ਆਤਮਜੀਤ

ਪੰਜਾਬੀ ਨਾਟਕਕਾਰ

ਆਤਮਜੀਤ (ਜਨਮ 1950) ਇੱਕ ਭਾਰਤੀ ਸੰਗੀਤ ਨਾਟਕ ਅਕੈਡਮੀ ਇਨਾਮ ਜੇਤੂ ਪੰਜਾਬੀ ਨਾਟਕਕਾਰ ਹੈ। ਉਸਨੇ ਐਬਸਰਡ ਸ਼ੈਲੀ ਦੇ ਅਧਾਰ 'ਤੇ ਨਾਟਕ ਲਿਖੇ।

ਆਤਮਜੀਤ

ਜੀਵਨਸੋਧੋ

ਆਤਮਜੀਤ ਦਾ ਜਨਮ 2 ਨਵੰਬਰ 1950 ਨੂੰ ਪੰਜਾਬੀ ਸਾਹਿਤਕਾਰ ਅਤੇ ਅਧਿਆਪਕ ਐਸ. ਐਸ. ਅਮੋਲ ਦੇ ਘਰ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਪਰਤਾਪ ਕੌਰ ਹੈ। ਇਸਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਐਮ.ਏ. ਪੰਜਾਬੀ ਕੀਤੀ ਅਤੇ ਨਾਟਕ ਦੇ ਖੇਤਰ ਵਿੱਚ ਪੀ-ਐਚ. ਡੀ. ਕੀਤੀ। ਕਿੱਤੇ ਵਜੋਂ ਉਹ ਪੰਜਾਬੀ ਦੇ ਪ੍ਰੋਫ਼ੈਸਰ ਸਨ ਅਤੇ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ। [1]

ਰਚਨਾਵਾਂਸੋਧੋ

ਆਤਮਜੀਤ ਨੇ ਪਹਿਲੀ ਕਿਤਾਬ 'ਉੱਤੇਰੇ ਮੰਦਰ ਨਾਂ ਦਾ ਕਾਵਿ-ਸੰਗ੍ਰਹਿ ਸੀ। ਉਹ ਹੁਣ ਤੱਕ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵਿੱਚ 20 ਨਾਟਕ ਅਤੇ ਨਾਟਕ ਸੰਬੰਧੀ ਪੁਸਤਕਾਂ ਲਿਖ ਚੁੱਕਾ ਹੈ।

ਨਾਟਕਸੋਧੋ

 • ਕਬਰਸਤਾਨ (1975)
 • ਚਾਬੀਆਂ
 • ਹਵਾ ਮਹਿਲ
 • ਨਾਟਕ ਨਾਟਕ ਨਾਟਕ
 • ਰਿਸ਼ਤਿਆਂ ਦਾ ਕੀ ਰਖੀਏ ਨਾਂ (1983)
 • ਸ਼ਹਿਰ ਬੀਮਾਰ ਹੈ
 • ਮੈਂ ਤਾਂ ਇੱਕ ਸਾਰੰਗੀ ਹਾਂ
 • ਫ਼ਰਸ਼ ਵਿੱਚ ਉਗਿਆ ਰੁੱਖ (1988)
 • ਚਿੜੀਆਂ
 • ਪੂਰਨ
 • ਪੰਚ ਨਦ ਦਾ ਪਾਣੀ
 • ਕੈਮਲੂਪਸ ਦੀਆਂ ਮੱਛੀਆਂ
 • ਮੰਗੂ ਕਾਮਰੇਡ
 • ਗ਼ਦਰ ਐਕਸਪ੍ਰੈੱਸ
 • ਤੱਤੀ ਤਵੀ ਦਾ ਸੱਚ
 • ਤਸਵੀਰ ਦਾ ਤੀਜਾ ਪਾਸਾ
 • ਮੁੜ ਆ ਲਾਮਾਂ ਤੋਂ

ਹਵਾਲੇਸੋਧੋ

 1. ਮੰਚ-ਦਰਸ਼ਨ - ਪੰਜਾਬੀ ਇਕਾਂਗੀ ਸੰਗ੍ਰਹਿ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 165. ISBN 81-7380-153-3.