ਆਪ ਬੀਤੀ (ਮਹਿੰਦਰ ਸਿੰਘ ਰੰਧਾਵਾ)
ਮਹਿੰਦਰ ਸਿੰਘ ਰੰਧਾਵਾ ਇੱਕ ਕੁਸ਼ਲ ਅਧਿਕਾਰੀ ਹੋਣ ਦੇ ਨਾਲ-ਨਾਲ ਪ੍ਰਬੁੱਧ ਲੇਖਕ, ਖੋਜਧਾਰਾ ਵਿਗਿਆਨੀ ਵੀ ਸਨ। ਵੰਡ ਮਗਰੋਂ ਮੁੜ ਵਸੇਬੇ, ਚੱਕਬੰਦੀ, ਗ੍ਰਾਮ-ਸੁਧਾਰ ਲਹਿਰ ਵਿਚ ਉਨ੍ਹਾਂ ਨੇ ਨਿੱਠ ਕੇ ਕੰਮ ਕੀਤਾ।
ਉਨ੍ਹਾਂ ਦਾ ਮੁੱਢਲਾ ਜੀਵਨ ਸੰਘਰਸ਼ ਭਰਿਆ ਰਿਹਾ ਅਤੇ ਇਸੇ ਵਿਚ ਉਹਨਾਂ ਭਾਰਤ ਸਰਕਾਰ ਦੀਆਂ ਸਿਵਲ ਸਰਵਿਸਜ਼ ਦਾ ਇਮਤਿਹਾਨ ਪਾਸ ਕੀਤਾ।
ਆਪਣੀ ਤੰਗੀ, ਲਗਨ ਅਤੇ ਜੋਸ਼ ਦੇ ਇਸ ਸਫ਼ਰ ਨੂੰ ਉਨ੍ਹਾਂ 'ਆਪ ਬੀਤੀ' ਵਿਚ ਲਿਖਿਆ। ਇਹ ਕਿਸ਼ਤਾਂ ਵਿੱਚ ਤਿਆਰ ਹੋਈ ਜਿਸ ਨੂੰ ਪਹਿਲਾਂ ਆਰਸੀ ਅਤੇ ਵੱਡੇ ਅਖਬਾਰਾਂ ਨੇ ਲੜੀ ਵਿਚ ਛਾਪਿਆ।
ਇਸ ਵਿਚ ਉਨ੍ਹਾਂ ਨੇ ਵੰਡ ਵੇਲੇ ਰਾਜਸੀ ਲੋਕਾਂ ਦੀ ਖਿੱਚੋ-ਤਾਣ, ਆਮ ਲੋਕਾਂ ਵਿਚ ਫੈਲੀ ਹੜਬੜੀ, ਰਫ਼ਿਊਜ਼ੀ ਲੋਕਾਂ ਲਈ ਪ੍ਰਬੰਧ ਅਤੇ ਮੁੜ ਵਸੇਬੇ ਦਾ ਜ਼ਿਕਰ ਕੀਤਾ ਹੈ। ਨਵੇਂ ਸਿਰਜੇ ਜਾ ਰਹੇ ਪੰਜਾਬ ਲਈ ਚੰਗੇ ਪਿੰਡ ਅਤੇ ਮਾਡਲ ਸ਼ਹਿਰ ਅਤੇ ਪਾਰਕਾਂ ਦਾ ਜ਼ਿਕਰ ਹੈ।
ਪੰਜਾਬੀ ਦੀਆਂ ਸਵੈ ਜੀਵਨੀਆਂ ਵਿਚ ਇਹ ਖਾਸ ਥਾਂ ਰਖਦੀ ਹੈ ਜੋ ਹਰ ਸੰਘਰਸ਼ ਕਰ ਰਹੇ ਮਨੁੱਖ ਅਤੇ ਪੰਜਾਬ ਦੇ ਮੁਦੱਈ ਨੂੰ ਹੌਂਸਲਾ ਅਤੇ ਪ੍ਰੇਰਣਾ ਦੇਣ ਵਾਲੀ ਹੈ।