ਆਸ਼ਕ ਸ਼ੇਰ
ਆਸ਼ਕ ਸ਼ੇਰ, ਜਾਂ ਪ੍ਰੇਮੀ ਸ਼ੇਰ ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 140 ਨੰਬਰ ਤੇ ਹੈ।[1]
ਕਹਾਣੀ ਅਤੇ ਉਸ ਦੀ ਵਿਆਖਿਆ
ਸੋਧੋਇੱਕ ਸ਼ੇਰ ਨੂੰ ਇੱਕ ਕਿਸਾਨ ਦੀ ਧੀ ਨਾਲ ਪ੍ਰੇਮ ਹੋ ਜਾਂਦਾ ਹੈ ਅਤੇ ਉਹ ਕਿਸਾਨ ਕੋਲੋਂ ਉਸ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਮੰਗਦਾ ਹੈ। ਕਿਸਾਨ ਸਰਾਸਰ ਇਨਕਾਰ ਕਰਨ ਤੋਂ ਕਤਰਾਉਂਦਾ ਹੈ, ਅਤੇ ਸ਼ਰਤਾਂ ਰੱਖ ਦਿੰਦਾ ਹੈ ਕਿ ਜਾਨਵਰ ਪਹਿਲਾਂ ਆਪਣੀਆਂ ਨਹੁੰਦਰਾਂ ਕਟਵਾ ਦੇਵੇ ਅਤੇ ਆਪਣੇ ਦੰਦ ਖੁੰਢੇ ਕਰਵਾ ਦੇਵੇ। ਜਦੋਂ ਸ਼ੇਰ ਸ਼ਰਤਾਂ ਦੀ ਪਾਲਣਾ ਕਰ ਦਿੰਦਾ ਹੈ ਤਾਂ ਆਦਮੀ ਉਸਨੂੰ ਡੰਡੇ ਨਾਲ ਕੁੱਟ ਕੁੱਟ ਮਾਰ ਦਿੰਦਾ ਜਾਂ ਵਧੇਰੇ ਨਿਮਰ ਬਿਰਤਾਂਤਾਂ ਅਨੁਸਾਰ ਡੰਡੇ ਮਾਰ ਉਸਨੂੰ ਭਜਾ ਦਿੰਦਾ ਹੈ ਕਿਉਂਕਿ ਇਹ ਹੁਣ ਕੋਈ ਆਪਣੇ ਆਪ ਦਾ ਬਚਾਓ ਨਹੀਂ ਸੀ ਕਰ ਸਕਦਾ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |