ਇਕਵਾਕ ਸਿੰਘ ਪੱਟੀ

ਇਕਵਾਕ ਸਿੰਘ ਉਰਫ ਇਕਵਾਕ ਸਿੰਘ ਪੱਟੀ (29 ਅਗਸਤ, 1985) ਪੰਜਾਬੀ ਦੇ ਉੱਘੇ ਲੇਖਕ ਹਨ। ਉਸਨੇ ਵਾਰਤਕ, ਕਹਾਣੀ, ਨਾਵਲ ਅਤੇ ਸੰਗੀਤ (ਤਬਲਾ) ਵਿਸ਼ੇ ਉੱਤੇ ਕਿਤਾਬਾਂ ਲਿਖੀਆਂ। ਧਰਮ, ਸਮਾਜ ਅਤੇ ਚਲੰਤ ਮੁੱਦਿਆਂ ਉੱਤੇ ਦੇਸ-ਵਿਦੇਸ ਵਿੱਚ ਛੱਪਣ ਵਾਲੀਆਂ ਪੰਜਾਬੀ ਅਖ਼ਬਾਰ, ਵੈਬ-ਸਾਈਟਸ ਅਤੇ ਰਸਾਲਿਆਂ ਵਿੱਚ ਉਸਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ। ਉਸਦੇ ਨਾਲ ਸਿੱਖ ਪ੍ਰਚਾਰਕ, ਤਬਲਾਵਾਦਕ ਅਤੇ ਰੇਡੀਉ/ਟੀ.ਵੀ ਆਰਟਿਸਟ ਵਜੋਂ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ।

ਜਨਮ ਅਤੇ ਮੁੱਢਲੀ ਵਿੱਦਿਆ

ਸੋਧੋ

ਉਹਨਾਂ ਦਾ ਜਨਮ ਪੱਟੀ ਕਸਬੇ ਜਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਵਿਖੇ 29 ਅੱਗਸਤ 1985 ਨੂੰ ਸ. ਭੁਪਿੰਦਰ ਸਿੰਘ ਦੇ ਘਰ ਮਾਤਾ ਹਰਜਿੰਦਰ ਕੌਰ ਦੀ ਕੁਖੋਂ ਇੱਕ ਮੱਧ ਵਰਗ ਪਰਿਵਾਰ ਵਿੱਚ ਹੋਇਆ। ਪਿਤਾ ਜੀ ਕਿੱਤੇ ਵਜੋਂ ਦਰਜ਼ੀ ਦਾ ਕੰਮ ਕਰਦੇ ਹਨ। ਉਹਨਾਂ ਨੇ ਮੁੱਢਲੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਬਾਬਾ ਦੀਪ ਸਿੰਘ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਦੱਸਵੀਂ ਤੋਂ ਬਾਅਦ ਅਗਸਤ 2001 ਤੋਂ ਜੁਲਾਈ 2004 ਤੱਕ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਤੋਂ ਤਿੰਨ ਸਾਲਾ ਰੈਗੁਲਰ ਤਬਲਾ ਕੋਰਸ ਕੀਤਾ ਅਤੇ ਪਹਿਲਾ ਸਥਾਨ ਪ੍ਰਾਪਤ ਕੀਤੀ। ਉਸਦੇ ਨਾਲ ਹੀ ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਤੋਂ ਵੀ ਤਬਲਾ ਡਿਪਲੋਮਾ ਕੀਤਾ। 2011 ਵਿੱਚ ਬੀ.ਏ. ਦੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਿਰਸਿਟੀ ਤੋਂ ਡਾਕ ਰਾਹੀਂ ਕੀਤੀ। ਸਾਲ 2012 ਵਿੱਚ ਪੋਸਟ ਗ੍ਰੈਜੁਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਕੀਤਾ ਅਤੇ ਕੰਪਿਊਟਰ ਦੀ ਮੁਹਾਰਤ ਹਾਸਲ ਕੀਤੀ। ਸਾਲ 2017-19 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਤੋਂ ਐੱਮ.ਏ (ਤਬਲਾ) ਕੀਤੀ।

ਨੌਕਰੀ

ਸੋਧੋ

ਸਿੱਖ ਮਿਸ਼ਨਰੀ ਕਾਲਜ ਤੋਂ ਤਿੰਨ ਸਾਲਾ ਤਬਲਾ ਡਿਪਲੋਮਾ ਕਰਨ ਤੋਂ ਬਾਅਦ 2004 ਵਿੱਚ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੁ. ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਬਲਾ ਵਾਦਕ ਵਜੋਂ ਨੌਕਰੀ ਕੀਤੀ, ਪਰ ਕੁੱਝ ਕਾਰਣਾਂ ਕਰਕੇ 2 ਮਹੀਨੇ ਬਾਅਦ ਨੌੌਕਰੀ ਛੱਡ ਕੇ ਘਰ ਵਾਪਸ ਆ ਕੇ ਅਗਲੇਰੀ ਪੜ੍ਹਾਈ ਸ਼ੁਰੂ ਕਰ ਲਈ ਅਤੇ ਮਈ 2005 ਤੋ ਸ੍ਰੀ ਗੁਰੂ ਹਰਗੋਬਿੰਦ ਖਾਲਸਾ (ਗ:) ਸੀਨੀਅਰ ਸੈਕੰਡਰੀ ਸਕੂਲ, ਗੰਡੀਵਿੰਡ ਸਰਾਂ, ਝਬਾਲ ਵਿਖੇ ਬਤੌਰ ਤਬਲਾ ਵਾਦਕ ਅਤੇ ਧਾਰਮਿਕ ਅਧਿਆਪਕ ਵੱਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਬਤੌਰ ਅਧਿਆਪਕ ਤਿੰਨ ਸਾਲ ਉਕਤ ਸਕੂਲ ਵਿੱਚ ਸੇਵਾ ਨਿਭਾਈ। ਇਸਦੇ ਨਾਲ ਹੀ ਨਵੰਬਰ 2006 ਵਿੱਚ ਅੰਮ੍ਰਿਤਸਰ ਵਿਖੇ ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ ਦੀ ਸ਼ੁਰੂਆਤ ਕੀਤੀ, ਜਿਸਨੂੰ 2011 ਵਿੱਚ ਬੰਦ ਕਰ ਦਿੱਤਾ ਗਿਆ। 2006-07 ਵਿੱਚ ਪੱਟੀ ਵਿਖੇ ਸੁਕ੍ਰਿਤ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਸੰਗੀਤ ਅਕੈਡਮੀ ਵਿੱਚ ਬਤੌਰ ਤਬਲਾ ਉਸਤਾਦ ਸੇਵਾ ਨਿਭਾਈ। ਆਖਿਰ 2011 ਵਿੱਚ ਨੌਕਰੀ ਛੱਡ ਕੇ ਆਪਣਾ ਨਿੱਜੀ ਕਾਰੋਬਾਰ ਸ਼ੁਰੂ ਕੀਤਾ। ਜਨਵਰੀ 2012 ਤੋਂ ਜੂਨ 2015 ਤੱਕ ਕੈਨੇਡਾ ਦੇ ਵਿਰਾਸਤ ਰੇਡੀਉ ਤੇ ਬਤੌਰ ਪ੍ਰੋਗ੍ਰਾਮ ਪ੍ਰੈਂਸਟਰ ਵੱਜੋਂ ਪਾਰਟ ਟਾਈਮ ਸੇਵਾ ਨਿਭਾਈ।

ਕਿਤਾਬਾਂ

ਸੋਧੋ

ਉਹਨਾਂ ਨੇ ਇੱਕ ਸਫਲ ਸਾਹਿਤਕਾਰ ਵੱਜੋਂ ਵੀ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਹੁਣ ਤੱਕ ਆਪ ਵੱਲੋਂ ਆਪਣੀ ਕਲਮ ਰਾਹੀਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਵਿਸ਼ਿਆਂ ਉੱਤੇ ਲੇਖ, ਕਹਾਣੀਆਂ, ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਦੇ ਰੂਪ ਵਿੱਚ ਲਿਖੀਆਂ ਰਚਨਾਵਾਂ ਦੀ ਗਿਣਤੀ 200 ਤੋਂ ਉੱਪਰ ਹੋ ਚੁੱਕੀ ਹੈ। ਆਪ ਦੇ ਲਿਖੇ ਹੋਏ ਧਾਰਮਿਕ, ਸਮਾਜਿਕ ਮੁੱਦਿਆਂ ਬਾਰੇ ਲੇਖ ਅਕਸਰ ਹੀ ਅਖਬਾਰਾਂ, ਵਿੱਚ ਛੱਪਦੇ ਰਹਿੰਦੇ ਸਨ [1] ਇਸ ਤਰ੍ਹਾਂ ਸੰਨ 2009 ਵਿੱਚ ਪਹਿਲੀ ਕਿਤਾਬ 'ਆਉ ਨਾਨਕਵਾਦ ਦੇ ਧਾਰਨੀ!!' ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਹੋਰ ਕਿਤਾਬਾਂ ਵੀ ਪਾਠਕਾਂ ਦੀ ਝੋਲੀ ਵਿੱਚ ਪਾਈਆਂ ਗਈਆਂ। ਜਿਵੇਂ

  1. ਬੇਸਿਕ ਕੰਪਿਊਟਰ ਇੰਟਰੋਡਕਸ਼ਨ (ਅੰਗ੍ਰਜੀ), 2012 ਵਿੱਚ
  2. ਨਸੀਬ ਕਹਾਣੀ ਸੰਗ੍ਰਹਿ (ਸੰਪਾਦਿਤ), 2013 ਵਿੱਚ [2]
  3. ਤਬਲਾ ਸਿਧਾਂਤਕ ਪੱਖ, 2014 ਵਿੱਚ[3]
  4. ਕਾਗਜ਼ (ਕਹਾਣੀ ਸੰਗ੍ਰਹਿ), 2014 ਵਿੱਚ[4]
  5. ਪੁਸਤਕ ਗੁਰ ਮੂਰਤਿ ਗੁਰ ਸਬਦੁ ਹੈ 2011 ਵਿੱਚ [5]
  6. ਜਰੀਦਾ, 2019 ਵਿੱਚ [6]
  7. ਤਾਣਾ-ਬਾਣਾ (ਕਹਾਣੀ ਸੰਗ੍ਰਹਿ), 2021 ਵਿੱਚ [7]
  8. ਬੇ-ਮੰਜ਼ਿਲਾ ਸਫ਼ਰ (ਛੋਟਾ ਨਾਵਲ), 2022 ਵਿੱਚ [8] [9]

ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੀ ਅਖਬਾਰਾਂ, ਵੈਬ-ਸਾਈਟਾਂ ਅਤੇ ਰਸਾਲਿਆਂ ਵਿੱਚ ਆਪ ਜੀ ਦੇ ਖੋਜ ਭਰਪੂਰ ਲੇਖ, ਕਵਿਤਾਵਾਂ, ਕਹਾਣੀਆਂ ਆਦਿ ਛੱਪ ਰਹੇ ਹਨ, ਜਿਹਨਾਂ ਨੂੰ ਪਾਠਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ।

ਰੇਡੀਉ /ਟੀ.ਵੀ ਆਰਟਿਸਟ

ਸੋਧੋ

ਸਾਲ 2012 ਤੋਂ ਜੂਨ 2015 ਤੱਕ ਕੈਨੇਡਾ ਦੇ ਰੇਡੀਉ 'ਵਿਰਾਸਤ ਰੇਡੀਉ' 1430 ਅਤੇ 770 ਏ.ਐੱਮ ਤੇ ਰੋਜ਼ਾਨਾ ਹੀ ਸਿੱਖ ਇਤਿਹਾਸ ਅਤੇ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਵਿਆਖਿਆ ਕਰਨ ਦੀ ਸੇਵਾ ਆਪ ਵਲੋਂ ਨਿਭਾਈ ਗਈ। ਉੱਥੇ ਹੋਰ ਕਈ ਤਰ੍ਹਾਂ ਵਿਸ਼ੇਸ਼ ਦਿਨ ਤਿੁੳਹਾਰਾਂ ਤੇ ਵਿਸ਼ੇਸ਼ ਪ੍ਰੋਗ੍ਰਾਮ ਵੀ ਪੇਸ਼ ਕੀਤੇ ਜਾਂਦੇ ਰਹੇ। ਇਸ ਤੋਂ ਇਲਾਵਾ ਅਸਟ੍ਰੇਲੀਆ ਦੇ 'ਹਰਮਨ ਰੇਡੀਉ', 'ਰਾਬਤਾ ਰੇਡੀਉ' ਅਤੇ ਸ਼ੇਰੇ-ਏ-ਪੰਜਾਬ' ਰੇਡੀਉ ਤੇ ਵੀ ਆਪ ਜੀ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਚਲੰਤ ਮੁੱਦਿਆਂ ਤੇ ਸਰੋਤਿਆਂ ਨਾਲ ਸਾਂਝ ਪਾਉਂਦੇ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਰੇਡੀਉ ਯੂ.ਐੱਸ.ਏ. ਤੇ ਵੀ ਆਪ ਜੀ ਨੇ ਵਿਸ਼ੇਸ਼ ਟਾਕ ਸ਼ੋਅ ਨਾਲ ਧਾਰਮਿਕ ਮੁੱਦਿਆਂ ਤੇ ਗੱਲਬਾਤ ਕੀਤੀ, ਜਿਸ ਦਾ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ। ਨਵੰਬਰ 2016 ਤੋਂ ਅਪ੍ਰੈਲ 2017 ਤੱਕ ਯੂ.ਕੇ ਤੋਂ ਚੱਲਣ ਵਾਲੇ ਅਰਸ਼ ਰੇਡੀਉ ਤੇ ਵੀ ਆਪ ਨੇ ਆਪਣੇ ਵਿਚਾਰਾਂ ਨਾਲ ਸਰੋਤਿਆਂ ਨਾਲ ਸਾਂਝ ਪਾਈ। ਜਨਵਰੀ 2018 ਅਕਾਸ਼ਬਾਣੀ ਜਲੰਧਰ ਤੋਂ ਵੀ ਪ੍ਰੋਗ੍ਰਾਮ ਗਿਆਨ ਜੋਤ ਵਿੱਚ ਆਪ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਤੀ ਵਿਚਾਰ ਸਾਂਝੇ ਕੀਤੇ ਗਏ ਸਨ। ਅਪ੍ਰੈਲ 2019 ਤੋਂ ਫਰਵਰੀ 2022 ਤੱਕ 'ਰੇਡੀਓ ਚੰਨ ਪ੍ਰਦੇਸੀ' 'ਤੇ ਵਿਸ਼ੇਸ਼ ਹਫ਼ਤਾਵਾਰੀ ਪ੍ਰੋਗ੍ਰਾਮ 'ਅੰਮ੍ਰਿਤਸਰ ਲਾਈਵ' ਨਾਂ ਹੇਠ ਹੋਸਟ ਕੀਤਾ।

ਸਾਲ 2016 ਤੋਂ ਯੂ.ਕੇ. ਵਿਖੇ ਸਕਾਈ 706 ਨੰਬਰ ਤੇ ਚੱਲਣ ਵਾਲੇ ਅਕਾਲ ਚੈਨਲ ਤੇ ਬਤੌਰ ਟੀ.ਵੀ. ਐਂਕਰ ਸੇਵਾਵਾਂ ਨਿਭਾਅ ਰਹੇ ਹਨ। ਦਸੰਬਰ 2018 ਤੋਂ ਵਿਰਾਸਤ ਰੇਡੀਓ ਕੈਨੇਡਾ ਤੇ ਬਤੌਰ ਹੋਸਟ ਕੰਮ ਕਰ ਰਹੇ ਹਨ।

ਪੁਰਸਕਾਰ

ਸੋਧੋ

ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਮਾਜ ਵਿੱਚੋਂ ਜਾਤ-ਪਾਤ ਖਿਲਾਫ ਜੇਹਾਦ ਛੇੜਨ ਵਾਲੇ ਅਤੇ ਕੇਵਲ 51 ਸਾਲ ਦੀ ਉਮਰ ਵਿੱਚ 72 ਦੇ ਕਰੀਬ ਕਿਤਾਬਾਂ ਲਿਖਣ ਵਾਲੇ, 'ਖਾਲਸਾ' ਅਤੇ 'ਗੁਰਮੁੱਖੀ' ਅਖਬਾਰ ਦੇ ਬਾਨੀ ਤੇ ਸੰਪਾਦਕ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿੱਚ ਆਦਾਰਾ ਭਾਈ ਦਿੱਤ ਸਿੰਘ ਪੱਤ੍ਰਕਾ ਅਤੇ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ (ਰਜਿ:) ਚੰਡੀਗੜ੍ਹ ਵੱਲੋਂ ਆਪ ਜੀ ਨੂੰ ਮਿਤੀ 6 ਸਤੰਬਰ 2016 ਨੂੰ ਚੰਡੀਗੜ੍ਹ ਵਿਖੇ 'ਫ਼ਖ਼ਰ-ਏ-ਕੌਮ ਗਿਆਨੀ ਦਿੱਤ ਸਿੰਘ ਐਵਾਰਡ-2016' [10] ਨਾਮ ਸਨਮਾਨਿਤ ਕੀਤਾ ਗਿਆ।

ਸਿੱਖ ਮਿਸ਼ਨਰੀ ਕਾਲਜ ਰਜਿ: ਲੁਧਿਆਣਾ ਵੱਲੋਂ ਸ੍ਰੀ ਅਨੰਦਪੁਰ ਸਾਹਿਬ, ਜਿਲ੍ਹਾ ਰੂਪਨਗਰ ਵਿਖੇ ਅਕਤੂਬਰ 2016 ਵਿੱਚ ਕਰਵਾਏ ਗਏ ਸਮਾਗਮ ਦੌਰਾਨ ਆਪ ਜੀ ਦੀਆਂ ਹੁਣ ਤੱਕ ਦੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਹਵਾਲੇ

ਸੋਧੋ
  1. "posts by ikwak singh patti". Archived from the original on ਦਸੰਬਰ 25, 2018. Retrieved ਅਗਸਤ 25, 2014. {{cite web}}: Unknown parameter |access date= ignored (|access-date= suggested) (help); Unknown parameter |dead-url= ignored (|url-status= suggested) (help)
  2. "(Naseeb)". Archived from the original on 2013-07-11. Retrieved 2022-01-11. {{cite web}}: Check |url= value (help); Unknown parameter |dead-url= ignored (|url-status= suggested) (help)
  3. "tabla siddhantak pakh lok arpan". {{cite web}}: Unknown parameter |access_date= ignored (help)
  4. "kagaz lok arpan". {{cite web}}: Unknown parameter |access_date= ignored (help)
  5. "gur moorat gursabad hai lok arpan". Archived from the original on 2022-03-01. Retrieved 2022-03-01. {{cite web}}: Unknown parameter |access date= ignored (|access-date= suggested) (help)
  6. (ਜਰੀਦਾ)
  7. "Book Review : ਸਮਾਜ 'ਚ ਆਈ ਬੇਗ਼ਾਨਗੀ ਦੀ ਬਾਤ ਪਾਉਂਦੀ ਕਿਤਾਬ 'ਤਾਣਾ- ਬਾਣਾ'". Punjabi Jagran News. Retrieved 2022-03-01.
  8. "ਇਕਵਾਕ ਸਿੰਘ ਪੱਟੀ ਦਾ ਨਾਵਲ 'ਬੇ-ਮੰਜ਼ਿਲਾਂ ਸਫ਼ਰ' ਲੋਕ ਅਰਪਿਤ". Punjabi Jagran News. Retrieved 2022-03-01.
  9. "ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕਾਲਮ ਨਵੀਸ ਇਕਵਾਕ ਸਿੰਘ ਪੱਟੀ ਦਾ ਨਾਵਲ "ਬੇ ਮੰਜ਼ਿਲਾ ਸਫ਼ਰ" ਲੋਕ ਅਰਪਣ". World Punjabi Times (in ਅੰਗਰੇਜ਼ੀ (ਅਮਰੀਕੀ)). 2022-01-16. Archived from the original on 2022-03-01. Retrieved 2022-03-01.
  10. "(Award)". Archived from the original on 2010-02-09. Retrieved 2022-04-30. {{cite web}}: Check |url= value (help); Unknown parameter |dead-url= ignored (|url-status= suggested) (help)

http://punjabi.jagran.com/news/national-cultural-bood-naseeb-release-8342570.html

http://www.punjabiinholland.com/news/21827--.aspx Archived 2016-02-01 at the Wayback Machine.

http://www.punjabilekhak.com/maincat.php?id=15 Archived 2017-07-22 at the Wayback Machine.

http://www.kesripane.com/vpsearch.php?id=152820[permanent dead link]

http://panjabitoday.com/news/7747115870382603[permanent dead link]

http://beta.ajitjalandhar.com/news/20140107/14/417679.cms#417679

http://www.scapepunjab.com/home.php?id==UjM&view==ADO[permanent dead link]

http://beta.ajitjalandhar.com/news/20160908/17/1483706.cms#1483706

http://www.singhbrothers.com/en/jarida

ਬਾਹਰੀ ਹਵਾਲੇ

ਸੋਧੋ
  1. ਮੀਡੀਆ ਪੰਜਾਬ ਵੈਬਸਾਈਟ www.mediapunjab.com
  2. ਪੰਜਾਬ ਸਕੇਪ ਵੈਬਸਾਈਟ www.punjabscape.com
  3. ਇਕਵਾਕ ਸਿੰਘ ਪੱਟੀ ਵੈਬਸਾਈਟ www.ikwaksingh.com
  4. ਵਿਰਾਸਤ ਮੀਡੀਆ ਵੈਬਸਾਈਟ www.virasatmedia.com