ਆਚਾਰੀਆ ਪੰਡਿਤ ਸੋਧੋ

ਜੀਵਨ ਦਰਪਣ ਸੋਧੋ

ਆਚਾਰੀਆ ਪੰਡਿਤ ਪੰਜਾਬੀ ਸਾਹਿੱਤ ਅਤੇ ਪੰਜਾਬੀ ਦੇ ਉਹਨਾਂ ਥੋੜ੍ਹੇ ਜਿਹੇ ਵਿਦਵਾਨਾਂ ਵਿੱਚੋ ਇੱਕ ਸੀ ਜਿਨ੍ਹਾਂ ਨੇ ਆਪਣੇ ਤਨ ਮਨ ਧਨ ਤੇ ਸੁਖ ਆਰਾਮ ਨੂੰ ਤਿਆਗ ਕੇ ਪੰਜਾਬੀ ਸਾਹਿੱਤ ਅਤੇ ਪੰਜਾਬੀ ਭਾਸ਼ਾ ਨੂੰ ਆਪਣਾ ਜੀਵਨ ਅਰਪਣ ਕੀਤਾ ਉਹਨਾਂ ਦਾ ਪੂਰਾ ਨਾਮ ਕਰਤਾਰ ਸਿੰਘ ਦਾਖਾ ਸੀ ਉਹ ਗੁਰਮਤਿ ਸਾਹਿੱਤ ਤੇ ਪੰਜਾਬੀ ਭਾਸ਼ਾ ਦਾ ਪ੍ਰਤੀਨਿਧ ਸੀ ਸ੍ਰਵਰਗਵਾਸੀ ਸ. ਸਮਸ਼ੇਰ ਸਿੰਘ ਲਿਖ ਦੇ ਹਨ ਉਹ ਅਪਣੀ ਕਿਸਮ ਦੇ ਪਹਿਲੇ ਤੇ ਆਖਰੀ ਵਿਦਵਾਨ ਸੀ ਜਿਨ੍ਹਾਂ ਨੇ ਪੰਜਾਬੀ ਵਿੱਚ ਦਰਸ਼ਨ, ਸਾਹਿੱਤ, ਪਿੰਗਲ, ਅਲੰਕਾਰ ਵੈਦਿਕ, ਵਾਂਕਯ ਅਤੇ ਗੁਰਬਾਣੀ ਬਾਰੇ ਗਹਿਰੀ ਖੋਜ ਪ੍ਰਕਾਸ਼ਿਤ ਕਰਨ ਦੇ ਯਤਨ ਕੀਤੇ ਸੀ ਪੰਡਿਤ ਜੀ ਜਦੋ ਕਿਤੇ ਵੀ ਜਾਂਦੇ ਉਹ ਗੁਟਕਾ ਵੇਖ ਦੇ ਤੇ ਧਿਆਨ ਨਾਲ ਪੜ ਕਿ ਉਹ ਛਪਾਈ ਦੀਆ ਗ਼ਲਤੀਆਂ ਠੀਕ ਕਰਦੇ ਤੇ ਪ੍ਰਕਾਸ਼ਕਾਂ ਨੂੰ ਬੁਰਾ ਭਲਾ ਕਹਿ ਦੇ, ਜੋ ਕਮਾਈ ਕਰਨ ਲਈ ਗੁਰਬਾਣੀ ਨੂੰ ਬੇਲੋੜ ਛਾਪੀ ਜਾ ਰਹੇ ਸਨ ਉਹਨਾਂ ਦੀ ਬੋਲੀ ਵਿੱਚ ਸੰਸਕ੍ਰਿਤ ਦਾ ਪ੍ਰਭਾਵ ਵੇਖਿਆ ਦੇਖਿਆ ਜਾ ਸਕਦਾ ਹੈ ਪੰਡਿਤ ਜੀ ਆਮ ਬੋਲ ਚਾਲ ਵਿੱਚ ਤੇ ਵਿਦਵਾਨਾਂ ਦੀਆ ਮਹਿਫ਼ਲਾ ਵਿੱਚ ਬੜੀ ਦ੍ਰਿੜਤਾ ਤੇ ਗੰਭੀਰ ਵਰਤੋ ਕਰਦੇ ਸੀ ।

ਜਨਮ ਸੋਧੋ

ਪੰਜਾਬੀ ਸਾਹਿੱਤ ਦੇ ਇਸ ਵਿਦਵਾਨ ਲੇਖਕ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ 'ਦਾਖਾ' ਵਿਖੇ ਇੱਕ ਜੱਟ ਜਿਮੀਦਾਰ ਸ. ਰਾਮ ਸਿੰਘ ਸੇਖੋਂ ਦੇ ਘਰ 13 ਸਤੰਬਰ 1888 ਨੂੰ ਹੋਇਆ 'ਦਾਖਾ' ਲੁਧਿਆਣੇ ਸ਼ਹਿਰ ਦੇ ਲਹਿੰਦੇ ਪਾਸੇ ਸ਼ੇਰ ਸ਼ਾਹ ਸੂਰੀ ਮਾਰਗ ਉੱਤੇ 17 ਕਿਲੋ ਮੀਟਰ ਤੇ ਸਥਿਤ ਇੱਕ ਘੁੱਗ ਵੱਸਦਾ ਨਗਰ ਖੇੜਾ ਹੈ ਇਹ ਮਾਲਵੇ ਦੇ ਇੱਕ ਅਤਿ ਵਿਕਸਤ ਅਤੇ ਹਰ ਪੱਖੋ ਉੱਨਤ ਪਿੰਡ ਹੈ ਇਸ ਦੀ ਸਥਾਪਨਾ ਬਾਰੇ ਜਾਣਕਾਰੀ ਮਿਲਦੀ ਹੈ ਕਿ ਇਸ ਦੀ ਮੋੜੀ 1445 ਈ ਵਿੱਚ ਗੁੱਜਰ ਅਤੇ ਹਮੀਰ ਨਾਂ ਦੇ ਦੋ ਜੱਟਾਂ ਨੇ ਗੱਡੀ ਸੀ ਤੇ 25 ਨਵੰਬਰ 1958 ਨੂੰ ਕਰਤਾਰ ਸਿੰਘ ਦਾਖਾ ਇਸ ਜੱਗ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਮਾਤਾ ਪਿਤਾ ਪੰਡਿਤ ਕਰਤਾਰ ਸਿੰਘ ਦਾਖਾ ਦਾ ਪਿਤਾ ਰਾਮ ਸਿੰਘ ਸੇਖੋਂ ਦੇ ਇੱਕ ਸਰਦਾ ਪੁੱਜਦਾ ਕਿਸਾਨ ਸੀ ਜੋ ਵਾਹੀ ਖੇਤੀ ਦੇ ਨਾਲ-ਨਾਲ ਵਿਆਜ ਪੈਸੇ ਦੇਣ ਦਾ ਕੰਮ ਕਰਦਾ ਸੀ ਪਿੰਡ ਦਾਖਾ ਦੇ ਲੋਕ ਲੋੜ ਪੈਣ ਉਤੇ ਉਸ ਤੋ ਕਰਜ਼ਾ ਲੈਂਦੇ ਸੀ ਰਾਮ ਸਿੰਘ ਸੇਖੋਂ ਦੇ ਪੰਜ ਪੁੱਤਰ ਸੀ ਕਰਤਾਰ ਸਿੰਘ, ਤੇਜਾ ਸਿੰਘ, ਹਰਬੰਸ ਸਿੰਘ, ਨਾਹਰ ਸਿੰਘ, ਵਰਿਆਮ ਸਿੰਘ ।

ਸਿੱਖਿਆ ਸੋਧੋ

ਪੰਡਿਤ ਕਰਤਾਰ ਸਿੰਘ ਦਾਖਾ ਦੇ ਜੀਵਨ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਬਚਪਨ ਤੋਂ ਹੀ ਵਿੱਦਿਆ ਪ੍ਰੇਮੀ ਤੇ ਗਿਆਨ ਰੁਚੀ ਵਾਲਾ ਸੀ ਉਹਨਾਂ ਨੇ ਬਚਪਨ ਵਿੱਚ ਮੁਢਲੀ ਵਿੱਦਿਆ ਡੀ. ਬੀ ਸਕੂਲ,'ਬੱਦੋਵਾਲ' ਤੋ ਪ੍ਰਾਪਤ ਕੀਤੀ ਤੇ ਬਾਅਦ ਵਿੱਚ ਉਨ੍ਹਾਂ ਆਪਣੀ ਮਿਹਨਤ ਸਦਕਾ ਪੰਜਾਬ ਯੂਨੀਵਰਸਿਟੀ ਲਾਹੌਰ ਤੋ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ 1903 ਈ ਵਿੱਚ ਉਸ ਨੇ ਐੰਟ੍ਰੈਸ ਦੀ ਪ੍ਰੀਖਿਆ ਦੇਣੀ ਚਾਹੀ ਪਰ ਮਾਤਾ ਪਿਤਾ ਦੇ ਚਲਾਣੇ ਕਾਰਨ ਸਕੂਲੀ ਵਿਦਿਆ ਅਧੂਰੀ ਛੱਡਣ ਲਈ ਮਜਬੂਰ ਹੋਣਾ ਪਿਆ।

ਵਿਆਹ ਸੋਧੋ

ਪੰਡਿਤ ਕਰਤਾਰ ਸਿੰਘ ਦਾਖਾ ਦਾ ਵਿਆਹ ਬੀਬੀ ਉਦੇ ਕੌਰ ਨਾਲ ਹੋਇਆ ਉਹ ਦੇ ਚਾਰ ਬੱਚੇ ਸੀ ਰਘਵੀਰ ਸਿੰਘ, ਰਘੂਰਾਜ ਸਿੰਘ, ਸਮਸ਼ੇਰ ਸਿੰਘ ਤੇ ਬੀਬੀ ਮਹਿੰਦਰ ਕੌਰ ਪੈਂਦਾ ਹੋਏ।

ਰਚਨਾਵਾਂ ਸੋਧੋ

ਪੰਡਿਤ ਕਰਤਾਰ ਸਿੰਘ ਦਾਖਾ ਸਿੱਖ ਜਗਤ ਦਾ ਅਜਿਹਾ ਵਿਦਵਾਨ ਸੀ ਜਿਸ ਨੇ ਗੁਰਮਤਿ ਨੂੰ ਵੈਦਿਕ ਅਤੇ ਸ਼ਾਸਤਰੀ ਸੰਦਰਭਾਂ ਵਿੱਚ ਪੰਜਾਬੀ ਰਾਹੀਂ ਪ੍ਰਚਾਰਨ ਦਾ ਮਹਾਨ ਮਿਸ਼ਨਰੀ ਕਾਰਜ ਉਮਰ ਭਰ ਜਾਰੀ ਰੱਖਿਆ ਆਪਣੇ ਵਿਸ਼ਾਲ ਅਧਿਐਨ, ਅਭਿਆਸ ਅਤੇ ਅਦਭੁੱਤ ਬੁਧੀ ਸਦਕਾ ਉਹ ਸਸ੍ਰੰਕਿਤ ਅਤੇ ਪੰਜਾਬੀ ਦਾ ਪ੍ਰਕਾਡ ਪੰਡਿਤ ਸੀ ਸੰਨ 1934 ਈ ਵਿੱਚ ਉਹ ਹੁਣ (ਜ਼ਿਲ੍ਹਾ ਸੰਗਰੂਰ) ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿੱਚ ਗਿਆਨੀ ਕਲਾਸ ਨੂੰ ਪੜਾਉਦੇ ਸੀ

ਸ੍ਰੀ ਗੁਰੂ ਵਿਆਕਰਣ ਪੰਚਾਇਤ,

  • ਸ੍ਰੀ ਗੁਰੂ ਭੱਟ ਬਾਣੀ ਪ੍ਰਚਾਸ਼,
  • ਸ੍ਰੀ ਗੁਰੂ ਭੱਟ ਬਾਣੀ ਸਟੀਕ। ਮੂਲ ਮੰਤ੍ਰਰ ਪ੍ਰਕਾਸ਼,
  • ਸਾਂਖ ਦਰਸ਼ਨ ਵਾਸ (ਪੰਜਾਬੀ),
  • ਅਲੰਕਾਰ ਦਰਸ਼ਨ (ਪੰਜਾਬੀ),
  • ਸਿਮ੍ਰਤੀ ਸਾਰ,
  • ਨਿੱਤਨੇਮ ਸਟੀਕ,
  • ਰਾਮ ਰਹੱਸ (ਸੁਖਮਣੀ ਸਾਹਿਬ ਤੇ ਨੋਟ),
  • ਅਲੰਕਾਰ ਖੰਡਣ (,,)
  • ਕਵੀ ਮਹਾ ਰਾਜੇ (..)
  • ਸਹਜ ਚੰਦ੍ਰਮਾ ਨਾਟਕ (ਅਧੂਰਣ)

*ਭਗਤ ਬਾਣੀ ਸਟੀਕ (,,)

ਹਵਾਲੇ ਸੋਧੋ

1 ਸ਼ਮਸੇਰ ਸਿੰਘ ਅਸ਼ਕ, ਜਪ ਨਿਸ਼ਾਨ, 1951 ਭੂਮਿਕਾ ਪੰਨਾ 27 2 ਜੋਗਿੰਦਰ ਸਿੰਘ ਰਮਦੇਵ ਪੰਜਾਬੀ ਲਿਖਾਰੀ ਕੋਸ, ਜਲੰਧਰ, 1964 ਪੰਨਾ 94 3ਪਿੰਡ ਦਾਖਾ ਦੇ ਸ਼ੇਰ ਸਿੰਘ ਜਮਾਂਦਾਰ (1878-1952) 4ਇਤਿਹਾਸ ਮਾਲਵਾ, ਜਿਲਦ ਪਹਿਲੀ 1954, ਭੂਮਿਕਾ ਸਫਾ 130-132 5 ਇਤਿਹਾਸ ਮਾਲਵਾ, ਪੰਨਾ 131 6 ਸ. ਸੁਰੇਸਰ ਸਿੰਘ ਦਾਖਾ ਅਤੇ ਪੰਡਿਤ ਕਰਤਾਰ ਸਿੰਘ ਦੀ ਸਪੁੱਤਰੀ ਬੀਬੀ ਮਹਿੰਦਰ ਕੌਰ ਨਾਲ ਮੁਲਾਕਾਤ ਅਨੁਸਾਰ। 7 ਪੰਡਿਤ ਕਰਤਾਰ ਸਿੰਘ ਦਾਖਾ ਦੀ ਲੜਕੀ ਅਨੁਸਾਰ ਮਹਾਰਾਜਾ ਯਾਦਵੇ ਦਰ ਸਿੰਘ ਉਹਨਾਂ ਨੂੰ ਬੜੇ ਪਿਆਰ ਨਾਲ ਮਿਲਦੇ ਸੀ 8 ਨਾਹਰ ਸਿੰਘ ਗਿਆਨੀ, ਪੰਜਾਬੀ ਸਾਹਿੱਤ ਦਾ ਵਿਕਾਸ, ਲੁਧਿਆਣਾ, 1959, ਜਾਣ - ਪਛਾਣ।।