ਆਯਾਪਾਨੇਕੋ (Nuumte Oote, ਸੱਚੀ ਆਵਾਜ਼) ਮੈਕਸੀਕੋ ਦੇ ਤਬਾਸਕੋ ਨਾਂ ਦੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਇੱਕ ਜ਼ੁਬਾਨ ਦਾ ਨਾਮ ਹੈ। ਇਹ ਇੱਕ ਅਮਰੀਕਨ-ਇੰਡੀਅਨ ਭਾਸ਼ਾ ਹੈ ਜੋ ਕਿ ਮਿਕਸ-ਜ਼ੋਕ ਨਾਂ ਟੱਬਰ ਨਾਲ ਸੰਬੰਧ ਰੱਖਦੀ ਹੈ। ਪੂਰੀ ਦੁਨਿਆ ਵਿੱਚ ਇਸ ਨੂੰ ਬੋਲਣ ਵਾਲੇ ਸਿਰਫ ਦੋ ਇਨਸਾਨ ਬਚੇ ਹਨ। ਉਹ ਦੋ ਬੰਦੇ ਹਨ : ਇਸਿਦ੍ਰੋ ਵੇਲਾਸਕੇਸ (69) ਅਤੇ ਮਾਨੁਵੇਲ ਸੇਗੋਵਿਆ (75)। ਅਮਰੀਕਾ ਦੀ ਇੰਡਿਆਨਾ ਯੂਨੀਵਰਸਿਟੀ ਦੇ ਪ੍ਰੋਫੇਸਰ ਡੇਨਿਯਲ ਸੁਸਲਕ ਇਸ ਬੋਲੀ ਦੀ ਪਹਿਲੀ ਡਿਕਸ਼ਨਰੀ ਤਿਆਰ ਕਰ ਰਹੇ ਹਨ। ਉਨ੍ਹਾ ਦੇ ਕੰਮ ਵਿੱਚ ਇਸ ਗਲ ਕਾਰਨ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਕਿ ਸ਼੍ਰੀ ਮਾਨ ਵੇਲਾਸਕੇਸ ਅਤੇ ਸੇਗੋਵਿਆ ਕਿਸੀ ਪੁਰਾਣੇ ਝਗੜ੍ਹੇ ਦੀ ਵਜ੍ਹਾ ਨਾਲ ਆਪਸ ਵਿੱਚ ਗਲ ਕਰਨ ਤੋਂ ਹੀ ਮਨ੍ਹਾ ਕਰਦੇ ਹਨ।