ਆਗਸਤ ਰੋਡਿਨ
ਫਰਾਂਕੋਇਸ ਆਗਸਤ ਰੇਨ ਰੋਡਿਨ (12 ਨਵੰਬਰ 1840 – 17 ਨਵੰਬਰ 1917), ਆਮ ਤੌਰ 'ਤੇ ਆਗਸਤ ਰੋਡਿਨ (/oʊˈɡuːst roʊˈdæn/; ਫ਼ਰਾਂਸੀਸੀ: [oɡyst ʁɔdɛ̃]), ਇੱਕ ਫ਼ਰਾਂਸੀਸੀ ਬੁੱਤਤਰਾਸ਼ ਸੀ। ਭਾਵੇਂ ਰੋਡਿਨ ਆਮ ਤੌਰ 'ਤੇ ਆਧੁਨਿਕ ਬੁੱਤਤਰਾਸ਼ੀ ਦਾ ਪੂਰਵਜ ਮੰਨਿਆ ਜਾਂਦਾ ਹੈ,[1] ਉਸ ਨੇ ਅਤੀਤ ਦੇ ਖ਼ਿਲਾਫ਼ ਬਗ਼ਾਵਤ ਨਹੀਂ ਛੇੜੀ। ਉਸ ਨੇ ਰਵਾਇਤੀ ਤਰੀਕੇ ਦੀ ਸਿੱਖਿਆ ਲਈ ਸੀ, ਆਪਣੇ ਕੰਮ ਪ੍ਰਤੀ ਇੱਕ ਕਾਰੀਗਰ ਵਾਲੀ ਪਹੁੰਚ ਅਪਣਾਈ, ਅਤੇ ਉਹ ਅਕਾਦਮਿਕ ਮਾਨਤਾ ਦਾ ਤਲਬਗਾਰ ਸੀ,[2] ਪਰ ਉਸ ਨੂੰ ਕਲਾ ਦੇ ਪੈਰਿਸ ਦੇ ਪ੍ਰਮੁੱਖ ਸਕੂਲ ਵਿੱਚ ਕਦੇ ਸਵੀਕਾਰ ਨਹੀਂ ਕੀਤਾ ਗਿਆ ਸੀ।
ਆਗਸਤ ਰੋਡਿਨ | |
---|---|
ਜਨਮ | ਫਰਾਂਕੋਇਸ ਆਗਸਤ ਰੇਨ ਰੋਡਿਨ 12 ਨਵੰਬਰ 1840 Paris, France |
ਮੌਤ | 17 ਨਵੰਬਰ 1917 | (ਉਮਰ 77)
ਰਾਸ਼ਟਰੀਅਤਾ | French |
ਲਈ ਪ੍ਰਸਿੱਧ | Sculpture, drawing |
ਜ਼ਿਕਰਯੋਗ ਕੰਮ |
|
Parent(s) | Marie Cheffer and Jean Baptiste Rodin |
ਪੁਰਸਕਾਰ | Légion d'Honneur |