ਆਰਥਰ ਰੋਡ ਜੇਲ੍ਹ
ਮੁੰਬਈ ਕੇਂਦਰੀ ਜੇਲ੍ਹ, ਜਿਸਨੂੰ ਆਰਥਰ ਰੋਡ ਜੇਲ੍ਹ ਵੀ ਕਹਿੰਦੇ ਹਨ, 1926 ਵਿੱਚ ਬਣਾਈ ਗਈ ਸੀ।[1] ਇਹ ਮੁੰਬਈ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਜੇਲ੍ਹ ਹੈ। ਇਹ ਸ਼ਹਿਰ ਦੇ ਬਹੁਤੇ ਕੈਦੀ ਰੱਖਣ ਦਾ ਟਿਕਾਣਾ ਹੈ। ਇਹ 1994 ਵਿੱਚ ਅੱਪਗਰੇਡ ਕਰਕੇ ਕੇਂਦਰੀ ਜੇਲ੍ਹ ਬਣਾਈ ਗਈ ਸੀ ਤੇ ਇਸ ਦਾ ਮੌਜੂਦਾ ਦਫਤਰੀ ਨਾਮ ਦਿੱਤਾ ਗਿਆ ਸੀ, ਪਰ ਇਹ ਅਜੇ ਵੀ ਆਰਥਰ ਰੋਡ ਜੇਲ੍ਹ ਦੇ ਤੌਰ 'ਤੇ ਹੀ ਪ੍ਰਸਿੱਧ ਹੈ। ਜੇਲ੍ਹ ਨੇ 2 ਏਕੜ (0.81 ਹੈਕਟੇਅਰ) ਜ਼ਮੀਨ ਮੱਲੀ ਹੋਈ ਹੈ।[1]
ਸਥਿਤੀ | ਮੁੰਬਈ, ਮਹਾਰਾਸ਼ਟਰ, ਭਾਰਤ |
---|---|
Coordinates | 18°59′6.7″N 72°49′47.14″E / 18.985194°N 72.8297611°E |
Status | ਖੱਲ੍ਹਾ |
Security class | ਅਧਿਕਤਮ ਜਾਂ ਜ਼ਿਆਦਾ |
Capacity | 1074 |
Opened | 1926 |
ਸਥਿਤੀ
ਸੋਧੋਜੇਲ੍ਹ ਨੂੰ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਮਹਾਲਕਸ਼ਮੀ ਅਤੇ ਚਿੰਚਪੋਕਲੀ ਰੇਲਵੇ ਸਟੇਸ਼ਨਾਂ ਦੇ ਵਿਚਕਾਰ, ਜੈਕਬ ਸਰਕਲ / ਸਤਿ ਰਸਤਾ ਨੇੜੇ ਸਥਿਤ ਹੈ। ਇਹ ਰਿਹਾਇਸ਼ੀ ਸੰਪਤੀ ਨਾਲ ਘਿਰੀ ਹੋਈ ਹੈ ਜਿਸਦਾ ਕਰਾਇਆ 12-25,000 ਰੁਪਏ/ਵਰਗ ਫੁੱਟ ਹੈ, ਜਦਕਿ ਵਪਾਰਕ ਸੰਪਤੀ 30-60,000 ਰੁਪਏ/ਵਰਗ ਫੁੱਟ ਦੇ ਹਿਸਾਬ ਪੱਟੇ ਤੇ ਹੈ।[1] ਨੇੜੇ ਹੀ ਇੱਕ ਮੋਨੋਰੇਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਜੇਲ੍ਹ ਵਿਚ ਹਿੰਸਾ
ਸੋਧੋ- ਜੇਲ੍ਹ ਵਿੱਚ ਗਰੋਹਾਂ ਦਰਮਿਆਨ ਜੇਲ੍ਹ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
- 2006 ਵਿੱਚ ਦਾਊਦ ਇਬਰਾਹਿਮ ਅਤੇ ਛੋਟਾ ਰਾਜਨ ਦੇ ਗਰੋਹਾਂ ਦੇ ਮੈਂਬਰਾਂ ਵਿਚਾਲੇ ਝੜਪ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਵਿਰੋਧੀ ਗੁੱਟਾਂ ਨੂੰ ਜੇਲ੍ਹ ਦੇ ਵੱਖ-ਵੱਖ ਹਿੱਸਿਆਂ ਵਿਚ ਬੰਦ ਕਰਨਾ ਸ਼ੁਰੂ ਕਰ ਦਿੱਤਾ।
- 2010 ਵਿੱਚ, ਗੈਂਗਸਟਰ ਅਬੂ ਸਲੇਮ ਅਤੇ ਮੁਸਤਫਾ ਦੋਸਾ ਵਿਚਕਾਰ ਇੱਕ ਹਿੰਸਕ ਝੜਪ ਹੋ ਗਈ, ਜੋ 1993 ਦੇ ਬੰਬਈ ਲੜੀਵਾਰ ਧਮਾਕਿਆਂ ਦੇ ਦੋਸ਼ੀ ਸਨ, ਜਿਸ ਵਿੱਚ ਸਲੇਮ ਦਾ ਚਿਹਰਾ ਤਿੱਖੇ ਚਮਚੇ ਨਾਲ ਕੱਟਿਆ ਗਿਆ ਸੀ।
ਇਹ ਵੀ ਵੇਖੋ
ਸੋਧੋ- ਹਰਸੂਲ ਕੇਂਦਰੀ ਜੇਲ੍ਹ
- ਯਰਵਦਾ ਜੇਲ੍ਹ
ਹਵਾਲੇ
ਸੋਧੋ- ↑ 1.0 1.1 1.2 Mustafa Plumber & Manish K Pathak (19 April 2011). "Time to free Mumbai of its overcrowded prison?". DNA India. Retrieved 25 November 2012.