ਅੱਜ ਦੀ ਔਰਤ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਅੱਜ ਦੀ ਔਰਤ ਅੱਜ ਕੱਲ ਦੇ ਅਜੋਕੇ ਸਮੇਂ ਵਿੱਚ ਕੰਮ-ਕਾਜੀ ਔਰਤਾਂ ਦੀ ਜਿੰਦਗੀ ਬੜੀ ਕਠਿਨਾਈਆਂ ਭਰੀ ਹੈ |ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦ ਦੇ ਬਰਾਬਰ ਕੰਮ ਕਰ ਰਹੀ ਹੈ |ਹਰ ਖੇਤਰ ਵਿੱਚ ਅਜ਼ਾਦ ਹੈ ਪਰ ਫਿਰ ਵੀ ਉਸ ਨੂੰ ਮਰਦਾਂ ਦੇ ਮੁਕਾਬਲੇ ਵੱਧ ਕੰਮ ਕਰਨਾ ਪੈਦਾ ਹੈ|ਸਵੇਰੇ ਘਰ ਦੇ ਕੰਮ ਕਰਨਾ ਫਿਰ ਬੱਚਿਆਂ ਦੀ ਦੇਖਭਾਲ ਕਰਨੀ ਤੇ ਬਾਹਰੀ ਦਫਤਰਾ ਦੇ ਕੰਮ ਧੰਦੇ ਕਰਨੇ ਤੇ ਵਾਪਸ ਘਰ ਆ ਕੇ ਘਰ ਦੇ ਕੰਮ ਕਰਨੇ|ਆਜ਼ਾਦ ਦੇਸਾ ਦੀ ਆਜ਼ਾਦ ਔਰਤ ਜਦੋਂ ਘਰ ਤੋਂ ਬਾਹਰ ਕੰਮਾਂ ਲਈ ਨਹੇਰੇ ਸਵੇਰੇ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਜਿਆਦਾ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਕਿਉ ਕਿ ਅੱਜ ਵੀ ਔਰਤਾਂ ਨਾਲ ਛੇੜਛਾੜ ਦੇ ਕੇਸ ਦੇਖਣ ਨੂੰ ਮਿਲਦੇ ਰਹਿੰਦੇ ਹਨ | ਅੱਜ ਵੀ ਇੰਗਲੈੰਡ ਵਰਗੇ ਦੇਸਾ ਵਿੱਚ ਔਰਤਾਂ ਰਾਤ ਦੀ ਡਿਉਟੀ ਕਰਕੇ ਬੱਸਾਂ ਰਾਹੀ ਘਰ ਆਉਣ ਤੋਂ ਡਰਦੀਆਂ ਹਨ ਕਿਓਕਿ ਇਧਰ ਵੀ ਛੇੜਛਾੜ ਤੇ ਲੁੱਟ ਘਸੁੱਟ ਦੀਆਂ ਘਟਨਾਵਾਂ ਕਾਫੀ ਵੱਧ ਗਈਆਂ ਹਨ| ਭਾਵੇਂ ਅੱਜ ਔਰਤ ਹਰ ਖੇਤਰ ਵਿੱਚ ਸਿਖਰਾਂ ਤੇ ਪਹੁੰਚ ਗਈ ਹੈ ਭਾਵੇਂ ਦੇਸ ਦੀ ਪ੍ਰਧਾਨ ਮੰਤਰੀ ਹੋਵੇ,ਚੰਦ ਦੀ ਧਰਤੀ ਹੋਵੇ, ਹਿਮਾਲੀਆਂ ਪਰਵਤ ਦੀ ਚੋਟੀ, ਜਹਾਜ਼ਾ ਦੀ ਪਾਇਲਟ ਜਾਂ ਟੈਕਸੀ ਡਰਾਈਵਰ ਹੋਵੇ,ਔਰਤਾਂ ਦੀ ਮਹੱਤਤਾ ਸਭ ਦੇ ਸਾਹਮਣੇ ਹੈ ਅੱਜ ਪੜ੍ਹਾਈ ਦੇ ਵਿੱਚ ਵੀ ਔਰਤਾਂ ਸਭ ਤੋਂ ਅੱਗੇ ਨਿਕਲ ਰਹੀਆਂ ਹਨ |ਸ਼ੁਰੂ ਤੋਂ ਹੁਣ ਤੱਕ ਔਰਤਾਂ ਨੂੰ ਕਿ ਪੀਰਾਂ ਫਕੀਰਾਂ ਨੇ ਚੰਗਾ ਕਿਹਾ ਤੇ ਕੀਆਂ ਨੇ ਬੂਰਾ ਭਲਾ,ਪਰ ਸਭ ਕੁਝ ਦੇ ਬਾਵਜੂਦ ਅੱਜ ਦੀ ਔਰਤ ਆਜ਼ਾਦ ਹੋ ਕੇ ਬੁਲੰਦੀਆਂ ਨੂੰ ਛੂੰਹ ਰਹੀ ਹੈ |