ਆਈਫ਼ਲ ਟਾਵਰ (ਫ਼ਰਾਂਸੀਸੀ: 'La Tour Eiffel', [tuʁ ɛfɛl]) ਪੈਰਿਸ ਵਿੱਚ ਸ਼ਾਂ ਦ ਮਾਰ ਉੱਤੇ ਸਥਿਤ ਲੋਹੇ ਦਾ ਇੱਕ ਜਾਲ਼ੀਦਾਰ ਬੁਰਜ ਹੈ। ਇਹਦਾ ਨਾਂ ਇੰਜੀਨੀਅਰ ਗੁਸਤਾਵ ਐਫ਼ਲ ਮਗਰੋਂ ਪਿਆ ਹੈ ਜਿਹਦੀ ਕੰਪਨੀ ਨੇ ਇਸ ਬੁਰਜ ਦਾ ਖ਼ਾਕਾ ਖਿੱਚਿਆ ਅਤੇ ਉਸਾਰਿਆ। ਇਹਨੂੰ 1889 ਦੇ ਦੁਨਿਆਵੀ ਮੇਲੇ ਵਿੱਚ ਪ੍ਰਵੇਸ਼ ਡਾਟ ਦੇ ਤੌਰ ਉੱਤੇ 1889 ਵਿੱਚ ਖੜ੍ਹਾ ਕੀਤਾ ਗਿਆ। ਪਹਿਲੋਂ-ਪਹਿਲ ਇਹਦੀ ਫ਼ਰਾਂਸ ਦੇ ਉੱਘੇ ਕਾਰੀਗਰਾਂ ਅਤੇ ਬੁੱਧੀਜੀਵੀਆਂ ਵੱਲੋਂ ਇਸ ਦੀ ਰੂਪ-ਰੇਖਾ ਕਰ ਕੇ ਨੁਕਤਾਚੀਨੀ ਕੀਤੀ ਗਈ ਪਰ ਹੁਣ ਇਹ ਫ਼ਰਾਂਸ ਦਾ ਇੱਕ ਵਿਸ਼ਵ-ਵਿਆਪੀ ਸੱਭਿਆਚਾਰਕ ਚਿੰਨ੍ਹ ਅਤੇ ਦੁਨੀਆ ਵਿਚਲੇ ਸਭ ਤੋਂ ਵੱਧ ਪਛਾਣੇ ਜਾਣ ਵਾਲ਼ੇ ਢਾਂਚਿਆਂ ਵਿੱਚੋਂ ਇੱਕ ਬਣ ਗਿਆ ਹੈ।[1] ਇਹ ਪੈਰਿਸ ਵਿਚਲੀ ਸਭ ਤੋਂ ਉੱਚੀ ਇਮਾਰਤ ਹੈ ਅਤੇ ਦੁਨੀਆ ਦੇ ਸਮਾਰਕਾਂ ਵਿੱਚੋਂ ਸਭ ਤੋਂ ਵੱਧ ਲੋਕ ਇੱਥੇ ਫੇਰੀ ਪਾਉਂਦੇ ਹਨ; 2011 ਵਿੱਚ 69.8 ਲੱਖ ਲੋਕ ਇਹਦੇ ਉੱਤੇ ਚੜ੍ਹੇ।[2] ਇਸ ਬੁਰਜ ਦਾ 25 ਕਰੋੜਵਾਂ ਮੁਲਾਕਾਤੀ 2010 ਵਿੱਚ ਆਇਆ।[2]

ਆਈਫ਼ਲ ਟਾਵਰ
La Tour Eiffel
ਸ਼ਾਂ ਡ ਮਾਰ
ਤੋਂ ਵਿਖਦਾ ਆਈਫ਼ਲ ਟਾਵਰ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਪੈਰਿਸ" does not exist.
ਫ਼ਰਦੀ ਉਚਾਈ
ਦੁਨੀਆਂ ਵਿੱਚ ਸਭ ਤੋਂ ਉੱਚਾ 1889 ਤੋਂ 1930 ਤੱਕ[I]
ਆਮ ਜਾਣਕਾਰੀ
ਕਿਸਮਨਿਗਰਾਨੀ ਬੁਰਜ,
ਰੇਡੀਓ ਪ੍ਰਸਾਰਣ ਬੁਰਜ
ਟਿਕਾਣਾਪੈਰਿਸ, ਫ਼ਰਾਂਸ
ਗੁਣਕ48°51′29.6″N 2°17′40.2″E / 48.858222°N 2.294500°E / 48.858222; 2.294500
ਉਸਾਰੀ ਦਾ ਅਰੰਭ1887
ਮੁਕੰਮਲ1889
ਖੋਲ੍ਹਿਆ ਗਿਆ31 ਮਾਰਚ 1889
ਮਾਲਕਪੈਰਿਸ ਦਾ ਸ਼ਹਿਰ, ਫ਼ਰਾਂਸ
ਪ੍ਰਬੰਧSociété d'Exploitation de la Tour Eiffel (SETE)
ਉਚਾਈ
ਅੰਟੀਨੇ ਦੀ ਟੀਸੀ324.00 m (1,063 ft)
ਛੱਤ300.65 m (986 ft)
ਸਿਖਰੀ ਮੰਜ਼ਿਲ273.00 m (896 ft)
ਤਕਨੀਕੀ ਵੇਰਵਾ
ਫ਼ਰਸ਼ਾਂ ਦੀ ਗਿਣਤੀ3
ਲਿਫ਼ਟਾਂ9
ਖ਼ਾਕਾ ਅਤੇ ਉਸਾਰੀ
ਰਚਨਹਾਰਾਸਟੀਫ਼ਨ ਸੋਵੈਸਟਰ
ਢਾਂਚਾ ਇੰਜੀਨੀਅਰਮੋਰੀਸ ਕੋਸ਼ਲੈਂ,
ਏਮੀਲ ਨੂਗੀਏ
ਮੁੱਖ ਠੇਕੇਦਾਰCompagnie des Etablissements Eiffel
ਆਈਫ਼ਲ ਟਾਵਰ

ਉਸਾਰੀ

ਸੋਧੋ

ਹਵਾਲੇ

ਸੋਧੋ
  1. "The Eiffel Tower at a glance-Things to Remember". SETE (Official Tour Eiffel website). Retrieved 1 January 2014.
  2. 2.0 2.1 "The Eiffel Tower at a glance-Key Figures". SETE (Official Tour Eiffel website). Retrieved 1 January 2014.