ਆਂਨਾ ਪਾਵਲੋਵਾ
ਅੰਨਾ ਜਾਂ ਆਂਨਾ ਪਾਵਲੋਵਨਾ (ਮਾਤਵੇਯੇਵਨਾ) ਪਾਵਲੋਵਾ (ਰੂਸੀ: Анна Павловна (Матвеевна) Павлова; 12 ਫਰਵਰੀFebruary 12 [ਪੁ.ਤ. January 31] 1881O. S.February 12 [ਪੁ.ਤ. January 31] 1881 – 23 ਜਨਵਰੀ, 1931) 19 ਵੀਂ ਸਦੀ ਦੇ ਅਖੀਰ ਅਤੇ 20 ਵੀਂ ਸਦੀ ਦੇ ਸ਼ੁਰੂ ਵਿੱਚ ਇੱਕ ਰੂਸੀ ਬੈਲੇ ਕਲਾਕਾਰ ਸੀ। ਉਹ ਇੰਪੀਰੀਅਲ ਰੂਸੀ ਬੈਲੇ ਦੀ ਅਤੇ ਸਰਗੇਈ ਡਾਇਗੀਲੇਵ ਦੀ ਬੈਲੇ ਰੂਸ ਕੰਪਨੀ ਦੀ ਪ੍ਰਮੁੱਖ ਕਲਾਕਾਰ ਸੀ। ਪਾਵਲੋਵਾ ਸਭ ਤੋਂ ਵੱਧ ਮਰ ਰਹੇ ਹੰਸ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੈ। ਆਪਣੀ ਕੰਪਨੀ ਦੇ ਨਾਲ ਉਹ ਦੁਨੀਆ ਭਰ ਵਿੱਚ ਬੈਲੇ ਦੀ ਯਾਤਰਾ ਕਰਨ ਵਾਲੀ ਪਹਿਲਾ ਬੈਲੇਰੀਨਾ ਬਣ ਗਈ।
ਆਂਨਾ ਪਾਵਲੋਵਾ | |
---|---|
ਜਨਮ | Анна Павловна (Матвеевна) Павлова ਆਂਨਾ ਪਾਵਲੋਵਨਾ (ਮਾਤਵੇਯੇਵਨਾ) ਪਾਵਲੋਵਾ ਫਰਵਰੀ 12, 1881 |
ਮੌਤ | ਜਨਵਰੀ 23, 1931 | (ਉਮਰ 49)
ਰਾਸ਼ਟਰੀਅਤਾ | ਰੂਸੀ |
ਪੇਸ਼ਾ | ਬੈਲੇਰੀਨਾ |
ਸਰਗਰਮੀ ਦੇ ਸਾਲ | 1899–1931 |
Parent(s) | ਲਿਊਬੋਵ ਫੀਓਦੋਰੋਵਨਾ ਪਾਵਲੋਵਾ ਲਾਜ਼ਰ ਪੋਲੀਏਕੋਵ ਜਾਂ ਮਾਤਵੇ ਪਾਵਲੋਵਾ |
ਸ਼ੁਰੂ ਦਾ ਜੀਵਨ
ਸੋਧੋਅੰਨਾ ਪਾਵਲੋਵਨਾ (ਮਾਤਵੇਯੇਵਨਾ) ਪਾਵਲੋਵਾ ਦਾ ਜਨਮ 12 ਫਰਵਰੀ 1881 ਨੂੰ ਲਿਗੋਵੋ, ਸੇਂਟ ਪੀਟਰਸਬਰਗ, ਰੂਸ ਵਿੱਚ ਅਣਵਿਆਹੇ ਮਾਪਿਆਂ ਦੇ ਘਰ ਹੋਇਆ ਸੀ। ਉਸ ਦੀ ਮਾਂ, ਲਿਊਬੋਵ ਫੀਓਦੋਰੋਵਨਾ, ਇੱਕ ਧੋਬਣ ਸੀ ਉਸ ਦੇ ਪਿਤਾ ਦੀ ਪਛਾਣ ਅਗਿਆਤ ਹੈ। ਜਦੋਂ ਉਹ ਲਗਭਗ ਤਿੰਨ ਸਾਲ ਦੀ ਸੀ ਤਾਂ ਉਸਦੀ ਮਾਂ ਨੇ ਨੇ ਮਾਤਵੇ ਪਾਵਲੋਵ ਨਾਲ ਵਿਆਹ ਕਰਵਾ ਲਿਆ ਸੀ, ਜਿਸ ਨੇ ਉਸ ਨੂੰ ਗੋਦ ਲੈ ਲਿਆ ਅਤੇ ਆਪਣਾ ਉਪਨਾਮ ਦਿੱਤਾ ਸੀ।
ਬੈਲੇ ਦੀ ਕਲਾ ਲਈ ਪਾਵਲੋਵਾ ਦਾ ਜਨੂੰਨ ਪ੍ਰਜਵਲਿਤ ਹੋ ਗਿਆ ਸੀ ਜਦੋਂ ਉਸਦੀ ਮਾਂ ਉਸਨੂੰ ਮਾਰੀਅਸ ਪੇਟਿਪਾ ਦੇ ਮੌਲਿਕ ਉਤਪਾਦਨ 'ਸੌਂ ਰਹੀ ਸੁੰਦਰੀ' ਨੂੰ ਦਿਖਾਉਣ ਲਈ ਇੰਪੀਰੀਅਲ ਮੈਰਿੰਸਕੀ ਥੀਏਟਰ' ਲੈ ਗਈ ਸੀ। ਇਸ ਕਮਾਲ ਤਮਾਸ਼ੇ ਨੇ ਪਾਵਲੋਵਾ ਤੇ ਭਾਰੀ ਪ੍ਰਭਾਵ ਪਾਇਆ। ਜਦੋਂ ਉਹ ਨੌਂ ਸਾਲ ਦੀ ਸੀ, ਤਾਂ ਉਸ ਦੀ ਮਾਂ ਉਸ ਨੂੰ ਮਸ਼ਹੂਰ ਇੰਪੀਰੀਅਲ ਬੈਲੇ ਸਕੂਲ ਔਡੀਸ਼ਨ ਲਈ ਲੈ ਗਈ। ਉਸਦੀ ਛੋਟੀ ਉਮਰ, ਅਤੇ ਜਿਸਨੂੰ ਉਸਦੀ "ਬਿਮਾਰ" ਦਿੱਖ ਸਮਝਿਆ ਜਾਂਦਾ ਸੀ, ਉਸ ਦੇ ਕਾਰਨ ਉਸਨੂੰ ਅਸਵੀਕਾਰ ਕਰ ਦਿੱਤਾ ਗਿਆ ਸੀ, ਪਰ 1891 ਵਿੱਚ 10 ਸਾਲ ਦੀ ਉਮਰ ਵਿੱਚ ਉਸਨੂੰ ਸਵੀਕਾਰ ਕਰ ਲਿਆ ਗਿਆ ਸੀ। ਉਹ ਮਾਰੀਸ ਪੇਟਿਪਾ ਦੀ ਇੱਕ ਪਰੀ ਕਹਾਣੀ ਵਿੱਚ ਸਟੇਜ ਤੇ ਪਹਿਲੀ ਵਾਰ ਗਈ ਸੀ - ਇਸਦਾ ਮੰਚਨ ਬੈਲੇ ਮਾਸਟਰ ਨੇ ਸਕੂਲ ਦੇ ਵਿਦਿਆਰਥੀਆਂ ਲਈ ਰੱਖਿਆ ਸੀ।
ਇੰਪੀਰੀਅਲ ਬੈਲੇ ਸਕੂਲ
ਸੋਧੋਅੱਲੜ ਪਾਵਲੋਵਾ ਦੀ ਸਿਖਲਾਈ ਦੇ ਸਾਲ ਬਹੁਤ ਮੁਸ਼ਕਿਲ ਸੀ। ਉਸ ਨੂੰ ਆਸਾਨੀ ਨਾਲ ਕਲਾਸੀਕਲ ਬੈਲੇ ਨਹੀਂ ਆਇਆ ਸੀ। ਉਸ ਦੇ ਬੁਰੀ ਤਰ੍ਹਾਂ ਚਾਪਨੁਮਾ ਪੈਰ, ਪਤਲੇ ਗਿੱਟੇ, ਅਤੇ ਲੰਬੇ ਅੰਗ ਉਸ ਸਮੇਂ ਦੀਆਂ ਬੈਲੇ ਕਲਾਕਾਰਾਂ ਲਈ ਮੁਬਾਰਕ ਛੋਟੇ, ਗਠਵੇਂ ਸਰੀਰ ਦੇ ਨਾਲ ਮੇਲ ਨਹੀਂ ਸੀ ਖਾਂਦਾ। ਉਸ ਦੇ ਸਹਿਪਾਠੀਆਂ ਨੇ ਉਸ ਨੂੰ ਝਾੜੂ, ਨਿੱਕੀ ਗੰਵਾਰਨ ਵਰਗੇ ਨਾਮ ਰੱਖ ਕੇ ਉਸਦਾ ਜਿਉਣਾ ਦੁਭਰ ਕਰ ਛੱਡਿਆ ਸੀ। ਲੇਕਿਨ ਪਾਵਲੋਵਾ ਨੇ ਪੱਕੀ ਧਾਰ ਲਈ ਕਿ ਹਾਰ ਨਹੀਂ ਮੰਨਣੀ ਅਤੇ ਉਸਨੇ ਆਪਣੀ ਤਕਨੀਕ ਨੂੰ ਸੁਧਾਰਨ ਲਈ ਸਿਖਲਾਈ ਸਿਰੜ ਨਾਲ ਜਾਰੀ ਰੱਖੀ। ਉਹ ਇੱਕ ਸਟੈੱਪ ਸਿੱਖ ਲੈਂਦੀ ਅਤੇ ਉਸ ਤੋਂ ਬਾਅਦ ਅਭਿਆਸ ਤੇ ਅਭਿਆਸ ਕਰਨ ਲੱਗ ਪੈਂਦੀ। ਉਹ ਕਿਹਾ ਕਰਦੀ, "ਕੋਈ ਵੀ ਵਿਅਕਤੀ ਯੋਗਤਾ ਹੋਣ ਨਾਲ ਹੀ ਤੋੜ ਤੱਕ ਨਹੀਂ ਪਹੁੰਚ ਸਕਦਾ। ਰੱਬ ਯੋਗਤਾ ਦਿੰਦਾ ਹੈ, ਪਰ ਕੰਮ ਯੋਗਤਾ ਨੂੰ ਪ੍ਰਤਿਭਾ ਬਣਾ ਦਿੰਦਾ ਹੈ।" ਉਸ ਨੇ ਆਪਣੇ ਸਮੇਂ ਦੇ ਪ੍ਰਸਿੱਧ ਅਧਿਆਪਕਾਂ - ਕ੍ਰਿਸ਼ਚੀਅਨ ਜੋਹਾਨਸਨ, ਪਾਵਲ ਗਰਡ, ਨਿਕੋਲਾਈ ਲੇਗਾਤ ਅਤੇ ਐਨਰੋਕੋ ਸੇਛੇਟੀ ਤੋਂ ਵਾਧੂ ਪਾਠ ਲਏ। ਸੇਛੇਟੀ ਨੂੰ ਉਸ ਸਮੇਂ ਦੀ ਸਭ ਤੋਂ ਵੱਡੀ ਕਲਾਕਾਰ ਮੰਨਿਆ ਜਾਂਦਾ ਸੀ ਅਤੇ ਉਹ ਸੇਛੇਟੀ ਵਿਧੀ, ਅੱਜ ਦਿਨ ਤੱਕ ਵਰਤੀ ਜਾਣ ਵਾਲੀ ਬਹੁਤ ਪ੍ਰਭਾਵਸ਼ਾਲੀ ਬੈਲੇ ਤਕਨੀਕ ਦੀ ਬਾਨੀ ਸੀ। 1898 ਵਿੱਚ, ਉਹ ਸੇਂਟ ਪੀਟਰਸਬਰਗ ਇੰਪੀਰੀਅਲ ਥੀਏਟਰਜ਼ ਦੀ ਸਾਬਕਾ ਮੁੱਖ ਬੈਲੇਰੀਨਾ ਇਕਾਤੇਰੀਨਾ ਵਾਜਮ ਦੀ ਸੰਪੂਰਨਤਾ ਦੀ ਕਲਾਸ ਵਿੱਚ ਦਾਖਲ ਹੋ ਗਈ।
ਇੰਪੀਰੀਅਲ ਬੈਲੇ ਸਕੂਲ ਵਿੱਚ ਆਪਣੀ ਆਖ਼ਰੀ ਸਾਲ ਦੌਰਾਨ ਉਸਨੇ ਪ੍ਰਿੰਸੀਪਲ ਕੰਪਨੀ ਨਾਲ ਬਹੁਤ ਸਾਰੀਆਂ ਭੂਮਿਕਾਵਾਂ ਕੀਤੀਆਂ। ਉਸ ਨੇ 1899 ਵਿੱਚ 18 ਸਾਲ ਦੀ ਉਮਰ ਵਿੱਚ ਗ੍ਰੈਜੂਏਸ਼ਨ ਕੀਤੀ ਸੀ ਅਤੇ ਇਸਨੇ ਇੱਕ ਕੋਰੀਫੀ ਦੇ ਤੌਰ 'ਤੇ ਕੋਰਪਸ ਡੇ ਬੈਲੇ ਤੋਂ ਇੱਕ ਰੈਂਕ ਅੱਗੇ ਇੰਪੀਰੀਅਲ ਬੈਲੇ ਵਿੱਚ ਦਾਖ਼ਲ ਹੋਣ ਦੀ ਚੋਣ ਕੀਤੀ। ਉਸਨੇ ਪਾਏਲ ਗਰਡ ਦੇ ਲਾ ਡ੍ਰਾਇਡਜ਼ ਪ੍ਰੈਟੈਂਡਿਊਜ (ਜਾਹਲੀ ਡ੍ਰਾਇਡਜ਼) ਵਿੱਚ ਮਾਰੀਨੀਸਕੀ ਥੀਏਟਰ ਵਿਖੇ ਆਪਣੀ ਪਹਿਲਾ ਅਧਿਕਾਰਿਤ ਸ਼ੋਅ ਕੀਤਾ। ਉਸ ਦੇ ਪ੍ਰਦਰਸ਼ਨ ਨੇ ਆਲੋਚਕਾਂ ਦੀ, ਖਾਸ ਕਰਕੇ ਮਹਾਨ ਆਲੋਚਕ ਅਤੇ ਇਤਿਹਾਸਕਾਰ ਨਿਕੋਲਾਈ ਬੇਜ਼ੋਬਰਾਜ਼ੋਵ ਤੋਂ ਪ੍ਰਸ਼ੰਸਾ ਖੱਟੀ।