ਅ ਸੌਂਗ ਆਫ਼ ਆਈਸ ਐਂਡ ਫ਼ਾਇਰ
ਅ ਸੌਂਗ ਆਫ਼ ਆਈਸ ਐਂਡ ਫ਼ਾਇਰ ਅਮਰੀਕੀ ਨਾਵਲਕਾਰ ਅਤੇ ਪਟਕਥਾ ਲੇਖਕ ਜਾਰਜ ਆਰ ਆਰ ਮਾਰਟਿਨ ਦੇ ਐਪਿਕ ਫੈਂਟਾਸੀ ਨਾਵਲਾਂ ਦੀ ਇੱਕ ਲੜੀ ਹੈ। ਉਸਨੇ ਲੜੀ ਦਾ ਪਹਿਲਾ ਭਾਗ, ਅ ਗੇਮ ਆਫ਼ ਥਰੋਨਜ 1991 ਵਿੱਚ ਸ਼ੁਰੂ ਕੀਤਾ ਸੀ, ਅਤੇ ਇਹ 1996 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਮਾਰਟਿਨ, ਜਿਸ ਨੇ ਸ਼ੁਰੂ ਵਿੱਚ ਲੜੀ ਨੂੰ ਤ੍ਰੈਲੜੀ ਦੇ ਰੂਪ ਵਿੱਚ ਚਿਤਵਿਆ ਸੀ, ਨੇ ਇੱਕ ਯੋਜਨਾ ਵਿੱਚ ਸ਼ਾਮਲ ਸੱਤ ਜਿਲਦਾਂ ਵਿੱਚੋਂ ਪੰਜ ਪ੍ਰਕਾਸ਼ਿਤ ਕੀਤੇ ਹਨ। 2011 ਵਿੱਚ ਪ੍ਰਕਾਸ਼ਿਤ ਸੀਰੀਜ਼ ਦੀ ਪੰਜਵੀਂ ਅਤੇ ਸਭ ਤੋਂ ਤਾਜ਼ਾ ਜਿਲਦ, ਅ ਡਾਂਸ ਵਿਦ ਡਰੈਗਨਜ ਨੂੰ ਲਿਖਣ ਲਈ ਮਾਰਟਿਨ ਨੂੰ ਛੇ ਸਾਲ ਲੱਗ ਗਏ। ਉਹ ਅਜੇ ਵੀ ਛੇਵਾਂ ਨਾਵਲ, ਦ ਵਿੰਡਜ਼ ਆਫ ਵਿੰਟਰ ਲਿਖ ਰਿਹਾ ਹੈ।
ਲੇਖਕ | ਜਾਰਜ ਆਰ ਆਰ ਮਾਰਟਿਨ |
---|---|
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਵਿਧਾ | ਹਾਈ ਫੈਂਟਾਸੀ[1] |
ਪ੍ਰਕਾਸ਼ਕ | |
ਪ੍ਰਕਾਸ਼ਨ ਦੀ ਮਿਤੀ | August 1996–present |
ਮੀਡੀਆ ਕਿਸਮ | Print (hardback & paperback) audiobook |
ਅ ਸੌਂਗ ਆਫ਼ ਆਈਸ ਐਂਡ ਫ਼ਾਇਰ ਗਲਪੀ ਮਹਾਂਦੀਪਾਂ ਵੈਸਟੋਰਸ ਅਤੇ ਐੱਸੋਸ ਤੇ ਵਾਪਰਦਾ ਹੈ। ਕਹਾਣੀ ਦੇ ਹਰੇਕ ਅਧਿਆਇ ਦਾ ਨੁਕਤਾ ਨਿਗਾਹ, ਪਾਤਰਾਂ ਦਾ ਇੱਕ ਸੀਮਤ ਦ੍ਰਿਸ਼ਟੀਕੋਣ ਹੈ। ਪਹਿਲੇ ਨਾਵਲ ਵਿੱਚ ਨੌਂ ਪਾਤਰ ਹਨ ਜੋ ਹਰ ਅਗਲੇ ਨਾਵਲ ਵਿੱਚ ਵਧਦੇ ਜਾਂਦੇ ਹਨ ਅਤੇ ਪੰਜਵੇਂ ਨਾਵਲ ਤੱਕ ਇਹ ਗਿਣਤੀ ਵੱਧ ਕੇ 31 ਪਾਤਰਾਂ ਤੱਕ ਚਲੀ ਜਾਂਦੀ ਹੈ। ਤਿੰਨ ਮੁੱਖ ਕਹਾਣੀਆਂ ਵੱਖ-ਵੱਖ ਅਲਚੀਆਂ ਪਲਚੀਆਂ ਹਨ: ਵੈਸਟਰੋਸ ਦੇ ਨਿਯੰਤਰਣ ਲਈ ਕਈ ਪਰਿਵਾਰਾਂ ਵਿੱਚ ਵੰਸ਼ਵਾਦ ਦੀ ਲੜਾਈ, ਵੈਸਟੋਰਸ ਦੇ ਸਿਰੇ ਦੇ ਉੱਤਰੀ ਪਾਸਿਆਂ ਵਿੱਚ ਅਲੌਕਿਕ ਹੋਰਨਾਂ ਦਾ ਵਧ ਰਿਹਾ ਖਤਰਾ, ਅਤੇ ਅਤੇ ਗੱਦੀ ਤੋਂ ਹਟਾਏ ਰਾਜੇ ਦੀ ਜਲਾਵਤਨ ਬੇਟੀ ਦੀ ਆਇਰਨ ਸਿੰਘਾਸਣ ਤੇ ਬੈਠਣ ਲਈ ਡੈਨਰੀ ਟਾਰਗਰੀਨ ਦੀ ਲਾਲਸਾ।
ਮਾਰਟਿਨ ਦੀਆਂ ਪ੍ਰੇਰਨਾਵਾਂ ਵਿੱਚ ਵਾਰਜ ਆਫ਼ ਦ ਰੋਜਜ਼ ਅਤੇ ਮੌਰਿਸ ਡਰੂਓਨ[2] [3] ਦੇ ਫਰਾਂਸੀਸੀ ਇਤਿਹਾਸਕ ਨਾਵਲ ਦ ਅਕਸਰਡ ਕਿੰਗਜ਼ ਸ਼ਾਮਲ ਸਨ। ਅ ਸੌਂਗ ਆਫ਼ ਆਈਸ ਐਂਡ ਫ਼ਾਇਰ ਦੀ ਇਸ ਦੇ ਵੱਖ-ਵੱਖ ਔਰਤਾਂ ਦੇ ਅਤੇ ਧਰਮ ਦੇ ਵਰਣਨ ਲਈ ਨਾਲ ਨਾਲ ਇਸ ਦੇ ਯਥਾਰਥਵਾਦ ਲਈ ਪ੍ਰਸ਼ੰਸਾ ਕੀਤੀ ਗਈ ਹੈ। ਪਾਠਕ ਦਾ ਵਾਹ ਅੱਡ ਅੱਡ ਅਤੇ ਅੰਤਰਮੁਖੀ ਦ੍ਰਿਸ਼ਟੀਕੋਣਾਂ ਦੇ ਰਲਗੱਡ ਨਾਲ ਵਾਹ ਪੈਂਦਾ ਹੈ ਅਤੇ ਪਾਤਰਾਂ ਦੇ ਦ੍ਰਿਸ਼ਟੀਕੋਣ ਦੀ ਸਫ਼ਲਤਾ ਜਾਂ ਜਿਊਣਦਾਰੀ ਕਦੇ ਵੀ ਯਕੀਨੀ ਨਹੀਂ ਬਣਾਈ ਗਈ। ਅ ਸੌਂਗ ਆਫ ਆਈਸ ਐਂਡ ਫਾਇਰ ਦੇ ਅਕਸਰ ਨੈਤਿਕ ਤੌਰ ਤੇ ਅਸਪਸ਼ਟ ਸੰਸਾਰ ਦੇ ਅੰਦਰ, ਵਫ਼ਾਦਾਰੀ, ਮਾਣ, ਮਨੁੱਖੀ ਲਿੰਗਕਤਾ, ਪਵਿੱਤਰਤਾ, ਅਤੇ ਹਿੰਸਾ ਦੀ ਨੈਤਿਕਤਾ ਦੇ ਸੰਬੰਧ ਵਿੱਚ ਸਵਾਲ ਅਕਸਰ ਉੱਠਦੇ ਹਨ।
ਅਪ੍ਰੈਲ 2015 ਤੱਕ, ਇਨ੍ਹਾਂ ਕਿਤਾਬਾਂ ਦੀਆਂ ਦੁਨੀਆ ਭਰ ਵਿੱਚ 60 ਲੱਖ ਤੋਂ ਵੱਧ ਕਾਪੀਆਂ ਵਿਕੀਆਂ ਹਨ।[4] ਅਤੇ, ਜਨਵਰੀ 2017 ਤੱਕ, 47 ਭਾਸ਼ਾਵਾਂ ਵਿੱਚ ਇਨ੍ਹਾਂ ਦਾ ਅਨੁਵਾਦ ਕੀਤਾ ਜਾ ਚੁੱਕਾ ਸੀ।[5][6] ਚੌਥੀ ਅਤੇ ਪੰਜਵੀਂ ਜਿਲਦਾਂ ਰਿਲੀਜ਼ ਹੋਣ ਤੇ ਨਿਊਯਾਰਕ ਟਾਈਮਜ਼ ਸਭ ਤੋਂ ਵੱਧ ਵਿਕਣ ਵਾਲੀਆਂ ਪੁਸ੍ਤਕਂ ਦੀ ਸੂਚੀ ਦੇ ਸਿਖਰ ਉੱਤੇ ਪਹੁੰਚੀਆਂ।[7] ਇਸ ਤੋਂ ਪ੍ਰੇਰਿਤ ਨਵੀਆਂ ਰਚਨਾਵਾਂ ਵਿੱਚ, ਇੱਕ ਟੀਵੀ ਲੜੀ, ਇੱਕ ਕਾਮਿਕ ਕਿਤਾਬ ਅਨੁਕੂਲਤਾ ਅਤੇ ਕਈ ਕਾਰਡ, ਬੋਰਡ ਅਤੇ ਵਿਡੀਓ ਗੇਮਾਂ ਸ਼ਾਮਲ ਹਨ।
ਪਲਾਟ
ਸੋਧੋਅ ਸੌਂਗ ਆਫ਼ ਆਈਸ ਐਂਡ ਫ਼ਾਇਰ ਆਈਸ ਐਂਡ ਫਾਇਰ ਦਾ ਇੱਕ ਗੀਤ ਇੱਕ ਅਜਿਹੇ ਗਲਪੀ ਸੰਸਾਰ ਵਿੱਚ ਵਾਪਰਦਾ ਹੈ ਜਿਸ ਵਿੱਚ ਰੁੱਤਾਂ ਕਈ ਸਾਲਾਂ ਤੱਕ ਰਹਿੰਦੀਆਂ ਹਨ ਅਤੇ ਅਚਾਨਕ ਖਤਮ ਹੋ ਜਾਂਦੀਆਂ ਹਨ। ਪਹਿਲਾ ਨਾਵਲ (ਬੈਕਸਟੋਰੀ ਵੇਖੋ) ਦੀਆਂ ਘਟਨਾਵਾਂ ਤੋਂ ਤਕਰੀਬਨ ਤਿੰਨ ਸਦੀਆਂ ਪਹਿਲਾਂ, ਵੇਸਟੋਰੋਸ ਦੀਆਂ ਸੱਤ ਸਲਤਨਤਾਂ ਐਗੋਨ ਪਹਿਲੇ ਅਤੇ ਉਸਦੀਆਂ ਭੈਣਾਂ ਵਿਸੇਨੀਆ ਅਤੇ ਰਹਾਏਨਜ਼ ਦੁਆਰਾ ਤਾਰਾਗਾਰੇਨ ਰਾਜਵੰਸ਼ ਦੇ ਅਧੀਨ ਇਕਜੁਟ ਕੀਤਾ ਗਿਆ ਸੀ, ਜਿਸਦੇ ਨਾਲ ਏਗੋਨ ਤਾਰਗਰੇਨ (ਦੱਖਣੀ ਡੋਰਨ ਨੂੰ ਛੱਡ ਕੇ) ਪੂਰੇ ਮਹਾਂਦੀਪ ਵੈਸਟੋਰੋਸ ਦਾ ਪਹਿਲਾ ਰਾਜਾ ਬਣਿਆ ਸੀ। ਅ ਗੇਮ ਆਫ਼ ਥਰੋਨਜ ਦੀ ਸ਼ੁਰੂਆਤ ਵਿੱਚ,ਲਾਰਡ ਰੌਬਰਟ ਬੈਰੈਥਨ ਦੀ ਅਗਵਾਈ ਵਿੱਚ ਹੋਏ ਵਿਦਰੋਹ ਨੇ ਆਖਰੀ ਤਾਰਗਾਰੇਨ ਰਾਜੇ ਅਰੀਸ ਦੂਜਾ "ਦ ਮੈਡ ਕਿੰਗ" ਨੂੰ ਗੱਦੀ ਤੋਂ ਲਾ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ ਅਤੇ ਰਾਬਰਟ ਨੂੰ ਸੱਤ ਰਾਜਾਂ ਦਾ ਰਾਜਾ ਘੋਸ਼ਣਾ ਕਰ ਦਿੱਤਾ, ਜਿਸਦੇ ਨਾਲ ਇੱਕ ਨੌਂ ਸਾਲ ਲੰਬੀ ਗਰਮੀ ਦੀ ਰੁੱਤ ਦਾ ਅੰਤ ਹੋ ਗਿਆ।
ਹਵਾਲੇ
ਸੋਧੋ- ↑ Flood, Alison (ਅਪਰੈਲ 13, 2011). "George RR Martin: Barbarians at the gate". The Guardian. Archived from the original on April 4, 2012. Retrieved January 21, 2012.
{{cite web}}
: Unknown parameter|deadurl=
ignored (|url-status=
suggested) (help) - ↑ Milne, Ben (April 4, 2014). "Game of Thrones: The cult French novel that inspired George RR Martin". BBC. Retrieved April 6, 2014.
- ↑ Kamin, Debra (May 20, 2014). "The Jewish legacy behind Game of Thrones". The Times of Israel. Retrieved May 31, 2015.
They struck gold, however, with their next attempt: a television series based on a French fantasy series which in turn was based on a seven-part set of stories by a French Jewish immigrant. Maurice Druon was born in France in 1918 to Jewish immigrants from Russia and first made a name for himself in the realm of academic journals.
- ↑ Alter, Alexandra. "'Game of Thrones' Writer George R.R. Martin Posts 'Winds of Winter' Novel Excerpt". New York Times. New York Times. Retrieved April 20, 2015.
- ↑ "'George RR Martin revolutionised how people think about fantasy' | Books | The Guardian". theguardian.com. Retrieved October 2, 2015.
- ↑ grrm (2017-01-16). "Another Precinct Heard From". Not A Blog. Retrieved 2017-02-18.
- ↑ Smith, Dinitia (ਦਸੰਬਰ 12, 2005). "A Fantasy Realm Too Vile For Hobbits". The New York Times. Archived from the original on April 4, 2012. Retrieved January 21, 2012.
{{cite news}}
: Unknown parameter|deadurl=
ignored (|url-status=
suggested) (help)