ਆਈਫ਼ਲ ਟਾਵਰ
(ਆਈਫਲ ਟਾਵਰ ਤੋਂ ਮੋੜਿਆ ਗਿਆ)
ਆਈਫ਼ਲ ਟਾਵਰ (ਫ਼ਰਾਂਸੀਸੀ: 'La Tour Eiffel', [tuʁ ɛfɛl]) ਪੈਰਿਸ ਵਿੱਚ ਸ਼ਾਂ ਦ ਮਾਰ ਉੱਤੇ ਸਥਿਤ ਲੋਹੇ ਦਾ ਇੱਕ ਜਾਲ਼ੀਦਾਰ ਬੁਰਜ ਹੈ। ਇਹਦਾ ਨਾਂ ਇੰਜੀਨੀਅਰ ਗੁਸਤਾਵ ਐਫ਼ਲ ਮਗਰੋਂ ਪਿਆ ਹੈ ਜਿਹਦੀ ਕੰਪਨੀ ਨੇ ਇਸ ਬੁਰਜ ਦਾ ਖ਼ਾਕਾ ਖਿੱਚਿਆ ਅਤੇ ਉਸਾਰਿਆ। ਇਹਨੂੰ 1889 ਦੇ ਦੁਨਿਆਵੀ ਮੇਲੇ ਵਿੱਚ ਪ੍ਰਵੇਸ਼ ਡਾਟ ਦੇ ਤੌਰ ਉੱਤੇ 1889 ਵਿੱਚ ਖੜ੍ਹਾ ਕੀਤਾ ਗਿਆ। ਪਹਿਲੋਂ-ਪਹਿਲ ਇਹਦੀ ਫ਼ਰਾਂਸ ਦੇ ਉੱਘੇ ਕਾਰੀਗਰਾਂ ਅਤੇ ਬੁੱਧੀਜੀਵੀਆਂ ਵੱਲੋਂ ਇਸ ਦੀ ਰੂਪ-ਰੇਖਾ ਕਰ ਕੇ ਨੁਕਤਾਚੀਨੀ ਕੀਤੀ ਗਈ ਪਰ ਹੁਣ ਇਹ ਫ਼ਰਾਂਸ ਦਾ ਇੱਕ ਵਿਸ਼ਵ-ਵਿਆਪੀ ਸੱਭਿਆਚਾਰਕ ਚਿੰਨ੍ਹ ਅਤੇ ਦੁਨੀਆ ਵਿਚਲੇ ਸਭ ਤੋਂ ਵੱਧ ਪਛਾਣੇ ਜਾਣ ਵਾਲ਼ੇ ਢਾਂਚਿਆਂ ਵਿੱਚੋਂ ਇੱਕ ਬਣ ਗਿਆ ਹੈ।[1] ਇਹ ਪੈਰਿਸ ਵਿਚਲੀ ਸਭ ਤੋਂ ਉੱਚੀ ਇਮਾਰਤ ਹੈ ਅਤੇ ਦੁਨੀਆ ਦੇ ਸਮਾਰਕਾਂ ਵਿੱਚੋਂ ਸਭ ਤੋਂ ਵੱਧ ਲੋਕ ਇੱਥੇ ਫੇਰੀ ਪਾਉਂਦੇ ਹਨ; 2011 ਵਿੱਚ 69.8 ਲੱਖ ਲੋਕ ਇਹਦੇ ਉੱਤੇ ਚੜ੍ਹੇ।[2] ਇਸ ਬੁਰਜ ਦਾ 25 ਕਰੋੜਵਾਂ ਮੁਲਾਕਾਤੀ 2010 ਵਿੱਚ ਆਇਆ।[2]
ਆਈਫ਼ਲ ਟਾਵਰ | |
---|---|
La Tour Eiffel | |
ਫ਼ਰਦੀ ਉਚਾਈ | |
ਦੁਨੀਆਂ ਵਿੱਚ ਸਭ ਤੋਂ ਉੱਚਾ 1889 ਤੋਂ 1930 ਤੱਕ[I] | |
ਆਮ ਜਾਣਕਾਰੀ | |
ਕਿਸਮ | ਨਿਗਰਾਨੀ ਬੁਰਜ, ਰੇਡੀਓ ਪ੍ਰਸਾਰਣ ਬੁਰਜ |
ਟਿਕਾਣਾ | ਪੈਰਿਸ, ਫ਼ਰਾਂਸ |
ਗੁਣਕ | 48°51′29.6″N 2°17′40.2″E / 48.858222°N 2.294500°E |
ਉਸਾਰੀ ਦਾ ਅਰੰਭ | 1887 |
ਮੁਕੰਮਲ | 1889 |
ਖੋਲ੍ਹਿਆ ਗਿਆ | 31 ਮਾਰਚ 1889 |
ਮਾਲਕ | ਪੈਰਿਸ ਦਾ ਸ਼ਹਿਰ, ਫ਼ਰਾਂਸ |
ਪ੍ਰਬੰਧ | Société d'Exploitation de la Tour Eiffel (SETE) |
ਉਚਾਈ | |
ਅੰਟੀਨੇ ਦੀ ਟੀਸੀ | 324.00 m (1,063 ft) |
ਛੱਤ | 300.65 m (986 ft) |
ਸਿਖਰੀ ਮੰਜ਼ਿਲ | 273.00 m (896 ft) |
ਤਕਨੀਕੀ ਵੇਰਵਾ | |
ਫ਼ਰਸ਼ਾਂ ਦੀ ਗਿਣਤੀ | 3 |
ਲਿਫ਼ਟਾਂ | 9 |
ਖ਼ਾਕਾ ਅਤੇ ਉਸਾਰੀ | |
ਰਚਨਹਾਰਾ | ਸਟੀਫ਼ਨ ਸੋਵੈਸਟਰ |
ਢਾਂਚਾ ਇੰਜੀਨੀਅਰ | ਮੋਰੀਸ ਕੋਸ਼ਲੈਂ, ਏਮੀਲ ਨੂਗੀਏ |
ਮੁੱਖ ਠੇਕੇਦਾਰ | Compagnie des Etablissements Eiffel |
ਉਸਾਰੀ
ਸੋਧੋ-
7 ਦਸੰਬਰ 1887: ਪੈੜਾਂ ਰਾਹੀਂ ਲੱਤਾਂ ਦੀ ਉਸਾਰੀ।
-
20 ਮਾਰਚ 1888: ਪਹਿਲੇ ਪੱਧਰ ਦੀ ਮੁਕੰਮਲਤਾ।
-
15 ਮਈ 1888: ਦੂਜੇ ਪੜਾਅ ਦੀ ਉਸਾਰੀ ਦਾ ਅਰੰਭ।
-
21 ਅਗਸਤ 1888: ਦੂਜੇ ਪੱਧਰ ਦੀ ਮੁਕੰਮਲਤਾ
-
26 ਦਸੰਬਰ 1888: ਉਤਲੇ ਪੜਾਅ ਦੀ ਉਸਾਰੀ
-
15 ਮਾਰਚ 1889: ਮੰਮਟ ਦੀ ਉਸਾਰੀ
ਹਵਾਲੇ
ਸੋਧੋ- ↑ "The Eiffel Tower at a glance-Things to Remember". SETE (Official Tour Eiffel website). Retrieved 1 January 2014.
- ↑ 2.0 2.1 "The Eiffel Tower at a glance-Key Figures". SETE (Official Tour Eiffel website). Retrieved 1 January 2014.