ਆਸਟਰੋਏਸ਼ੀਆਈ ਭਾਸ਼ਾਵਾਂ
(ਆਸਟਰੋ-ਏਸ਼ੀਆਈ ਭਾਸ਼ਾਵਾਂ ਤੋਂ ਮੋੜਿਆ ਗਿਆ)
ਆਸਟਰੋਏਸ਼ੀਆਈ ਭਾਸ਼ਾਵਾਂ,[1] ਹਾਲੀਆ ਵਰਗੀਕਰਨ ਵਿੱਚ ਮੌਨ-ਖ਼ਮੇਰ ਦੇ ਤੁੱਲ,[2] ਦੱਖਣ-ਪੂਰਬੀ ਏਸ਼ੀਆ ਦੀਆਂ ਬੋਲੀਆਂ ਦਾ ਇੱਕ ਵੱਡਾ ਪਰਿਵਾਰ ਹੈ, ਜੋ ਭਾਰਤ, ਬੰਗਲਾਦੇਸ਼ ਅਤੇ ਚੀਨ ਦੀ ਦੱਖਣੀ ਸਰਹੱਦ ਵਿੱਚ ਵੀ ਖਿੰਡੀਆਂ ਹੋਈਆਂ ਹਨ। ਆਸਟਰੋ-ਏਸ਼ੀਆਈ ਨਾਂ "ਦੱਖਣ" ਅਤੇ "ਏਸ਼ੀਆ" ਦੇ ਲੈਟਿਨ ਸ਼ਬਦਾਂ ਤੋਂ ਆਇਆ ਹੈ ਮਤਲਬ "ਦੱਖਣੀ ਏਸ਼ੀਆ"। ਇਹਨਾਂ ਬੋਲੀਆਂ ਵਿੱਚੋਂ ਸਿਰਫ਼ ਖ਼ਮੇਰ, ਵੀਅਤਨਾਮੀ ਅਤੇ ਮੌਨ ਦਾ ਇਤਿਹਾਸ ਹੀ ਲੰਮੇ ਸਮਿਆਂ ਤੋਂ ਦਰਜਾ ਕੀਤਾ ਗਿਆ ਹੈ ਅਤੇ ਸਿਰਫ਼ ਵੀਅਤਨਾਮੀ ਅਤੇ ਖ਼ਮੇਰ ਨੂੰ ਹੀ ਦਫ਼ਤਰੀ ਬੋਲੀਆਂ (ਤਰਤੀਬਵਾਰ ਵੀਅਤਨਾਮ ਅਤੇ ਕੰਬੋਡੀਆ ਵਿੱਚ) ਹੋਣ ਦਾ ਮਾਣ ਹਾਸਲ ਹੈ। ਬਾਕੀ ਦੀਆਂ ਬੋਲੀਆਂ ਘੱਟ-ਗਿਣਤੀਆਂ ਵੱਲੋਂ ਬੋਲੀਆਂ ਜਾਂਦੀਆਂ ਹਨ। ਐਥਨੋਲੌਗ ਮੁਤਾਬਕ ਇਹਨਾਂ ਦੀ ਗਿਣਤੀ 168 ਹੈ।
ਆਸਟਰੋਏਸ਼ੀਆਈ | |
---|---|
ਮੌਨ–ਖ਼ਮੇਰ | |
ਭੂਗੋਲਿਕ ਵੰਡ | ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ |
ਭਾਸ਼ਾਈ ਵਰਗੀਕਰਨ | ਦੁਨੀਆ ਦੀਆਂ ਬੋਲੀਆਂ ਦੇ ਮੁਢਲੇ ਪਰਵਾਰਾਂ ਵਿੱਚੋਂ ਇੱਕ |
ਪਰੋਟੋ-ਭਾਸ਼ਾ | ਮੂਲ-ਮੌਨ-ਖ਼ਮੇਰ |
Subdivisions | |
ਆਈ.ਐਸ.ਓ 639-5 | aav |
Glottolog | aust1305 |
ਆਸਟਰੋ-ਏਸ਼ੀਆਈ ਬੋਲੀਆਂ |
ਹਵਾਲੇ
ਸੋਧੋਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਆਸਟਰੋਏਸ਼ੀਆਈ ਬੋਲੀਆਂ ਨਾਲ ਸਬੰਧਤ ਮੀਡੀਆ ਹੈ।
- Swadesh lists for Austro-Asiatic languages (from Wiktionary's wikt:Appendix:Swadesh lists Swadesh-list appendix)
- Austro-Asiatic at the Linguist List MultiTree Project: Genealogical trees attributed to Sebeok 1942, Pinnow 1959, Diffloth 2005, and Matisoff 2006
- Mon–Khmer.com: Lectures by Paul Sidwell Archived 2011-03-22 at the Wayback Machine.
- ਮੌਨ-ਖ਼ਮੇਰ ਬੋਲੀਆਂ ਦਾ ਪ੍ਰਾਜੈਕਟ SEAlang ਵਿਖੇ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |