ਅੱਖ ਦੁਖਣੀ ਆਉਣੀ (Conjunctivitis)
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (May 2012) |
ਅੱਖ ਦੇ ਸਫ਼ੈਦ ਹਿੱਸੇ (ਸਕਲੇਰਾ) ਨੂੰ ਢੱਕਣ ਵਾਲੀ ਪਤਲੀ ਝਿੱਲੀ (ਕੰਨਜਕਟਾਈਵਾ) ਦੀ ਸੋਜ਼ਸ਼ ਨੂੰ ਅੱਖ ਦੁੱਖਣੀ ਆਉਣੀ ਜਾਂ ਅੰਗ੍ਰੇਜ਼ੀ ਵਿੱਚ ਪਿੰਕ ਆਈ ਵੀ ਕਹਿੰਦੇ ਹਨ। ਇਨ੍ਹਾਂ ਹਲਾਤਾਂ ਵਿੱਚ ਅੱਖ ਦੀ ਝਿੱਲੀ ਗੁਲਾਬੀ ਜਾਂ ਲਾਲ ਰੰਗ ਦੀ ਹੋ ਜਾਂਦੀ ਹੈ। ਇਹ ਆਮ ਤੌਰ 'ਤੇ ਵਾਇਰਸ ਕਾਰਨ ਹੁੰਦੀ ਹੈ ਅਤੇ ਜਰਾਸੀਮੀ ਲਾਗ ਜਾਂ ਐਲਰਜੀ ਕਾਰਨ ਵੀ ਹੋ ਸਕਦੀ ਹੈ।
Conjunctivitis | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | H10 |
ਆਈ.ਸੀ.ਡੀ. (ICD)-9 | 372.0 |
ਰੋਗ ਡੇਟਾਬੇਸ (DiseasesDB) | 3067 |
ਮੈੱਡਲਾਈਨ ਪਲੱਸ (MedlinePlus) | 001010 |
ਈ-ਮੈਡੀਸਨ (eMedicine) | emerg/110 |
MeSH | D003231 |
ਨਿਸ਼ਾਨੀਆਂ ਅਤੇ ਲੱਛਣ
ਸੋਧੋ- ਅੱਖ ਅਤੇ ਅੱਖ ਦੇ ਢੱਕਣ ਦੇ ਅੰਦਰਲੇ ਪਾਸੇ ਲਾਲੀ
- ਪਲਕਾਂ ਦੀ ਹਲਕੀ ਸੋਜਸ਼
- ਅੱਖਾਂ ਵਿੱਚ ਰੜਕ ਪੈਣੀ
- ਅੱਖ ਵਿੱਚੋਂ ਸਾਫ਼ ਜਾਂ ਪੀਲੇ-ਹਰੇ ਰੰਗ ਦਾ ਤਰਲ ਵਗਣਾ
ਇਲਾਜ
ਸੋਧੋ- ਵਾਇਰਸ ਨਾਲ ਹੋਣ ਤਕਲੀਫ਼ 1 ਤੋਂ 2 ਹਫ਼ਤੇ ਤੱਕ ਰਹਿ ਸਕਦੀ ਹੈ ਅਤੇ ਇਸ ਲਈ ਡਾਕਟਰੀ ਇਲਾਜ ਦੀ ਲੋੜ ਨਹੀਂ ਹੁੰਦੀ। ਇਹ ਆਪਣੇ ਆਪ ਠੀਕ ਹੋਣੀ ਚਾਹੀਦੀ ਹੈ।
- ਜਰਾਸੀਮ ਨਾਲ ਹੋਣ ਵਾਲੀ ਤਕਲੀਫ਼ ਦਾ ਇਲਾਜ ਅੱਖਾਂ ਵਿੱਚ ਪਾਉਣ ਵਾਲੇ ਰੋਗਾਣੂਨਾਸ਼ਕ ਤੁਪਕੇ ਪਾ ਕੇ ਜਾਂ ਮੱਲ੍ਹਮ ਲਾਅ ਕੇ ਕੀਤਾ ਜਾ ਸਕਦਾ ਹੈ।
- ਮੂੰਹ ਰਾਹੀਂ ਲੈਣ ਵਾਲੀ ਐਲਰਜੀ ਦੀ ਦਵਾਈ ਦੇ ਕੇ ਵੀ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ।