ਆਸਟਰੀਆਈ ਸਲਤਨਤ
ਆਸਟਰੀਆਈ ਸਲਤਨਤ (ਆਸਟਰੀਆਈ ਜਰਮਨ: [Kaiserthum Oesterreich] Error: {{Lang}}: text has italic markup (help), ਅਜੋਕੇ ਹਿੱਜੇ Kaisertum Österreich) ਨੂੰ 1804 ਦੇ ਸ਼ਾਹੀ ਫ਼ਰਮਾਨ ਰਾਹੀਂ ਹਾਬਸਬੁਰਕ ਦੀਆਂ ਬਾਦਸ਼ਾਹਤਾਂ ਤੋਂ ਉਲੀਕਿਆ ਗਿਆ ਸੀ। ਇਹ ਇੱਕ ਬਹੁ-ਕੌਮੀ ਸਲਤਨਤ ਸੀ ਅਤੇ ਦੁਨੀਆ ਦੀਆਂ ਮਹਾਨ ਤਾਕਤਾਂ 'ਚੋਂ ਇੱਕ ਸੀ। ਭੂਗੋਲਕ ਤੌਰ ਉੱਤੇ ਇਹ ਰੂਸੀ ਸਲਤਨਤ ਮਗਰੋਂ ਯੂਰਪ ਦਾ ਦੂਜਾ ਸਭ ਤੋਂ ਵੱਡਾ ਮੁਲਕ ਸੀ। ਰੂਸ ਮਗਰੋਂ ਇਹ ਦੂਜਾ ਸਭ ਤੋਂ ਵੱਧ ਅਬਾਦੀ ਵਾਲ਼ਾ ਮੁਲਕ ਵੀ ਸੀ ਅਤੇ ਜਰਮਨ ਮਹਾਂਸੰਘ ਵਿਚਲਾ ਸਭ ਤੋਂ ਵੱਡਾ ਅਤੇ ਤਾਕਤਵਰ ਦੇਸ਼ ਸੀ। ਇਹਦਾ ਐਲਾਨ ਪਹਿਲੀ ਫ਼ਰਾਂਸੀਸੀ ਸਲਤਨਤ ਦੇ ਜੁਆਬ ਵਜੋਂ ਕੀਤਾ ਗਿਆ ਸੀ ਅਤੇ ਪਵਿੱਤਰ ਰੋਮਨ ਸਲਤਨਤ ਦੇ ਖ਼ਾਤਮੇ ਤੱਕ ਇਹ ਇੱਕ-ਦੂਜੇ ਨੂੰ ਢਕਦੇ ਸਨ। 1867 ਦੇ ਆਊਸਗਲਾਈਸ਼ ਨੇ ਆਸਟਰੀਆਈ ਸਲਤਨਤ ਵਿੱਚ ਹੰਗਰੀ ਦੇ ਦਰਜੇ ਨੂੰ ਉਤਾਂਹ ਚੁੱਕ ਦਿੱਤਾ ਜਿਹਦੇ ਕਰ ਕੇ ਆਸਟਰੀਆ-ਹੰਗਰੀ ਦੀ ਦੂਹਰੀ ਬਾਦਸ਼ਾਹੀ ਹੋਂਦ ਵਿੱਚ ਆਈ।
ਆਸਟਰੀਆਈ ਸਲਤਨਤ Kaiserthum Österreich (German) | |||||||||||||||||
---|---|---|---|---|---|---|---|---|---|---|---|---|---|---|---|---|---|
1804–1867 | |||||||||||||||||
| |||||||||||||||||
ਮਾਟੋ: Alles Erdreich ist Österreich untertan "ਸਾਰਾ ਜਗਤ ਆਸਟਰੀਆ ਅਧੀਨ ਹੈ" | |||||||||||||||||
ਐਨਥਮ: Gott erhalte Franz den Kaiser "ਰੱਬ ਬਾਦਸ਼ਾਹ ਫ਼ਰਾਂਸਿਸ ਦੀ ਰੱਖਿਆ ਕਰੇ" | |||||||||||||||||
ਸਥਿਤੀ | ਜਰਮਨ ਮਹਾਂਸੰਘ ਦਾ ਮੁਲਕ (ਅੰਸ਼ਕ, 1815–1866) | ||||||||||||||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਵੀਏਨਾ | ||||||||||||||||
ਆਮ ਭਾਸ਼ਾਵਾਂ | ਜਰਮਨ, ਹੰਗਰੀਆਈ, ਚੈੱਕ, ਸਲੋਵਾਕ, ਪੋਲੈਂਡੀ, ਰੂਥੀਨੀ, ਸਲੋਵੇਨੀ, ਕ੍ਰੋਏਸ਼ੀਆਈ, ਸਰਬੀ, ਰੋਮਾਨੀਆਈ, ਇਤਾਲਵੀ | ||||||||||||||||
ਧਰਮ | ਰੋਮਨ ਕੈਥੋਲਿਕ | ||||||||||||||||
ਸਰਕਾਰ | ਨਿਰੋਲ ਬਾਦਸ਼ਾਹੀ | ||||||||||||||||
ਬਾਦਸ਼ਾਹ | |||||||||||||||||
• 1804–1835 | ਫ਼ਰਾਂਸਿਸ ਪਹਿਲਾ | ||||||||||||||||
• 1835–1848 | ਫ਼ਰਡੀਨਾਂਡ ਪਹਿਲਾ | ||||||||||||||||
• 1848–1867 | ਫ਼ਰਾਂਸਿਸ ਜੋਜ਼ਫ਼ ਪਹਿਲਾ | ||||||||||||||||
ਮੰਤਰੀ-ਰਾਸ਼ਟਰਪਤੀ | |||||||||||||||||
• 1821–1848 | ਕਲੈਮਨਜ਼ ਵੈਨਸਲ (ਪਹਿਲਾ) | ||||||||||||||||
• 1867 | ਫ਼ਰਾਈਡਰਿਸ਼ ਫ਼ਰਡੀਨਾਂਡ (ਆਖ਼ਰੀ) | ||||||||||||||||
ਵਿਧਾਨਪਾਲਿਕਾ | ਸ਼ਾਹੀ ਕੌਂਸਲ | ||||||||||||||||
ਹੈਰਨਹਾਊਸ | |||||||||||||||||
ਆਬਗਿਓਰਡਨੇਤਨਹਾਊਸ | |||||||||||||||||
Historical era | ਅਜੋਕਾ ਜੁੱਗ | ||||||||||||||||
11 ਅਗਸਤ 1804 | |||||||||||||||||
8 ਜੂਨ 1815 | |||||||||||||||||
20 ਅਕਤੂਬਰ 1860 | |||||||||||||||||
14 ਜੂਨ 1866 | |||||||||||||||||
23 ਅਗਸਤ 1866 | |||||||||||||||||
30 ਮਾਰਚ 1867 | |||||||||||||||||
ਖੇਤਰ | |||||||||||||||||
1804 | 698,700 km2 (269,800 sq mi) | ||||||||||||||||
ਆਬਾਦੀ | |||||||||||||||||
• 1804 | 21200000 | ||||||||||||||||
ਮੁਦਰਾ | ਥਾਲਰ, (1804–1857) ਫ਼ਰਾਈਨਜ਼ਥਾਲਰ (1857–1867) | ||||||||||||||||
| |||||||||||||||||
ਅੱਜ ਹਿੱਸਾ ਹੈ |