ਇੱਕ ਮਿਆਨ ਦੋ ਤਲਵਾਰਾਂ

ਨਾਨਕ ਸਿੰਘ ਦਾ ਨਾਵਲ
(ਇਕ ਮਿਆਨ ਦੋ ਤਲਵਾਰਾਂ ਤੋਂ ਰੀਡਿਰੈਕਟ)

ਇਕ ਮਿਆਨ ਦੋ ਤਲਵਾਰਾਂ ਨਾਨਕ ਸਿੰਘ ਦਾ 1960 ਵਿੱਚ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਸ ਨਾਵਲ ਉੱਤੇ ਨਾਨਕ ਸਿੰਘ ਨੂੰ 1961 ਵਿਚ[1] ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਹ ਇਤਿਹਾਸਕ ਨਾਵਲ ਪੱਛਮੀ ਪਾਕਿਸਤਾਨ ਦੇ ਪਿੰਡ ਹਰਨਪੁਰ ਵਿੱਚ ਸਥਾਪਤ ਕੀਤਾ ਗਿਆ ਹੈ। ਕਹਾਣੀ 1914-1915 ਦੀ ਇਨਕਲਾਬੀ ਲਹਿਰ ਦੇ ਦੁਆਲੇ ਘੁੰਮਦੀ ਹੈ। ਨਾਵਲ ਵਿੱਚ ਸੁਦਰਸ਼ਨ ਅਤੇ ਬੀਰੀ ਨੂੰ ਨਾਮਕ ਦੋ ਭੈਣ ਭਰਾ ਦਰਸਾਏ ਜਾਣਦੇ ਹਨ, ਜੋ ਪਿੰਡ ਦੇ ਵਸਨੀਕ, ਬਾਬਾ ਸੁਖਦੇਵ ਸਿੰਘ ਸੋਢੀ ਦੇ ਬੱਚੇ ਹਨ। ਓਹਨਾ ਦਿਨਾ ਵਿੱਚ ਓਹ ਇਨਕਲਾਬੀ ਪਰਚੇ ਅਤੇ ਕਵਿਤਾਵਾਂ ਪੜ੍ਹਦੇ ਹਨ। ਨੌਜਵਾਨ ਮਨਾਂ ਉੱਤੇ ਇਨਕਲਾਬੀਆਂ ਦੁਆਰਾ ਲਿਖੇ ਸਾਹਿਤ ਦਾ ਪ੍ਰਭਾਵ ਪੈਂਦਾ ਹੈ। ਨਾਵਲ ਦਾ ਮੁਖ ਪਾਤਰ ਕਰਤਾਰ ਸਿੰਘ ਸਰਾਭਾ ਹੈ। ਬੀਰੀ ਸਰਾਭੇ ਦੀਆਂ ਲਿਖਤਾਂ ਪੜ੍ਹਨ ਕਾਰਨ ਉਸ ਵੱਲ ਖਿੱਚੀ ਜਾਂਦੀ ਹੈ ਅਤੇ ਇਹੀ ਗੱਲ ਇਸ ਨਾਵਲ ਦੀ ਸਾਜਿਸ਼ ਨੂੰ ਅੱਗੇ ਲਿਜਾਉਂਦੀ ਹੈ। ਬਾਬਾ ਸੁਖਦੇਵ ਸਿੰਘ ਸੋਢੀ ਸਰਕਾਰ ਲਈ ਕੰਮ ਕਰਦਾ ਹੈ ਅਤੇ ਇਨਕਲਾਬੀਆਂ ਤੋ ਬਹੁਤ ਨਫਰਤ ਕਰਦਾ ਹੈ, ਜਦੋ ਉਸਨੂ ਉਸਦੀ ਔਲਾਦ ਬਾਰੇ ਪਤਾ ਲਗਦਾ ਹੈ ਕਿ ਓਹ ਗਦਰ ਲਹਿਰ ਨਾਲ ਜੁੜੇ ਹਨ ਤਾ ਨਾਵਲ ਵਿੱਚ ਕਿਰਦਾਰਾਂ ਵਿਚਕਾਰ ਸਾੜੇ ਦੀ ਭਾਵਨਾ ਆਉਂਦੀ ਹੈ ਓਹਨਾ ਦੇ ਘਰ ਵਿੱਚ ਕਾਫੀ ਝਗੜੇ ਵੀ ਹੁੰਦੇ ਰਹਿੰਦੇ ਹਨ,ਜਿਸ ਕਰਕੇ ਬੀਰੀ ਦੀ ਬਾਂਹ ਵੀ ਟੁੱਟ ਜਾਂਦੀ ਹੈ। ਨਾਵਲ ਦਾ ਅੰਤ ਸਰਾਭੇ ਦੀ ਮੌਤ, ਅਸਫਲ ਇਨਕਲਾਬ ਅਤੇ ਬੀਰੀ ਦੁਆਰਾ ਲਏ ਬਦਲੇ ਨਾਲ ਹੁੰਦਾ ਹੈ।

ਇੱਕ ਮਿਆਨ ਦੋ ਤਲਵਾਰਾਂ
ਲੇਖਕਨਾਨਕ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਸਮਾਜਕ \ ਇਤਿਹਾਸਿਕ
ਪ੍ਰਕਾਸ਼ਕਲੋਕਸਾਹਿਤ, ਅੰਮ੍ਰਿਤਸਰ
ਆਈ.ਐਸ.ਬੀ.ਐਨ.9788171680641
ਓ.ਸੀ.ਐਲ.ਸੀ.60310579

ਹਵਾਲੇ ਸੋਧੋ