ਆਤਮ ਹਮਰਾਹੀ

ਲਿਖਾਰੀ

ਆਤਮ ਹਮਰਾਹੀ (9 ਫਰਵਰੀ 1936 - 28 ਜੁਲਾਈ 2005) ਦਾ ਜਨਮ ਪੱਤੀ ਦੁੰਨੇ ਕੀ, ਮੋਗਾ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਪਿਤਾ ਉਜਾਗਰ ਸਿੰਘ ਦੇ ਘਰ ਹੋਇਆ। ਆਪਣੀ ਜ਼ਿੰਦਗੀ ਵਿੱਚ ਉਹ ਲੰਮਾ ਸਮਾਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ। 28 ਜੁਲਾਈ 2005 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ।[1]

ਰਚਨਾਵਾਂ

ਸੋਧੋ
  • ਬਿਹਾਗ(1968),
  • ਜ਼ਿਕਰ(1976)
  • ਈਮਾਨ(1980)
  • ਅੱਟਣਾਂ ਦੀ ਗਾਥਾ(1982)
  • ਨਿਆਜ਼(1987)
  • ਬਾਵਨੀ(1989 ਕਾਵਿ ਰੇਖਾ-ਚਿੱਤਰ)
  • ਉਤਰ ਬਾਵਨੀ(1992)
  • ਬਰਤਾਨਵੀ ਸੱਜਣ ਸੁਹੇਲੜੇ(1994)
  • ਚੌਵੀ ਕੈਰੇਟ(1996)
  • ਪ੍ਰੋਟੋਨ(1999)
  • ਪ੍ਰੇਰਣਾ(2000)
  • ਖ਼ਤਾ(2000)
  • ਰਹਾਓ(2000)
  • ਰਹਿਮਤ(2001)
  • ਆਤਮ ਸੰਜੀਵਨੀ(ਸਮੁੱਚੀ ਰਚਨਾ)[2]

ਵਿਸ਼ੇ

ਸੋਧੋ

ਡਾ. ਆਤਮ ਹਮਰਾਹੀ ਨੇ ਗਦਮਈ ਕਾਵਿ ਸ਼ੈਲੀ ਵਿੱਚ ਬਾਵਨੀਆਂ ਲਿਖਣ ਦੀ ਨਵੀਂ ਰੀਤ ਤੋਰੀ ਹੈ, ਜੋ ਮੱਧਕਾਲ ਦੇ ਸਤੋਤਰ ਕਾਵਿ ਰੂਪ ਦਾ ਆਧੁਨਿਕ ਰੁਪਾਂਤਰਣ ਹੈ। ਉਹ ਆਪਣੇ ਵਿਲੱਖਣ ਢੰਗ ਨਾਲ ਕਈ ਵਿਸ਼ੇਸ਼ ਵਿਅਕਤੀਆਂ ਦੀ ਉਪਮਾ ਕਰਦਾ ਹੈ ਅਤੇ ਉਹਨਾਂ ਸੰਬੰਧੀ ਵਿਸ਼ੇਸ਼ ਰੁਪਕਾਂ ਤੇ ਢੁਕਵੀਆਂ ਉਪਮਾਵਾਂ ਨੂੰ ਚੁਣਦਾ ਹੈ ਪਰ ਵਰਤਮਾਨ ਯੁਗ ਵਿੱਚ ਹੋਰ ਕੋਈ ਵਿਅਕਤੀ ਸਤੋਤਰ ਕਾਵਿ ਦੀ ਉਪਮਾ ਦਾ ਭਾਗੀ ਨਹੀਂ ਹੋ ਸਕਦਾ। ਇਸ ਲਈ ਉਸਦੀ ਕਵਿਤਾ ਵਿੱਚ ਉੱਤਮ ਤੇ ਨਿਮਨ ਕੋਟੀ ਦੇ ਵਿਅਕਤੀਆਂ ਦਾ ਅੰਤਰ ਪ੍ਰਤੱਖ ਦਿਖਾਈ ਦਿੰਦਾ ਹੈ। ਅਜਿਹੀ ਹਾਲਤ ਵਿੱਚ ਤਾਂ ਇਹ ਤੌਖਲਾ ਉਤਪੰਨ ਗੋਣਾ ਬੜਾ ਸੁਭਾਵਿਕ ਹੈ ਕਿ ਉਸਦਾ ਬਾਵਨੀ ਕਾਵਿ ਕਿਤੇ ਬਾਮਣ ਕਾਵਿ ਦਾ ਰੂਪ ਨਾ ਧਾਰਨ ਕਰ ਲਏ।[3]

ਪੁਰਸਕਾਰ ਤੇ ਸਨਮਾਨ

ਸੋਧੋ
  • ਪੰਜਾਬ ਸਰਕਾਰ ਵੱਲੋਂ ਉੱਤਮ ਸਕੂਲ ਅਧਿਆਪਕ ਹੋਣ ਕਰਕੇ ਸਟੇਟ ਅਵਾਰਡ, 1976
  • ਸਾਹਿਤ ਟਰੱਸਟ ਢੁੱਡੀਕੇ ਵੱਲੋਂ ਬਾਵਨੀ ਉੱਤੇ ਬਾਵਾ ਬਲਵੰਤ ਪੁਰਸਸਾਰ, 1992
  • ਬਾਬਾ ਬੋਹੜ ਪੁਰਸਕਾਰ, 1994
  • ਪੰਜਾਬ ਯੂਨੀਵਰਸਿਟੀ ਵੱਲੋਂ ਫ਼ੈਲੋਸ਼ਿਪ, 1998 ਤੋਂ 2000 ਤਕ
  • ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, 1999[4]

ਹਵਾਲੇ

ਸੋਧੋ
  1. ਪ੍ਰੋ. ਪ੍ਰੀਤਮ ਸਿੰਘ, ਲੇਖਕ ਕੋਸ਼, ਪੇਜ 87
  2. ਡਾ. ਰਾਜਿੰਦਰਪਾਲ ਸਿੰਘ, ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ, ਪੰਨਾ 189
  3. ਪ੍ਰੋ. ਕਿਰਪਾਲ ਸਿੰਘ ਕਸੇਲ ਅਤੇ ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਪੰਨਾ 507
  4. ਪ੍ਰੋ ਪ੍ਰੀਤਮ ਸਿੰਘ, ਲੇਖਕ ਕੋਸ਼, ਪੰਨਾ 87