ਆਈਨਸਟਾਈਨ ਫੀਲਡ ਇਕੁਏਸ਼ਨਾਂ
ਆਈਨਸਟਾਈਨ ਇਕੁਏਸ਼ਨ
ਸੋਧੋਆਈਨਸਟਾਈਨ ਫੀਲਡ ਇਕੁਏਸ਼ਨਾਂ (EFE) ਜਾਂ ਆਈਨਸਟਾਈਨ ਦੀਆਂ ਇਕੁਏਸ਼ਨਾਂ (ਸਮੀਕਰਨਾਂ) ਅਲਬਰਟ ਆਈਨਸਟਾਈਨ ਦੀ ਜਨਰਲ ਥਿਊਰੀ ਔਫ ਰਿਲੇਟੀਵਿਟੀ ਵਿੱਚ 10 ਸਮੀਕਰਨਾਂ ਦਾ ਇੱਕ ਸੈੱਟ ਹਨ ਜੋ ਪਦਾਰਥ ਅਤੇ ਐਨਰਜੀ ਰਾਹੀਂ ਵਕਰਿਤ ਹੋ ਰਹੇ ਸਪੇਸਟਾਈਮ ਦੇ ਨਤੀਜੇ ਵਜੋਂ ਗਰੈਵੀਟੇਸ਼ਨ ਦੀਆਂ ਮੁਢਲੀਆਂ ਪਰਸਪਰ ਕ੍ਰਿਆਵਾਂ (ਫੰਡਾਮੈਂਟਲ ਇੰਟਰੈਕਸ਼ਨਜ਼) ਨੂੰ ਦਰਸਾਉਂਦੀਆਂ ਹਨ। 1915 ਵਿੱਚ ਪਹਿਲੀ ਵਾਰ ਆਈਨਸਟਾਈਨ ਦੁਆਰਾ ਇੱਕ ਟੈਂਸਰ ਇਕੁਏਸ਼ਨ ਦੇ ਤੌਰ 'ਤੇ ਪਬਲਿਸ਼ ਕੀਤੀਆਂ ਗਈਆਂ, ਆਈਨਸਟਾਈਨ ਫੀਲਡ ਇਕੁਏਸ਼ਨਾਂ ਸਥਾਨਿਕ ਸਪੇਸਟਾਈਮ ਕਰਵੇਚਰ (ਆਈਨਸਟਾਈਨ ਟੈਂਸਰ ਰਾਹੀਂ ਦਰਸਾਏ ਜਾਣ ਵਾਲੇ) ਦੀ ਸਥਾਨਿਕ ਐਨਰਜੀ ਅਤੇ ਮੋਮੈਂਟਮ ਨਾਲ ਉਸ ਸਪੇਸਟਾਈਮ (ਸਟ੍ਰੈੱਸ-ਐਨਰਜੀ ਟੈਂਸਰ ਰਾਹੀਂ ਦਰਸਾਏ ਜਾਣ ਵਾਲੇ) ਅੰਦਰ ਬਰਾਬਰ ਤੁਲਨਾ ਕਰਦੀਆਂ ਹਨ।
ਆਈਨਸਟਾਈਨ ਫੀਲਡ ਇਕੁਏਸ਼ਨਾਂ ਨੂੰ ਇਸ ਤਰਾਂ ਲਿਖਿਆ ਜਾ ਸਕਦਾ ਹੈ,
ਜਿੱਥੇ ਨੂੰ ਆਈਨਸਟਾਈਨ ਟੈਂਸਰ ਕਿਹਾ ਜਾਂਦਾ ਹੈ ਅਤੇ ਨੂੰ ਸਟ੍ਰੈੱਸ-ਐਨਰਜੀ ਟੈਂਸਰ ਕਿਹਾ ਜਾਂਦਾ ਹੈ।
ਇਸ ਦਾ ਅਰਥ ਹੈ ਕਿ ਸਪੇਸ ਦਾ ਕਰਵੇਚਰ (ਆਈਨਸਟਾਈਨ ਟੈਂਸਰ ਰਾਹੀਂ ਪ੍ਰਸਤੁਤ ਕੀਤਾ ਜਾਣ ਵਾਲਾ) ਪਦਾਰਥ ਅਤੇ ਐਨਰਜੀ (ਸਟ੍ਰੈੱਸ-ਐਨਰਜੀ ਟੈਂਸਰ ਰਾਹੀਂ ਪ੍ਰਸਤੁਤ ਕੀਤੇ ਜਾਣ ਵਾਲੇ) ਦੀ ਮੌਜੂਦਗੀ ਨਾਲ ਸਿੱਧਾ ਜੁੜਿਆ ਹੁੰਦਾ ਹੈ।