ਭਾਰਤੀ ਕਾਵਿ ਸ਼ਾਸਤਰ]ਭਾਰਤੀ ਦੇ ਇਤਿਹਾਸ ਵਿੱਚ ਆਚਾਰੀਆ ਉਦ੍ਰਭੱਟ ਦੀ ਸਥਿਤੀ ਬਹੁਤ ਮਹੱਤਵਸਾ਼ਲੀ ਅਤੇ ਆਦਰਯੋਗ ਹੈ।[1]ਇਹਨਾਂ ਦੀ ਕੁਮਾਰਸੰਭਵ, ਕਾਵਿਆਲੰਕਾਰਸਾਰਸੰਗ੍ਰਹਿ ਕਿਰਤਾਂ ਦਾ ਵਿਵਰਣ ਮਿਲਦਾ ਹੈ ਜਿਹਨਾਂ ਵਿਚੋਂ 'ਕੁਮਾਰਸੰਭਵ' ਇੱਕ ਕਾਵਿ ਅਤੇ ਅਪ੍ਰਾਪਤ ਹੈ; 'ਭਾਮਹਵਿਵਰਣ' ਆਚਾਰੀਆ ਭਾਮਹ ਦੇ 'ਕਾਵਿਆਲੰਕਾਰ' ਕਾਫ਼ੀ ਸਮੇਂ ਤੱਕ ਛਿਪਿਆ ਰਿਹਾ। ਚਾਹੇ ਇਹਨਾਂ ਦੇ ਅਲੰਕਾਰ-ਵਿਵੇਚਨ 'ਚ ਮੌਲਿਕਤਾ ਜਿ਼ਆਦਾ ਨਾ ਝਲਕਦੀ ਹੋਵੇ,ਪਰ ਇਹ ਕੱਟਰ ਅਲੰਕਾਰਵਾਦੀ ਹਨ। ਧੁਨੀਵਾਦੀ ਆਚਾਰੀਆ ਨੇ ਇਹਨਾਂ ਦਾ ਚਾਹੇ ਕਿੰਨਾ ਵੀ ਵਿਰੋਧ ਕੀਤਾ ਹੋਵੇ, ਫਿਰ ਵੀ ਉਹਨਾਂ ਨੂੰ ਆਪਣੇ ਗ੍ਰੰਥ 'ਚ ਬੜੇ ਆਦਰ ਨਾਲ ਉੱਧਿ੍ਤ ਕੀਤਾ ਹੈ।

ਆਚਾਰੀਆ ਉਦ੍ਰਭੱਟ ਦੇ ਜੀਵਨ ਅਤੇ ਸਮੇਂ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਤਾਂ ਪਾ੍ਪਤ ਨਹੀਂ ਪਰ 'ਕੱਲਹਣ' ਦੇ ਇਤਿਹਾਸਕ ਗ੍ਰੰਥ 'ਰਾਜਤਰੰਗਿਣੀ' ਵਿੱਚ ਇੱਕ 'ਭੱਟ-ਉਦ੍ਰਭਟ' ਦਾ ਉੱਲੇਖ ਜ਼ਰੂਰ ਹੈ ਜਿਹੜਾ ਕਿ ਰਾਜਾ ਜਯਾਪੀੜ੍ਹ ਦੀ ਰਾਜਸਭਾ ਦਾ ਸਭਾਪਤੀ ਸੀ ਅਤੇ ਇਹਨਾਂ ਦੀ ਰੋਜ਼ਾਨਾ ਦੀ ਤਨਖ਼ਾਹ ਇੱਕ ਲੱਖ ਦੀਨਾਰ ਸੀ। ਇਤਿਹਾਸਕਾਰਾਂ ਦੇ ਅਨੁਸਾਰ ਰਾਜਾ ਜਯਾਪੀੜ੍ਹ ਦਾ ਸ਼ਾਸ਼ਨਕਾਲ 779-813 ਈਸਵੀ ਸਦੀ ਰਿਹਾ ਸੀ। ਉਦ੍ਰਭੱਟ ਦਾ ਸਮਾਂ ਵੀ 800 ਈਸਵੀ ਸਦੀ ਦੇ ਨੇੜੇ-ਤੇੜੇ ਨਿਸ਼ਚਿਤ ਕੀਤਾ ਜਾ ਸਕਦਾ ਹੈ। ਡਾ. ਵਿਊਲਰ ਨੇ ਆਪਣੀ 'ਕਸ਼ਮੀਰੀ ਹੱਥ-ਲਿਖਤ ਗ੍ਰੰਥਾਂ ਦੀ ਰਿਪੋਰਟ' ਵਿੱਚ ਇਸ ਨੂੰ ਹੀ ਉਦ੍ਰਭੱਟ ਨੂੰ ਇੱਕ ਵਿਅਕਤੀ ਸਿੱਧ ਕੀਤਾ ਹੈ। ਆਚਾਰੀਆ ਉਦ੍ਰਭੱਟ ਨੂੰ ਅੱਠਵੀਂ ਈਸਵੀ ਸਦੀ ਦੇ ਲਗਭਗ ਰੱਖਿਆ ਜਾ ਸਕਦਾ ਹੈ। ਇਹ ਕਸ਼ਮੀਰੀ ਸਨ ਅਤੇ ਇਹਨਾਂ ਦਾ ਇੱਕੋ ਕਾਵਿਸ਼ਾਸਤਰੀ ਗ੍ਰੰਥ 'ਕਾਵਿਆਲੰਕਾਰਸਾਰਸੰਗ੍ਰਹਿ' ਉਪਲੱਬਧ ਹੈ।

ਆਚਾਰੀਆ ਉਦ੍ਰਭੱਟ ਦਾ ਤੀਜਾ ਗ੍ਰੰਥ 'ਕਾਵਿਆਲੰਕਾਰਸਾਰਸੰਗ੍ਰਹਿ' ਹੈ ਜਿਸਦਾ ਪਤਾ ਸੱਭ ਤੋਂ ਪਹਿਲਾਂ ਡਾ਼ ਵਿਊਲਰ ਨੂੰ ਕਸ਼ਮੀਰ ਤੋਂ ਲੱਗਿਆ ਸੀ ਅਤੇ ਇਹਨਾਂ ਨੇ ਇਸਦਾ ਪੂਰਾ ਵਿਵਰਣ ਉਕਤ ਰਿਪੋਰਟ ਵਿੱਚ ਦਿੱਤਾ ਹੈ। ਕਰਨਲ ਜੇਕੋਬੀ ਨੇ ਇਸਦਾ ਅੰਗਰੇਜ਼ੀ ਅਨੁਵਾਦ ਕੀਤਾ ਹੈ ਜਿਹੜਾ ਕਿ ਰਾਯਲ ਏਸਿ਼ਆਟਿਕ ਸੋਸਾਇਟੀ ਦੇ ਜਰਨਲ ਵਿਚ ਛਪਿਆ ਹੈ। ਇਸ ਤੋਂ ਬਾਅਦ ਪ੍ਰਤਿਹਾਰੇਂਦੂਰਾਜ ਦੀ 'ਲਘੂਵਿਵਿ੍ੱਤੀ' ਟੀਕਾ ਨਾਲ ਪੰ. ਰਾਮਕਿ੍ਸ਼ਣ ਤੈਲੰਗ ਨੇ ਉਕਤ ਗ੍ਰੰਥ ਨੂੰ ਸੰਪਾਦਿਤ ਕਰਕੇ 1915 ਈ. ਸਦੀ ਨਿਰਣਯ ਸਾਗਰ ਪੈ੍ਸ, ਬੰਬਈ ਅਤੇ ਏ.ਡੀ. ਵਨਹੱਟੀ ਨੇ 1925 ਈ. ਸਦੀ 'ਚ ਬੰਬਈ ਸੰਸਕਿ੍ਤ ਸੀਰਿਜ਼ ਦੁਆਰਾ ਪ੍ਰਕਾਸ਼ਿਤ ਕੀਤਾ ਹੈ। ਭਾਰਤੀ ਕਾਵਿ-ਸਾ਼ਸਤਰ ਦੇ ਸਮੀਖਿਆਕਾਰਾਂ ਨੇ ਉਦ੍ਰਭੱਟ ਨੂੰ ਆਚਾਰੀਆ ਭਾਮਹ ਦਾ ਹੂ-ਬੂਹ ਅਨੁਕਰਣ ਕਰਨ ਵਾਲਾ ਕਿਹਾ ਹੈ ਕਿਉਂਕਿ ਉਦ੍ਰਭੱਟ ਨੇ ਭਾਮਹ ਦੇ ਗ੍ਰੰਥ 'ਤੇ 'ਭਾਮਹਵਿਵਰਣ' ਨਾਮ ਦੀ ਇੱਕ ਵਿਸਤ੍ਰਿਤ ਟੀਕਾ ਲਿਖੀ ਹੈ; ਪਰ ਇਸਦੇ ਨਾਲ ਹੀ ਉਦ੍ਰਭੱਟ ਨੇ ਅਨੇਕ ਥਾਵਾਂ 'ਤੇ ਆਪਣੀਆਂ ਸੁਤੰਤਰ ਵਿਸ਼ੇਸ਼ਤਾਵਾਂ ਅਤੇ ਨਵੀਆਂ ਉਦਭਾਵਨਾਵਾਂ ਦਾ ਵੀ ਪ੍ਦਰਸ਼ਨ ਕੀਤਾ ਹੈ। ਜਿਵੇਂ:- ਅਰਥ ਦੇ ਭੇਦ ਨਾਲ ਸ਼ਬਦਾਂ ਦਾ ਭੇਦ ਹੁੰਦਾ ਹੈ; ਉਦ੍ਰਭੱਟ ਨੇ ਭਾਮਹ ਦੁਆਰਾ ਵਿਵੇਚਿਤ ਅਨੇਕ ਅਲੰਕਾਰਾਂ ਨੂੰ ਆਪਣੇ ਗ੍ਰੰਥ 'ਚ ਸਥਾਨ ਨਹੀਂ ਦਿੱਤਾ ਹੈ; ਇਸ ਦੇ ਉਲਟ ਇਹਨਾਂ ਨੇ ਭਾਮਹ ਦੁਆਰਾ ਛੱਡੇ ਗਏ ਅਲੰਕਾਰਾਂ ਦਾ ਪ੍ਰਤਿਪਾਦਨ ਕੀਤਾ ਹੈ। ਪ੍ਰਤਿਹਾਰੇਂਦੂਰਾਜ ਦਾ ਕਹਿਣਾ ਹੈ ਕਿ ਭਾਮਹ ਨੇ ਅਨੁਪ੍ਰਾਸ ਅਲੰਕਾਰ ਦੇ ਗ੍ਰਾਮਿਆ, ਉਪਨਾਗਰਿਕਾ-ਦੋ ਭੇਦ ਕੀਤੇ ਸਨ ਪਰ ਉਦ੍ਰਭੱਟ ਨੇ 'ਪਰੁਸਾ਼' ਨਾਮ ਦੇ ਇੱਕ ਹੋਰ ਭੇਦ ਨੂੰ ਜੋੜ ਕੇ ਤਿੰਨ ਸੰਖਿਆ ਕਰ ਦਿੱਤੀ ਹੈ। ਆਚਾਰੀਆ ਅਭਿਨਵਗੁਪਤ ਨੇ ਕਿਹਾ ਹੈ ਕਿ, "ਉਦ੍ਰਭੱਟ ਗੁਣਾਂ ਨੂੰ ਰੀਤੀ ਜਾਂ ਸੰਘਟਨਾ ਦਾ ਧਰਮ ਸਵੀਕਾਰ ਕਰਦੇ ਹਨ, ਨਾ ਕਿ ਰਸ ਦਾ"। ਰਾਜਸੇ਼ਖਰ ਆਦਿ ਆਚਾਰੀਆ ਦਾ ਵਿਚਾਰ ਹੈ ਕਿ ,ਉਦ੍ਰਭੱਟ ਅਰਥ ਨੂੰ ਵਿਚਾਰਿਤਸੁਸ੍ਥ, ਅਵਿਚਾਰਿਤਰਮਣੀਯ -ਦੋ ਤਰ੍ਹਾਂ ਦਾ ਮੰਨਦੇ ਹਨ; ਪਹਿਲਾਂ ਅਰਥ ਸ਼ਾਸਤਰਾਂ 'ਚ ਅਤੇ ਦੂਜਾ ਅਰਥ ਕਾਵਿਆਂ ਵਿੱਚ ਰਹਿੰਦਾ ਹੈ। ਉਦ੍ਰਭੱਟ ਨੇ ਸੱਭ ਤੋਂ ਪਹਿਲਾਂ ਵਿਆਕਰਣ ਦੇ ਆਧਾਰ'ਤੇ ਉਪਮਾ ਅਲੰਕਾਰ ਦੇ ਭੇਦਾਂ ਦੀ ਪਰਿਕਲਪਨਾ ਕੀਤੀ ਅਤੇ ਅਲੰਕਾਰਾਂ ਦੇ ਵਰਗੀਕਰਨ ਦਾ ਯਤਨ ਕਰਦੇ ਹੋਏ ਅਲੰਕਾਰਾਂ ਦੇ ਛੇ ਵਰਗ ਬਣਾਏ ਹਨ। ਉਕਤ ਵਿਵਰਣ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਭਾਰਤੀ ਕਾਵਿ-ਸਾ਼ਸਤਰੀ ਆਚਾਰੀਆ ਦੀ ਪਰੰਪਰਾ ਵਿੱਚ ਆਚਾਰੀਆ ਉਦ੍ਰਭੱਟ ਦਾ ਇੱਕ ਆਪਣਾ ਮਹੱਤਵਪੂਰਨ ਸਥਾਨ ਹੈ ਅਤੇ ਇਹ ਕੱਟਰ ਅਲੰਕਾਰਵਾਦੀ ਹਨ।

ਹਵਾਲੇ

ਸੋਧੋ
  1. ਸ਼ੁਕਦੇਵ ਸ਼ਰਮਾ. ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ ਪਬਲੀਕੇਸ਼ਨ ਬਿਊਰੋ.