ ਹੈ। ਕੁਝ ਚੇਤਨਾ ਆ ਜਾਣ ਕਾਰਨ, ਹੁਣ ਕਥਿਤ ਪਛੜੀਆਂ ਜਾਤੀਆਂ ਦੇ ਲੋਕ ਅਜਿਹਾ ਕੋਈ ‘ਦਾਨ’ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਉਹ ਆਪਣੇ ਨਾਲ ਹੁੰਦੀਆਂ ਬੇਇਨਸਾਫੀਆਂ ਤੇ ਧੱਕੇ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ, ਇਸ ਲਈ ‘ਦਾਨ’ ਨਹੀਂ ਉਹ ਆਪਣਾ ‘ਹੱਕ’ ਚਾਹੁੰਦੇ ਹਨ। ਅਜਿਹੇ ਹੱਕ ਲਈ (ਜੋ ਉਨ੍ਹਾਂ ਨੂੰ ਹੁਣ ਨਾ ਪਿੰਡਾਂ ਵਿੱਚ ਮਿਲਦਾ ਹੈ ਨਾ ਸ਼ਹਿਰਾਂ ਵਿਚ) ਸੰਘਰਸ਼ ਕਰਦੇ ਹਨ। ਪਰ ਉਨ੍ਹਾਂ ਵਿੱਚ ਅਜੇ ਵੀ ਗਿੱਡੂ ਵਰਗੇ, ਪੁਰਾਤਨ ਮਾਨਸਿਕਤਾ ਦਾ ਸ਼ਿਕਾਰ ਲੋਕ ਮੌਜੂਦ ਹਨ ਜੋ ਪੰਚ ਦੇ ਰੋਕਣ ਦੇ ਬਾਵਜੂਦ ਇਹ ‘ਦਾਨ’ ਮੰਗਣ ਜਾਂਦੇ ਹਨ।"[2]

ਫ਼ਿਲਮ ਵਿੱਚ

ਸੋਧੋ

ਇਸ ਪਿੰਡ ਦੇ ਲੋਕ ਕਿਸੇ ਤਰ੍ਹਾਂ ਸਮਝੌਤਾ ਕਰ ਚੁੱਕੇ ਹਨ। ਰੋਜ ਦੀ ਜਿੰਦਗੀ ਦੇ ਉਤਰਾ ਚੜ੍ਹਾ ਉਨ੍ਹਾਂ ਦੇ ਅੰਦਰ ਦੇ ਸੁਲਗਦੇ ਹੋਏ ਜਖਮਾਂ ਅਤੇ ਲਚਾਰੀ ਨੂੰ ਦਬਾ ਰੱਖਦੇ ਹਨ। ਇੱਥੇ ਇਸ ਪਿੰਡ ਦੇ ਿਵਹੜੇ ਵਿੱਚ ਇੱਕ ਬਜ਼ੁਰਗ ਆਪਣੇ ਛੋਟੇ ਜਿਹੇ ਪਰਵਾਰ ਦੇ ਨਾਲ ਜਿੰਦਗੀ ਨਾਲ ਸੁਲਹਾ ਕਰ ਕਿਸੇ ਤਰ੍ਹਾਂ ਜੀ ਰਿਹਾ ਹੈ।

ਪਿੰਡ ਤੋਂ ਦੂਰ ਇੱਕ ਛੋਟੇ ਸ਼ਹਿਰ ਵਿੱਚ ਿੲਸ ਬਜ਼ੁਰਗ ਦਾ ਪੁੱਤਰ ਮੇਲੂ ਰਿਕਸ਼ਾ ਚਲਾਂਦਾ ਹੈ ਪਰ ਰਿਕਸ਼ਾ ਵਾਲੇ ਹੜਤਾਲ ਉੱਤੇ ਚਲੇ ਗਏ ਹਨ। ਪਿੰਡ ਵਿੱਚ ਹੀ ਇੱਕ ਮਾਲਿਕ ਨੇ ਆਪਣੀ ਉਸ ਜ਼ਮੀਨ ਦਾ ਸੌਦਾ ਵੱਡੇ ਉਦਯੋਗਪਤੀਆਂ ਨਾਲ ਕਰ ਦਿੱਤਾ ਹੈ, ਜਿੱਥੇ ਇੱਕ ਵਿਹੜੇ ਵਾਲੇ ਪਰਿਵਾਰ ਦਾ ਘਰ ਹੈ। ਤੇ ਇਸ ਜਮੀਨ ਦੇ ਨਵੇਂ ਮਾਲਕ ਿਵਹੜੇ ਵਾਲੇ ਪਰਿਵਾਰ ਦਾ ਘਰ ਢੁਆ ਿਦੰਦੇ ਹਨ।

ਬਜ਼ੁਰਗ ਅਤੇ ਉਸਦਾ ਪੁੱਤਰ ਨਹੀਂ ਜਾਣਦੇ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ। ਉਨ੍ਹਾਂ ਦੇ ਚਿਹਰੇ ਿਵਹੜੇ ਵਾਲਿਆਂ ਦੀ ਉਦਾਸੀ ਦਾ ਪ੍ਰਤੀਕ ਹਨ ਅਤੇ ਉਨ੍ਹਾਂ ਦੀ ਲਾਚਾਰੀ ਨੂੰ ਦਰਸ਼ਾਉਂਦੇ ਹਨ।

ਇਸ ਪਿੰਡ ਵਿੱਚ ਲੋਕਾਂ ਨੂੰ ਉਨ੍ਹਾਂ ਦੀ ਅਣਹੋਂਦ ਨੇ ਮੁਰਦਾ ਬਣਾ ਦਿੱਤਾ ਹੈ। ਲੋਕਾਂ ਦੇ ਚਿਹਰੇ ਬਹੁਤ ਵੱਡੀ ਦਾਸਤਾਨ ਕਹਿੰਦੇ ਹਨ ਖਾਸ ਤੌਰ ਉੱਤੇ ਪੀੜ ਅਤੇ ਕਸ਼ਟ ਦੀ। ਫ਼ਿਲਮ ਵਿੱਚ ਹਰ ਕਿਰਦਾਰ, ਕਈ ਸਾਲਾਂ ਦੀ ਨਾਉਮੀਦੀ ਨੂੰ ਆਪਣੇ ਦਿਲ ਵਿੱਚ ਲੈ ਕੇ ਜੀਣ ਦੀ ਕੋਸ਼ਿਸ਼ ਵਿੱਚ ਜੁਟਿਆ ਹੋਇਆ ਹੈ।

ਦਰਅਸਲ ਫ਼ਿਲਮ ਉਨ੍ਹਾਂ ਦਲਿਤ ਕਿਸਾਨਾਂ ਦੀ ਹੈ ਜੋ ਮਜਦੂਰੀ ਤਾਂ ਜਿਆਦਾ ਤੋਂ ਜਿਆਦਾ ਕਰਦੇ ਹਨ ਪਰ ਨਾ ਤਾਂ ਉਨ੍ਹਾਂ ਨੂੰ ਉਸਦਾ ਪੈਸਾ ਮਿਲਦਾ ਹੈ ਅਤੇ ਨਾ ਹੀ ਕੋਈ ਇੱਜਤ ਮਾਣ। ਫ਼ਿਲਮ ਸਮਾਜ ਵਿੱਚ ਫੈਲੀ ਅਸਮਾਨਤਾ ਨੂੰ ਪੇਸ਼ ਕਰਦੀ ਹੈ।

ਇਨਾਮ

ਸੋਧੋ

ਇਸ ਦਾ ਪ੍ਰੀਮੀਅਰ 68ਵੇਂ ਵੀਨਸ ਫ਼ਿਲਮ ਫ਼ੈਸਟੀਵਲ ’ਚ ਹੋਇਆ। ਇਸਨੇ ਆਬੂਧਾਬੀ ਫ਼ਿਲਮ ਫ਼ੈਸਟੀਵਲ ’ਚ ਖ਼ਾਸ ਜਿਊਰੀ ਇਨਾਮ ਅਤੇ 50000 $ ਡਾਲਰ ਦੀ ਬਲੈਕ ਪਰਲ ਟਰਾਫ਼ੀ ਜਿੱਤੀ। ਇਹ ਫ਼ਿਲਮ 59ਵੇਂ ਬੀ. ਐਫ਼. ਆਈ ਲੰਡਨ ਫ਼ਿਲਮ ਫ਼ੈਸਟੀਵਲ ਅਤੇ ਬੁਸਾਨ ਫ਼ਿਲਮ ਫ਼ੈਸਟੀਵਲ ਵਿੱਚ ਵੀ ਵਿਖਾਈ ਗਈ।

ਕਾਸਟ

ਸੋਧੋ
  • ਸੈਮੂਅਲ ਜੌਨ ਬਤੌਰ ਮੇਲੂ (ਰਿਕਸ਼ੇਵਾਲ਼ਾ)
  • ਮਲ ਸਿੰਘ ਬਤੌਰ ਮੇਲੂ ਦਾ ਪਿਓ
  • ਸਰਬਜੀਤ ਕੌਰ ਬਤੌਰ ਦਿਆਲੋ
  • ਇਮੈਨਿਊਲ ਸਿੰਘ ਬਤੌਰ ਭੂਪੀ
  • ਲੱਖਾ ਸਿੰਘ ਬਤੌਰ ਲੱਖਾ
  • ਗੁਰਵਿੰਦਰ ਸਿੰਘ ਬਤੌਰ ਦੁੱਲਾ
  • ਧਰਮਿੰਦਰ ਕੌਰ ਬਤੌਰ ਮਾਂ

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ