ਆਧੁਨਿਕਤਾ
ਆਧੁਨਿਕਤਾ ਇਤਿਹਾਸ ਦਾ ਇੱਕ ਵਿਸ਼ੇਸ਼ ਪੜਾਅ ਹੈ ਜਿਸ ਵਿੱਚ ਉੱਤਰ-ਮੱਧਕਾਲੀ ਯੂਰਪ ਵਿੱਚ ਪਹਿਲਾਂ ਨਾਲੋਂ ਬਦਲੀਆਂ ਸਮਾਜਿਕ-ਸੱਭਿਆਚਾਰਿਕ ਕਦਰਾਂ-ਕੀਮਤਾਂ ਸ਼ਾਮਿਲ ਹੁੰਦੀਆਂ ਹਨ। ਪੰਜਾਬ ਸਮੇਤ ਭਾਰਤ ਦੇ ਰਾਜਸੀ ਸੱਭਿਆਚਾਰਕ ਇਤਿਹਾਸ ਵਿੱਚ ਆਧੁਨਿਕ ਯੁੱਗ ਦਾ ਆਗਾਜ ਅੰਗਰੇਜਾਂ ਦੇ ਰਾਜ ਕਾਲ ਨਾਲ ਜੁੜਿਆ ਹੋਇਆ ਹੈ।ਸਿੱਖ ਫੌਜ ਤੇ ਅੰਗਰੇਜਾਂ ਵਿਚਕਾਰ ਹੋਈ ਦੂਸਰੀ ਲੜਾਈ ਉਪਰੰਤ ਅੰਗਰੇਜਾਂ ਦੀ ਸਾਜਿਸ਼ੀ ਜਿੱਤ ਦੇ ਨਤੀਜੇ ਵਜੋਂ 1849 ਨੂੰ ਲਾਹੌਰ ਦੇ ਕਿੱਲੇ ਵਿੱਚ ਵਿਸ਼ੇਸ਼ ਦਰਬਾਰ ਸਜਾ ਕੇ ਦਲੀਪ ਸਿੰਘ ਨੂੰ ਗਦੀਓ ਲਾ ਕੇ ਪੰਜਾਬ ਉਤੇ ਅੰਗਰੇਜ਼ੀ ਰਾਜ ਦਾ ਐਲਾਨ ਕੀਤਾ ਗਿਆ।ਇਸ ਦਾ ਆਰੰਭ ਨਿਸ਼ਚਿਤ ਹੀ ਅੰਗਰੇਜ ਰਾਜ ਉਪਰੰਤ ਬਦਲਵੀ ਪੂੰਜੀਵਾਦੀ ਅਰਥ ਵਿਵਸਥਾ ਦੇ ਉਭਾਰ ਨਾਲ ਵਿਕਸਿਤ ਪਛਮੀ ਮੁਲਕਾਂ ਦੇ ਨਵੇਂ ਪ੍ਰਸ਼ਾਸਨਿਕ,ਰਾਜਨੀਤਕ,ਸੱਭਿਆਚਾਰਕ ਅਤੇ ਸਾਹਿਤਕ ਪ੍ਰਭਾਵਾਂ ਰਾਹੀਂ ਉਜਾਗਰ ਹੁੰਦਾ ਹੈ। ਜਿਸ ਨੂੰ ਅਸੀਂ ਵਿਸ਼ੇਸ਼ ਸਿਧਾਂਤਕ ਅਤੇ ਇਤਿਹਾਸਕ ਦ੍ਰਿਸ਼ਟੀ ਤੋਂ ਆਧੁਨਿਕ ਯੁੱਗ ਕਹਿੰਦੇ ਹਾਂ।[1]
ਸ਼ਬਦ ਨਿਰੁਕਤੀ
ਸੋਧੋਸ਼ਬਦ "ਆਧੁਨਿਕ" ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਅਤੇ ਇਹ ਪੰਜਾਬੀ ਵਿੱਚ "modern" ਦੇ ਸਮਾਨਾਰਥੀ ਵਜੋਂ ਵਰਤਿਆ ਜਾਂਦਾ ਹੈ। "ਆਧੁਨਿਕ" ਤੋਂ ਭਾਵ ਹੈ "ਹੁਣੇ ਵਾਪਰਿਆ"।[2] ਆਧੁਨਿਕ ਸ਼ਬਦ ਸੰਸਕ੍ਰਿਤ ਵਿਆਕਰਣ ਅਨੁਸਾਰ "ਅਧੁਨਾ"ਦਾ ਵਿਸ਼ੇਸਣ ਹੈ ਜਿਸ ਦਾ ਅਰਥ ਹਨ ਇਸ ਕਾਲ ਵਿੱਚ ਹੁਣ। ਆਧੁਨਿਕ ਸ਼ਬਦ ਇਸੇ ਤੋਂ ਬਣਿਆ ਜਿਸ ਦੇ ਅਰਥ ਹਨ "ਹੁਣ ਹੋਇਆ"। "modern"ਸ਼ਬਦ ਦੀ ਉਤਪਤੀ "latin" ਦੇ ਧਾਤੂ"modo"ਤੋ ਹੋਈ ਹੈ, ਜਿਸ ਦੇ ਅਰਥ ਹਨ "ਹੁਣੇ"।ਸ਼ਾਬਦਿਕ ਅਰਥਾਂ ਅਨੁਸਾਰ ਆਧੁਨਿਕ ਸ਼ਬਦ ਹੁਣ ਅਰਥਾਤ ਕਾਲ ਦੇ ਵਰਤਮਾਨ ਖੰਡ ਦਾ ਸੂਚਕ ਹੈ ਪਰ ਮਨੁਖੀ ਗਿਆਨ ਸੰਚਾਰ ਦੇ ਪ੍ਰਸੰਗ ਵਿੱਚ ਇਹ ਬਹੁਤ ਵਿਸ਼ਾਲ ਅਰਥਾਂ ਦਾ ਧਾਰਨੀ ਹੈ।[3]
ਪਰਿਭਾਸ਼ਾ
ਸੋਧੋਡਾ ਕੁਮਾਰ ਵਿਕਲ ਅਨੁਸਾਰ,"ਆਧੁਨਿਕਤਾ ਆਪਣੇ ਉਦੈ ਨਾਲ ਹੀ ਪਰੰਪਰਾ ਭੰਗ ਪਰਤਿ ਵਿਸ਼ੇਸ਼ ਆਗਹਿ ਤੇ ਪਰੰਪਰਾ ਪਰਤਿ ਉਤਸ਼ਾਹ ਪੈਦਾ ਕਰਦੀ ਹੈ।[4] 2 "ਵਿਗਿਆਨਕ ਯੁੱਗ ਦੇ ਸਮੁਚੇ ਬੋਧ ਨੂੰ ਆਧੁਨਿਕਤਾ ਕਹਿੰਦਾ ਹਨ"[5] 3 ਡਾ ਧਨਵੰਤ ਕੌਰ ਅਨੁਸਾਰ, "ਆਧੁਨਿਕਤਾ ਇਤਿਹਾਸ ਦੀ ਸਰਲ ਸਪਾਟ ਨਿਰੰਤਰਤਾ ਵਿੱਚ ਇੱਕ ਪਾਸਾਰੀ ਸੰਬੰਧੀ ਨਹੀਂ ਰੱਖਦੀ, ਸਗੋਂ ਇਹ ਭੂਤ ਅਤੇ ਵਰਤਮਾਨ ਦੇ ਆਪਸੀ ਰਿਸ਼ਤੇ ਦੇ ਗਤੀਸ਼ੀਲ ਤੇ ਦਵੰਦਾਤਮਿਕ ਨੂੰ ਉਜਾਗਰ ਕਰਦੀ ਹੈ।ਇਸੇ ਕਰਕੇ ਇਹ ਕਾਲ ਚੇਤਨਾ ਨਾਲ ਸੰਬੰਧ ਨਹੀਂ ਰੱਖਦੀ ਜਿੰਨਾ ਸੰਕਲਪ ਚੇਤਨਾ"[6]
ਮੁੱਖ ਲੱਛਣ
ਸੋਧੋਯੂਰਪ ਦੀ ਪਰਮਾਣਿਕ ਆਧੁਨਿਕਤਾ ਅਨੁਸਾਰ ਆਧੁਨਿਕਤਾ ਦੇ ਕੁਝ ਲੱਛਣ ਵੇਖੇ ਜਾ ਸਕਦੇ ਹਨ:-
- ਤਰਕਸ਼ੀਲਤਾ
- ਧਰਮ ਨਿਰਪੱਖਤਾ
- ਵਿਗਿਆਨਿਕਤਾ
- ਉਦਿਯੋਗਿਕ ਉਤਪਾਦਨ
- ਸ਼ਹਿਰੀਕਰਨ
- ਵਿਸ਼ਵਿਆਪਕਤਾ
- ਸਾਂਝੀਵਾਲਤਾ
- ਸਮਾਨਤਾ
- ਸੁਤੰਤਰਤਾ
- ਰਾਜਨੀਤਕ ਚੇਤਨਾ
- ਇਹਲੌਕਿਕਤਾ
- ਸਾਖਰਤਾ
ਹਵਾਲੇ
ਸੋਧੋ- ↑ ਪੰਜਾਬੀ ਸਾਹਿਤ ਦਾ ਇਤਿਹਾਸ, ਡਾ ਜਸਵਿੰਦਰ ਸਿੰਘ, ਡਾ ਮਾਨ ਸਿੰਘ ਢੀਂਡਸਾ ਪੇਜ 1
- ↑ ਧਨਵੰਤ ਕੌਰ, ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਸਾਹਿੱਤ ਦਾ ਇਤਿਹਾਸ, ਡਾ ਜਸਵਿੰਦਰ ਸਿੰਘ, ਡਾ ਮਾਨ ਸਿੰਘ ਪੇਜ2
- ↑ ਅਤਿਆਧੁਨਿਕ ਹਿੰਦੀ ਸਾਹਿਤ, ਸੰਚਾਰ ਪਰਾਗ ਪ੍ਰਕਾਸ਼ਨ,ਪਟਨਾ, ਪੇਜ 220
- ↑ ਆਲੋਚਨਾ ਅਤੇ ਪੰਜਾਬੀ ਆਲੋਚਨਾ, ਰਾਜਿੰਦਰ ਸੇਖੋਂ
- ↑ ਪੰਜਾਬੀ ਗਲਪ ਵਿੱਚ ਆਧੁਨਿਕ ਸੰਵੇਦਨਾ, ਭਾਸ਼ਾ ਵਿਭਾਗ, ਪੰਜਾਬ, ਪੇਜ 5