ਅੱਕ ਦੀ ਪੂਜਾ
ਅੱਕ ਇਕ ਜੰਗਲੀ ਪੌਦਾ ਹੈ। ਇਸ ਦਾ ਦੁੱਧ ਜ਼ਹਿਰੀਲਾ ਹੁੰਦਾ ਹੈ। ਇਹ ਕਈ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਕਈ ਜਾਤੀਆਂ ਅਤੇ ਗੋਤਾਂ ਵਾਲੇ ਲੋਕ ਅੱਕ ਦੀ ਪੂਜਾ ਕਰਦੇ ਹਨ। ਚੂਹੜੇ ਜਾਤੀ ਵਾਲਿਆਂ ਦੇ ਜਦ ਕੋਈ ਬੱਚਾ ਜੰਮਦਾ ਸੀ ਤਾਂ ਅੱਕ ਦੇ ਪੱਤਿਆਂ ਨੂੰ ਖੰਮਣੀ ਵਿਚ ਪਰੋ ਕੇ ਦਰਵਾਜੇ ਉੱਪਰ ਲਟਕਾਇਆ ਜਾਂਦਾ ਸੀ। ਵਿਸ਼ਵਾਸ ਕੀਤਾ ਜਾਂਦਾ ਸੀ ਕਿ ਅਜੇਹਾ ਕਰਨ ਨਾਲ ਮਾੜੀਆਂ ਰੂਹਾਂ ਘਰ ਅੰਦਰ ਆ ਕੇ ਬੱਚੇ ਨੂੰ ਤੰਗ ਨਹੀਂ ਕਰਨਗੀਆਂ। ਬੱਚੇ ਉੱਪਰ ਮਾੜੀਆਂ ਰੂਹਾਂ ਦਾ ਕੋਈ ਅਸਰ ਨਹੀਂ ਹੋਵੇਗਾ। ਕਈ ਪਰਿਵਾਰ ਵਾਲੇ ਅੱਕ ਦੇ ਪੱਤਿਆਂ ਨੂੰ ਦਰਵਾਜੇ ਉੱਪਰ ਲਟਕਾਉਣ ਦੀ ਥਾਂ ਉਸ ਕਮਰੇ ਦੀ ਛੱਤ ਉੱਪਰ ਰੱਖ ਦਿੰਦੇ ਸਨ ਜਿੱਥੇ ਜਣੇਪੇ ਵਾਲੀ ਜਨਾਨੀ ਪਈ ਹੁੰਦੀ ਸੀ।
ਜੋ ਬੁਖਾਰ ਚੌਥੇ ਦਿਨ ਪਿੱਛੋਂ ਚੜ੍ਹਦਾ ਹੈ, ਉਸ ਬੁਖਾਰ ਨੂੰ ਚੌਥੇ ਦਾ ਬੁਖਾਰ ਕਹਿੰਦੇ ਹਨ।ਚੌਥੇ ਦੇ ਬੁਖਾਰ ਨੂੰ ਉਤਾਰਨ ਲਈ ਪਹਿਲੇ ਸਮਿਆਂ ਵਿਚ ਅੱਕ ਦੇ ਦੁੱਧ ਨਾਲ ਟੂਣਾ ਕੀਤਾ ਜਾਂਦਾ ਸੀ।ਅੱਕ ਦੇ ਫਲ ਨੂੰ ਕੁੱਕੜੀ ਕਹਿੰਦੇ ਹਨ। ਜਿਸ ਅੱਕ ਨਾਲ ਚਾਰ ਕੁੱਕੜੀਆਂ ਲੱਗੀਆਂ ਹੁੰਦੀਆਂ ਸਨ, ਉਸ ਵਿਚੋਂ ਇਕ ਕੁੱਕੜੀ ਨੂੰ ਤੋੜਿਆ ਜਾਂਦਾ ਸੀ।ਉਸ ਕੁੱਕੜੀ ਦਾ ਦੁੱਧ ਬੁਖਾਰ ਵਾਲੇ ਰੋਗੀ ਦੇ ਦਸਾਂ ਨਹੁੰਆਂ ਤੇ ਲਾਇਆ ਜਾਂਦਾ ਸੀ। ਅਜੇਹਾ ਕਰਨ ਨਾਲ ਬੁਖਾਰ ਉਤਰ ਜਾਂਦਾ ਸੀ, ਇਹ ਧਾਰਨ ਬਣੀ ਹੋਈ ਸੀ।
ਪਹਿਲੇ ਸਮਿਆਂ ਵਿਚ ਲੋਕ ਅੰਧ ਵਿਸ਼ਵਾਸੀ ਸਨ। ਜਿਵੇਂ ਬ੍ਰਾਹਮਣ ਕਹਿੰਦੇ ਸਨ, ਮੰਨ ਲੈਂਦੇ ਸਨ। ਇਸ ਲਈ ਅੱਕ ਦੀ ਪੂਜਾ ਕਰਦੇ ਸਨ। ਹੁਣ ਲੋਕ ਪੜ੍ਹ ਗਏ ਹਨ। ਤਰਕਸ਼ੀਲ ਹਨ। ਇਸ ਲਈ ਹੁਣ ਨਾ ਤਾਂ ਅੱਕ ਦੇ ਪੱਤਿਆਂ ਨੂੰ ਦਰਵਾਜੇ ਤੋ ਲਟਕਾਉਣ ਨਾਲ ਅਤੇ ਨਾ ਹੀ ਜਣੇਪੇ ਵਾਲੀ ਜਨਾਨੀ ਦੇ ਕਮਰੇ ਦੀ ਛੱਤ ਉੱਪਰ ਰੱਖਣ ਨਾਲ ਕਿਸੇ ਕਿਸਮ ਦਾ ਕੋਈ ਫਾਇਦਾ ਹੁੰਦਾ ਹੈ। ਨਾ ਹੀ ਅੱਕ ਦੇ ਦੁੱਧ ਨੂੰ ਨਹੁੰਆਂ ਤੇ ਲਾਉਣ ਨਾਲ ਬੁਖਾਰ ਉਤਰਦਾ ਹੈ। ਇਸ ਲਈ ਹੁਣ ਕੋਈ ਵੀ ਜਾਤੀ ਵਾਲੇ ਤੇ ਗੋਤਾਂ ਵਾਲੇ ਲੋਕ ਅੱਕ ਦੀ ਪੂਜਾ ਨਹੀਂ ਕਰਦੇ।[1]
ਜਗ ਬਾਣੀ ਦੇ ਅਨੁਸਾਰ
ਸੋਧੋਇਸ ਪੌਦੇ ਵਿੱਚ ਗਣਪਤੀ ਕਰਦੇ ਹਨ ਨਿਵਾਸ
ਅੱਕ ਦਾ ਰੁੱਖ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ। ਇਹ ਸਤਿਕਾਰਯੋਗ ਗਣੇਸ਼ ਜੀ ਦਾ ਨਿਵਾਸ ਮੰਨਿਆ ਜਾਂਦਾ ਹੈ। ਅੱਕ ਦਾ ਬੂਟਾ ਸ਼ਵੇਤ ਅਤੇ ਸ਼ਿਆਮ ਦੋਹਾਂ ਤਰ੍ਹਾਂ ਦਾ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਵਿਸ਼ੇਸ਼ ਤੌਰ 'ਤੇ ਤਾਂਤਰਿਕ ਰੂਪ ਵਿਚ ਵੀ ਕੀਤੀ ਜਾਂਦੀ ਹੈ। ਇਸ ਦੀਆਂ ਜੜ੍ਹਾਂ ਨੂੰ ਸ਼ਵੇਤਾਰਕ ਗਣਪਤੀ ਦਾ ਨਿਵਾਸ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਰੋਜ਼ਾਨਾ ਇਸ ਦੀ ਪੂਜਾ ਕਰਨ ਨਾਲ ਪਰਿਵਾਰ 'ਤੇ ਪੂਜਨੀਕ ਗਣੇਸ਼ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਸ਼ੁਭ ਸਮੇਂ ਵਿੱਚ ਇਸ ਪੌਦੇ ਨੂੰ ਘਰ ਵਿੱਚ ਲੈ ਕੇ ਹੀ ਇਸ ਪੌਦੇ ਦੀ ਪੂਜਾ ਸ਼ੁਰੂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਪੂਜਾ ਦੇ ਦੌਰਾਨ ਗਣਪਤੀ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ।
ਘਰ ਵਿੱਚ ਲਿਆਉਂਦਾ ਹੈ ਖੁਸ਼ਹਾਲੀ
ਅੱਕ ਦਾ ਬੂਟਾ ਬਹੁਤ ਹੀ ਸ਼ੁਭ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ ਜਾਂ ਮੁੱਖ ਦਰਵਾਜ਼ੇ 'ਤੇ ਲਗਾਉਣ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਪੌਦੇ ਦੀ ਜੜ੍ਹ ਤੋਂ ਨਿਕਲੀ ਗਣਪਤੀ ਦੀ ਮੂਰਤੀ ਦੀ ਰੋਜ਼ਾਨਾ ਪੂਜਾ ਕਰਨ ਨਾਲ 'ਤ੍ਰਿਸੂਖਾ' ਜਾਂ ਜੀਵਨ ਦੇ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਘਰ ਵਿੱਚ ਖੁਸ਼ਹਾਲੀ, ਸੁੱਖ ਅਤੇ ਸ਼ਾਂਤੀ ਵੱਸਦੇ ਹਨ।[2]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ "Vastu Shastra : ਅੱਕ ਦੇ ਬੂਟੇ ਦੀ ਪੂਜਾ ਕਰਨ ਨਾਲ ਹੁੰਦੀ ਹੈ ਸਾਰੇ ਸੁੱਖਾਂ ਦੀ ਪ੍ਰਾਪਤੀ, ਜਾਣੋ ਕਿਵੇਂ". jagbani. 2021-12-19. Retrieved 2024-03-31.