ਅੱਕਈ ਪਦਮਾਸ਼ਾਲੀ
ਅੱਕਈ ਪਦਮਾਸ਼ਾਲੀ ਭਾਰਤੀ ਟਰਾਂਸਜੈਂਡਰ ਕਾਰਕੁੰਨ, ਪ੍ਰੇਰਣਾਤਮਕ ਬੁਲਾਰਾ ਅਤੇ ਗਾਇਕਾ ਹੈ। ਉਸਨੂੰ ਰਾਜਯੋਤਸਵਾ ਪ੍ਰਸ਼ਾਸਤੀ ਮਿਲਣਾ, ਜੋ ਕਰਨਾਟਕ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਹੈ ਅਤੇ ਇੰਡੀਅਨ ਵਰਚੁਅਲ ਯੂਨੀਵਰਸਿਟੀ ਦੁਆਰਾ ਉਸਨੂੰ ਸ਼ਾਂਤੀ ਅਤੇ ਸਿੱਖਿਆ ਲਈ ਡਾਕਟਰੇਟ ਦੀ ਮਾਨਤ ਉਪਾਧੀ ਨਾਲ ਸਨਮਾਨਿਤ ਕਰਨਾ ਉਸਦੀਆਂ ਸਰਗਰਮੀਆਂ ਵਿੱਚ ਸ਼ਾਮਿਲ ਹੈ।[1][2][3] ਉਹ ਕਰਨਾਟਕ ਦੀ ਪਹਿਲੀ ਟਰਾਂਸਜੈਂਡਰ ਵਿਅਕਤੀ ਹੈ, ਜਿਸਨੇ ਆਪਣਾ ਵਿਆਹ ਰਜਿਸਟਰ ਕਰਵਾਇਆ।[4]
ਅੱਕਈ ਪਦਮਾਸ਼ਾਲੀ | |
---|---|
ਜਨਮ | |
ਪੇਸ਼ਾ | ਪ੍ਰੇਰਣਾਤਮਕ ਬੁਲਾਰਾ, ਟਰਾਂਸਜੈਂਡਰ ਅਧਿਕਾਰ ਕਾਰਕੁੰਨ, ਸ਼ਾਸਤਰੀ ਸੰਗੀਤ ਗਾਇਕਾ |
ਪੁਰਸਕਾਰ | ਕਰਨਾਟਕਾ ਰਾਜਯੋਤਸਵਾ ਸਨਮਾਨ |
ਮੁੱਢਲਾ ਜੀਵਨ ਅਤੇ ਕੈਰੀਅਰ
ਸੋਧੋਪਦਮਾਸ਼ਾਲੀ ਜਨਮ ਸਮੇਂ ਪੁਰਸ਼ ਸੀ, ਉਸਦਾ ਜਨਮ ਬੰਗਲੌਰ ਦੇ ਮੱਧ-ਸ਼੍ਰੇਣੀ ਪਰਿਵਾਰ ਵਿੱਚ ਹੋਇਆ।[5] ਉਸਦੇ ਪਿਤਾ ਏਅਰਫੋਰਸ ਵਿੱਚ ਸਨ ਅਤੇ ਮਾਂ ਹੋਮਮੇਕਰ ਹੈ। 12 ਸਾਲ ਦੀ ਉਮਰ ਵਿੱਚ ਜਦੋਂ ਖੁਦਕੁਸ਼ੀ ਕਰਨ ਤੋਂ ਅਸਫ਼ਲ ਰਹੀ, ਉਸਨੇ ਲਿੰਗ ਪਹਿਚਾਣ ਦੀ ਪੁਸ਼ਟੀ ਲਈ ਹਰ ਸੰਭਵ ਯਤਨ ਕੀਤਾ। ਹੌਲੀ ਹੌਲੀ ਉਸਨੇ ਆਪਣੇ ਭਰਾ ਨੂੰ ਆਪਣੀ ਲਿੰਗ ਪਛਾਣ ਬਾਰੇ ਦੱਸਿਆ। ਜਦੋਂ ਉਹ ਸਕੂਲ ਜਾਂਦੀ ਸੀ ਸੀ ਤਾਂ ਉਹ ਬੰਗਲੌਰ ਦੇ ਕਬਨ ਪਾਰਕ ਵਿੱਚ ਟਰਾਂਸ-ਔਰਤਾਂ ਨੂੰ ਵੇਖਦੀ ਸੀ ਅਤੇ ਉਨ੍ਹਾਂ ਜਿਹਾ ਬਣਨਾ ਚਾਹੁੰਦੀ ਸੀ।[6] ਉਸਨੇ ਆਪਣੀ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸਦੇ ਮਾਂ-ਪਿਉ ਉਸਨੂੰ ਝਿੜਕਦੇ ਸਨ, ਜਦੋਂ ਉਹ ਆਪਣੀ ਭੈਣ ਦੇ ਕੱਪੜੇ ਪਹਿਨਦੀ ਸੀ ਅਤੇ ਕੁੜੀਆਂ ਵਿੱਚ ਖੇਡਣਾ ਪਸੰਦ ਕਰਦੀ ਸੀ, ਉਸਦੇ ਕਹਿਣ ਅਨੁਸਾਰ ਉਸਦਾ ਬਚਪਨ ਕਾਫੀ ਉਲਝਣਾਂ ਭਰਿਆ ਸੀ।[5] ਇਹ ਉਸਦਾ ਭਰਾ ਹੀ ਸੀ, ਜਿਸਨੇ ਮਾਂ-ਪਿਉ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਸਮਝਣ ਅਤੇ ਉਸਦੇ 'ਅਜਿਹਾ ਹੋਣ' ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਉਸਨੂੰ ਡਾਕਟਰ ਅਤੇ ਹੋਰ ਮਾਹਿਰਾਂ ਕੋਲ ਲੈ ਕੇ ਗਏ। ਪਦਮਾਸ਼ਾਲੀ ਨੇ ਦੱਸਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਬਾਅਦ ਵਿੱਚ ਉਸ ਨੂੰ ਸੈਕਸ ਵਰਕ ਵਿੱਚ ਜਾਣ ਲਈ ਮਜ਼ਬੂਰ ਕੀਤਾ ਗਿਆ, ਜੋ ਚਾਰ ਸਾਲ ਤੱਕ ਜਾਰੀ ਰਿਹਾ। ਉਦੋਂ ਹੀ ਉਹ ਦੂਜੇ ਟਰਾਂਸਜੈਂਡਰ ਲੋਕਾਂ ਦੇ ਸੰਪਰਕ ਵਿੱਚ ਆਈ ਅਤੇ ਉਹ ਆਪਣੇ ਅਨੁਭਵ ਨਾਲ ਹਮਦਰਦੀ ਕਰਨ ਯੋਗ ਹੋਈ।[1]
ਸਰਗਰਮੀ
ਸੋਧੋਪਦਮਾਸ਼ਾਲੀ ਨੇ ਸਰਗਰਮੀਆਂ ਵਿੱਚ ਬੰਗਲੌਰਦੇ ਐਲ.ਜੀ.ਬੀ.ਟੀ ਸਮੂਹ ਅਧਾਰਿਤ ਸੰਗਮਾ ਵਿੱਚ ਸ਼ਾਮਿਲ ਹੋ ਕੇ ਹਿੱਸਾ ਲੈਣਾ ਸ਼ੁਰੂ ਕੀਤਾ, ਜਿਸ ਵਿੱਚ ਉਹ ਬਹੁਤ ਸਾਰੇ ਮਨਾਂ ਨੂੰ ਪ੍ਰੇਰਿਤ ਕਰਦੀ ਸੀ1 ਉਦੋਂ ਤੋਂ ਹੀ ਉਹ ਘੱਟ ਗਿਣਤੀ ਵਜੋਂ ਟਰਾਂਸਜੈਂਡਰ ਲੋਕਾਂ ਦੇ ਹੱਕਾਂ ਅਤੇ ਸਨਮਾਨ ਦੀ ਲੜ੍ਹਾਈ ਲੜ ਰਹੀ ਹੈ।[5][7]
ਹਵਾਲੇ
ਸੋਧੋ- ↑ 1.0 1.1 Ralph Alex Arakal (2017-11-04). "Urban Legend: 'Gender is about the right to choose'". Deccan Chronicle. Archived from the original on 2018-04-24. Retrieved 2018-04-21.
- ↑ "In a First, Karnataka Govt to Honour a Transgender with the Rajyotsava Award". The Better India (in ਅੰਗਰੇਜ਼ੀ (ਅਮਰੀਕੀ)). 2015-10-31. Retrieved 2019-06-11.
- ↑ R, Shilpa Sebastian (2019-01-16). "A moment of pride". The Hindu (in Indian English). ISSN 0971-751X. Retrieved 2019-06-11.
- ↑ "Akkai Padmashali is 1st transgender to register for marriage in Karnataka". The Times of India. Retrieved 2018-04-21.
- ↑ 5.0 5.1 5.2 "At 12 She Wanted To Die. Today She Is Inspiring Hundreds To Fight For Transgender Rights & Justice". The Better India. 2015-04-14. Retrieved 2018-04-21.
- ↑ "I Am A Transgender, I Am A Proud Woman Born Without Vagina, Breasts And Uterus : Akkai Padmashali". 2015-07-31. Retrieved 2018-04-21.[permanent dead link]
- ↑ Prarthana, Ruth (2019-01-23). "Pride against prejudice". Deccan Chronicle (in ਅੰਗਰੇਜ਼ੀ). Retrieved 2019-06-11.