ਆਂਗਣਵਾੜੀ
ਆਂਗਣਵਾੜੀ ਦਾ ਮਤਲਬ ਹੈ ਘਰ ਦੇ ਵਿਹੜੇ ਦੀ ਮਦਦ ਜਾਂ ਵਿਹੜੇ ਵਿੱਚ ਮਦਦ।ਇਸ ਨੂੰ ਘਰ ਦੀ ਡਿਉਢੀ ਵਿੱਚ ਮਿਲ ਰਹੀ ਸਾਂਭ ਸੰਭਾਲ ਜਾਂ ਦੇਖ ਭਾਲ ਵੀ ਕਿਹਾ ਜਾ ਸਕਦਾ ਹੈ।
ਆਂਗਣਵਾੜੀ ਕੇਂਦਰ
ਸੋਧੋਆਂਗਣਵਾੜੀ ਕੇਂਦਰ ਭਾਰਤ ਦੀ ਕੇਂਦਰੀ ਸਰਕਾਰ ਦੁਆਰਾ ਸੰਚਾਲਿਤ ਇੱਕ ਉੱਪਰਾਲਾ ਹੈ ਜਿਸ ਰਾਹੀਂ ਪਿੰਡਾਂ, ਸ਼ਹਿਰਾਂ ਵਿੱਚ ਔਰਤਾਂ ਖਾਸ ਕਰ ਕੇ ਬਾਲੜੀਆਂ ਤੇ ਬਚਿਆਂ ਤੇ ਗਰਭਵਤੀ ਔਰਤਾਂ ਦੀ ਸਾਂਭ ਸੰਭਾਲ ਦਾ ਖਿਆਲ ਰੱਖਿਆ ਜਾਂਦਾ ਹੈ। ਇਕ ਆਂਗਣਵਾੜੀ ਵਿੱਚ ਦੋ ਤੀਵੀਆਂ ਕੰਮ ਕਰਦੀਆਂ ਹਨ ਜਿਹਨਾਂ ਨੂੰ ਸੇਵਿਕਾ ਤੇ ਸਹਾਇਕਾ ਦਾ ਨਾਂ ਦਿੱਤਾ ਗਿਆ ਹੈ।
ਆਂਗਣਵਾੜੀ ਵਿੱਚ ਤੀਵੀਆਂ, ਨਵਜਾਤ ਬੱਚਿਆਂ ਤੇ ਬਾਲੜੀਆਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ।ਬੱਚਿਆਂ ਨੂੰ ਪੋਲੀਓ ਦਾ ਟੀਕਾ, ਦਵਾਈਆਂ ਤੇ ਹੋਰ ਲੋਦੇ ਲਗਾਣ ਦਾ ਕੰਮ ਕੀਤਾ ਜਾਂਦਾ ਹੈ। ਇਕ ਦਿਨ ਤੀਵੀਆਂ ਦੀ ਬੈਠਕ ਕਰ ਕੇ ਉਹਨਾਂ ਨੂੰ ਆਪਣਾ ਸਰੀਰ ਤੰਦਰੁਸਤ ਰੱਖਣ, ਘਰ ਵਿੱਚ ਤੇ ਆਲਾ ਦੁਆਲਾ ਸਾਫ ਰੱਖਣ, ਬੱਚਿਆਂ ਨੂੰ ਸਮੇਂ ਸਿਰ ਟੀਕਾ ਲੁਆਉਣ, ਬੱਚਿਆਂ ਵਿੱਚ ਉਮਰ ਮੁਤਾਬਕ ਵਜ਼ਨ ਵਿੱਚ ਆਣ ਵਾਲੀ ਤਬਦੀਲੀ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ।[1][2]
ਆਂਗਣਵਾੜੀ ਵਿੱਚ ਨਰਸ ਦੀਦੀ ਬੱਚਿਆਂ ਨੂੰ ਦਵਾਈਆਂ ਤੇ ਆਇਰਣ ਦੀ ਗੋਲੀ ਆਦਿ ਖੁਆਂਉਦੀ ਹੈ। ਇਸ ਤਰਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਆਂਗਣਵਾੜੀ ਸੇਵਿਕਾ ਤੇ ਸਹਿਸੇਵਿਕਾ ਆਪਣੇ ਖੇਤਰ ਦੇ ਵਿਕਾਸ ਵਿੱਚ ਹਿੱਸਾ ਪਾਂਦੀਆਂ ਹਨ।
ਭਾਰਤ ਦੇ ਪੰਜਾਬ ਰਾਜ ਵਿੱਚ ਆਂਗਣਵਾੜੀ ਕੇਂਦਰ
ਸੋਧੋਪੰਜਾਬ ਵਿੱਚ ਕੁਲ 137 ਪੇਂਡੂ ਤੇ 5 ਸ਼ਹਿਰੀ ਬਲਾਕਾਂ ਵਿੱਚ ਕੇਂਦਰ ਸਰਕਾਰ ਦੀ ਇੰਟੈਗਰੇਟਡ ਚਾਈਲਡ ਡਿਵੈਲਪਮੈਂਟ ਸਕੀਮ ਦੁਆਰਾ ਆਂਗਣਵਾੜੀ ਸਕੀਮ ਲਾਗੂ ਕੀਤੀ ਗਈ ਹੈ।[3] ਰਾਜ ਵਿੱਚ ਕੁਲ 14730 ਆਂਗਣਵਾੜੀ ਕੇਂਦਰ ਹਨ, 2691 +800 ਹੋਰ ਸਥਾਪਤ ਕੀਤੇ ਜਾ ਰਹੇ ਹਨ।
ਹਵਾਲੇ
ਸੋਧੋ- ↑ "Anganwadi workers of India". Archived from the original on 2016-09-02. Retrieved 2014-10-28.
{{cite web}}
: Unknown parameter|access date=
ignored (|access-date=
suggested) (help); Unknown parameter|dead-url=
ignored (|url-status=
suggested) (help) - ↑ "Utilize facilities available at Anganwadi centres".
{{cite web}}
: Unknown parameter|access date=
ignored (|access-date=
suggested) (help)[permanent dead link] - ↑ "Integrated Child Development Scheme". Archived from the original on 2014-11-15. Retrieved 2014-10-28.
{{cite web}}
: Unknown parameter|access date=
ignored (|access-date=
suggested) (help); Unknown parameter|dead-url=
ignored (|url-status=
suggested) (help)