ਅੱਲ੍ਹੜਪੁਣਾ
ਅੱਲ੍ਹੜਪੁਣਾ ਸਰੀਰਕ ਅਤੇ ਮਾਨਸਿਕ ਵਿਕਾਸ ਦਾ ਉਹ ਅਸਥਾਈ ਪੜਾਅ ਹੈ ਜਿਹੜਾ ਗਭਰੇਟਪੁਣੇ ਤੋਂ ਲੈ ਕੇ ਕਨੂੰਨੀ ਪਰੌੜ੍ਹਤਾ ਤੱਕ ਵਾਪਰਦਾ ਹੈ।[1][2][3] ਅੱਲ੍ਹੜਪੁਣੇ ਨੂੰ ਆਮ ਤੌਰ 'ਤੇ 13 ਤੋਂ 19 ਵਰ੍ਹਿਆਂ ਦੀ ਉਮਰ ਤੱਕ ਲਿਆ ਜਾਂਦਾ ਹੈ[3][4][5][6] ਪਰ ਇਹਦੇ ਸਰੀਰਕ, ਮਾਨਸਿਕ ਜਾਂ ਸੱਭਿਆਚਾਰਕ ਹਾਵ-ਭਾਵ ਇਸ ਤੋਂ ਛੇਤੀ ਸ਼ੁਰੂ ਜਾਂ ਪਿੱਛੋਂ ਖ਼ਤਮ ਹੋ ਸਕਦੇ ਹਨ।[4][7][8][9][10] ਸਰੀਰਕ ਵਾਧਾ (ਖ਼ਾਸ ਕਰਕੇ ਮਰਦਾਂ ਵਿੱਚ) ਅਤੇ ਦਿਮਾਗ਼ੀ ਵਿਕਾਸ ਵੀਹਵਿਆਂ ਦੇ ਮੂਹਰਲੇ ਹਿੱਸੇ ਤੱਕ ਵੀ ਚਲੇ ਜਾਂਦੇ ਹਨ। ਸੋ, ਉਮਰ ਅੱਲ੍ਹੜਪੁਣੇ ਦਾ ਇੱਕ ਮੋਟਾ-ਮੋਟਾ ਮਾਪ ਹੈ ਅਤੇ ਵਿਦਵਾਨਾਂ ਦਰਮਿਆਨ ਅੱਲ੍ਹੜਪੁਣੇ ਦੀ ਪਰਿਭਾਸ਼ਾ ਨੂੰ ਲੈ ਕੇ ਮੱਤਭੇਦ ਹਨ।[7][8][11]
ਕਿਸ਼ੋਰ ਅਵਸਥਾ ਦੀਆਂ ਮੁਸ਼ਕਲਾਂ
ਸੋਧੋ13 ਤੋਂ 19 ਸਾਲ ਤਕ ਦੀ ਉਮਰ ਨੂੰ ਕਿਸ਼ੋਰ ਅਵਸਥਾ ਜਾਂ ਟੀਨਏਜ ਕਿਹਾ ਜਾਂਦਾ ਹੈ। ਇਸ ਉਮਰ ਦੇ ਸ਼ੁਰੂ ਹੁੰਦੇ ਹੀ ਵਿਦਿਆਰਥੀਆਂ ਅੰਦਰ ਸਰੀਰਕ, ਮਾਨਸਿਕ ਅਤੇ ਲਿੰਗ ਪਰਿਵਰਤਨ ਹੁੰਦੇ ਹਨ। ਕੁਦਰਤੀ ਪਰਿਵਰਤਨਾਂ ਵਿੱਚ ਗੈਰ ਸਮਾਂ ਯੋਜਨ ਸਬੰਧੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਉਮਰ ਵਿੱਚ ਬੱਚੇ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ ਉਮਰ ਦੇ ਵਿਦਿਆਰਥੀ ਤਣਾਓ, ਗੁੱਸੇ ਤੇ ਸੰਘਰਸ਼ ਵਿੱਚੋਂ ਗੁਜ਼ਰਦੇ ਹਨ। ਗੁੱਸੇ ਤੇ ਤਣਾਓ ਕਰਕੇ ਵਿਦਿਆਰਥੀ ਹਿੰਸਕ ਹੋ ਜਾਂਦੇ ਹਨ। ਦੂਜੇ ਵਿਦਿਆਰਥੀ ਦਾ ਕਤਲ ਤਕ ਕਰ ਦਿੰਦੇ ਹਨ ਜਾਂ ਖੁਦ ਆਤਮ ਹੱਤਿਆ ਕਰ ਲੈਂਦੇ ਹਨ। ਕਈ ਵਾਰ ਘਰੋਂ ਭੱਜ ਜਾਂਦੇ ਹਨ ਜਾਂ ਉਦਾਸੀਨ ਹੋ ਕੇ ਨਸ਼ਿਆਂ ਦੇ ਰਾਹ ਪੈ ਜਾਂਦੇ ਹਨ ਤੇ ਬਿਨਾਂ ਮਤਲਬ ਦੀਆਂ ਅਨੇਕਾਂ ਸਮੱਸਿਆਵਾਂ ’ਚ ਘਿਰੇ ਰਹਿੰਦੇ ਹਨ।
ਕਿਸ਼ੋਰ ਅਵਸਥਾ ਦੇ ਵਿਦਿਆਰਥੀਆਂ ਅੰਦਰ ਅਨੇਕਾਂ ਅੰਦਰੂਨੀ ਅਤੇ ਬਾਹਰੀ ਪਰਿਵਰਤਨ ਆਉਂਦੇ ਹਨ। ਲੜਕੀਆਂ ਅੰਦਰ ਮਾਸਿਕ ਧਰਮ ਸ਼ੁਰੂ ਹੋਣ ’ਤੇ ਲਹੂ ਦੀ ਘਾਟ ਅਤੇ ਲੜਕਿਆਂ ਅੰਦਰ ਵੀਰਜ ਬਣਨ ਕਾਰਨ ਸੁਪਨਦੋਸ਼ ਵਰਗੀਆਂ ਕੁਦਰਤੀ ਪ੍ਰਕਿਰਿਆਵਾਂ ਵਾਪਰਦੀਆਂ ਹਨ। ਇਸ ਕਿਰਿਆ ਤੋਂ ਅਣਜਾਣ ਹੋਣ ਕਰ ਕੇ ਵਿਦਿਆਰਥੀ ਮਾਨਸਿਕ ਪ੍ਰੇਸ਼ਾਨੀਆਂ ਵਿੱਚ ਘਿਰ ਜਾਂਦੇ ਹਨ। ਇਸ ਉਮਰ ਵਿੱਚ ਸਰੀਰਕ ਵਿਕਾਸ ਇੱਕੋ ਜਿਹਾ ਨਾ ਹੋਣ ਕਾਰਨ ਵਿਦਿਆਰਥੀ ਬਿਨਾਂ ਮਤਲਬ ਦੇ ਵਹਿਮਾਂ ਦੇ ਸ਼ਿਕਾਰ ਹੋ ਕੇ ਮਾਨਸਿਕ ਤਣਾਓ ਵਿੱਚ ਘਿਰੇ ਰਹਿੰਦੇ ਹਨ। ਉਹਨਾਂ ਅੰਦਰ ਇਹ ਇੱਛਾ ਹੁੰਦੀ ਹੈ ਕਿ ਬਾਕੀ ਉਸ ਨੂੰ ਬੱਚਾ ਨਾ ਸਮਝਣ। ਉਹਨਾਂ ਨੂੰ ਪੂਰਨ ਆਜ਼ਾਦੀ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਇਹ ਵਿਦਰੋਹੀ ਹੋ ਜਾਂਦੇ ਹਨ। ਆਪਣੇ ਆਪ ਨੂੰ ਸੋਹਣਾ ਦਿਸਣ ਤੇ ਦਿਖਾਉਣ ’ਤੇ ਜ਼ੋਰ ਲਾਉਂਦੇ ਰਹਿੰਦੇ ਹਨ। ਆਪਣਾ ਆਤਮ ਸਨਮਾਨ ਅਤੇ ਸਵੈ-ਅਭਿਮਾਨ ਬਣਾਏ ਰੱਖਣ ਲਈ ਯਤਨ ਕਰਦੇ ਰਹਿੰਦੇ ਹਨ ਅਤੇ ਆਪਣੇ ਸੁਪਨਿਆਂ ਦੇ ਸੰਸਾਰ ਵਿੱਚ ਹੀ ਗੁਆਚੇ ਰਹਿੰਦੇ ਹਨ।[12]
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedMacmillanDictionaryforStudents
- ↑ "Adolescence". Merriam-Webster. Retrieved May 9, 2012.
{{cite web}}
: Italic or bold markup not allowed in:|publisher=
(help) - ↑ 3.0 3.1 "Puberty and adolescence". MedlinePlus. Archived from the original on April 3, 2013. Retrieved July 22, 2014.
- ↑ 4.0 4.1 "Adolescence". Psychology Today. Retrieved April 7, 2012.
{{cite web}}
: Italic or bold markup not allowed in:|publisher=
(help) - ↑ "The Theoretical Basis for the Life Model-Research And Resources On Human Development" (PDF). Archived from the original (PDF) on 2021-02-25. Retrieved 2009-08-11.
{{cite web}}
: Unknown parameter|dead-url=
ignored (|url-status=
suggested) (help) - ↑ "PSY 345 Lecture Notes - Ego Psychologists, Erik Erikson" (PDF). Archived from the original (PDF) on 2010-10-16. Retrieved 2009-08-11.
{{cite web}}
: Unknown parameter|deadurl=
ignored (|url-status=
suggested) (help) Archived 2010-12-14 at the Wayback Machine. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2010-12-14. Retrieved 2017-11-03.{{cite web}}
: Unknown parameter|dead-url=
ignored (|url-status=
suggested) (help) Archived 2010-12-14 at the Wayback Machine. - ↑ 7.0 7.1 Roberts, Michelle (2005-05-15). "Why puberty now begins at seven". BBC News. Retrieved 2010-05-22.
- ↑ 8.0 8.1 Žukauskaitė S, Lašienė D, Lašas L, Urbonaitė B, Hindmarsh P (September 2005). "Onset of breast and pubic hair development in 1231 preadolescent Lithuanian schoolgirls". Arch. Dis. Child. 90 (9): 932–6. doi:10.1136/adc.2004.057612. PMC 1720558. PMID 15855182.
- ↑ Hill, Mark. "UNSW Embryology Normal Development - Puberty". embryology.med.unsw.edu.au. Archived from the original on 22 February 2008. Retrieved 2008-03-09.
{{cite web}}
: Unknown parameter|deadurl=
ignored (|url-status=
suggested) (help) - ↑ Dorn L. D.; Biro F. M. (2011). "Puberty and Its Measurement: A Decade in Review. [Review]". Journal of Research on Adolescence. 21 (1): 180–195. doi:10.1111/j.1532-7795.2010.00722.x.
- ↑ Finley, Harry. "Average age at menarche in various cultures". Museum of Menstruation and Women's Health. Archived from the original on 16 August 2007. Retrieved 2007-08-02.
{{cite news}}
: Unknown parameter|deadurl=
ignored (|url-status=
suggested) (help) - ↑ ਮਾਸਟਰ ਰਵਿੰਦਰ ਕੁਮਾਰ. "ਕਿਸ਼ੋਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ". ਪੰਜਾਬੀ ਟ੍ਰਿਬਿਊਨ.
{{cite news}}
: Cite has empty unknown parameter:|dead-url=
(help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |