ਆਚਾਰੀਆ ਭੱਟੀ (600 ਈ. ਸਦੀ ਦੇ ਲਗਭਗ)

ਜਾਣ-ਪਹਿਚਾਣ

ਸੋਧੋ

ਭਾਰਤੀ ਕਾਵਿ-ਸ਼ਾਸਤਰ ਵਿੱਚ ਆਚਾਰੀਆ ਭੱਟੀ ਦੀ ਗਿਣਤੀ ‘ਭੱਟੀਕਾਵਿ’ਜਾਂ‘ਰਾਵਣਵਧ’ਨਾਮ ਦੀ ਕਾਵਿ ਰਚਨਾ ਕਰਕੇ ਹੈ। ਇਹਨਾਂ ਨੇ ‘ਰਾਮਾਇਣ’ ਵਿੱਚੋਂ ਰਾਮ ਅਤੇ ਲਕ੍ਸ਼ਮਣ ਦਾ ਰਿਸ਼ੀ ਵਿਸ਼ਵਾਮਿਤ੍ਰ ਦੇ ਨਾਲ ਜਾਣ ਤੋਂ ਲੈ ਕੇ ਰਾਵਣ ਦੇ ਵਧ ਤੱਕ ਦੇ ਕਥਾਨਕ ਨੂੰ ਲੈ ਕੇ ਸੰਸਕ੍ਰਿਤ ਵਿੱਚ ਸ਼ਾਸਤ੍ਰ - ਕਾਵਿ ਲਿੱਖਣ ਦੀ ਪਰੰਪਰਾ ਨੂੰ ਪ੍ਰਚਲਿਤ ਕੀਤਾ ਹੈ। ਅਸਲ ਵਿੱਚ ਭੱਟੀ ਕਵੀ ਹੋਣ ਦੇ ਨਾਲ - ਨਾਲ ਵਿਆਕਰਣਕਾਰ ਅਤੇ ਸਮੀਖਿਆਕਾਰਵ੍ ਵੀ ਹਨ ਜਿਹਨਾਂ ਨੇ ਵਿਆਕਰਣਸ਼ਾਸਤ੍ਰ ਅਤੇ ਅਲੰਕਾਰਸ਼ਾਸਤ੍ਰ ਦੀ ( ਸੁਕੁਮਾਰਬੁੱਧੀ ਰਾਜਕੁਮਾਰਾਂ ਨੂੰ ) ਸਿਖਿਆ ਦੇਣ ਲਈ ਮਹਾਕਾਵਿ ਦੀ ਰਚਨਾ ਕੀਤੀ ਹੈ। ਉਹਨਾਂ ਦੀ ਰਚਨਾ ਦਾ ਮੁੱਖ ਉੱਦੇਸ਼ ਵਿਆਕਰਣਸ਼ਾਸਤ੍ਰ ਦੇ ਸ਼ੁੱਧ ਪ੍ਰਯੋਗਾਂ ਅਤੇ ਕਾਵਿਸ਼ਾਸਤ੍ਰ ਦੇ ਨਿਯਮਾਂ ਵੱਲ ਸੰਕੇਤ ਕਰਨਾ ਹੈ। ਇਹਨਾਂ ਦਾ ਕਹਿਣਾ ਹੈ ਕਿ ਵਿਆਕਰਣ ਦੇ ਜਾਣੂਆਂ ਲਈ ਇਹ ਕਾਵਿ ਦੀਪਕ ਵਾਂਙ ਹੈ , ਪਰ ਵਿਆਕਰਣ ਦੇ ਨਾ ਜਾਣੂਆਂ ਲਈ ਇਹ ਅੰਨ੍ਹੇ ਦੇ ਹੱਥ ' ਚ ਦਰਪਣ ਵਾਂਙ ਹੈ।

ਕਾਵਿ - ਸ਼ਾਸਤਰ ਵਿੱਚ ਆਚਾਰੀਆ ਭੱਟੀ ਦੀ ਗਿਣਤੀ ‘ ਭੱਟੀਕਾਵਿ’ਜਾਂ ‘ਰਾਵਣਵਧ’ ਨਾਮ ਦੀ ਕਾਵਿ ਰਚਨਾ ਕਰਕੇ ਹੈ। ਇਹਨਾਂ ਨੇ‘ਰਾਮਾਇਣ’ਵਿੱਚੋਂ ਰਾਮ ਅਤੇ ਲਕ੍ਸ਼ਮਣ ਦਾ ਰਿਸ਼ੀ ਵਿਸ਼ਵਾਮਿਤ੍ਰ ਦੇ ਨਾਲ ਜਾਣ ਤੋਂ ਲੈ ਕੇ ਰਾਵਣ ਦੇ ਵਧ ਤੱਕ ਦੇ ਕਥਾਨਕ ਨੂੰ ਲੈ ਕੇ ਸੰਸਕ੍ਰਿਤ ਵਿੱਚ ਸ਼ਾਸਤ੍ਰ-ਕਾਵਿ ਲਿੱਖਣ ਦੀ ਪਰੰਪਰਾ ਨੂੰ ਪ੍ਰਚਲਿਤ ਕੀਤਾ ਹੈ। ਅਸਲ ਵਿੱਚ ਭੱਟੀ ਕਵੀ ਹੋਣ ਦੇ ਨਾਲ - ਨਾਲ ਵਿਆਕਰਣਕਾਰ ਅਤੇ ਸਮੀਖਿਆਕਾਰਵ੍ ਵੀ ਹਨ ਜਿਹਨਾਂ ਨੇ ਵਿਆਕਰਣਸ਼ਾਸਤ੍ਰ ਅਤੇ ਅਲੰਕਾਰਸ਼ਾਸਤ੍ਰ ਦੀ ( ਸੁਕੁਮਾਰਬੁੱਧੀ ਰਾਜਕੁਮਾਰਾਂ ਨੂੰ)ਸਿਖਿਆ ਦੇਣ ਲਈ ਮਹਾਕਾਵਿ ਦੀ ਰਚਨਾ ਕੀਤੀ ਹੈ। ਉਹਨਾਂ ਦੀ ਰਚਨਾ ਦਾ ਮੁੱਖ ਉੱਦੇਸ਼ ਵਿਆਕਰਣਸ਼ਾਸਤ੍ਰ ਦੇ ਸ਼ੁੱਧ ਪ੍ਰਯੋਗਾਂ ਅਤੇ ਕਾਵਿਸ਼ਾਸਤ੍ਰ ਦੇ ਨਿਯਮਾਂ ਵੱਲ ਸੰਕੇਤ ਕਰਨਾ ਹੈ। ਇਹਨਾਂ ਦਾ ਕਹਿਣਾ ਹੈ ਕਿ ਵਿਆਕਰਣ ਦੇ ਜਾਣੂਆਂ ਲਈ ਇਹ ਕਾਵਿ ਦੀਪਕ ਵਾਂਙ ਹੈ,ਪਰ ਵਿਆਕਰਣ ਦੇ ਨਾ ਜਾਣੂਆਂ ਲਈ ਇਹ ਅੰਨ੍ਹੇ ਦੇ ਹੱਥ'ਚ ਦਰਪਣ ਵਾਂਙ ਹੈ।

ਜੀਵਨ ਬਾਰੇ

ਸੋਧੋ

ਆਚਾਰੀਆ ਭੱਟੀ ਦੇ ਜੀਵਨ ਅਤੇ ਵਿਅਕਤਿਤੱਵ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਪ੍ਰਾਪਤ ਨਹੀਂ ਹੈ। ਕੁੱਝ ਵਿਦਵਾਨਾਂ ਨੇ ‘ਭੱਟੀ’ ਪਦ ਨੂੰ ‘ਭਰਤੀ’ ਪਦ ਦਾ ਪ੍ਰਾਕ੍ਰਿਤ (ਭਾਸ਼ਾ ਦਾ) ਰੂਪ ਮੰਨ ਕੇ ਇਹਨਾਂ ਨੂੰ ‘ ਭਰਤ੍ਰੀਹਰੀ ’ ਤੋਂ ਅਭਿੰਨ ਮੰਨਿਆ ਹੈ ਜਿਹੜਾ ਕਿ ਬਿਲਕੁਲ ਪ੍ਰਮਾਣਰਹਿਤ ਹੈ। ਡਾ.ਬੀ.ਸੀ.ਮਜੂਮਦਾਰ ਨੇ ਆਪਣੇ ਲੇਖ ਦੁਆਰਾ ਭੱਟੀ ਨੂੰ ਮੰਦਸੋਰ - ਸ਼ਿਲਾਲੇਖ ਦੇ ਲੇਖਕ‘ਵਤਸਭੱਟੀ’ਅਤੇ ਤਿੰਨ ਸ਼ਤਕਾਂ ( ਸੰਸਕ੍ਰਿਤ ਮੁਕਤਨ ਕਾਵਿਆਂ ) ਦੇ ਲੇਖਕ ‘ ਭਰਤ੍ਰੀਹਰੀ ’ ਤੋਂ ਅਭਿੰਨ ਮੰਨਿਆ- ਹੈ। ਪਰ ਡਾ . ਏ . ਬੀ . ਕੀਥ ਨੇ ਉਸੇ ਪਤ੍ਰਿਕਾ ਦੇ ਅੰਕ ( 1909. ਪੇਜ . 435. ) ਵਿੱਚ ਉਕਤ ਮਤ ਦਾ ਖੰਡਨ ਕੀਤਾ ਹੈ ਜਿਸਦਾ ਸਮਰਥਨ ਡਾ . ਏਸ . ਕੇ . ਡੇ ਨੇ ਆਪਣੀ ਪੁਸਤਕ ਵਿੱਚ ਕੀਤਾ ਹੈ। ਕਾਵਿਕਾਰ ਨੇ ਮਹਾਕਾਵਿ ਦੇ ਅੰਤ ' ਚ ਲਿਖਿਆ ਹੈ ਕਿ ਉਸਨੂੰ ‘ਵਲਭੀ ’ ( ਅੱਜ ਗੁਜਰਾਤ ਪ੍ਰਦੇਸ਼ ’ਚ ) ਦੇ ਰਾਜਾ ਸ਼੍ਰੀਧਰਸੇਨ ਦੁਆਰਾ ਆਦਰ ਪ੍ਰਾਪਤੀ ਸੀ। ਭਾਰਤੀ ਸ਼ਿਲਾਲੇਖਾਂ'ਚ‘ ਵਲਭੀ’ ਦੇ ਚਾਰ ਰਾਜਿਆਂ ਦਾ ਨਾਮ ਸ਼੍ਰੀਧਰਸੇਨ ਮਿਲਦਾ ਹੈ ( ਇਹਨਾਂ ਸਾਰਿਆਂ ਦਾ ਸਮਾਂ 500 ਈਸਵੀ ਤੋਂ 650 ਈ.ਸਦੀ ਦੇ ਨੇੜੇ - ਤੇੜੇ ਤੱਕ ਹੈ )। ਇਹ ਕਿਸ ਰਾਜੇ ਦੇ ਆਸਰੇ'ਚ ਸਨ ਇਹ ਸਿੱਧ ਕਰਨਾ ਔਖਾ ਹੈ , ਫਿਰ ਵੀ 610 ਈਸਵੀ ਵਿੱਚ ਸ਼੍ਰੀਧਰਸੇਨ -2 ਦੇ ਇੱਕ ਤਾਮਪਤ੍ਰ ਵਿੱਚ ਕਿਸੇ ‘ਭੱਟੀ’ ਨਾਮ ਵਾਲੇ ਵਿਦਵਾਨ ਨੂੰ ਭੂਮੀ ਦੇਣ ਦਾ ਉੱਲੇਖ ਹੈ। ਦੂਜਾ ਆਚਾਰੀਆ ਭਾਮਹ ਅਤੇ ਦੰਡੀ ਨੇ ਲਗਭਗ ਉਹਨਾਂ ਅਲੰਕਾਰਾਂ ਦਾ ਹੀ ਵਿਵੇਚਨ ਕੀਤਾ ਹੈ ਜਿਹਨਾਂ ਦੇ ਉਦਾਹਰਣ ਭੱਟੀ ਨੇ ਆਪਣੇ ਕਾਵਿ ' ਚ ਦਿੱਤੇ ਹਨ। ਇਸ ਲਈ ਭੱਤੇ ਇਹਨਾਂ ਦੋਹਾਂ ਤੋਂ ਪਹਿਲਾ ਜਾਂ ਇਹਨਾਂ ਦੇ ਆਸ - ਪਾਸ ਹੀ ਹੋਏ ਹੋਣਗੇ। ਇਸ ਲਈ ਕਾਵਿਕਾਰ ਭੱਟੀ ਦਾ ਸਮਾਂ ਸੱਤਵੀਂ ਸਦੀ ਦੇ ਮਧਕਾਲ ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ।

ਰਚਨਾਵਾਂ ਬਾਰੇ

ਸੋਧੋ

ਇਹਨਾਂ ਦੀ ‘ ਭੱਟੀਕਾਵਿ ’ ਜਾਂ ‘ ਰਾਵਣਵਧ ’ ਨਾਮ ਦੀ ਇੱਕ ਹੀ ਕਾਵਿ ਰਚਨਾ ਮਿਲਦੀ ਹੈ ਜਿਸ ਵਿੱਚ ਬਾਈ ਸਰਗ ਅਤੇ 1624 ਸ਼ਲੋਕ ਹਨ। ਭੱਟੀ ਨੇ ਆਪਣੇ ਮਹਾਕਾਵਿ ਨੂੰ - ਪ੍ਰਕੀਰਣ - ਖੰਡ ( 1-5 ਸਰਗ ) ; ਅਧਿਕਾਰਖੰਡ ( 6-9 ਸਰਗ ) ; ਪ੍ਰਸੰਨ - ਖੰਡ ( 10–13 ਸਰਗ ) ; ਤਿਕੰਤ - ਖੰਡ ( 14-22 ਸਰਗ ) ਖੰਡਾਂ ' ਚ ਵੰਡਿਆ ਹੋਇਆ ਹੈ। ਪਹਿਲੇ ਖੰਡ ’ ਚ ਵਿਆਕਰਣ ਦੀ ਦ੍ਰਿਸ਼ਟੀ ਤੋਂ ਕੋਈ ਵਿਸ਼ੇਸ਼ ਯੋਜਨਾ ਦਿਖਾਈ ਨਹੀਂ ਦਿੰਦੀ ਹੈ ; ਸਿਰਫ਼ ਕਵੀਤੱਵ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਦੂਜੇ ਖੰਡ'ਵਿਆਕਰਣ ਦੇ ਨਿਯਮਾਂ ਦੇ ਅਨੁਸਾਰ ਪ੍ਰਤਿਪਾਦਨ ਹੋਇਆ ਹੈ ਅਤੇ ਚੌਥਾ ਤਿਕੰਤ - ਖੰਡ ਵੀ ਨਾਲ ਹੀ ਸੰਬੰਧਿਤ ਹੈ ਜਿਸ ਵਿੱਚ ਸੰਸਕ੍ਰਿਤ - ਵਿਆਕਰਣ ਦੇ ਦਸ ਲਕਾਰਾਂ ਦਾ ਵਿਵਹਾਰਕ ਰੂਪ ਪ੍ਰਸਤੁਤ ਕੀਤਾ ਗਿਆ ਹੈ। ਹਰੇਕ ਲਕਾਰ ਦੇ ਵਿਸਤ੍ਰਿਤ ਵਿਵੇਚਨ ਲਈ ਪੂਰੇ ਇੱਕ ਸਰਗ ਦਾ ਪ੍ਰਯੋਗ ਹੋਇਆ ਹੈ। ( ਸੰਸਕ੍ਰਿਤ ਵਿਆਕਰਣ ’ ਚ ਛੇ ਕਾਲਾਂ Tenses ਅਤੇ ਚਾਰ ਅਰਥਾਂ moods ਨੂੰ ਪਾਰਿਭਾਸ਼ਿਕ ਤੌਰ ’ ਤੇ ‘ ਲਕਾਰ ’ ਕਿਹਾ ਜਾਂਦਾ ਹੈ )।

ਵ ਕਾਲਾਂ Tenses ਅਤੇ ਚਾਰ ਅਰਥਾਂ moods ਨੂੰ ਪਾਰਿਭਾਸ਼ਿਕ ਤੌਰ ਤੇ ‘ ਲਕਾਰ ’ ਕਿਹਾ ਜਾਂਦਾ ਹੈ )

। ਇਸ ਮਹਾਕਾਵਿ ਦੇ ਤੀਜੇ‘ਪ੍ਰਸੰਨ - ਖੰਡ ’ ਦੇ ਦਸ ਤੋਂ ਤੇਰ੍ਹਾਂ ਤੱਕ ਚਾਰ ਸਰਗਾਂ ਵਿੱਚ ਕਾਵਿ - ਸ਼ਾਸਤਰ ਦੇ ਵਿਸ਼ੈ ਦਾ ਪ੍ਰਤਿਪਾਦਨ ਹੋਇਆ ਹੈ। ਦਸਵੇਂ ਸਰਗ'ਚ ਅਠੱਤੀ ਅਲੰਕਾਰਾਂ ਦੇ ਉਦਾਹਰਣ ਹਨ , ਜਿਹਨਾਂ ਵਿੱਚੋਂ ਅਨੁਪ੍ਰਾਸ,ਯਮਕ-ਦੋ ਸ਼ਬਦਾਲੰਕਾਰ ਅਤੇ ਬਾਕੀ ਅਰਥਾਲੰਕਾਰ ਹਨ। ਇਸ ਸਰਗ ਵਿੱਚ 75 ਸ਼ਲੋਕ ਹਨ। 11 ਵੇਂ ਸਰਗ 'ਚ ਸੰਤਾਲੀ ਸ਼ਲੋਮ੍ਕਾਂ ਰਾਹੀਂ‘ਮਾਧੁਰਯ’ਗੁਣ ਦੇ ਉਦਾਹਰਣ ਪ੍ਰਸਤੁਤ ਕੀਤੇ ਹਨ। ਬਾਰਹਵੇਂ ਸਰਗ ਵਿੱਚ ‘ ਭਾਵਿਕ ’ ਨਾਮ ਵਾਲੇ ਅਲੰਕਾਰ ਦੇ ਉਦਾਹਰਣ ਅਤੇ ਸਤਾਸੀ ਸ਼ਲੋਕ ਹਨ। ਆਚਾਰੀਆ ਭਾਮਹ ਅਤੇ ਦੰਡੀ ਨੇ,ਭਾਵਿਕ ਨੂੰ ਪ੍ਰਬੰਧ ਕਾਵਿ ’ ਦਾ ਵਿਸ਼ੈ ਮੰਨਿਆ ਹੈ। ਤਰਹਵੇਂ ਸਰਗ ’ਚ ਪੰਜਾਹ ਸ਼ਲੋਕ ਹਨ ਜਿਹਨਾਂ ਵਿੱਚ ‘ ਭਾਸ਼ਾਸਮ ’ ਅਲੰਕਾਰ ਦੇ ਉਦਾਹਰਣ ਹਨ। ਇਸ ਸਰਗ ਵਿੱਚ ਇੱਦਾਂ ਦੇ ਸ਼ਲੋਕ ਵੀ ਹਨ ਜਿਹੜੇ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਭਾਸ਼ਾ ਵਿੱਚ ਇੱਕ ਵਰਗੇ ਹਨ।

ਭੱਟੀਕਾਵਿ ਦੇ ਉਪਰੋਕਤ ਤੀਜੇ ‘ਪ੍ਰਸੰਨ - ਖੰਡ’ਦੇ ਚਾਰ ਸਰਗਾਂ'ਚ ਪ੍ਰਾਪਤ ਅਲੰਕਾਰ - ਸ਼ਾਸਤਰ ਦੀ ਸਾਮਗ੍ਰੀ ਦੇ ਕਾਰਣ ਹੀ ‘ਭੱਟੀ’ਨੂੰ ਕਾਵਿ-ਸ਼ਾਸਤਰ ਦੇ ਆਚਾਰੀਆਂ ਵਿੱਚ ਸਥਾਨ ਦਿੱਤਾ ਜਾਂਦਾ ਹੈ। ਭੱਟੀ ਨੇ ਜਿਹੜੇ ਅਲੰਕਾਰਾਂ ਨੂੰ ਉਦਾਹਰਣ ਵਜੋਂ ਜਿਸ ਕ੍ਰਮ’ਚ ਦਰਸਾਯਾ ਹੈ ; ਲਗਭਗ ਉਹੀ ਕ੍ਰਮ ਆਚਾਰੀਆ ਭਾਮਹ ਅਤੇ ਦੰਡੀ ਦੇ ਅਲੰਕਾਰ-ਵਿਵੇਚਨ ਵੀ ਮਿਲਦਾ ਹੈ। ਇਸ ਆਧਾਰ ' ਤੇ ਕੁੱਝ ਸਮੀਖਿਆਕਾਰਾਂ ਦਾ ਮਤ ਹੈ ਕਿ ਭੱਟੀ ਨੇ ਭਾਮਹ ਅਤੇ ਦੰਡੀ ਦਾ ਅਨੁਸਰਣ ਕੀਤਾ ਹੈ,ਸੋ ਭੱਟੀ ਇਹਨਾਂ ਤੋਂ ਬਾਅਦ ਹਨ। ਪਰ ਕੁੱਝ ਆਲੋਚਕਾਂ ਨੇ ਇਸਦਾ ਖੰਡਨ ਕਰਦੇ ਹੋਏ ਦੋਹਾਂ ਆਚਾਰੀਆਂ ਨੂੰ ਭੱਟੀ ਦੇ ਬਾਅਦ ਦਾ ਕਿਹਾ ਹੈ ਅਤੇ ਇਹਨਾਂ ਦੇ ਅਨੁਸਾਰ ਦੋੋੋੋਹਾਂ ਆਚਾਰੀਆ ਨੇ ਭੱਟੀ ਦਾ ਅਨੁਕਰਣ ਕਰਕੇ ਅਲੰਕਾਰਾਂ ਦਾ ਪ੍ਰਤਿਪਾਦਨ ਕੀਤਾ ਹੈ। ਉਕਤ ਦੋਨੋਂ ਮੱਤ ਸੰਦੇਹਪੂਰਣ ਜਾਪਦੇ ਹਨ ਕਿਓਂਕਿ ਇਹਨਾਂ ਦੇ ਤੁਲਨਾਤਮਕ ਅਧਿਐਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹਨਾਂ ਵਿੱਚੋਂ ਕਿਸੇ ਨੇ ਵੀ ਇੱਕ ਦੂਜੇ ਦਾ ਅਨੁਕਰਣ ਨਹੀਂ ਕੀਤਾ ਹੈ। ਇਹਨਾਂ ਵਿੱਚ ਕੁੱਝ ਸਮਾਨਤਾ ਅਤੇ ਕੁੱਝ ਵੱਖਰਾਪਣ ਦਿਖਾਈ ਦਿੰਦਾ ਹੈ। ਜਿਵੇਂ ਭਾਮਹ ਨੇ ‘ ਵਿਰੋਧ ’ ਅਲੰਕਾਰ ਤੋਂ ਬਾਅਦ ‘ ਤੁੱਲਯੋਗਿਤਾ ’ ਦਾ ਉਦਾਹਰਣ ਦਿੱਤਾ ਪਰ ਭੱਟੀ ਨੇ ‘ ਤੁਲਯੋਗਿਤਾ ’ ਨੂੰ ਉਪਮਾ - ਰੂਪਕ ਤੋਂ ਬਾਅਦ ਅਤੇ ਵਿਰੋਧ ਤੋਂ ਪਹਿਲਾਂ ਰੱਖਿਆ ਹੈ। ਭਾਮਹ ਨੇ ਸ ਦਾ ਲਕ੍ਸ਼ਣ ਦਿੱਤਾ ਪਰ ਭੱਟੀ ਨੇ ਉਸਦਾ ਉਦਾਹਰਣ ਨਹੀਂ ਹੈ ; ਭੱਟੀ ਦੇ ‘ ਹੇਤੂ ’ ਅਤੇ ‘ ਵਾਰਤਾ ’ ਅਲੰਕਾਰਾਂ ਨੂੰ ਭਾਮਹ - ਦੰਡੀ ਨੇ ਸਵੀਕਾਰ ਨਹੀਂ ਕੀਤਾ ਹੈ ; ਭੱਟੀ ਨੇ ਸ਼ਲੇਸ਼ ਅਤੇ ਸੂਖ਼ਮ ਅਲੰਕਾਰਾਂ ਦੇ ਉਦਾਹਰਣ ਨਹੀਂ ਦਿੱਤੇ ਦੰਡੀ ਨੇ ਇਹਨਾਂ ਨੂੰ ਉੱਤਮ ਅਲੰਕਾਰ ਮੰਨਿਆ ਹੈ ; ਭੱਟੀ ਨੇ ‘ ਨਿਪੁਣ ’ ਅਲੰਕਾਰ ਦਾ ਉਦਾਹਰਣ ਦਿੱਤਾ ਹੈ , ਪਰ ਭਾਮਹ - ਦੰਡੀ ਇਸਨੂੰ ਅਲੰਕਾਰ ਹੀ ਨਹੀਂ ਮੰਨਦੇ ; ਭੱਟੀ ਅਤੇ ਦੰਡੀ ਨੇ ‘ ਯਮਕ ’ ਨੂੰ ਵਿਸਥਾਰ ਨਾਲ ਪਰ ਭਾਮਹ ਨੇ ਸੰਖੇਪ ਨਾਲ ਦਿਖਾਇਆ ਹੈ ; ਭੱਟੀ ਇੱਕ ਅਲੰਕਾਰ ਨੂੰ ‘ ਉਦਾਰ ’ , ਪਰ ਭਾਮਹ ਨੇ ‘ ਉਦਾੱਤ ’ ਕਿਹਾ ਹੈ - ਇਸ ਤਰ੍ਹਾਂ ਇਹ ਕਹਿਣਾ ਔਖਾ ਜਾਪਦਾ ਹੈ ਕਿ ਇਹਨਾਂ ਭਾਰਤੀ ਕਾਵਿ - ਸ਼ਾਸਤਰ ਦੇ ਆਚਾਰੀਆਂ ਨੇ ਇੱਕ ਦੂਜੇ ਦਾ ਅਨੁਕਰਣ ਕੀਤਾ ਹੈ ਜਾਂ ਨਹੀਂ।[1]



ਯਮਕ ’ ਨੂੰ ਵਿਸਥਾਰ ਨਾਲ ਪਰ ਭਾਮਹ ਨੇ ਸੰਖੇਪ ਨਾਲ ਦਿਖਾਇਆ ਹੈ ; ਭੱਟੀ ਇੱਕ ਅਲੰਕਾਰ ਨੂੰ‘ਉਦਾਰ,ਪਰ ਭਾਮਹ ਨੇ ਉਦਾੱਤ ਕਿਹਾ ਹੈ - ਇਸ ਤਰ੍ਹਾਂ ਇਹ ਕਹਿਣਾ ਔਖਾ ਜਾਪਦਾ ਹੈ ਕਿ ਇਹਨਾਂ ਭਾਰਤੀ ਕਾਵਿ - ਸ਼ਾਸਤਰ ਦੇ ਆਚਾਰੀਆਂ ਨੇ ਇੱਕ ਦੂਜੇ ਦਾ ਅਨੁਕਰਣ ਕੀਤਾ ਹੈ ਜਾਂ ਨਹੀਂ।[2]

ਸਾਰ ਵੱਜੋਂ,ਮਹਾਕਵੀ ਭੱਟੀ ਦੀ ਗਿਣਤੀ ਕਾਵਿ-ਸ਼ਾਸਤਰ ਦੇ ਆਚਾਰੀਆਂ ਵਿੱਚ ਕੀਤੀ ਜਾਵੇ ਜਾਂ ਨਹੀਂ ? ਇਹ ਪ੍ਰਸ਼ਨ ਸਮੀਖਿਆਕਾਰਾਂ ਦੇ ਸਾਹਮਣੇ ਸਦਾ ਬਣਿਆ ਰਿਹਾ ਹੈ,ਪਰ ਅਲੰਕਾਰਸ਼ਾਸਤ੍ਰ ਦੇ ਵਿਸ਼ਿਆਂ ਦਾ ਉਦਾਹਰਣਾਂ ਦੁਆਰਾ ਵਿਵੇਚਨ ਕਰਨ ਕਰਕੇ ਇਹਨਾਂ ਨੂੰ‘ਆਚਾਰੀਆ'ਪਦ ਜ਼ਰੂਰ ਪ੍ਰਾਪਤ ਹੈ। ਇਸੇ ਕਰਕੇ ਇਹਨਾਂ ਦੀ ਰਚਨਾ ਨੂੰ ਮਹਾਕਾਵਿ ਕਹਿਣ ਦੇ ਨਾਲ - ਨਾਲ ‘ਸ਼ਾਸਤ੍ਰਕਾਵਿ’ਵੀ ਕਿਹਾ ਜਾ ਸਕਦਾ ਹੈ

ਹਵਾਲੇ

ਸੋਧੋ
  1. <ਪ੍ਰੋ.ਸ਼ੁਕਦੇਵ ਸ਼ਰਮਾ ,ਭਾਰਤੀ ਕਾਵਿ ਸ਼ਾਸਤਰ ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਟੀ ਪਟਿਆਲਾ , ਪੰਨਾ ਨੰ. 289- 291>
  2. <ਪ੍ਰੋ.ਸ਼ੁਕਦੇਵ ਸ਼ਰਮਾ ,ਭਾਰਤੀ ਕਾਵਿ ਸ਼ਾਸਤਰ ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਟੀ ਪਟਿਆਲਾ , ਪੰਨਾ ਨੰ. 289- 291>