ਆਕਸਫੋਰਡ-ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ
ਆਕਸਫੋਰਡ-ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ, ਜਿਸਦਾ ਕੋਡਨੇਮ AZD1222,[1] [2] ਹੈ, ਅਤੇ ਕੋਵੀਸ਼ੀਲਡ ਅਤੇ ਵੈਕਸਵੇਰੀਆ ਬ੍ਰਾਂਡ ਨਾਮ ਹੇਠ ਵੇਚਿਆ ਜਾਂਦਾ ਹੈ, ਕੋਵਿਡ-19 ਦੀ ਰੋਕਥਾਮ ਲਈ ਇੱਕ ਵਾਇਰਲ ਵੈਕਟਰ ਟੀਕਾ (ਵੈਕਸੀਨ) ਹੈ।ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੁਆਰਾ ਵਿਕਸਤ ਕੀਤੀ ਗਈ ਇਹ ਵੈਕਸੀਨ, ਅੰਤਰ-ਮਾਸਪੇਸ਼ੀ ਟੀਕੇ ਦੁਆਰਾ ਦਿੱਤੀ ਜਾਂਦੀ ਹੈ, ਅਤੇ ਇੱਕ ਵੈਕਟਰ ਦੇ ਤੌਰ ਤੇ ਸੋਧੇ ਹੋਏ ਚਿਮਪਾਂਜ਼ੀ ਅਡੇਨੋਵਾਇਰਸ ਸੀਐਚਏਡੌਕਸਦੇ ਰੂਪ ਦੀ ਵਰਤੋਂ ਕਰਦੀ ਹੈ।[3][4][5][6]
ਡਾਕਟਰੀ ਵਰਤੋਂ
ਸੋਧੋਆਕਸਫੋਰਡ-ਐਸਟਰਾਜ਼ੇਨੇਕਾ ਕੋਵਿਡ-19 ਟੀਕੇ ਦੀ ਵਰਤੋਂ ਸਾਰਸ-ਕੋਵ-2 ਵਾਇਰਸ ਦੁਆਰਾ ਲਾਗ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ ਤਾਂ ਜੋ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਵਿੱਚ ਕੋਵਿਡ-19 ਦੀ ਰੋਕਥਾਮ ਕੀਤੀ ਜਾ ਸਕੇ। ਦਵਾਈ ਨੂੰ 0.5 ਮਿ.ਲੀ. (0.017 US fl oz) ਦੀਆਂ ਦੋ ਖੁਰਾਕਾਂ ਦੁਆਰਾ ਦਿੱਤਾ ਜਾਂਦਾ ਹੈ ਜੋ ਅੰਤਰ-ਮਾਸਪੇਸ਼ੀ ਦੇ ਟੀਕੇ ਦੁਆਰਾ ਡੈਲਟੋਇਡ ਮਾਸਪੇਸ਼ੀ (ਬਾਂਹ ਦਾ ਉੱਪਰਲਾ ਭਾਗ) ਵਿੱਚ ਦਿੱਤੀਆਂ ਜਾਂਦੀਆਂ ਹਨ। ਸ਼ੁਰੂਆਤੀ ਕੋਰਸ ਵਿੱਚ ਦੋ ਖੁਰਾਕਾਂ ਹੁੰਦੀਆਂ ਹਨ ਜਿੰਨ੍ਹਾਂ ਵਿੱਚ ਖੁਰਾਕਾਂ ਵਿਚਕਾਰ 4 ਤੋਂ 12 ਹਫਤਿਆਂ ਦਾ ਅੰਤਰਾਲ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਸਰਵੋਤਮ ਅਸਰਦਾਇਕਤਾ ਵਾਸਤੇ ਖੁਰਾਕਾਂ ਵਿਚਕਾਰ 8 ਤੋਂ 12 ਹਫਤਿਆਂ ਦੇ ਅੰਤਰਾਲ ਦੀ ਸਿਫਾਰਸ਼ ਕਰਦਾ ਹੈ
ਖੋਜਕਾਰਜ
ਸੋਧੋਫਰਵਰੀ 2021 ਤੱਕ, AZD1222 ਡਵੈਲਪਮੈਂਟ ਟੀਮ ਨਵੇਂ ਸਾਰਸ-ਕੋਵ -2 ਰੂਪਾਂ ਦੇ ਸਬੰਧ ਵਿੱਚ ਵਧੇਰੇ ਅਸਰਦਾਰ ਹੋਣ ਲਈ ਵੈਕਸੀਨ ਨੂੰ ਅਨੁਕੂਲ ਬਣਾਉਣ ਲਈ ਕੰਮ ਕਰ ਰਹੀ ਹੈ; ਸਪਾਈਕ ਪ੍ਰੋਟੀਨ ਦੇ ਆਣੁਵਾਂਸ਼ਿਕ ਕ੍ਰਮ ਨੂੰ ਬਦਲਣ ਦੀ ਮੁਕਾਬਲਤਨ ਤੇਜ਼ ਪ੍ਰਕਿਰਿਆ ਹੋਣ ਕਰਕੇ ਵੈਕਸੀਨ ਨੂੰ ਮੁੜ-ਡਿਜ਼ਾਈਨ ਕੀਤਾ ਗਿਆ। ਆਮ ਲੋਕਾਂ ਵਿਚ ਅਨੁਕੂਲਿਤ ਵੈਕਸੀਨ ਦੇ ਉਪਲਬਧ ਹੋਣ ਤੋਂ ਪਹਿਲਾਂ ਨਿਰਮਾਣ ਸਥਾਪਨਾ ਅਤੇ ਇੱਕ ਛੋਟੇ ਪੈਮਾਨੇ ਦੇ ਅਜ਼ਮਾਇਸ਼ ਦੀ ਵੀ ਲੋੜ ਹੁੰਦੀ ਹੈ।
ਹਵਾਲੇ
ਸੋਧੋ- ↑ "Covishield and Covaxin: What we know about India's Covid-19 vaccines". BBC News. 4 March 2021. Retrieved 8 March 2021.
- ↑ "AstraZeneca vaccine renamed 'Vaxzevria'". The Brussels Times. 2021-03-30. Retrieved 2021-04-06.
- ↑ Walsh N, Shelley J, Duwe E, Bonnett W (27 July 2020). "The world's hopes for a coronavirus vaccine may run in these health care workers' veins". São Paulo: CNN. Archived from the original on 3 August 2020. Retrieved 3 August 2020.
- ↑ "Investigating a Vaccine Against COVID-19". ClinicalTrials.gov (Registry). United States National Library of Medicine. 26 May 2020. NCT04400838. Archived from the original on 11 October 2020. Retrieved 14 July 2020.
- ↑ "A Phase 2/3 study to determine the efficacy, safety and immunogenicity of the candidate Coronavirus Disease (COVID-19) vaccine ChAdOx1 nCoV-19". EU Clinical Trials Register (Registry). European Union. 21 April 2020. EudraCT 2020-001228-32. Archived from the original on 5 October 2020. Retrieved 3 August 2020.
- ↑ O'Reilly P (26 May 2020). "A Phase III study to investigate a vaccine against COVID-19". ISRCTN (Registry). doi:10.1186/ISRCTN89951424. ISRCTN89951424.