ਆਲੋਚਨਾ ਤੇ ਡਾ. ਹਰਿਭਜਨ ਸਿੰਘ

ਡਾ. ਹਰਿਭਜਨ ਸਿੰਘ ਪੱਛਮੀ ਸਾਹਿਤ ਚਿੰਤਨ ਵਿੱਚ ਪ੍ਰਚਲਿਤ ਦ੍ਰਿਸ਼ਟੀਆਂ ਸੰਰਚਨਾਤਮਕ ਭਾਸ਼ਾ ਵਿਗਿਆਨ, ਰੂਸੀ ਰੂਪਵਾਦ, ਅਮਰੀਕੀ ਨਵੀਨ ਆਲੋਚਨਾ, ਚਿੰਨ੍ਹ ਵਿਗਿਆਨ ਆਦਿ ਦੇ ਮੂਲ ਸੰਕਲਪਾਂ ਨੂੰ ਸਿਧਾਂਤਕ ਪੱਤਰ 'ਤੇ ਗ੍ਰਹਿਣ ਕਰਕੇ ਜਿੱਥੇ ਪੰਜਾਬੀ ਸਾਹਿਤ ਆਲੋਚਨਾ ਖੇਤਰ ਵਿੱਚ ਨਵੇਂ ਪ੍ਰਤਿਮਾਨ ਸਥਾਪਿਤ ਕਰਦਾ ਹੈ, ਉੱਥੇ ਇਨ੍ਹਾਂ ਦੇ ਅਧਾਰ 'ਤੇ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਂ ਨੂੰ ਆਪਣੇ ਸਿਧਾਂਤਕ ਤੇ ਵਿਹਾਰਕ ਅਧਿਐਨ ਦਾ ਕੇਂਦਰ ਬਣਾਉਂਦਾ ਹੈ। 

ਡਾ. ਗੁਰਚਰਨ ਸਿੰਘ “ਨਵੀਨ ਪੰਜਾਬੀ ਆਲੋਚਨਾ ਦੀਆਂ ਪ੍ਰਵਿਰਤੀਆਂ” ਸਿਰਲੇਖ ਅਧੀਨ “ਸਾਹਿਤ ਸ਼ਾਸਤਰ ਅਨੁਸਾਰ ਸਾਹਿਤ ਨੂੰ ਪੜ੍ਹਨ-ਪੜ੍ਹਾਉਣ ਦੀ ਪਿਰਤ ਦਾ ਆਰੰਭ” ਡਾ. ਹਰਿਭਜਨ ਸਿੰਘ ਤੋਂ ਮੰਨਦਾ ਹੈ।

ਰਘਬੀਰ ਸਿੰਘ ਹਰਿਭਜਨ ਸਿੰਘ ਨੂੰ ਦੂਜੀ ਪੀੜ੍ਹੀ ਦੇ ਪੰਜਾਬੀ ਆਲੋਚਕਾਂ ਵਿੱਚ “ਇਕੋਂ ਇੱਕ ਗਿਣਨਯੋਗ ਵਿਦਵਾਨ” ਕਹਿੰਦਾ ਹੈ, ਜਿਸਨੇ ਮਾਰਕਸਵਾਦ ਦੀਆਂ ਪ੍ਰਚਲਿਤ ਦਿਸ਼ਾਵਾਂ ਤੋਂ ਹਟ ਕੇ ਆਪਣਾ ਵੱਖਰਾ ਰਾਹ ਚੁਣਿਆ। 

ਡਾ. ਜੀਤ ਸਿੰਘ ਸੀਤਲ, ਡਾ. ਹਰਿਭਜਨ ਸਿੰਘ ਨਾਲ ਨਵੀਨ ਆਲੋਚਨਾਂ ਨੂੰ “ਆਪਣੇ ਸਿਖਰ 'ਤੇ ਪੂਰੇ ਜੋਬਨ 'ਪੁੱਜਦੀ” ਕਹਿੰਦਾ ਹੈ। 

ਆਲੋਚਕਨਾਤਮਕ ਪੁਸਤਕਾਂ ਸੋਧੋ

ਡਾ. ਹਰਿਭਜਨ ਸਿਘ ਨੇ ਆਲੋਚਨਾਂ ਨੂੰ ਆਧਾਰ ਬਣਾ ਕੇ ਕਈ ਆਲੋਚਨਾਤਮਕ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ।

  • "ਸਾਹਿਤ ਤੇ ਸ਼ਾਸਤਰ"
  • "ਅਧਿਐਨ ਅਤੇ ਅਧਿਆਪਨ
  • "ਮੁੱਲ ਤੇ ਮੁਲਾਂਕਣ"
  • "ਰਚਨਾਂ-ਸਰਚਨਾਂ"
  • "ਰੂਪਕੀ"
  • "ਸਾਹਿਤ ਤੇ ਸਿਧਾਂਤ"
  • "ਸਿਸਟਮੀ"
  • "ਪਾਰਗਾਮੀ"  

ਰੂਪ ਤੇ ਵਸਤੂ ਅਦਵੈਤ ਸੋਧੋ

ਰੂਪ ਅਤੇ ਵਸਤੂ ਅਦਵੈਤ:- ਡਾ. ਹਰਿਭਜਨ ਸਿੰਘ ਦੀ ਆਲੋਚਨਾ ਦਾ ਪ੍ਰਮੁੱਖ ਤੱਤ ਰੂਪ ਅਤੇਵਸਤੂ ਨੂੰ ਇੱਕ ਸਮਝਣਾ ਹੈ। ਉਸਦੇ ਵਿਚਕਾਰ ਅਨੁਸਾਰ ਕਿਸੇ ਸਾਹਿਤਿਕ ਰਚਨਾ ਵਿੱਚ ਰੂਪ ਅਤੇ ਵਸਤੂ ਆਪਸ ਵਿੱਚ ਇੰਨੇ ਇਕਮਿਕ ਹੋਏ ਹੁੰਦੇ ਹਨ, ਕਿ ਉਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਹਨਾਂ ਦਾ ਵੱਖੋ-ਵੱਖਰਾ ਅਧਿਐਨ ਸੰਭਵ ਹੀ ਨਹੀਂ। ਸਾਹਿਤ ਦਾ ਸਮੁੱਚਾ ਅਧਿਐਨ ਰੂਪ ਅਤੇ ਵਸਤੂ ਨੂੰ ਇੱਕ ਸਾਂਝੀ ਇਕਾਈ ਮੰਨ ਕੇ ਕੀਤਾ ਜਾ ਸਕਦਾ ਹੈ। ਡਾ. ਹਰਿਭਜਨ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਨਿਸਚਿਤ ਰੂਪ ਵਿੱਚ ਢਲਣ ਤੋਂ ਬਾਅਦ ਵਿਸ਼ਾ ਰੂਪ ਦਾ ਹੀ ਅੰਗ ਬਣ ਜਾਂਦਾ ਹੈ। ਇਸੇ ਕਰਕੇ ਵਿਸ਼ੇ ਦਾ ਅਧਿਐਨ ਰੂਪ ਦੇ ਅਧਿਐਨ ਨਾਲ ਹੀ ਕੀਤਾ ਜਾ ਸਕਦਾ ਹੈ। ਰੂਪ ਦਾ ਅਧਿਐਨ ਹੀ ਸਮੁੱਚੇ ਰੂਪ ਵਿੱਚ ਵਸਤੂ ਦਾ ਅਧਿਐਨ ਹੈ। 

ਨਵੀਂ ਸ਼ਬਦਾਵਲੀ ਦਾ ਪ੍ਰਯੋਗ:- ਡਾ. ਹਰਿਭਜਨ ਸਿੰਘ ਨੇ ਪੰਜਾਬੀ ਆਲੋਚਨਾ ਨੂੰ ਰੂਪਵਾਦ, ਅਮਰੀਕੀ ਆਲੋਚਨਾਂ, ਸੰਰਚਨਾਵਾਦ ਤੇ ਭਾਸ਼ਾ ਵਿਗਿਆਨ ਵਿੱਚ ਵਰਤੀ ਜ਼ਾਦੀ ਸ਼ਬਦਾਵਲੀ ਨੂੰ ਆਲੋਚਨਾਂ ਦੀ ਸ਼ਬਦਾਵਲੀ ਬਣਾਇਆ। ਇਹਨਾਂ ਸ਼ਬਦਾਂ ਵਿੱਚ ਮੋਟਿਫ ਜਾਂ ਥੀਮ, ਰੀਮ, ਇਕਾਲਕੀ, ਕਾਲਕ੍ਰਮਿਕ, ਪੈਰਾਡਾਈਸ, ਚਿਹਨਕ, ਚਿਹਨਤ ਆਦਿ ਸ਼ਬਦ ਵਧੇਰੇ ਪ੍ਰਯੋਗ ਹੋਏ ਹਨ। 

ਯਥਾਰਥ ਦਾ ਅਜਨਬੀਕਰਨ ਸੋਧੋ

ਡਾ. ਹਰਿਭਜਨ ਸਿੰਘ ਨੇ ਯਥਾਰਥ ਦੇ ਅਜਨਬੀਕਰਨ ਨੂੰ ਆਪਣੀ ਆਲੋਚਨਾਂ ਦਾ ਪ੍ਰਮੁੱਖ ਸਿਧਾਂਤ ਬਣਾਇਆ ਹੈ। ਉਸਨੇ ਇਹ ਸਿਧਾਂਤ ਰੂਸੀ ਰੂਪਵਾਦ ਵਿਚੋਂ ਗ੍ਰਹਿਣ ਕੀਤਾ ਹੈ। ਰੂਸੀ ਰੂਪਵਾਦ ਅਨੁਸਾਰ ਸਾਹਿਤਕ ਰਚਨਾ ਵਿੱਚ ਯਥਾਰਥ ਨੂੰ ਉਸੇ ਰੂਪ ਵਿੱਚ ਹੀ ਪੇਸ਼ ਨਹੀਂ ਕੀਤਾ ਜਾਂਦਾ, ਸਗੋਂ ਬਦਲਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਉਸੇ ਬਦਲਵੇਂ ਰੂਪ ਨੂੰ ਹੀ ਸਾਹਿਤਕ ਯਥਾਰਥ ਕਿਹਾ ਜਾਂਦਾ ਹੈ, ਜੋ ਯਥਾਰਥ ਦਾ ਅਜਨਬੀਕਰਨ ਕਿਹਾ ਜਾਂਦਾ ਹੈ। ਡਾ. ਹਰਿਭਜਨ ਸਿੰਘ ਕਿਸੇ ਰਚਨਾ ਦੀ ਆਲੋਚਨਾਂ ਕਰਨ ਲੱਗਿਆ ਉਸ ਵਿੱਚ ਯਥਾਰਥ ਦੇ ਅਜਨਬੀਕਰਨ ਦਾ ਸਿਧਾਂਤ ਪੇਸ਼ ਕਰਦਾ ਹੈ। 

ਮੂਲ ਸਥਾਪਨਾਵਾਂ ਸੋਧੋ

ਡਾ. ਹਰਿਭਜਨ ਸਿੰਘ ਦੁਆਰਾ ਕਈ ਮੂਲ ਸਥਾਪਨਾਵਾਂ ਦਿੱਤੀਆ ਗਈਆ, ਜੋ ਇਸ ਤਰਾਂ ਹਨ:- 

  • "ਸਾਹਿਤ ਅਤੇ ਸਮਾਜ" 
  • "ਸਾਹਿਤਕਤਾ ਅਤੇ ਵਾਸਤਵਿਕਤਾ" 
  • "ਸਾਹਿਤ ਕਿਰਤ ਦੀ ਹੋਂਦ ਵਿਧੀ" 
  • "ਸਾਹਿਤ ਤੇ ਸੰਚਾਰ"
  • "ਸਾਹਿਤ ਤੇ ਵਰਗ ਬਿੰਬ"
  • "ਸਾਹਿਤ ਤੇ ਪਰੰਪਰਾ" 
  • "ਸਾਹਿਤ ਆਲੋਚਨਾ ਦਾ ਵਿਗਿਆਨਿਕ ਆਧਾਰ"
  • "ਸਾਹਿਤ ਰੂਪਾਂ ਦੇ ਸੰਗਠਨ ਸਿਧਾਂਤ" 

ਸਾਹਿਤ ਅਤੇ ਸਮਾਜ ਸੋਧੋ

ਡਾ. ਹਰਿਭਜਨ ਸਿੰਘ ਸਾਹਿਤ ਅਤੇ ਸਮਾਜ ਦੇ ਪਰਮਪਰ ਸੰਬੰਧਾਂ ਬਾਰੇ ਮੂਲ ਸਥਾਪਨਾਵਾਂ ਬਾਰੇ ਲਿਖਦੇ ਹਨ ਕਿ ਸਾਹਿਤ ਦੀ ਇੱਕ ਤਰ੍ਹਾਂ ਦਾ ਸੰਸਾਰ ਹੈ ਤੇ ਉਸ ਵਿੱਚ ਵੀ ਇੱਕ ਸਮਾਜ-ਪ੍ਰਬੰਧ ਤੇ ਸਮਾਜ ਭਾਵਨਾ ਦਾ ਚਿੱਤਰ ਮਿਲ ਸਕਦਾ ਹੈ। ਜੇ ਪੁਰਾਣੇ ਸਾਹਿਤ ਦਾ ਗੁਰੂ ਨਾਲ ਅਧਿਐਨ ਕੀਤਾ ਜਾਵੇ ਤਾਂ ਉਸ ਵਿੱਚ ਤੱਤਕਾਲੀਨ ਸਮਾਜ ਦੀ ਰਹਿਣੀ-ਬਹਿਣੀ, ਪਹਿਨ-ਪੁਸ਼ਾਕ, ਵਿਚਾਰ-ਵਿਸ਼ਵਾਸ, ਰੀਤੀ-ਰਿਵਾਜ ਬਾਰੇ ਖਾਸੀ (ਕਾਫ਼ੀ) ਜਾਣਕਾਰੀ ਮਿਲ ਸਕਦੀ ਹੈ। ਪੁਰਾਤਨ ਸਾਹਿਤ ਦੇ ਇਤਿਹਾਸ ਦੇ ਲੇਖਕਾਂ ਨੇ ਪੁਰਾਤਨ ਸਾਹਿਤ ਦੀ ਸਹਾਇਤਾ ਨਾਲ ਹੀ ਤੱਤਕਾਲੀਨ ਸਮਾਜ ਦਾ ਚਿੱਤਰ ਉਸਾਰਿਆ ਹੈ। ਸਾਹਿਤ ਵੀ ਸਮਾਜਿਕ ਮੁੱਲਾਂ ਨੂੰ ਜੀਵੰਤ ਅਵਸਥਾ ਵਿੱਚ ਰੱਖਣ ਦਾ ਰੋਲ ਨਿਭਾਉਂਦਾ ਹੈ। ਸਾਹਿਤ ਸਮਕਾਲੀ ਸਮਾਜਿਕ ਮੁੱਲਾਂ ਨੂੰ ਪ੍ਰਤੀਬਿੰਬਤ ਹੀ ਨਹੀਂ ਕਰਦਾ, ਉਹਨਾਂ ਉੱਪਰ ਟਿੱਪਣੀ ਵੀ ਕਰਦਾ ਹੈ, ਦੂਜੇ ਉਹ ਕੇਵਲ ਪ੍ਰਾਪਤ ਮੁੱਲਾਂ ਨਾਲ ਹੀ ਕੰਮ ਨਹੀਂ ਸਾਰਦਾ, ਸਗੋਂ ਨਵੀਂ ਮੁੱਲ ਸਿਰਜਣਾ ਵੱਲ ਸੰਕੇਤ ਵੀ ਕਰਦਾ ਹੈ। 

ਸਾਹਿਤ ਤੇ ਵਰਗ-ਬਿੰਬ ਸੋਧੋ

ਡਾ. ਹਰਿਭਜਨ ਸਿੰਘ ਸਾਹਿਤ-ਕਿਰਤ ਨੂੰ ਜਮਾਤੀ-ਸਮਾਜ ਦੀ ਉਪਜ ਨਹੀਂ ਮੰਨਦਾ। ਉਸ ਅਨੁਸਾਰ ਸਮਾਜ ਅਤੇ ਸਾਹਿਤ ਦਾ ਵਿਆਪਕ ਸੰਬੰਧ ਇੱਕ ਬੁਨਿਆਦੀ ਹਕੀਕਤ ਹੈ, ਪਰ ਕਦੀ-ਕਦੀ ਇਸਨੂੰ ਸੀਮਿਤ ਅਰਥਾਂ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ। ਪੁਰਾਣੇ ਸਮੇਂ ਤੋਂ ਸਾਹਿਤਕਾਰ ਆਪਣੇ ਵਰਗ ਦੇ ਅਨੁਕੂਲ ਅਤੇ ਪ੍ਰਤਿਕੂਲ ਰਚਨਾ ਕਰਦੇ ਰਹ ਹਨ। ਜ਼ਰੂਰੀ ਨਹੀਂ ਕਿ ਲੇਖਕ ਦੀ ਵਰਗ ਸਥਿਤੀ ਉਸਦੀ ਰਚਨਾ ਵਿੱਚ ਪ੍ਰਗਟ ਹੋਵੇ। ਮੱਧਯੁਗ ਦੀਆਂ ਧਾਰਮਿਕ ਸਾਹਿਤ ਦੀ ਰਚਨਾ ਨਿਮਨ, ਉੱਚ ਤੇ ਮੱਧ ਤਿੰਨ ਵਰਗਾਂ ਦੇ ਵਿਅਕਤੀ ਕਰਦੇ ਹਨ।  ਉਦਾਹਰਨ ਦੇ ਤੌਰ 'ਤੇ ਅਸੀਂ ਕਬੀਰ, ਮੀਰਾ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦੇਖ ਸਕਦੇ ਹਾਂ। 

ਡਾ. ਹਰਿਭਜਨ ਸਿੰਘ ਰੂਪਵਾਦੀ ਚਿੰਤਨ ਅਨੁਸਾਰ ਸਾਹਿਤ-ਕਿਰਤ ਵਿਚੋਂ ਵਰਗ-ਵੇਰਵੇ ਦੇ ਬਿੰਬ ਲੱਛਣ ਦਾ ਵਿਰੋਧ ਕਰਦਾ ਹੈ। ਡਾ. ਅਤਰ ਸਿੰਘ ਵੀ ਰੂਪਵਾਦੀਆਂ ਦੇ ਇਸੇ ਪੱਖ ਨੂੰ ਉਘਾੜਦਾ ਹੋਇਆ ਲਿਖਦਾ ਹੈ:-

“ਰੂਪਵਾਦੀਆਂ ਦਾ ਕਹਿਣਾ ਹੈ ਕਿ ਸਾਡਾ ਇਸ ਗੱਲ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ, ਕਿ ਸਾਹਿਤਕਾਰ ਕਿਹੜੇ ਪੱਖ ਤੇ ਪੜ੍ਹਦਾ ਜਾਂ ਲਿਖਦਾ ਹੈ। ਸਾਹਿਤਕਾਰ ਨੂੰ ਆਪਣੀ ਮਨ-ਮਰਜੀ ਮੁਤਾਬਿਕ ਵਿਸ਼ੇ ਦੀ ਚੋਣ ਕਰਨ ਅਤੇ ਉਸਨੂੰ ਪੇਸ਼ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ।”

ਇਹ ਗੱਲ ਸਾਹਿਤ ਨੂੰ ਇੱਕ ਸਮਾਜਿਕ ਕਿਰਤ ਪ੍ਰਵਾਨ ਨਹੀਂ ਕਰਦੀ ਅਤੇ ਆਰਥਿਕਤਾ ਵਾਂਗ ਅਣਦਖਲੀ ਦੇ ਘਟੀਆ ਕਿਸਮ ਦੇ ਅਸੂਲ ਦੀ ਪ੍ਰੋੜਤਾ ਕਰਦੀ ਹੈ। 

ਸਾਹਿਤ ਤੇ ਪਰੰਪਰਾ ਸੋਧੋ

ਡਾ. ਹਰਿਭਜਨ ਸਿੰਘ ਸਾਹਿਤ ਕਿਰਤ ਦੀ ਸਿਰਜਣਾ ਵਿੱਚ ਸਾਹਿਤਕ ਰੂੜ੍ਹੀਆਂ  'ਤੇ ਸਾਹਿਤਕ-ਪਰੰਪਰਾ ਦੇ ਪਾਏ ਯੋਗਦਾਨ ਨੂੰ ਸਵੀਕਾਰ ਕਰਦਾ ਹੈ।  ਉਹ ਇਸ ਸਬੰਧੀ ਲਿਖਦਾ ਹੈ, ਕਿ ਸਾਹਿਤ-ਕਿਰਤਾਂ ਦਾ ਜਨਮ ਨਿਰੋਲ, ਵਾਸਤਵਿਕਤਾ ਵਿਚੋਂ ਨਹੀਂ ਹੁੰਦਾ। 'ਸਾਹਿਤਕਤਾ' ਜਾਂ 'ਸਾਹਿਤ-ਪਰੰਪਰਾ' ਵੀ ਇੱਕ ਠੋਸ ਹਕੀਕਤ ਵਾਂਗ ਸਾਹਿਤਕਾਰ ਦੇ ਅੰਗ-ਸੰਗ ਹੁੰਦੀ ਹੈ। ਉਹ ਸੁਚੇਤ ਜਾਂ ਅਚੇਤ ਰੂਪ ਵਿੱਚ ਕੁਝ ਪ੍ਰਚਲਿਤ ਸਾਹਿਤ ਰੂੜ੍ਹੀਆਂ ਦਾ ਪਾਲਣ ਕਰ ਰਿਹਾ ਹੁੰਦਾ ਹੈ। 

ਸਾਹਿਤ ਸਿਰਜਣਾ ਦਾ ਵੀ ਆਪਣਾ ਇਤਿਹਾਸ ਹੈ। ਇਤਿਹਾਸ ਅਤੇ ਪਰੰਪਰਾ ਦੇ ਦਬਾਓ ਹੇਠ ਹੀ ਕਿਸੇ ਲੇਖਕ ਨੂੰ ਆਪਣੀ ਰਚਨਾ-ਵਿਧੀ ਨਿਸ਼ਚਿਤ ਕਰਨੀ ਪੈਂਦੀ ਹੈ। 

ਇਸ ਸਬੰਧ ਵਿੱਚ ਡਾ. ਰਵਿੰਦਰ ਸਿੰਘ ਰਵੀ ਵਧੇਰੇ ਸਪਸ਼ਟਤਾ ਦਾ ਧਾਰਨੀ ਹੈ, ਉਸ ਅਨੁਸਾਰ:- “ਕਵੀ ਮੂਲੋਂ ਨਵੀਨ ਜਾਂ ਕ੍ਰਾਂਤੀਕਾਰੀ ਨਹੀਂ ਹੁੰਦਾ। ਉਸਦਾ ਸਮੁੱਚਾ ਪਿਛੋਕੜ ਉਸਦੀ ਕਲਾਕ੍ਰਿਤ ਲਈ ਬੁਨਿਆਦੀ ਹੁੰਦਾ ਹੈ। ਜਦੋਂ ਇਹ ਪਿਛੋਕੜ ਕਲਾਕਾਰ ਲਈ ਸਾਰਥਕ ਜਾਂ ਢੁੱਕਵਾਂ ਨਹੀਂ ਰਹਿੰਦਾ ਤਾਂ ਉਹ ਆਪਣੇ ਅਨੁਭਵ ਦੇ ਅਧਾਰ 'ਤੇ ਇਸ ਨੂੰ ਨਵਾਂ ਰੂਪ ਅਤੇ ਸਾਰ ਬਖਸ਼ਦਾ ਹੈ। ਉਹ ਪਰੰਪਰਾ ਅੱਗੇ ਸਮਰਪਣ ਨਹੀਂ ਕਰਦਾ, ਸਗੋਂ ਉਸਦਾ ਰੂਪਾਤਰਨ ਕਰਦਾ ਹੈ। ”

ਸਾਹਿਤ-ਆਲੋਚਨਾ ਦਾ ਵਿਗਿਆਨਕ ਆਧਾਰ ਸੋਧੋ

ਡਾ. ਹਰਿਭਜਨ ਸਿੰਘ ਸਾਹਿਤ ਤੇ ਆਲੋਚਨਾ ਨੂੰ ਵੀ ਮੂਲੋਂ ਨਿਖੇੜ ਕੇ ਦੇਖਦਾ ਹੈ। ਡਾ. ਹਰਿਭਜਨ ਸਿੰਘ ਨੇ  ਪੰਜਾਬੀ ਸਾਹਿਤ-ਆਲੋਚਨਾਂ ਦੀਆਂ ਸੀਮਾਵਾਂ ਤੇ ਕਮਜ਼ੋਰੀਆਂ ਵੱਲ ਸੰਕੇਤ ਕਰਦੇ ਹੋਏ ਆਲੋਚਨਾ ਨੂੰ ਵਿਗਿਆਨਕ ਆਧਾਰਾਂ 'ਤੇ ਉਸਾਰਨ ਦੇ ਤਰਕ ਪੇਸ਼ ਕੀਤੇ ਹਨ। 

ਡਾ. ਹਰਿਭਜਨ ਦਾ ਇਹ ਮਤ ਤਰਕਸੰਗਤ ਹੈ ਕਿ ਪੰਜਾਬੀ ਆਲੋਚਨਾ ਲੰਮੇ ਸਮੇਂ ਤੱਕ ਟੀਕਾ ਟਿੱਪਣੀ, ਵਿਰੋਧ, ਰੋਸ, ਦੋਸ਼ ਪ੍ਰਗਟਾਉਣ ਤੱਕ ਹੀ ਸੀਮਿਤ ਰਹੀ ਹੈ। 

ਪੰਤੂ ਉਸਦਾ ‘ਸਾਹਿਤ ਸ਼ਾਸਤਰ’ ਵਿਚਲਾ ਇਹ ਨਿਬੰਧ ‘ਸਾਹਿਤ ਅਤੇ ਸਮਾਲੋਚਨਾ’1973 ਵਿੱਚ ਲਿਖਿਆ ਹੋਣ ਕਰਕੇ, ਉਸ ਤੋਂ ਪਹਿਲਾਂ ਦੀ ਪੰਜਾਬੀ ਆਲੋਚਨਾ ਦੀਆਂ ਸੀਮਾਵਾਂ ਵੱਲ ਇਸ਼ਾਰਾ ਕਰਦਾ ਹੈ। ਜਦਕਿ ਹੁਣ ਆਲੋਚਨਾ ਖੇਤਰ ਵਿੱਚ ਬਦਲਾਅ ਆਏ ਹਨ। ਹੁਣ ਪੰਜਾਬੀ ਆਲੋਚਨਾ ਸੁਯੋਗ ਖੋਜੀ ਵਿਦਵਾਨਾਂ ਦੇ ਯਤਨਾਂ ਨਾਲ ਤਰਕਮਈ ਵਿਗਿਆਨਕਤਾ ਤੇ ਬਾਹਰਮੁੱਖਤਾ ਦੀ ਧਾਰਣੀ ਬਣੀ ਹੈ। ਜਿਸ ਨਾਲ ਸਾਹਿਤ ਕਿਰਤੀ ਦੇ ਅਧਿਐਨ ਸਮੇਂ ਸਾਹਿਤ-ਬਿੰਬਾਂ ਦੇ ਵਿਸ਼ਲੇਸ਼ਣ ਦੁਆਰਾ ਪਾਠਕ ਨੂੰ ਕਿਰਤ ਵਿੱਚ ਪੇਸ਼ ਵਿਚਾਰਾਂ ਤੇ ਭਾਵਾਂ ਤੋਂ ਜਾਣੂ ਕਰਾਉਣ ਦੇ ਸਾਰਥਕ ਯਤਨ ਹੋਏ ਹਨ। 

ਉਪਰੋਕਤ ਸਮੁੱਚੇ ਵਿਸ਼ਲੇਸਣ ਤੇ ਮੁਲਾਂਕਣ ਤੋਂ ਸਪਸ਼ਟ ਹੈ ਕਿ ਹਰਿਭਜਨ ਸਿੰਘ ਦੀ ਆਲੋਚਨਾ ਪੱਛਮੀ ਨਵੀਨ ਆਲੋਚਨਾ ਪ੍ਰਣਾਲੀਆਂ ਦੇ ਵਿਭਿੰਨ ਸੰਕਲਪਾਂ ਨੂੰ ਅਧਾਰ ਬਣਾ ਕੇ ਸਾਹਿਤ-ਕਿਰਤਾਂ ਦੀ ਹੋਂਦ ਵਿਧੀ ਦਾ ਨਿਰਣਾ ਯਤਨ ਕਰਦੀ ਹੈ। ਅਜਿਹਾ ਕਰਦੇ ਸਮੇਂ ਉਹ ਸਾਹਿਤ ਕਿਰਤ ਨੂੰ ਲੇਖਕ, ਪਾਠਕ, ਸਮਾਜ, ਆਰਥਿਕਤਾ ਤੇ ਰਾਜਨੀਤਿਕ ਪ੍ਰਸੰਗ ਨਾਲੋਂ ਮੂਲੋਂ ਨਿਖੇੜ ਕੇ ਇੱਕ ਸਵੈਸੁਤੰਤਰ, ਖੁਦ ਮੁਖਤਿਆਰ, ਤੇ ਸਵੈਪੂਰਣ ਹੋਂਦ ਹੋਣ 'ਤੇ ਬਲ ਦਿੰਦੀ ਹੈ। 

ਜੇਕਰ ਡਾ. ਹਰਿਭਜਨ ਸਿੰਘ ਸਾਹਿਤ-ਚਿੰਤਨ ਸੰਬੰਧੀ ਹੋਏ ਚਿੰਤਨ ਨੂੰ ਵਿਸ਼ਲੇਸ਼ਣ-ਮੁਲਾਂਕਣ ਦੀ ਕਸਵੱਟੀ 'ਤੇ ਪਰਖੇ ਬਿਨ੍ਹਾਂ, ਦ੍ਰਿਸ਼ਟੀ ਅਧੀਨ ਰੱਖੀਏ ਤਾਂ ਉਸਦੇ ਚਿੰਤਨ ਸੰਬੰਧੀ ਪ੍ਰਾਪਤ ਮਾਸਰਕੀ ਦਾ ਘੇਰਾ ਭੂ ਸਿਕਾਵਾਂ, ਮੁੱਖ-ਬੰਦਾਂ, ਪੱਤ੍ਰ-ਪੱਤ੍ਰਿਕਾਵਾਂ ਵਿੱਚ ਉਪਲੱਬਧ, ਸਾਮਗ੍ਰੀ, ਆਲੋਚਨਾਤਮਕ ਮਜ਼ਬੂਨਾਂ, ਪੁਸਤਕਾਂ, ਡਾ. ਹਰਿਭਜਨ ਸਿੰਘ ਸੰਬੰਧੀ ਨਿਕਲੇ ਵਿਸ਼ੇਸ਼ ਅੰਕਾਂ ਜਾਂ ਵਿਸ਼ੇਸ਼ ਪੁਸਤਕਾਂ ਅਤੇ ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿੱਚ ਦਰਜ ਟਿੱਪਣੀਆਂ ਤੱਕ ਫੈਲਿਆ ਹੋਇਆ ਹੈ। 

‘ਡਾ. ਹਰਿਭਜਨ ਸਿੰਘ ਭਾਟੀਆ’ ਉਸਦੀ ਆਲੋਚਨਾ-ਵਿਧੀ ਦਾ ਮੁਲਾਂਕਣ ਕਰਦਾ ਹੋਇਆ ਲਿਖਦਾ ਹੈ:-

“ਉਸਨੇ ਰਚਨਾਵਾਂ ਨੂੰ 'ਦ੍ਰਿਸ਼ਟਾਂਤ' ਵਜੋਂ ਵਰਤਣ ਦੀ ਬਜਾਇ ਉਹਨਾਂ ਨਾਲ ਕਰੀਬੀ ਨਾਤਾ ਜੋੜ ਦੀ ਜਾਂਚ ਦੱਸੀ ਹੈ। ਪੂਰਵ ਮਿਥਿਤ ਵਿਚਾਰਧਾਰਾ ਦਾ ਤਿਆਗ, ਨਿਸ਼ਚੇਵਾਦੀ-ਮੁੱਲਵਾਦੀ ਆਲੋਚਨਾ ਦੀ ਵਰਤੋਂ ਤੋ ਗੁਰੇਜ ਲੇਖਕ ਤੇ ਰਚਨਾ ਦੇ ਪ੍ਰਭਾਵ ਤੋਂ ਲਾਭੇ ਵਿਚਰਣ ਸਾਹਿਤਕਤਾ ਦੀ ਪਛਾਣ ਕਰਨ, ਵਸਤੂ ਤੇ ਰੂਪ ਦੀ ਅਦਵੈਦ ਅਤੇ ਰੂਪ ਵਿਧਾਨਕ ਸ਼ਬਦਾਵਲੀ ਦਾ ਪ੍ਰਯੋਗ ਉਸਦੀ ਅਧਿਐਨ ਵਿਧੀ ਦੇ ਪਛਾਣਨਯੋਗ ਨੁਕਤੇ ਹਨ।”

ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਡਾ. ਹਰਿਭਜਨ ਸਿੰਘ ਆਪਣੇ ਤੋਂ ਪੂਰਵ ਪ੍ਰਚਲਿਤ ਪ੍ਰਭਾਵਵਾਦੀ, ਮਕਾਨਕੀ ਭਾਂਤ ਦੀ ਅਤੇ ਸਮਾਜ-ਸਾਪੇਖ ਆਲੋਚਨਾ ਤੋਂ ਅਸਲੋਂ ਵੱਖਰੀ ਭਾਂਤ ਦੀ ਭਾਵ ਸਾਹਿਤ-ਆਲੋਚਨਾਂ ਕਰਨ ਸਦਕਾ ਉਹ ਪੰਜਾਬੀ ਸਾਹਿਤ ਚਿੰਤਨ ਦੀ ਖੇਤਰ ਵਿੱਚ ਅਸਲੋਂ ਵੱਖਰਾ ਤੇ ਨਿਵੇਕਲਾ ਹਸਤਾਖਰ ਹੈ।

ਆਲੋਚਨਾ ਵਿਧੀ ਦੇ ਪ੍ਰਮੁੱਖ ਦੋਸ਼ ਸੋਧੋ

ਭਾਵੇਂ ਹਰਿਭਜਨ ਸਿੰਘ ਨੇ ਪੰਜਾਬੀ ਆਲੋਚਕਾਂ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ, ਪਰ ਉਸਦੀ ਆਲੋਚਨਾ ਵਿੱਚ ਕਈ ਦੋਸ਼ ਹਨ। ਉਹ ਰਚਨਾ ਵਿੱਚ ਵਿਸ਼ੇ ਨਾਲੋਂ ਕਲਾ ਨੂੰ ਪ੍ਰਮੁੱਖਤਾ ਦਿੰਦਾ ਹੈ, ਉਸਦੀ ਆਲੋਚਨਾ ਸਿਰਫ਼ ਕਲਾ ਅਧਿਐਨ ਤੱਕ ਹੀ ਸੀਮਿਤ ਹੈ। ਉਸਦੇ ਸ਼ਬਦ ਜਟਿਲ ਹੁੰਦੇ ਹਨ, ਜੋ ਸਾਧਾਰਨ ਜਾਂ ਆਮ ਲੋਕਾਂ ਦੀ ਸਮਝ ਵਿੱਚ ਨਹੀਂ ਆਉਂਦੇ। ਉਹ ਸਿਰਫ਼ ਸਾਹਿਤਿਕ ਭਾਸ਼ਾ ਜਾਂ ਕਲਾ ਦਾ ਹੀ ਅਧਿਐਨ ਕਰਦਾ ਹੈ। ਸਾਹਿਤ ਪ੍ਰਯੋਜਨ ਜਾਂ ਇਸਦੇ ਸਾਹਿਤਿਕ ਪ੍ਰਸੰਗ ਵੱਲ ਧਿਆਨ ਨਹੀਂ ਦਿੰਦਾ।