ਅੱਖਰ (ਰਸਾਲਾ)
ਪ੍ਰਮਿੰਦਰਜੀਤ ਨੇ 1976 ਵਿੱਚ ਅੱਖਰ ਰਸਾਲਾ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। 1979 ਵਿੱਚ ‘ਅੱਖਰ’ ਦਾ ਨਾਮ ਬਦਲ ਕੇ ‘ਲੋਅ’ ਕਰ ਦਿੱਤਾ ਪਰ ਬਾਅਦ ਵਿੱਚ ਫੇਰ ‘ਅੱਖਰ’ ਕਰ ਲਿਆ। ਇਹ ਰਸਾਲਾ ਨਿਰੰਤਰ, ਨਿਰਵਿਘਨ ਜਾਰੀ ਹੈ। ਹੁਣ ‘ਅੱਖਰ’ ਤੇ ਪ੍ਰਮਿੰਦਰਜੀਤ ਨੂੰ ਨਿਖੇੜ ਕੇ ਵੇਖਣਾ ਨਾਮੁਮਕਿਨ ਹੋ ਗਿਆ ਹੈ। ‘ਅੱਖਰ’ ਭਾਵੇਂ ਬਹੁਤਾ ਕਵਿਤਾ ਨੂੰ ਪ੍ਰਣਾਇਆ ਹੈ ਪਰ ਇਹ ਨਿਰੋਲ ‘ਕਾਵਿ-ਰਸਾਲਾ’ ਨਹੀਂ। ‘ਅੱਖਰ’ ਦਾ ‘ਕਹਾਣੀ ਵਿਸ਼ੇਸ਼ ਅੰਕ’ ਵੀ ਛਪਿਆ ਹੈ ਅਤੇ ਨਾਟਕ, ਲੇਖ, ਸ਼ਬਦ ਚਿੱਤਰ ਅਤੇ ਵੰਨ ਵੰਨ ਦੀਆਂ ਅਨੁਵਾਦ ਰਚਨਾਵਾਂ ਵੀ ਇਸ ਵਿੱਚ ਹੁੰਦੀਆਂ ਹਨ। ਅੱਜਕੱਲ (2023) ਇਸ ਤ੍ਰੈ ਮਾਸਿਕ ਰਸਾਲੇ ਦਾ ਸੰਪਾਦਕ ਵਿਸ਼ਾਲ ਹੈ।
23 ਮਾਰਚ 2015 ਨੂੰ ਪ੍ਰਮਿੰਦਰਜੀਤ ਦੀ ਮੌਤ ਹੋ ਗਈ ਸੀ। 2018 ਵਿੱਚ ਇਸਦਾ ਮਈ-ਜੂਨ-ਜੁਲਾਈ ਅੰਕ ਰਿਲੀਜ਼ ਕੀਤਾ ਗਿਆ।