ਆਲ ਇੰਡੀਆ ਫੈਡਰੇਸ਼ਨ ਆਫ ਵੂਮੈਨ ਵਕੀਲਜ਼

ਇੰਡੀਆ ਫੈਡਰੇਸ਼ਨ ਆਫ਼ ਵੂਮੈਨ ਵਕੀਲ ਭਾਰਤੀ ਮਹਿਲਾ ਵਕੀਲਾਂ ਦੀ, ਇੱਕ ਐਸੋਸੀਏਸ਼ਨ ਹੈ। ਇਸ ਦੀ ਸਥਾਪਨਾ 2007 ਵਿੱਚ ਕੀਤੀ ਗਈ ਸੀ। ਇਹ ਸੁਸਾਇਟੀ ਦੇ ਰਜਿਸਟ੍ਰੇਸ਼ਨ ਐਕਟ ਅਧੀਨ, ਇੱਕ ਰਜਿਸਟਰਡ ਐਸੋਸੀਏਸ਼ਨ ਹੈ। ਇਹ ਫੈਡਰੇਸ਼ਨ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਵੂਮੈਨ ਵਕੀਲਜ਼ (ਐਫ. ਆਈ. ਡੀ. ਏ.) ਨਾਲ ਸੰਬੰਧਿਤ ਹੈ।[1][2]

ਫੈਡਰੇਸ਼ਨ ਦੇ ਉਦੇਸ਼ ਸੋਧੋ

  1. ਭਾਰਤ ਦੇ ਸੰਵਿਧਾਨ ਨੂੰ ਕਾਇਮ ਰੱਖਣਾ, ਅਤੇ ਕਾਨੂੰਨ ਦੇ ਸ਼ਾਸਨ ਦੀ ਸੰਭਾਲ ਲਈ ਕੰਮ ਕਰਨਾ।
  2. ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਕਾਇਮ ਰੱਖਣਾ, ਅਤੇ ਨਿਆਂ ਦੇ ਪ੍ਰਸ਼ਾਸਨ ਵਿੱਚ ਵਧੇਰੇ ਕੁਸ਼ਲਤਾ ਨੂੰ ਯਕੀਨੀ ਬਣਾਉਣਾ।
  3. ਔਰਤਾਂ, ਅਤੇ ਬੱਚਿਆਂ ਦੇ ਅਧਿਕਾਰਾਂ, ਅਤੇ ਭਲਾਈ ਨੂੰ ਉਤਸ਼ਾਹਿਤ ਕਰਨਾ, ਖਾਸ ਤੌਰ 'ਤੇ ਕਾਨੂੰਨ ਰਾਹੀਂ, ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਵਰਤੋਂ ਵਿੱਚ ਉਨ੍ਹਾਂ ਦੀ ਮਦਦ ਕਰਨਾ।
  4. ਮਹਿਲਾ ਵਕੀਲਾਂ ਦੇ ਰੁਤਬੇ, ਹਿੱਤਾਂ, ਵੱਕਾਰ, ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ, ਅਤੇ ਸਨਮਾਨ ਦਾ ਸਮਰਥਨ, ਰੱਖਿਆ, ਅਤੇ ਕਾਇਮ ਰੱਖਣਾ।
  5. ਨਿਆਂ ਸ਼ਾਸਤਰ, ਅਤੇ ਤੁਲਨਾਤਮਕ ਕਾਨੂੰਨਾਂ ਦੇ ਵਿਗਿਆਨ ਵਿੱਚ ਅਧਿਐਨ ਨੂੰ ਉਤਸ਼ਾਹਿਤ ਕਰਨਾ।
  6. ਵੱਖ-ਵੱਖ ਦੇਸ਼ਾਂ, ਅਤੇ ਔਰਤਾਂ, ਅਤੇ ਬੱਚਿਆਂ ਨਾਲ ਸਬੰਧਤ ਵਿਸ਼ੇਸ਼ ਕਾਨੂੰਨਾਂ ਦੇ ਗਿਆਨ ਦੇ ਪ੍ਰਸਾਰ ਨੂੰ ਅੱਗੇ ਵਧਾਉਣਾ।
  7. ਸਾਰੇ ਕੇਂਦਰੀ, ਅਤੇ ਰਾਜ ਦੇ ਕਾਨੂੰਨਾਂ ਅਤੇ ਖਾਸ ਤੌਰ 'ਤੇ ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ, ਵਿਸ਼ੇਸ਼ ਅਧਿਕਾਰਾਂ ਅਤੇ ਹਿੱਤਾਂ ਨਾਲ ਸਬੰਧਤ ਜਾਂ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਨੂੰਨਾਂ ਦਾ ਅਧਿਐਨ ਕਰਨਾ, ਅਤੇ ਉਨ੍ਹਾਂ ਬਾਰੇ ਰਾਏ ਪ੍ਰਗਟ ਕਰਨਾ।
  8. ਨਿਆਂ ਤੱਕ ਪਹੁੰਚ ਨੂੰ ਘੱਟ ਮਹਿੰਗਾ ਬਣਾਉਣ ਦੀ ਕੋਸ਼ਿਸ਼ ਕਰਨਾ।[3]

ਹਵਾਲੇ ਸੋਧੋ

  1. "Website AIFWL". Archived from the original on 24 August 2013. Retrieved 26 December 2012.
  2. American Bar Association
  3. "All India Federation of Women Lawyers". Retrieved November 25, 2017.

ਬਾਹਰੀ ਲਿੰਕ ਸੋਧੋ