ਆਚਾਰੀਆ ਆਸ਼ਾਧਰ ਭੱਟ
ਆਚਾਰੀਆ ਆਸ਼ਾਧਰ ਭੱਟ
ਮੁੱਢਲੀ ਜਾਣ-ਪਛਾਣ :-
ਭਾਰਤੀ ਕਾਵਿ-ਸ਼ਾਸਤਰ ਦੀ ਰਚਨਾਂ ਕਰਨ ਵਾਲੇ ਸਭ ਤੋ ਪਹਿਲੇ ਆਚਾਰੀਆ 'ਭਰਤ ਮੁਨੀ' ਦੇ ਗ੍ਰੰਥ 'ਨਾਟਯਸ਼ਾਸਤਰ' ਤੋਂ ਹੋਂਦ ਮੰਨੀ ਜਾਂਦੀ ਹੈ।(1) ਆਚਾਰੀਆ ਭਰਤ ਮੁਨੀ ਤੋਂ ਬਾਅਦ ਭਮਹ, ਦੰਡੀ, ਮੰਮਟ ਆਦਿ ਆਚਾਰੀਆ ਨੇ ਇਸ ਪ੍ਰੰਪਰਾ ਨੂੰ ਅੱਗੇ ਤੋਰਿਆ।
ਆਚਾਰੀਆ ਆਸ਼ਾਧਰ ਭੱਟ
(17 ਵੀਂ ਈ.ਸਦੀ ਦੂਜੇ ਭਾਗ ਤੋਂ 18 ਵੀਂ ਈ.ਸਦੀ ਪਹਿਲਾ ਭਾਗ )
ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ʼਚ ਆਸ਼ਾਧਰ ਨਾਮ ਦੇ ਦੋ ਆਚਾਰੀਆ ਦਾ ਜਿਕਰ ਮਿਲਦਾ ਹੈ। ਪਹਿਲੇ ਦਾ 1883 ਈ. ਪੀਟਰਸਨ ਨੇ ਅਤੇ ਦੂਜੇ ਦਾ 1871 ਈ. ਵਿੱਚ ਬਿਊਲਹਰ ਨੇ ਪਤਾ ਲਗਾਇਆ ਭਾਰਤੀ ਸਮੀਖਿਆਕਾਰਾਂ ਨੇ ਇਨ੍ਹਾਂ ਦੇ ਨਾਮ ਦੀ ਸਮਾਨਤਾ ਹੋਣ ਕਰਕੇ ਦੋਹਾਂ ਨੂੰ ਇੱਕ ਸਮਝ ਲਿਆ ਸੀ।ਪਰੰਤੂ ਦੋਨੋਂ ਵੱਖ -ਵੱਖ ਹਨ।
ਜਨਮ ਤੇ ਸਮੁੱਚੀ ਰਚਨਾਂ:-
ਪਹਿਲੇ ਆਚਾਰੀਆ 13 ਵੀਂ ਸਦੀ ਦੇ ਜੈਨ;ਜਨਮ ਅਜਮੇਰ (ਰਾਜਸਥਾਨ ); ਪਿਤਾ ਸੱਲਕ੍ਸ਼ਣ; ਬਾਅਦ 'ਚ ਕਿਸੇ ਕਾਰਣ 'ਧਾਰਾʼ ਨਗਰੀ ʼਚ ਜਾ ਕੇ ਰਹਿਣ ਲੱਗੇ; ਅਨੇਕ ਜੈਨ ਗ੍ਰੰਥਾਂ ਰਚਯਤਾ; ਇਹਨਾਂ ਨੇ ਆਪਣੇ ਗ੍ਰੰਥ 'ਤ੍ਰੀਸ਼ਸ਼ਟੀਸਮ੍ਰਿਤੀਚੰਦ੍ਰਿਕਾ ਦਾ ਰਚਨਾਕਾਲ 1236 ਈ.ਸਦੀ ਦਿੱਤਾ ਹੈ।
ਦੂਜੇ ਆਚਾਰੀਆ 17 ਵੀਂ ਈ.ਸਦੀ ਦੇ ਦੂਜੇ ਭਾਗ ʼਚ ਹੋਏ ਸਨ ਅਤੇ ਇਹਨਾਂ ਨੇ ਦੋ ਅਲੰਕਾਰਸ਼ਾਸਤਰੀ ਗ੍ਰੰਥਾਂ ਦੀ ਰਚਨਾਂ ਕੀਤੀ।
ਆਚਾਰੀਆ ਆਸ਼ਾਧਰ ਭੱਟ ਦੀਆਂ ਕਿਰਤਾਂ ʼਚ ਇਹਨਾਂ ਦੇ ਜੀਵਨ ਅਤੇ ਸਮੇਂ ਬਾਰੇ ਕੋਈ ਜਿਆਦਾ ਸਮੱਗਰੀ ਨਹੀਂ ਮਿਲਦੀ।।ਆਚਾਰੀਆਅੱਪਯਦੀਕ੍ਸ਼ਿਤ ਦੇ ਗ੍ਰੰਥ 'ਕੁਵਲਯਾਨੰਦ' ਤੇ ਆਪਣੀ 'ਅਲੰਕਾਰਦੀਪਿਕਾ' ਟੀਕਾ ʼਚ ਇਹਨਾਂ ਨੇ ਆਪਣੇ ਪਿਤਾ ਦਾ ਨਾਮ ਰਾਮਜੀ ਭੱਟ ਅਤੇ ਗੁਰੂ ਦਾ ਨਾਮ 'ਧਰਣੀਧਰ' ਅੰਕਿਤ ਕੀਤਾ ਹੈ(2)। ਪਿਤਾ ਵਿਆਕਰਣ, ਮੀਮਾਂਸ ਅਤੇ ਨਿਆਇਸ਼ਾਸਤਰ ਦਾ ਉੱਘਾ ਵਿਦਵਾਨ ਦੱਸਿਆ ਹੈ। ਇਹਨਾਂ ਦੀਆਂ ਰਚਨਾਵਾਂ ਗੁਜਰਾਤ ਪ੍ਰਦੇਸ਼ ʼਚ ਪ੍ਰਾਪਤ ਹੋਈਆਂ ਹਨ; ਇਸ ਲਈ ਇਹਨਾਂ ਨੂੰ ਗੁਜਰਾਤੀ ਕਿਹਾ ਜਾ ਸਕਦਾ ਹੈ। ਉਪਨਾਮ 'ਭੱਟ' ਵੀ ਇਸੇ ਵੱਲ ਸੰਕੇਤ ਕਰਦਾ ਹੈ ਅਤੇ ਇਹ ਬ੍ਰਾਹਮਣੀ ਸਨ। ਇਹਨਾਂ ਦੀਆਂ ਕਿਰਤਾਂ ਵਿੱਚ ਸਮੇਂ ਦਾ ਕੋਈ ਸੰਕੇਤ ਪ੍ਰਾਪਤ ਨਾ ਹੋਣ ਕਰਕੇ ਬਾਹਿਅ ਪ੍ਰਮਾਣਾਂ ਦੇ ਆਧਾਰ ʼਤੇ ਹੀ ਇਹਨਾਂ ਦਾ ਸਮਾ ਨਿਸ਼ਚਿਤ ਕੀਤਾ ਜਾ ਸਕਦਾ ਹੈ।ਆਸ਼ਾਧਰ ਨੇ ਆਪਣੇ ਗ੍ਰੰਥ 'ਤ੍ਰਿਵੇਣਿਕਾ' ʼਚ ਸੰਸਕ੍ਰਿਤ ਦੇ ਵਿਆਕਰਣਕਾਰ ਭੱਟੋਜਿਦੀਕ੍ਸ਼ਿਤ (16 ਵੀਂ ਸਦੀ ਦੂਜੇ ਭਾਗ ਤੋਂ 17 ਵੀਂ ਸਦੀ ਪਹਿਲਾ ਭਾਗ ) ਦਾ ਉਲੇਖ ਕੀਤਾ ;ਇਸ ਪ੍ਰਕਾਰ ਆਸ਼ਾਧਰ ਭੱਟ ਇਹਨਾਂ ਤੋਂ ਬਾਅਦ ਦੇ ਹਨ। ਇਹਨਾਂ ਦੇ ਗ੍ਰੰਥ 'ਕੋਵਿਦਾਨੰਦ ' ਦੀ ਪੋਥੀ ਦੀ ਪ੍ਰਤੀ ਕਰਨ ਦਾ ਸਮਾਂ 1861 ਈ.ਸਦੀ ਹੈ ਅਤੇ 'ਅਲੰਕਾਰਦੀਪਿਕਾ' ਦੀ ਪ੍ਰਤੀ ਕਰਨ ਦਾ ਸਮਾਂ 1853 ਈ.ਸਦੀ ਹੈ। ਇਸ ਪ੍ਰਕਾਰ ਇਸ ਗ੍ਰੰਥ ਦੀ ਰਚਨਾ ਬਹੁਤ ਪਹਿਲਾਂ ਹੋ ਚੁੱਕੀ ਹੋਵੇਗੀ। ਆਸ਼ਾਧਰ ਭੱਟ ਨੇ ਆਪਣੇ 'ਤ੍ਰਿਵੇਣਿਕਾ' ਗ੍ਰੰਥ ʼਚ ਵਿਅੰਜਨਾਂ ਸ਼ਬਦ ਸ਼ਕਤੀ ਨੂੰ ਨਾ ਮੰਨਣ ਵਾਲੇ ਵਿਆਕਰਣਕਾਰਾਂ ਦੀ ਆਲੋਚਨਾਂ ਕੀਤੀ ਹੈ(3)। ਪਰ ਨਾਗੋਜੀ ਭੱਟ (17 ਵੀਂ ਸਦੀ ਦੂਜੇ ਭਾਗ ਤੋਂ 18 ਵੀਂ ਸਦੀ ਦਾ ਪਹਿਲਾ ਭਾਗ ) ਨੇ ਵਿਅੰਜਨਾਂ ਨੂੰ ਮੰਨਣ ਦੀ ਸਲਾਹ ਦਿੱਤੀ ਕਿਉਂਕਿ 'ਨਿਪਾਤਾਂ' ਦਾ ਦਿਓਤਕਤੱਵ ਅਤੇ 'ਸਫੋਟ' ਦੇ ਵਿਅੰਜਕਤੱਵ ਵਿਅੰਜਨਾ ਦੀ ਹੋਂਦ ਲਈ ਜਰੂਰੀ ਹੈ(4)। ਵਿਆਕਰਣਕਾਰ ਪਤੰਜਲੀ ਅਤੇ ਭਰਤ੍ਰੀਹਰੀ ਨੇ ਵਿਅੰਜਨਾ ਦੀ ਹੋਂਦ ਲਈ ਜਰੂਰੀ ਹੈ(5)। ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਆਸ਼ਾਧਰ ਭੱਟ ਨਾਗੋਜੀ ਭੱਟ ਤੋਂ ਕੁੱਝ ਪਹਿਲਾਂ ਅਥਵਾ ਸਮਕਾਲੀ ਹੋਣਗੇ। ਇਸ ਤੱਥਾਂ ਦੇ ਆਧਾਰ ਤੇ ਆਚਾਰੀਆ ਆਸ਼ਾਧਰ ਭੱਟ ਦਾ ਸਮਾਂ ਵੀਂ 17 ਵੀਂ ਈ.ਸਦੀ ਦੂਜਾ ਭਾਗ ਅਤੇ 18 ਵੀਂ ਈ. ਸਦੀ ਦਾ ਪਹਿਲਾ ਭਾਗ ਹੋ ਸਕਦਾ ਹੈ।
ਆਚਾਰੀਆ ਆਸ਼ਾਧਰ ਭੱਟ ਨੇ ਵੱਖ -ਵੱਖ ਵਿਸ਼ੈ ਦੇ ਅਨੇਕ ਗ੍ਰੰਥ ਦੀ ਰਚਨਾ ਕੀਤੀ ਸੀ, ਪਰ ਇਹਨਾਂ ਦੇ ਕਾਵਿ-ਸ਼ਾਸਤਰੀ ਤ੍ਰੀਵੇਣਿਕਾ, ਅਲੰਕਾਰਦੀਪਿਕਾ ਦੋ ਹੀ ਗ੍ਰੰਥ ਮਿਲਦੇ ਹਨ। ਇਹਨਾਂ ਦੀ ਕੋਵਿਦਾਨੰਦ, ਅਦੑਵੈਤ - ਵਿਵੇਕ ਅਤੇ ਪ੍ਰਭਾਪਟਲ -ਤਿੰਨ ਹੋਰ ਰਚਨਾਵਾਂ ਦਾ ਉਲੇਖ 'ਤ੍ਰੀਵੇਣਿਕਾ' ʼਚ ਮਿਲਦਾ ਹੈ(6)। ਪਰੰਤੂ ਤਿੰਨ ਗ੍ਰੰਥ ਅਪ੍ਰਾਪਤ ਹਨ।
ਸਿੱਟਾ:-
ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਆਸ਼ਾਧਰ ਭੱਟ ਨੂੰ ਚਾਹੇ ਕੋਈ ਵਿਸ਼ੇਸ਼ ਸਥਾਨ ਪ੍ਰਾਪਤ ਨਹੀਂ ਹੈ ਪਰ ਸੋਖੇ ਢੰਗ ਨਾਲ ਅਲੰਕਾਰਾਂ ਦੇ ਚੰਗੇ ਗਿਆਨ ਲਈ ਇਹਨਾਂ ਦੇ ਗ੍ਰੰਥ ਦੀ ਮਹੱਤਤਾ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਹੈ। ਇਹਨਾਂ ਦੀ ਵਿਸ਼ੈ ਪ੍ਰਤਿਪਾਦਨ ਦੀ ਸ਼ੈਲੀ ਅਤਿਸਰਲ, ਰੋਚਕ ਅਤੇ ਬਹੁਤ ਸੌਖੀ ਹੈ।
ਹਵਾਲੇ :-
1. ਭਾਰਤੀ ਕਾਵਿ-ਸ਼ਾਸਤਰ (ਪ੍ਰੋ.ਸ਼ੁਕਦੇਵ ਸ਼ਰਮਾ)415.
2. ਕੁਵਲਯਾਨੰਦ. ਅੱਪਯਦੀਕ੍ਸ਼ਿਤ. ਆਸ਼ਾਧਰ ਭੱਟ ਦੀ ਅਲੰਕਾਰਦੀਪਿਕਾ ਟੀਕਾ.1;94.
3. ਤ੍ਰਿਵੇਣਿਕਾ. ਆਸ਼ਾਧਰ ਭੱਟ. ਪੰ. 27-28.
4. ਪਰਮਲਘੂਮੰਜਸ਼ਾ. ਨਾਗੋਜੀ ਭੱਟ. ਪੰ.20.
5.ਵਾਕਯਪਦੀਯ. ਭਰਤ੍ਰੀਹਰੀ. ਪੰ. 41-43.
6. ਤ੍ਰਿਵੇਣਿਕਾ. ਆਸ਼ਾਧਰ ਭੱਟ. ਪੰ. 1;6;8;23;25;27;11;29.