ਆਰਸੀ

ਪੰਜਾਬੀ ਗਹਿਣਾ

ਆਰਸੀ ਔਰਤਾਂ ਦਾ ਇੱਕ ਗਹਿਣਾ ਹੈ। ਜਿਸ ਨੂੰ ਹੱਥ ਦੇ ਅੰਗੂਠੇ ਵਿੱਚ ਪਹਿਨਿਆਂ ਜਾਂਦਾ ਹੈ। ਇਸ ਦੀ ਸ਼ਕਲ ਸਿਰ ਦੇ ਫੁੱਲ ਵਰਗੀ ਹੁੰਦੀ ਹੈ। ਇਹ ਇੱਕ ਮੁੰਦਰੀ ਹੁੰਦੀ ਹੈ ਜਿਸ ਵਿੱਚ ਸ਼ੀਸ਼ਾ ਲੱਗਿਆ ਹੁੰਦਾ ਹੈ ਜੋ ਚਿਹਰਾ ਵੇਖਣ ਲਈ ਵਰਤਿਆ ਜਾਂਦਾ ਹੈ। ਇਸ ਸ਼ੀਸ਼ੇ ਨੂੰ ਵੀ ਆਰਸੀ ਕਿਹਾ ਜਾਂਦਾ ਹੈ। ਇਸ ਦੀ ਸਹਾਇਤਾ ਨਾਲ ਮੁਟਿਆਰ ਪਰਦੇ ਵਿੱਚ ਹੀ ਜਦ ਜੀ ਚਾਹੇ ਆਪਣਾ ਮੂੰਹ ਦੇਖ ਸਕਦੀ ਹੈ।[1] ਇਹ ਗਹਿਣਾ ਵਿਆਹ ਵੇਲੇ ਪਾਇਆ ਜਾਂਦਾ ਹੈ। ਕਈ ਵਾਰ ਆਰਸੀ ਵਿਆਂਦੜ ਕੁੜੀ ਦਾ ਸਹੁਰਾ ਪਰਿਵਾਰ ਭੇਜਦਾ ਹੈ ਤੇ ਕਈ ਵਾਰ ਪੇਕਾ ਪਰਿਵਾਰ ਵੀ ਪਾ ਦਿੰਦਾ ਹੈ।

ਬਣਤਰ

ਸੋਧੋ

ਆਰਸੀ ਦੀ ਮੁੰਦਰੀ ਕੌਲ ਦੀ ਤਰਾਂ ਬਣਾਈ ਜਾਂਦੀ ਹੈ। ਜਿਸ ਦੇ ਵਿੱਚ ਗੋਲ ਆਕਾਰ ਦਾ ਛੋਟਾ ਜਿਹਾ ਸ਼ੀਸ਼ਾ ਜੜਿਆ ਜਾਂਦਾ ਹੈ।[2][3][4]

ਹਵਾਲੇ

ਸੋਧੋ
  1. ਡਾ. ਗੁਰਦਿਆਲ ਸਿੰਘ ਫੁੱਲ, ਪੰਜਾਬੀ ਸੱਭਿਆਚਾਰ ਇੱਕ ਦ੍ਰਿਸ਼ਟੀਕੋਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰਬਰ 54
  2. http://punjabipedia.org/topic.aspx?txt=%E0%A8%86%E0%A8%B0%E0%A8%B8%E0%A9%80
  3. http://www.panjabitimes.com/news/print.aspx?ac=130848[permanent dead link]
  4. ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 332