ਆਦਿ ਕਾਲ ਦਾ ਵਾਰ ਕਾਵਿ
ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਵਿੱਚ ਵਾਰ ਕਾਵਿ ਇੱਕ ਮਹੁੱਤਵਪੂਰਨ ਕਾਵਿ ਧਾਰਾ ਰਹੀ ਹੈ। ਇਸ ਕਾਵਿ ਧਾਰਾ ਦੀ ਹੋਂਦ ਵੱਲ ਪੰਜਾਬੀ ਇਤਿਹਾਸਕਾਰਾਂ ਦਾ ਧਿਆਨ ਉਦੋਂ ਗਿਆ ਜਦੋਂ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵਾਰਾਂ ਦੇ ਨਾਲ ਨਾਲ ਅੰਕਿਤ ਨਿਰਦੇਸ਼ਾ ਵੱਲ ਤਵੱਜੋ ਦਿੱਤੀ ਹੋਵੇਗੀ ਜਿਹਨਾਂ ਵਿੱਚ ਵਾਰਾਂ ਨੂੰ ਪਹਿਲਾਂ ਤੋਂ ਮੋਜੂਦ ਵਾਰਾਂ ਦੀਆਂ ਧੁੰਨਾਂ ਉੱਪਰ ਗਾਉਣ ਲਈ ਕਿਹਾ ਗਿਆ ਹੈ। ਜ਼ਾਹਿਰ ਹੈ ਕਿ ਇਹ ਵਾਰਾਂ ਲੋਕਾਂ ਵਿੱਚ ਬਹੁਤ ਹਰਮ ਪਿਆਰੀਆਂ ਰਹੀਆਂ ਹੋਣੀਆਂ ਜਿਸ ਕਰਕੇ ਗੁਰੂਆਂ ਨੇ ਆਪਣੀਆਂ ਅਧਿਆਤਮਕ ਵਾਰਾਂ ਇਹਨਾਂ ਦੀਆਂ ਧੁਨੀਆਂ ਉੱਤੇ ਗਾਉਣ ਦੇ ਨਿਰਦੇਸ਼ ਦਿੱਤੇ ਹੋਣਗੇ। ਸੇਰੇਬਰੀਆਕੋਵ ਆਪਣੀ ਕਿਤਾਬ ‘ਪੰਜਾਬੀ ਸਾਹਿਤ’ ਯੂਨਾਨੀ ਲੇਖਕ ਅਤੇ ਸਿੰਕਦਰ ਦੀਆਂ ਫੌਜੀ ਮੁਹਿੰਮਾਂ ਦੇ ਰਿਪੋਟਰ ਕਰਤਾ ਐਰੀਆਨੋਸਟ ਦੇ ਹਵਾਲੇ ਨਾਲ ਦੱਸਦਾ ਹੈ ਕਿ “ਭਾਰਤੀ ਲੋਕ ਆਪਣੀਆਂ ਮਰ ਗਿਆਂ ਦੀ ਯਾਦ ਵਿੱਚ ਬੂਰਜ਼ ਆਦਿ ਦਾ ਨਿਰਮਾਣ ਨਹੀਂ ਕਰਦੇ ਸੀ ਕਿਉਂਕਿ ਉਹ ਪੰਜਾਬ ਵਿੱਚ ਛੋਟੀਆਂ ਵੱਡੀਆਂ ਲੜੀਆਂ ਗਈਆਂ ਲੜਾਈਆਂ ਨੂੰ ਗੀਤਾਂ ਰਾਹੀਂ ਸਾਂਭਣ ਦੀ ਪਪਰੰਪਰਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਨੌ ਵਾਰਾਂ ਦਾ ਜ਼ਿਕਰ ਹੈ। ਇਨ੍ਹਾਂ ਨੌ ਵਾਰਾਂ ਵਿਚੋਂ ਛੇ ਵਾਰਾਂ ਆਦਿ ਕਾਲ ਨਾਲ ਸਬੰਧਤ ਮੰਨੀਆਂ ਜਾਂਦੀਆਂ ਹਨ ਅਤੇ ਬਾਕੀ ਦੀਆਂ ਤਿੰਨ ਵਾਰਾਂ(ਮਲਕ ਮੁਰੀਦ ਤਥਾ ਚੰਦਹੜਾ ਦੀ ਵਾਰ, ਜੋਧੇ ਵੀਰ ਪੂਰਵਾਣੀ ਦੀ ਵਾਰ, ਰਾਣੇ ਕੇਲਾਸ਼ ਤਥਾ ਮਾਲਦੇਵ ਦੀ ਵਾਰ) ਨੂੰ ਗੁਰੂ ਨਾਨਕ ਕਾਲ ਨਾਲ ਸੰਬੰਧਤ ਮੰਨਿਆ ਜਾਂਦਾ ਹੈ। ਵਾਰਾਂ ਦੇ ਕਵੀਆਂ ਦਾ ਨਾਮ ਅਗਿਆਤ ਹੀ ਰਹੇ ਹਨ। ਉਹਨਾਂ ਦੀ ਕਵਿਤਾਵਾਂ ਲੋਕ ਕਥਾਵਾਂ ਵਿੱਚ ਖੁਭੀ ਹੋਈ ਹੈ। ਅਤੇ ਉਸ ਦੇ ਦੁਆਲੇ ਮਿਥਿਹਾਸ ਦਾ ਤਾਣਾ ਬਾਣਾ ਤਣਿਆ ਹੋਇਆ ਹੈ।[1]
ਰਾਏ ਕਮਾਲ ਅਤੇ ਮੌਜ ਦੀ ਵਾਰ
ਸੋਧੋਇਸ ਵਾਰ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗਉੜੀ ਦੀ ਵਾਰ ਮਹਲਾ 5 ਨੂੰ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਲੜਾਈ ਵਿੱਚ ਕਮਾਲ ਅਤੇ ਉਸ ਦੇ ਭਤੀਜੇ ਮੌਜ ਦੀ ਲੜਾਈ ਦਾ ਬਿਰਤਾਂਤ ਪੇਸ ਕੀਤਾ ਗਿਆ ਹੈ। ਬਾਰ ਦੇ ਇਲਾਕੇ ਵਿੱਚ ਦੋ ਭਰਾ ਰਹਿੰਦੇ ਸਨ। ਦੋਵਾਂ ਭਰਾਵਾਂ ਵਿੱਚ ਪਰਿਵਾਰਕ ਝਗੜ੍ਹਾ ਹੋਣ ਕਰਕੇ ਛੋਟੇ ਭਰਾ ਕਮਾਲੁਦੀਨ ਨੇ ਵੱਡੇ ਭਰਾ ਸਾਰੰਗ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਮੌਜ ਨੇ ਆਪਣੇ ਪਿਤਾ ਉੱਪਰ ਕਮਾਲ ਦੇ ਕੀਤੇ ਜੁਲਮਾਂ ਦਾ ਬਦਲਾ ਲੈਣ ਲਈ ਕਮਾਲ ਨਾਲ ਯੁੱਧ ਕਰਕੇ ਉਸ ਨੂੰ ਮਾਰ ਮੁਕਾਇਆ ਸੀ।[2]
- ਰਾਣਾ ਰਾਇ ਕਮਾਲ ਦੀ ਰਣ ਭਾਰੀ ਬਾਹੀ।
- ਮੌਜ਼ ਦੀ ਤਲਵੰਡੀਓ ਚੜ੍ਹਿਆਂ ਸਾਬਾਹੀ।
- ਢਾਲੀ ਅੰਬਰ ਛਾਇਆ ਫੁੱਲੇ ਅਦ ਕਾਹੀ।
- ਜੂੱਟੇ ਆਮੋ੍ਹ ਸਾਹਮਣੇ ਨੇੜ੍ਹੇ ਝਲਕਾਹੀ।
- ਮੌਜੇ ਘਰ ਵਧਾਈਆਂ ਘਰ ਚਾਚੇ ਧਾਹੀ।
ਟੁੰਡੇ ਅਸਰਾਜੇ ਕੀ ਵਾਰ
ਸੋਧੋਗੁਰੂ ਨਾਨਕ ਦੇਵ ਨੇ ਆਸਾ ਰਾਗ ਦੀ ਵਾਰ ਨੂੰ ਇਸ ਧਾਰਨਾ ਉਤੇ ਗਾਉਣ ਲਈ ਸੰਕੇਤ ਕੀਤਾ ਹੈ। ਇਸ ਵਾਰ ਵਿੱਚ ਅਸਰਾਜੇ ਰਾਜੇ ਸਾਰੰਗ ਦਾ ਪੁੱਤਰ ਹੈ `ਤੇ ਉਸਦੀ ਮਤਰੇਈ ਮਾਂ ਦੇ ਵਿਵਹਾਰ ਕਰਕੇ ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਕਈ ਮੰਨਦੇ ਹਨ ਕਿ ਉਸ ਦੀ ਬਾਂਹ ਵੱਡ ਦਿੱਤੀ `ਤੇ ਖੂਹ ਵਿੱਚ ਸੁੱਟਣ ਦੀ ਬਜਾਏ ਜੰਗਲ ਵਿੱਚ ਸੁੱਟ ਦਿੱਤਾ ਜਿਸ ਕਰਕੇ ਉਸਨੂੰ ਟੁੰਡਾ ਰਾਜਾ ਕਹਿੰਦੇ ਸਨ ਆਪਣੇ ਮਤਰੇਏ ਭਰਾਵਾਂ ਨਾਲ ਯੁੱਧ ਕੀਤਾ `ਤੇ ਜਿੱਤ ਪ੍ਰਾਪਤ ਕਰਦਾ ਹੈ। ਸਾਰੰਗ ਉਸ ਤੋਂ ਮਾਫੀ ਮੰਗਦਾ `ਤੇ ਰਾਜਗੱਦੀ ਪ੍ਰਦਾਨ ਕਰਦਾ ਹੈ ਇਹ ਕਥਾ ਪੂਰਨ ਭਗਤ ਦੀ ਕਥਾ ਵਾਲੀ ਹੈ[3]। ਉਸ ਸਮੇਂ ਢਾਡੀਆਂ ਨੇ ਟੁੰਡੇ ਅਸਰਾਜੇ ਦੀ ਵਾਰ ਲਿਖੀ
- ਭਬਕਿਓ ਸ਼ੇਰ ਸਰਦੂਲ ਰਾਇ, ਰਣ ਮਾਰੂ ਬੱਜੇ,
- ਖਾਨ ਸੁਲਤਾਨ ਬਡ ਸੂਰਮੇ ਵਿੱਚ ਰਣ ਦੇ ਗੱਜੇ।
- ਖਤ ਲਿਖੇ ਟੁੰਡੇ ਅਸਰਾਜ ਨੂੰ ਪਤਾਸ਼ਾਹੀ ਅੱਜੇ,
- ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ।
- ਫਤਹ ਪਾਇ ਅਸਰਾਇ ਜੀ ਸ਼ਾਹੀ ਘਰ ਸੱਜੇ।
ਮੂਸੇ ਦੀ ਵਾਰ
ਸੋਧੋਮੂਸਾ ਇੱਕ ਜਗੀਰਦਾਰ ਸੀ ਉਸ ਦੀ ਮੰਗਣੀ ਜਿਸ ਮੁਟਿਆਰ ਨਾਲ ਹੋਈ, ਕਿਸੇ ਕਾਰਨ ਉਸਦਾ ਵਿਆਹ ਹੋਰ ਨਾਲ ਹੁੰਦਾ ਹੈ। ਮੂਸਾ ਉਸ ਜਗੀਰਦਾਰ `ਤੇ ਹਮਲਾ ਕਰਦਾ `ਤੇ ਉਸਨੂੰ ਹਰਾ ਕੇ ਗੁਲਾਮ ਬਣਾ ਲੈਂਦਾ ਹੈ। ਮੂਸਾ ਆਪਣੀ ਮੰਗ ਤੋਂ ਪੁੱਛਦਾ ਹੈ ਕਿ ਉਹ ਕਿਸ ਨਾਲ ਰਹਿਣਾ ਚਾਹੁੰਦੀ ਹੈ। ਮੁਟਿਆਰ ਕਹਿੰਦੀ ਹੈ ਜੋ ਉਸ ਦਾ ਪਤੀ ਹੈ। ਮੂਸਾ ਮੁਟਿਆਰ ਦੀ ਦ੍ਰਿੜਤਾ `ਤੇ ਸਦਾਚਾਰਕ ਦੇਖ ਕੇ ਖੁਸ ਹੁੰਦਾ ਹੈ `ਤੇ ਉਹਨਾਂ ਦੋਵਾਂ ਨੂੰ ਰਿਹਾ ਕਰਦਾ ਹੈ। ਮੁੱਸੇ ਦੀ ਇਸ ਖੁੱਲੀ ਦਿਲੀ `ਤੇ ਬਹਾਦਰੀ ਨੂੰ ਢਾਡੀਆਂ ਨੇ ਵਾਰ ਵਿੱਚ ਪੇਸ਼ ਕੀਤਾ।[4]।
- ਤ੍ਰੈ ਸੈ ਸਡ ਮਰਾਤਬ ਇਕਿ ਘੁਰਿਐ ਡਗੇ।
- ਚੜ੍ਹਿਆ ਮੂਸਾ ਪਾਤਸਾਹ ਸਭ ਸੁਣਿਆ ਜਗੇ।
- ਦੰਦ ਚਿੱਟੇ ਬੜ ਹਾਥੀਆਂ ਦਹੁ ਕਿਤ ਵਰਗੇ
- ਰੁਤ ਪਛਾਟੀ ਬਗੁਲਿਆ ਘਟ ਕਾਲੀ ਬਗੇ
- ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੇ
ਸਿਕੰਦਰ ਇਬਰਾਹੀਮ ਦੀ ਵਾਰ
ਸੋਧੋਇਸ ਵਾਰ ਦੀ ਧੁਨੀ ਗੁਰੂ ਗ੍ਰਂਥ ਸਾਹਿਬ ਵਿੱਚ ਦਰਜ ਗੁਜਰੀ ਦੀ ਵਾਰ ਮਹਲਾ ਤੀਜਾ ਨੂੰ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਵਾਰ ਵਿੱਚ ਸਿਕੰਦਰ ਬਾਦਸ਼ਾਹ ਅਤੇ ਇਬਰਾਹੀਮ ਦੀ ਲੜਾਈ ਦੀ ਵਾਰਤਾ ਦਰਜ਼ ਹੈ। ਵਾਰ ਅਨੁਸਾਰ ਬਾਦਸ਼ਾਹ ਕਿਸੇ ਬਰਾਹਮਣ ਇਸਤਰੀ ਨਾਲ ਸ਼ੰਭੋਗ ਕਰਨਾ ਚਾਹੁੰਦਾ ਹੈ, ਪਰ ਇਸ ਗੱਲ ਦਾ ਬੂਰਾ ਮਨਾਉਂਦਾ ਹੈ। ਉਹ ਬਾਦਸ਼ਾਹ ਨਾਲ ਯੁੱਧ ਛੇੜ ਕੇ ਉਸ ਇਸਤਰੀ ਨੂੰ ਸੁਤੰਤਰ ਕਰਵਾਉਂਣ ਵਿੱਚ ਸ਼ਫਲ ਹੋ ਜਾਂਦਾ ਹੈ।
- ਸਿਕੰਦਰ ਕਹੇ ਬਰਾਹਮ ਪਰ, ਇੱਕ ਗੱਲ ਹੈ ਕਾਈ।
- ਤੇਰੀ ਸਾਡੀ ਰਣ ਵਿੱਚ ਅੱਜ ਪਈ ਲੜਾਈ।
- ਤੂੰ ਨਾਹੀਂ ਕਿ ਮੈਂ ਨਾਹੀਂ ਇਹ ਹੁੰਦੀ ਆਈ।
- ਰਾਜਪੂਤੀ ਜਾਤੀ ਨੱਸਿਆ ਰਣ ਲਾਜ ਮਲਾਹੀਂ।
- ਲੜੀਏ ਆਹਮੋ-ਸਾਹਮਣੇ ਜੋ ਕਰੇ ਸੋ ਸਾਂਈ।[5]
ਲੱਲਾ ਬਹਿਲੀਮਾ ਕੀ ਵਾਰ
ਸੋਧੋ‘ਟੁੰਡੇ ਅਸਰਾਜੇ ਦੀ ਵਾਰ` ਵਾਂਗ ਹੀ ਇਹ ਵਾਰ ਮਸ਼ਹੂਰ ਹੈ। ਇਹ ਕਥਾ ਪ੍ਰਚੱਲਿਤ ਹੈ ਕਿ ਲੱਲਾ `ਤੇ ਬਹਿਲੀਮਾ ਦੋ ਜਗੀਰਦਾਰ ਕਾਂਗੜੇ੍ਹ ਦੇ ਇਲਾਕੇ ਦੇ ਵਸਨੀਕ ਸਨ। ਪਹਿਲਾ ਦੋਵੇਂ ਮਿੱਤਰ ਪਰ ਬਾਅਦ ਵਿੱਚ ਦੁਸ਼ਮਣ ਬਣ ਜਾਂਦੇ ਹਨ। ਲੱਲਾ ਦੇ ਇਲਾਕੇ ਵਿੱਚ ਪਾਣੀ ਦੀਆਂ ਕੂਲਾਂ ਸਨ। ਲੱਲੇ ਨੇ ਆਪਣੇ ਮਿੱਤਰ ਬਹਲੀਮਾ ਨੂੰ ਸਹਾਇਤਾ ਦੀ ਅਪੀਲ ਕੀਤੀ ਅਤੇ ਸਮਝੋਤਾ ਹੋਇਆ ਕਿ ਫਸਲ ਪੱਕਣ `ਤੇ ਲੱਲਾ ਬਹਿਲੀਮਾ ਨੂੰ ਫਸਲ ਦਾ ਛੇਵਾਂ ਹਿੱਸਾ ਦੇਵੇਗਾ ਪਰ ਬਾਅਦ ਵਿੱਚ ਬਹਿਲੀਮਾ ਮੁਕਰ ਜਾਂਦਾ ਹੈ `ਤੇ ਦੋਵਾਂ ਵਿਚਕਾਰ ਯੁੱਧ ਹੁੰਦਾ ਹੈ ਜਿਸ ਵਿੱਚ ਲੱਲਾ ਮਾਰਿਆ ਜਾਂਦਾ ਹੈ। ਇਹ ਵਾਰ ਵੀ ਬੀਰ ਰਸੀ ਰੂਪ ਵਿੱਚ ਲਿਖੀ ਗਈ।
- ਕਾਲ ਲੱਲਾ ਦੇ ਦੇਸ਼ ਦਾ ਖੋਹਿਆਂ ਬਹਿਲਮਾ
- ਹਿੱਸਾ ਛੋਟਾ ਮਨਾਇੱਕੈ, ਜਲ ਨਹਿਰੋਂ ਦੀਨਾ
- ਟਿਰਾਹੁਨ ਹੋਣੇ ਲੱਲਾ ਨੇ ਰਣ ਮੰਡਿਅ ਧੀਨਾ।
- ਭੇੜ ਦੋਹਾਂ ਵਿੱਚ ਸੱਚਿਆ ਸੱਟ ਪਈ ਅਜੀਮਾਂ,
- ਸਿਰ ਪੜ੍ਹ ਡਿੱਗੇ ਖੇਤ ਵਿੱਚ ਜਿਉਂ ਵਾਹਣ ਢੀਮਾਂ।
- ਮਸਾਰੇ ਲੱਲਾ ਬਹਿਲੀਮਾ ਨੇ ਰਣ ਮੇ ਧਰ ਸੀਮਾ।[6]
ਹਸਨੇ ਮਹਿਮੇ ਕੀ ਵਾਰ
ਸੋਧੋਹਸਨਾ `ਤੇ ਮਹਿਮਾ ਦੋਵੇ ਭੱਟੀ ਰਾਜਪੂਤ ਸਨ ਹਸਨੇ ਨੇ ਮਹਿਮੇ ਦੀ ਅਕਬਰ ਬਾਦਸ਼ਾਹ ਕੋਲ ਸਿਕਾਇਤ ਕੀਤੀ `ਤੇ ਮਹਿਮੇ ਨੂੰ ਕੈਦ ਕਰ ਲਿਆਂ। ਬਾਅਦ ਵਿੱਚ ਮਹਿਮੇ ਨੇ ਬਾਦਸ਼ਾਹ ਤੋਂ ਹਸਨੇ ਨੂੰ ਕੁਚਲਣ ਦੀ ਆਗਿਆ ਲਈ ਕਿਉਂਕਿ ਉਹ ਬਾਗੀ ਹੋ ਰਿਹਾ ਸੀ। ਮਹਿਮੇ `ਤੇ ਹਸਨੇ ਦਾ ਯੁੱਧ ਹੁੰਦਾ ਹੈ ਜਿਸ ਵਿੱਚ ਹਸਨਾ ਹਾਰ ਜਾਂਦਾ ਹੈ। ਬਾਅਦ ਵਿੱਚ ਹਸਨੇ ਨੇ ਮਾਫੀ ਮੰਗ ਲਈ `ਤੇ ਮਹਿਮੇ ਨੇ ਉਸਨੂੰ ਮਾਫ ਕਰ ਦਿੱਤਾ। ਇਸ ਵਾਰ ਵਿੱਚ ਜੋ ਸਤਰਾਂ ਚਰਚਿਤ ਹਨ ਉਹਨਾਂ ਵਿੱਚ ਉਸ ਢਾਡੀ ਦਾ ਨਾਮ ਆਉਂਦਾ ਹੈ ਜਿਸ ਨੇ ਇਹ ਲਿਖੀ।
- ਮਹਿਮਾ ਹਸਨਾ ਰਾਜਪੂਤ ਰਾਇ ਭਾਰੇ ਖੱਟੀ,
- ਭੇੜ੍ਹ ਦੁਹਾਂ ਦਾ ਮੱਚਿਆ ਮਰ ਵਗੇ ਸਫੱਟੀ
- ਮਹਿਮੇ ਪਾਈ ਘਤੇ ਰਨ ਗਲ ਹਸਨੇ ਘੱਟੀ
- ਬੰਨ ਹਸਨੇ ਨੂੰ ਛੱਡਿਆ ਜ਼ਸ ਮਹਿਮੇ ਖੱਟੀ[7]
ਆਈ ਸੇਰੇਬਰੀਆਕੋਵ ਇਹਨਾਂ ਵਾਰਾਂ ਦੀ ਸ਼ਿਰਜਣ ਭੂਮੀ ਬਾਰੇ ਵਿਸ਼ਲੇਸ਼ਣ ਕਰਦਿਆਂ ਕਹਿੰਦਾ ਹੈ ਕਿ ਇਹ ਵਾਰਾਂ ਉਸ ਸਮੇਂ ਦੀਆਂ ਰਚਨਾਂਵਾਂ ਹਨ ਜਦੇਂ ਭਾਰਤੀ ਜ਼ਗੀਰਦਾਰ ਹੁਕਮਰਾਨਾ ਨੇ ਮੁਸਲਮਾਨ ਹਮਲਾਵਰਾਂ ਨੂੰ ਠੱਲ ਪਾਉਂਣ ਦੇ ਅਸਫਲ ਯਤਨ ਕੀਤੇ। ਉਸ ਅਨੁਸਾਰ “ਪੰਜਾਬੀ ਸਾਹਿਤ ਦੀਆਂ ਇਹ ਵਾਰਾਂ ਇਤਿਹਾਸਕ ਲਿਖਤਾਂ ਹਨ। ਇਹਨਾਂ ਨੇ ਪੰਜਾਬੀ ਸਾਹਿਤ ਦੇ ਅਗਲੇ ਵਿਕਾਸ ਉੱਤੇ ਵਰਣਨਯੋਗ ਪ੍ਰਭਾਵ ਪਾਇਆ। ਉਨਵੀਂ ਸਦੀ ਦੇ ਮੱਧ ਤੱਕ ਵਾਰ ਪੰਜਾਬੀ ਕਵਿਤਾ ਦੇ ਮੁੱਖ ਕਾਵਿਕ ਰੂਪਾਂ ਵਿਚੋਂ ਇੱਕ ਰਹੀ, ਖਾਸ ਕਰਕੇ ਜਦੋਂ ਕਵੀਆਂ ਨੂੰ ਸਮਾਜਿਕ ਮਹੱਤਵ ਦੀਆਂ ਘਟਨਾਵਾਂ ਵੱਲ ਮੁੱਖ ਮੋੜਨ ਦੀ ਲੋੜ ਪਈ”।[8]