ਇਕਬਾਲ ਦੀਪ ਸਿੰਘ ਇੱਕ ਬਹੁ ਵਿਧਾਈ ਪੰਜਾਬੀ ਲੇਖਕ ਸੀ।

ਰਚਨਾਵਾਂ[1]

ਸੋਧੋ

ਕਈ ਵਾਰ ਇਹ ਨਿਰਣਾ ਕਰਨਾ ਔਖਾ ਪ੍ਰਤੀਤ ਹੁੰਦਾ ਹੈ ਕਿ ਉਸਨੂੰ ਪ੍ਰਥਮ ਰੂਪ ਵਿੱਚ ਕਵੀ ਮੰਨਿਆ ਜਾਵੇ ਜਾਂ ਗਲਪਕਾਰ। ਪਰ ਇੱਕ ਗੱਲ ਨਿਸਚਿੰਤ ਹੋ ਕਿ ਆਖੀ ਜਾ ਸਕਦੀ ਹੈ ਕਿ ਉਹ ਇੱਕ ਪਾਸੇ ਜੇ ਮਨੁੱਖੀ ਮਨ ਵਿਚੋਂ ਉਠਦੀਆਂ ਭਾਵਨਾਤਮਕ ਤਰੰਗਾਂ ਦੇ ਨਾਦ ਨੂੰ ਬਿੰਬਾਂ ਵਿੱਚ ਢਾਲਣ ਦਾ ਉਸਤਾਦ ਹੈ ਤਾਂ ਦੂਜੇ ਪਾਸੇ ਉਹ ਮਨੁੱਖ ਦੇ ਅੰਤ੍ਰੀਵ ਦੀਆਂ ਪਰਤਾਂ ਨੂੰ ਫਰੋਲ ਕੇ ਆਪਣੇ ਪਾਤਰਾਂ ਦੀਆਂ ਮਨੋ ਗ੍ਰੰਥੀਆਂ ਨੂੰ ਉਧੇੜਨ ਵਿੱਚ ਵੀ ਨਿਪੁੰਨ ਕਲਮਕਾਰ ਹੈ। ਉਸ ਦੀਆਂ ਗਲਪੀ ਰਚਨਾਵਾਂ, ਖਾਸ ਕਰ ਕਹਾਣੀਆਂ, ਮਨੁੱਖੀ ਸਮਾਜ ਨੂੰ ਖੁਸ਼ੀ ਅਤੇ ਖੁਸ਼ਹਾਲੀ ਪ੍ਰਦਾ ਕਰਨ ਲਈ ਹੋਂਦ ਵਿੱਚ ਆਈਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਇਹਨਾਂ ਦੇ ਸੰਚਾਲਕਾਂ ਦੇ ਦੰਭੀ ਕਿਰਦਾਰ ਤੋਂ ਪਰਦਾ ਹਟਾਉਂਦੀਆ ਹਨ। ਇਕਬਾਲ ਦੀਪ ਪੰਜਾਬੀ ਦੇ ਉਹਨਾਂ ਲੇਖਕਾਂ ਵਿਚੋਂ ਹੈ ਜਿਹਨਾਂ ਦੀ ਕਲਮ ਆਪਣੀ ਧਤਰੀ ਦੇ ਪੀੜਿਤ ਲੋਕਾਂ ਦੇ ਦੁਖ-ਦਰਦ ਅਤੇ ਉਹਨਾਂ ਦੀਆਂ ਆਸਾਂ ਉਮੰਗਾਂ ਨੂੰ ਸਮਰਪਤ ਹੈ।

ਨਾਵਲ

ਸੋਧੋ
  • ਮੁਹਾਜ ਵਟਾਮੁਹਾਜ
  • ਸਿੰਬਲ ਰੁੱਖ
  • ਲੂਣ ਦੀ ਡਲੀ

ਹਵਾਲੇ

ਸੋਧੋ