ਸਾਂਬਰ ਅਤੇ ਚਟਨੀ ਦੇ ਨਾਲ ਇਡਲੀ
ਇਡਲੀ
ਕੰਨੜ: ಇಡ್ಲಿ
ਮਲਿਆਲਮ: ഇഡ്ഡലി
ਤਮਿਲ਼ ਲੋਕ: இட்லி
ਤੇਲੁਗੂ ਭਾਸ਼ਾ: ఇడ్లీ or ఇడ్డెనలు

ਇਡਲੀ (IPA:ɪdliː), ਇੱਕ ਦੱਖਣੀ ਭਾਰਤੀ ਖਾਣਾ ਹੈ।ਇਹ ਚਿੱਟੇ ਰੰਗ ਦੀ ਮੁਲਾਇਮ ਅਤੇ ਗੁਦਗੁਦੀ, 2 - 3 ਇੰਚ ਦੇ ਵਿਆਸ ਦੀ ਹੁੰਦੀ ਹੈ। ਇਹ ਚਾਵਲ ਅਤੇ ਉੜਦ ਦੀ ਧੁਲੀ ਦਾਲ ਭਿਓਂ ਕੇ ਪੀਹੇ ਹੋਏ, ਖਮੀਰ ਉਠਾ ਕੇ ਬਣੇ ਹੋਏ ਘੋਲ ਤੋਂ ਭਾਫ ਵਿੱਚ ਤਿਆਰ ਕੀਤੀ ਜਾਂਦੀ ਹੈ। ਖਮੀਰ ਉੱਠਣ ਦੇ ਕਾਰਨ ਵੱਡੇ ਸਟਾਰਚ ਸੂਖਮ ਛੋਟੇ ਅਣੂਆਂ ਵਿੱਚ ਟੁੱਟ ਜਾਂਦੇ ਹਨ, ਅਤੇ ਪਾਚਣ ਕਰਿਆ ਨੂੰ ਸਰਲ ਬਣਾਉਂਦੇ ਹਨ।

ਅਕਸਰ ਰਿਫਰੈਸਮੈਂਟ ਵਜੋਂ  ਪਰੋਸੀ ਜਾਣ ਵਾਲੀ ਇਡਲੀ ਨੂੰ ਜੋੜੇ ਦੇ ਤੌਰ 'ਤੇ  ਨਾਰੀਅਲ ਦੀ ਚਟਨੀ ਅਤੇ ਸਾਂਭਰ ਦੇ ਨਾਲ ਪਰੋਸਿਆ ਜਾਂਦਾ ਹੈ। ਇਡਲੀ ਨੂੰ ਸੰਸਾਰ ਦੇ ਸਰਵੋੱਚ ਦਸ ਸਿਹਤਮੰਦ ਵਿਅੰਜਨਾਂ ਵਿੱਚੋਂ ਇੱਕ  ਮੰਨਿਆ ਗਿਆ ਹੈ।