ਆਈਜ਼ੈਕ ਐਸੀਮੋਵ
thumb|300px|right|ਰੋਵੇਨਾ ਮੋਰੀਲ ਐਸੀਮੋਵ ਨੂੰ ਦਰਸਾਉਦਾ ਹੋਇਆ। ਆਈਜ਼ੈਕ ਐਸੀਮੋਵ (2 ਜਨਵਰੀ, 1920[1] – 6 ਅਪ੍ਰੈਲ, 1992) ਸੋਵੀਅਤ ਯੂਨੀਅਨ ਵਿੱਚ ਪੈਦਾ ਹੋਇਆ ਅਮਰੀਕੀ ਲੇਖਕ ਸੀ। ਉਸਦਾ ਰੂਸੀ ਨਾਮ Исаак Озимов (ਈਸਾਕ ਓਜ਼ੀਮੋਵ) ਸੀ ਜਿਸਨੂੰ ਬਾਅਦ ਵਿੱਚ Айзек Азимов (ਆਈਜ਼ੈਕ ਆਜ਼ੀਮੋਵ) ਲਿਖਿਆ ਜਾਣ ਲੱਗ ਪਿਆ। ਉਹ ਇੱਕ ਵਿਗਿਆਨ-ਕਥਾ ਲੇਖਕ ਸੀ। ਭਾਵੇਂ ਉਸਨੇ ਕਈ ਸੌ ਕਿਤਾਬਾਂ ਲਿੱਖੀਆਂ ਸਨ ਪਰ ਉਸ ਦੀ ਸ਼ੋਹਰਤ ਦਾ ਅਸਲ ਕਾਰਨ ਉਸ ਦੁਆਰਾ ਰੋਬੋਟਾਂ ਬਾਰੇ ਲਿੱਖੇ ਗਏ ਨਾਵਲ ਸਨ। ਉਸ ਦੁਆਰਾ ਲਿਖੀ ਗਈ ਬੁਨਿਆਦ ਲੜੀ ਦੀਆਂ ਕਿਤਾਬਾਂ ਬਹੁਤ ਮਸ਼ਹੂਰ ਹਨ। ਬੁਨਿਆਦ ਲੜੀ ਅਸਲ ਵਿੱਚ ਭਵਿੱਖ ਦੀ ਆਕਾਸ਼ ਗੰਗਾ ਦਾ ਇਤਿਹਾਸ ਹੈ।
ਆਈਜ਼ੈਕ ਐਸੀਮੋਵ | |
---|---|
ਜਨਮ | ਆਈਜ਼ੈਕ ਯੁਦੋਵਿਚ ਐਸੀਮੋਵ 4 ਅਕਤੂਬਰ 1919 ਅਤੇ 2 ਜਨਵਰੀ 1920 ਦੇ ਵਿੱਚਕਾਰ[1] ਪੇਤਰੋਵਿਚੀ, ਰੂਸੀ ਸੋਵੀਅਤ ਸੰਘੀ ਸਮਾਜਵਾਦੀ ਗਣਰਾਜ |
ਮੌਤ | 6 ਅਪ੍ਰੈਲ 1992 ਨਿਊਯਾਰਕ ਸ਼ਹਿਰ, ਯੂਐਸ | (ਉਮਰ 72)
ਕਿੱਤਾ | ਲੇਖਕ, ਜੀਵ-ਰਸਾਇਣ ਵਿਗਿਆਨ ਦਾ ਪ੍ਰੋਫੈਸਰ |
ਰਾਸ਼ਟਰੀਅਤਾ | ਅਮਰੀਕੀ |
ਸਿੱਖਿਆ | ਕੋਲੰਬੀਆ ਯੂਨੀਵਰਸਿਟੀ, ਪੀਐਚਡੀ ਜੀਵ-ਰਸਾਇਣ ਵਿਗਿਆਨ, 1948 |
ਕਾਲ | 1939–1992 |
ਸ਼ੈਲੀ | Science fiction (hard SF, social SF), mystery |
ਵਿਸ਼ਾ | Popular science, science textbooks, essays, literary criticism |
ਸਾਹਿਤਕ ਲਹਿਰ | ਸਾਇੰਸ ਫਿਕਸ਼ਨ ਦੀ ਗੋਲਡਨ ਏਜ |
ਪ੍ਰਮੁੱਖ ਕੰਮ | The Foundation Series The Robot series Nightfall The Intelligent Man's Guide to Science I, Robot The Bicentennial Man The Gods Themselves |
ਜੀਵਨ ਸਾਥੀ | Gertrude Blugerman (1942–1973; divorced; 2 children) Janet Opal Jeppson (1973–1992; his death) |
ਦਸਤਖ਼ਤ | |
ਐਸੀਮੋਵ ਦੀਆਂ ਵਿਗਿਆਨ-ਕਥਾਵਾਂ ਮੁੱਖ ਤੌਰ ਤੇ 1939 ਤੋਂ 1957 ਵਿਚਕਾਰ ਅਤੇ 1982 ਤੋਂ 1992 ਵਿਚਕਾਰ ਲਿੱਖੀਆਂ ਗਈਆਂ ਹਨ। ਬਾਕੀ ਦਾ ਵਕਤ ਉਸ ਨੇ ਵਿਗਿਆਨ ਨੂੰ ਹਰ ਦਿਲ ਅਜ਼ੀਜ਼ ਕਰਨ ਵਾਲੀਆਂ ਕਿਤਾਬਾਂ ਲਿਖੀਆਂ। ਐਸੀਮੋਵ ਬੋਸਟਨ ਯੂਨੀਵਰਸਿਟੀ ਵਿੱਚ 1949 ਤੋਂ 1958 ਤਕ ਇੱਕ ਜੀਵ-ਰਸਾਇਣ ਵਿਗਿਆਨੀ ਸੀ, ਜਿੱਥੇ ਉਹ ਨਿਊਕਲੀ-ਤੇਜ਼ਾਬ ਬਾਰੇ ਖੋਜ ਕਰਦਾ ਸੀ। ਸੰਨ 1958 ਤੌਂ ਬਾਅਦ ਉਸਨੇ ਸਿਰਫ ਪੇਸ਼ੇਵਰ ਲੇਖਕ ਦੇ ਤੌਰ ਤੇ ਕੰਮ ਕੀਤਾ। ਤਕਰੀਬਨ 500 ਦੇ ਕਰੀਬ ਕਿਤਾਬਾਂ ਐਸੀਮੋਵ ਦੇ ਨਾਂ ਹਨ। ਉਸ ਦੀਆਂ ਕਿਤਾਬਾਂ ਵਿੱਚ ਸਭ ਤੋਂ ਵਧੀਆ ਕਿਤਾਬ ਦਾ ਨਾਮ ਐਸੀਮੋਵ ਦੀ ਵਿਗਿਆਨ ਦੀ ਨਵੀਂ ਗਾਈਡ (ਅੰਗਰੇਜ਼ੀ ਵਿਚ: Asimov's New Guide to Science) ਸੀ, ਜੋ ਕਿ 1984 ਵਿੱਚ ਛਪੀ ਸੀ।
ਐਸੀਮੋਵ ਨੇ ਤਿੰਨ ਅਸੂਲ ਦਿੱਤੇ, ਜੋ ਕਿ ਹਰ ਰੋਬੋਟ ਨੂੰ (ਉਸ ਦੇ ਮੁਤਾਬਕ) ਮੰਨਣੇ ਪੈਣਗੇ:
- (1) ਇੱਕ ਰੋਬੋਟ ਕਦੇ ਵੀ ਕਿਸੀ ਇਨਸਾਨ ਦਾ ਨੁਕਸਾਨ ਨਹੀਂ ਕਰੇਗਾ ਅਤੇ ਨਾ ਹੀ ਸ਼ਾਂਤ ਬੈਠੇਗਾ, ਇਹ ਜਾਣਦੇ ਹੋਏ ਕਿ ਇਨਸਾਨ ਖਤਰੇ ਵਿੱਚ ਹੈ।
- (2) ਰੋਬੋਟ ਇਨਸਾਨਾ ਦੁਆਰਾ ਦਿੱਤੇ ਹਰ ਹੁਕਮ ਦਾ ਪਾਲਣ ਕਰਨਗੇ, ਬਸ਼ਰਤੇ ਉਹ ਪਹਿਲੇ ਅਸੂਲ ਦੀ ਉਲੰਘਣਾ ਨਾ ਕਰਦਾ ਹੋਵੇ।
- (3) ਹਰ ਰੋਬੋਟ ਖੁਦ ਨੂੰ ਸਲਾਮਤ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ, ਬਸ਼ਰਤੇ ਉਸ ਦਾ ਕੋਈ ਕਦਮ ਪਹਿਲੇ ਦੋ ਅਸੂਲਾਂ ਦੀ ਉਲੰਘਣਾ ਨਾ ਕਰਦਾ ਹੋਵੇ।
ਐਸੀਮੋਵ ਦੀ ਵਿਗਿਆਨ-ਕਥਾਵਾਂ ਆਉਣ ਵਾਲੇ 23 ਹਜ਼ਾਰ ਸਾਲਾਂ ਦੀ ਤਾਰੀਖ ਅਤੇ ਖਤਰਿਆਂ ਨੂੰ ਬਿਆਨ ਕਰਦੀਆਂ ਹਨ। ਇਤਿਹਾਸ ਦੇ ਤਿੰਨ ਦੌਰ ਹਨ:
(1) ਸੰਨ 1998 ਤੋਂ 11584 ਤਕ:
- ਰੋਬੋਟਾਂ ਅਤੇ ਕਾਇਨਾਤੀ ਸਫਰ ਦਾ ਵਿਕਾਸ ਹੁੰਦਾ ਹੈ। ਰੋਬੋਟ ਇਨਸਾਨੀ ਫਿਰਕੇ ਦਾ ਇੱਕ ਹਿੱਸਾ ਬਣਦੇ ਹਨ। ਪੂਰੀ ਆਕਾਸ਼ ਗੰਗਾ ਵਿੱਚ ਆਬਾਦੀ ਦਾ ਫੈਲਾਵ ਹੁੰਦਾ ਹੈ।
- 1998-2052: I-ਰੋਬੋਟ
- 3421: ਸਟੀਲ ਦੀ ਗੁਫਾਵਾ
- 3422: ਸ਼ਪਸ਼ਟ ਸੂਰਜ
- 3424: ਪੋ ਫੱਟਣ ਦੇ ਰੋਬੋਟ
- 3624: ਰੋਬੋਟ ਅਤੇ ਸਲਤਨਤ
- 4850: ਤਾਰੇ, ਰੇਤ ਦੀ ਤਰ੍ਹਾ
- 11129: ਖਲਾ ਦਾ ਬਹਾਅ
(2) ਸੰਨ 11584 ਤੋਂ 23652 ਤਕ
- ਇਹ ਕਾਇਨਾਤੀ ਸਲਤਨਤ ਦਾ ਦੌਰ ਹੈ।
- 12411: ਆਸਮਾਨ ਵਿੱਚ ਵੱਟਾ
- 23604: ਬੁਨਿਆਦ ਦਾ ਅਗਾਜ਼
(3) ਸੰਨ 23652 ਤੋਂ 24954 ਤਕ:
- ਬੁਨਿਆਦ: ਕਾਇਨਾਤੀ ਸਲਤਨਤ ਦੇ ਟੁੱਟਣ ਦੇ ਦੌਰ ਵਿਚ, ਹੈਰੀ ਸੈਲਦੋਨ ਤੇਰਮਿਨੁਸ ਨਾਂ ਦੇ ਗ੍ਰਹਿ 'ਤੇ ਨਵੀਂ ਸਲਤਨਤ ਦੀ ਬੁਨਿਆਦ ਰੱਖਦਾ ਹੈ। ਹਿਸਾਬ ਦੇ ਕਾਇਦੇ ਕਿਸੀ ਕੰਮ ਨਹੀਂ ਆਉਦੇਂ ਅਤੇ ਇਤਿਹਾਸ ਖੁਦ ਨੂੰ ਨਸ਼ਟ ਕਰਨ ਦਾ ਕੋਈ ਹੋਰ ਤਰੀਕਾ ਲੱਭ ਲੈਂਦਾ ਹੈ...
- 23731-812: ਬੁਨਿਆਦ
- 23847-963: ਬੁਨਿਆਦ ਅਤੇ ਸਲਤਨਤ
- 23968-029: ਦੂਸਰੀ ਬੁਨਿਆਦ
- 24150: ਬੁਨਿਆਦ ਦਾ ਕਿਨਾਰਾ
- 24150: ਬੁਨਿਆਦ ਅਤੇ ਧਰਤੀ
ਹਵਾਲੇ
ਸੋਧੋ- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
<ref>
tag defined in <references>
has no name attribute.