ਮੁੱਖ ਮੀਨੂ ਖੋਲ੍ਹੋ
ਸੁਕਰਾਤ ਦੀ ਮੂਰਤੀ

ਆਲੋਚਨਾਤਮਿਕ ਚਿੰਤਨ ਫੈਸਲਾ ਲੈਣ ਲਈ ਤੱਥਾਂ ਦਾ ਵਿਸ਼ਲੇਸ਼ਣ ਹੈ [1] ਇਹ ਵਿਸ਼ਾ ਬਹੁਤ ਗੁੰਝਲਦਾਰ ਹੈ, ਅਤੇ ਇਸ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਮੌਜੂਦ ਹਨ, ਜਿਹਨਾਂ ਵਿੱਚ ਆਮ ਤੌਰ ਤੇ ਤਰਕਸ਼ੀਲ, ਸ਼ੰਕਾਵਾਦ, ਨਿਰਪੱਖ ਵਿਸ਼ਲੇਸ਼ਣ ਜਾਂ ਵਾਸਤਵਿਕ ਸਬੂਤਾਂ ਤੇ ਆਧਾਰਤ ਮੁਲਾਂਕਣ ਸ਼ਾਮਲ ਹੁੰਦੇ ਹਨ । ਆਲੋਚਨਾਤਮਿਕ ਚਿੰਤਨ ਸਵੈ-ਨਿਰਦੇਸ਼ਤ, ਸਵੈ-ਅਨੁਸ਼ਾਸਤ, ਸਵੈ- ਨਿਰੀਖਣ ਅਤੇ ਸਵੈ- ਦੋਸ਼ ਨਿਵਾਰਕ ਸੋਚ ਹੈ। ਇਹ ਵਿਚਾਰ ਦੀ ਉੱਤਮਤਾ ਅਤੇ ਧਿਆਨ ਦੇਣ ਵਾਲੀਆਂ ਕਸੌਟੀਆਂ ਦੇ ਸਖ਼ਤ ਮਾਨਕਾਂ ਨੂੰ ਸਹਿਮਤੀ ਦਿੰਦੀ ਹੈ। ਇਹ ਅਸਰਦਾਰ ਸੰਚਾਰ ਅਤੇ ਸਮੱਸਿਆ ਸੁਲਝਾਉਣ ਦੀ ਯੋਗਤਾ ਦੇ ਨਾਲ-ਨਾਲ ਮੂਲਵਾਦੀ ਅਹਿਮ ਅਤੇ ਸਮਾਜੀ ਕੇਂਦਰਤਾ ਨੂੰ ਦੂਰ ਕਰਨ ਲਈ ਇਕ ਵਚਨਬੱਧਤਾ ਵਾਲਾ [2] [3] ਰਾਹ ਹੈ ।

ਇਤਿਹਾਸਸੋਧੋ

ਪਲੇਟੋ ਦੁਆਰਾ ਦਰਜ ਕੀਤੀਆਂ ਸੁਕਰਾਤ ਦੀਆਂ ਸਿੱਖਿਆਵਾਂ ਆਲੋਚਨਾਤਮਕ ਸੋਚ ਦਾ ਸਭ ਤੋਂ ਪੁਰਾਣਾ ਦਸਤਾਵੇਜ਼ ਹਨ। ਸੁਕਰਾਤ ਨੇ ਇਸ ਤੱਥ ਦੀ ਸਥਾਪਨਾ ਕੀਤੀ ਕਿ ਕੋਈ ਵਿਅਕਤੀ ਚੰਗੇ ਗਿਆਨ ਅਤੇ ਸੂਝ-ਬੂਝ ਲਈ ਵਿਦਵਾਨ, ਵਿਸ਼ੇਸ਼ੱਗ 'ਤੇ ਨਿਰਭਰ ਨਹੀਂ ਕਰ ਸਕਦਾ। ਉਸਨੇ ਦਿਖਾਇਆ ਕਿ ਹੋ ਸਕਦਾ ਹੈ ਕਿ ਅਜਿਹੇ ਵਿਅਕਤੀ ਜਿਹਨਾਂ ਕੋਲ ਸੱਤਾ, ਸ਼ਕਤੀ ਅਤੇ ਉੱਚਾ ਅਹੁਦਾ ਹੋਵੇ ਪਰ ਫਿਰ ਵੀ ਉਹ ਬਹੁਤ ਉਲਝੇ ਹੋਏ,ਡੌਰ-ਭੌਰ ਅਤੇ ਤਰਕਹੀਣ ਹੋਣ । ਉਸਨੇ ਗੰਭੀਰ ਸਵਾਲ ਪੁੱਛਣ ਦੀ ਮਹੱਤਤਾ ਦੀ ਸਥਾਪਨਾ ਕੀਤੀ ਜੋ ਕਿ ਵਿਸ਼ਵਾਸਾਂ ਦਾ ਰੂਪ ਧਾਰਨ ਕਰਨ ਲਈ ਤਿਆਰ ਵਿਚਾਰਾਂ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਵਿਚਾਰ ਦੀ ਗਹਿਰਾਈ ਨਾਲ ਜਾਂਚ ਕਰਦੇ ਹਨ।

ਉਸਨੇ ਸਬੂਤ ਨੂੰ ਲੱਭਣ, ਤਰਕ ਅਤੇ ਅਨੁਮਾਨਾਂ ਦਾ ਮੁਲਾਂਕਣ ਕਰਨ, ਬੁਨਿਆਦੀ ਸੰਕਲਪਾਂ ਦਾ ਵਿਸ਼ਲੇਸ਼ਣ ਕਰਨ, ਅਤੇ ਜੋ ਕਿਹਾ ਗਿਆ ਹੈ ਦੇ ਨਾਲ-ਨਾਲ ਜੋ ਵੀ ਕੀਤਾ ਗਿਆ ਹੈ, ਦੇ ਪ੍ਰਭਾਵ ਦਾ ਖ਼ਾਕਾ ਖਿੱਚਣਾ ਦੇ ਮਹੱਤਵ ਦੀ ਸਥਾਪਨਾ ਕੀਤੀ। ਸਵਾਲ ਕਰਨ ਦੇ ਉਸ ਦੇ ਢੰਗ ਨੂੰ ਹੁਣ "ਸੁਕਰਾਤੀ ਪੁੱਛਗਿੱਛ " ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਇਹ ਆਲੋਚਨਾਤਮਕ ਚਿੰਤਨ ਸਿਖਾਉਣ ਦੀ ਸਭ ਤੋਂ ਮਸ਼ਹੂਰ ਰਣਨੀਤੀ ਹੈ। ਸਵਾਲ ਕਰਨ ਦੇ ਆਪਣੇ ਢੰਗ ਵਿੱਚ, ਸੁਕਰਾਤ ਨੇ ਸਪਸ਼ਟਤਾ ਅਤੇ ਤਾਰਕਿਕ ਇਕਸਾਰਤਾ ਨਾਲ ਸੋਚਣ ਦੀ ਲੋੜ ਨੂੰ ਉਜਾਗਰ ਕੀਤਾ। ਸੁਕਰਾਤ ਨੇ ਲੋਕਾਂ ਤੋਂ ਸਵਾਲ ਪੁੱਛੇ ਤਾਂ ਕਿ ਉਨ੍ਹਾਂ ਦੀ ਤਰਕਹੀਣ ਸੋਚ ਜਾਂ ਭਰੋਸੇਯੋਗ ਗਿਆਨ ਦੀ ਘਾਟ ਨੂੰ ਨਸ਼ਰ ਕੀਤਾ ਜਾਵੇ। ਸੁਕਰਾਤ ਨੇ ਦਿਖਾਇਆ ਕਿ ਅਧਿਕਾਰ, ਸੱਤਾ ਹੋਣ ਨਾਲ ਹੀ ਸਹੀ ਗਿਆਨ ਨਹੀਂ ਮਿਲਦਾ। ਉਸਨੇ ਵਿਸ਼ਵਾਸਾਂ ਨੂੰ ਸੁਆਲਾਂ ਦੇ ਘੇਰੇ ਵਿੱਚ ਲਿਆਉਣ ਦੀ ਪ੍ਰਣਾਲੀ ਸਥਾਪਿਤ ਕੀਤੀ, ਧਾਰਨਾਵਾਂ ਦਾ ਮੁਲਾਂਕਣ ਕਰਨਾ ਅਤੇ ਸਬੂਤ ਅਤੇ ਆਵਾਜ਼ ਸਬੰਧੀ ਤਰਕ 'ਤੇ ਭਰੋਸਾ ਕਰਨਾ ਸਥਾਪਤ ਕੀਤਾ। ਪਲੈਟੋ ਨੇ ਸੁਕਰਾਤ ਦੀਆਂ ਸਿੱਖਿਆਵਾਂ ਨੂੰ ਦਰਜ ਕੀਤਾ ਅਤੇ ਆਲੋਚਨਾਤਮਿਕ ਚਿੰਤਨ ਦੀ ਪਰੰਪਰਾ ਸਥਾਪਤ ਕੀਤੀ। ਅਰਸਤੂ ਅਤੇ ਬਾਅਦ ਦੇ ਯੂਨਾਨੀ ਸ਼ੰਕਾਵਾਦੀਆਂ ਨੇ ਸੁਕਰਾਤ ਦੀਆਂ ਸਿਖਿਆਵਾਂ ਨੂੰ ਵਿਵਸਥਿਤ ਸੋਚ ਨਾਲ ਅਤੇ ਸਚਾਈ ਦੀ ਅਸਲੀਅਤ ਦਾ ਸਹੀ-ਸਹੀ ਪਤਾ ਲਗਾਉਣ ਲਈ ਸਵਾਲ ਪੁੱਛ ਕੇ ਚੀਜ਼ਾਂ ਨੂੰ ਪਾਰਖੀ ਨਜ਼ਰ ਨਾਲ ਦੇਖਣ ਦਾ ਤਰੀਕਾ ਦਿੱਤਾ ਜੋ ਕਿ ਉਹਨਾਂ ਨੂੰ ਉੱਡਦੀ ਨਜ਼ਰ ਨਾਲ ਦੇਖਣ ਤੋਂ ਵੱਖਰਾ ਸੀ। [4]

ਹਵਾਲੇਸੋਧੋ

  1. Edward M. Glaser. "Defining Critical Thinking". The International Center for the Assessment of Higher Order Thinking (ICAT, US)/Critical Thinking Community. Retrieved 2017-03-22. 
  2. "Piaget's Stages of Cognitive Development". www.telacommunications.com (in ਅੰਗਰੇਜ਼ੀ). Retrieved 2018-04-03. 
  3. "It's a Fine Line Between Narcissism and Egocentrism". Psychology Today (in ਅੰਗਰੇਜ਼ੀ). Retrieved 2018-04-03. 
  4. "A Brief History of the Idea of Critical Thinking". www.criticalthinking.org (in ਅੰਗਰੇਜ਼ੀ). Retrieved 2018-03-14.