ਇਤਿਹਾਦ ਏਅਰਵੇਜ਼ ਇੱਕ ਫ਼ਲੈਗ ਕੈਰੀਅਰ ਹੈ ਅਤੇ ਇਹ ਯੂਏਈ ਦੀ ਦੂਜੀ ਵੱਡੀ ਏਅਰਲਾਈਨ ਹੈ (ਐਮੀਰਾਤ ਤੋਂ ਬਾਅਦ) I ਇਸਦਾ ਮੁੱਖ ਦਫ਼ਤਰ ਅਬੂ ਦਾਬੀ ਅੰਤਰਰਾਸ਼ਟਰੀ ਏਅਰਪੋਰਟ ਦੇ ਨੇੜੇ, ਖਲੀਫ਼ਾ ਸ਼ਹਿਰ, ਅਬੂ ਦਾਬੀ ਵਿੱਖੇ ਸਥਿਤ ਹੈ Iਇਤਿਹਾਦ ਨੇ ਆਪਣੇ ਸੰਚਾਲਨ ਦੀ ਸ਼ੁਰੂਆਤ ਨਵੰਬਰ 2003 ਵਿੱਚ ਕੀਤੀ I[1] ਇਹ ਏਅਰਲਾਈਨ ਹਰ ਹਫ਼ਤੇ 1,000 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰਦੀ ਹੈ, ਹਰ ਉਡਾਣ ਵਿੱਚ ਤਕਰੀਬਨ 120 ਯਾਤਰੀ ਯਾਤਰਾ ਕਰਦੇ ਹਨ I ਇਸਦੇ ਨਾਲ ਇਹ ਏਅਰਲਾਈਨ ਜੁਲਾਈ 2016 ਤੱਕ ਮੱਧ ਪੂਰਬ, ਅਫ਼ਰੀਕਾ, ਏਸ਼ੀਆ, ਅਸਟ੍ਰੇਲੀਆ ਅਤੇ ਅਮਰੀਕਾ ਵਿੱਚ 122 ਏਅਰਬੱਸ ਜਹਾਜ ਅਤੇ ਬੋਇੰਗ ਏਅਰਕ੍ਰਾਫਟ ਨਾਲ ਕਾਰਗੋ ਦੇ ਵਪਾਰ ਦਾ ਸੰਚਾਲਨ ਕਰਦੀ ਆ ਰਹੀ ਹੈ I ਸਾਲ 2015 ਵਿੱਚ, ਇਤਿਹਾਦ ਨੇ 14.8 ਲੱਖ ਯਾਤਰੀਆਂ ਨੂੰ ਯਾਤਰਾ ਕਰਵਾਕੇ, ਪਿਛਲੇ ਸਾਲ ਨਾਲੋਂ 22.3% ਦਾ ਵਾਧਾ ਕੀਤਾ[2], ਜਿਸ ਨਾਲ ਏਅਰਲਾਈਨ ਨੂੰ ਯੂਐਸ $9.02 ਅਰਬ ਦੀ ਆਮਦਨ ਹੋਈ ਅਤੇ ਯੂਐਸ $103 ਲੱਖ ਦਾ ਸ਼ੁਧ ਲਾਭ ਹੋਇਆ I[3] ਇਤਿਹਾਦ ਏਅਰਵੇਜ਼ ਮੱਧ ਪੂਰਬ ਵਿੱਚ ਤੀਸਰੀ ਵੱਡੀ ਏਅਰਲਾਈਨ ਹੈ ਅਤੇ ਦੁਬਈ ਅਧਾਰਿਤ ਏਅਰਲਾਈਨ ਐਮੀਰੇਟਸ ਤੋਂ ਬਾਅਦ, ਯੂਏਈ ਵਿੱਚ ਇਹ ਦੁਸਰੀ ਵੱਡੀ ਏਅਰਲਾਈਨ ਹੈ I ਇਸਦਾ ਮੁੱਖ ਬੇਸ ਅਬੂ ਦਾਬੀ ਅੰਤਰਰਾਸ਼ਟਰੀ ਏਅਰਪੋਰਟ ਹੈ I[3] Its main base is Abu Dhabi International Airport.[4]

ਇਹ ਏਅਰਲਾਈਨਜ਼ ਆਪਣੇ ਪ੍ਮੁੱਖ ਖੇਤਰ ਯਾਤਰੀ ਆਵਾਜਾਈ ਦੇ ਇਲਾਵਾ, ਇਤਿਹਾਦ ਹੌਲੀਡੇਅਸ ਅਤੇ ਇਤਿਹਾਦ ਕਾਰਗੋ ਦਾ ਵੀ ਸੰਚਾਲਨ ਕਰਦੀ ਹੈ I ਸਾਲ 2015 ਵਿੱਚ,[5] ਇਤਿਹਾਦ ਨੇ “ਇਤਿਹਾਦ ਏਅਰਵੇਜ਼ ਪਾਰਟਨਰਜ਼” ਦੇ ਨਾਂ ਦਾ ਆਪਣੇ ਏਅਰਲਾਈਨ ਗਠਜੋੜ ਦੀ ਸਥਾਪਨਾ ਕੀਤੀ, ਜਿਸ ਵਿੱਚ ਐਲੀਟਾਲਿਆ, ਜੈਟ ਏਅਰਵੇਜ਼, ਏਅਰ ਬਰਲਿਨ, ਨੀਕੀ, ਏਅਰ ਸਰਬਿਯਾ, ਏਅਰ ਸੇਸ਼ੈਲਜ਼ ਅਤੇ ਇਤਿਹਾਦ ਖੇਤਰੀ ਸ਼ਾਮਿਲ ਸੀ I ਤਕਰੀਬਨ ਹਰ ਭਾਗੀਦਾਰ ਏਅਰਲਾਈਨ ਕੋਲ ਇਤਿਹਾਦ ਏਅਰਲਾਈਨ ਦੀ ਮਲਕੀਅਤ ਦਾ ਕਾਫ਼ੀ ਹਿੱਸਾ ਹੈ I ਇਹਨਾਂ ਏਅਰਲਾਈਨਾਂ ਦੀ ਬੁਕਿੰਗ ਇੱਕ ਨੈਟਵਰਕ ਦੇ ਤਹਿਤ ਇਕਤੱਰ ਕਰ ਦਿੱਤਾ ਗਿਆ I[6] ਨੀਕੀ ਦੇ ਅਪਵਾਦ ਨਾਲ, ਇਤਿਹਾਦ ਏਅਰਵੇਜ਼ ਨੇ ਭਾਗੀਦਾਰ ਏਅਰਲਾਈਨਾਂ (ਜਿਸ ਵਿੱਚ ਵਰਜਿਨ ਅਸਟ੍ਰੇਲੀਆ ਸ਼ਾਮਲ ਹੈ, ਜੋਕਿ ਇਤਿਹਾਦ ਏਅਰਵੇਜ਼ ਪਾਰਟਨਰਜ਼ ਦੇ ਤੋਰ ਤੇ ਅਧਿਕਾਰਿਕ ਰੂਪ ਵਿੱਚ ਸੂਚੀਬੱਧ ਨਹੀਂ ਹੈ) ਦੇ ਸ਼ੇਅਰ ਨਿਵੇਸ਼ ਦਾ ਛੋਟਾ ਹਿੱਸਾ ਹੀ ਰੱਖਿਆ I ਮੋਜੂਦਾ ਸਮੇਂ 12 ਅਕਤੂਬਰ 2016 ਤੱਕ, ਇਤਿਹਾਦ ਏਅਰਵੇਜ਼ ਨੂੰ ਸਕਾਈਟਰੈ੍ਕਸ ਦੁਆਰਾ 5 ਸਿਤਾਰਾ ਏਅਰਲਾਈਨ ਦਾ ਦਰਜਾ ਦਿੱਤਾ ਹੈ, ਇਸ ਸੂਚੀ ਵਿੱਚ ਨਿਪੋਨ ਏਅਰਵੇਜ਼, ਏਸ਼ੀਆਨਾ ਏਅਰਲਾਈਨਜ਼, ਕੈਥੇਅ ਪੈਸੇਫਿਕ, ਈਵੀਏ ਏਅਰ, ਗਰੁੱਡਾ ਇੰਡੋਨੇਸ਼ੀਆ, ਹੈਣਣ ਏਅਰਲਾਈਨਸ,ਕਤਾਰ ਏਅਰਵੇਜ਼ ਅਤੇ ਸਿੰਗਾਪੁਰ ਏਅਰਲਾਈਨਜ਼ਸ਼ਾਮਿਲ ਹੈ I[7]

ਇਤਿਹਾਦ ਨਾਂ إتّحادਇਤਿਹਾਦ ਦਾ ਇੱਕ ਗੈਰ ਰਸਮੀ ਰੋਮਨਾਇਜ਼ੇਸ਼ਨ ਹੈ – ਜਿਸਦਾ ਮਤਲਬ ਇਕੱਠ (‘ਯੁਨੀਅਨ’), ਜੋਕਿ ਯੁਨਾਇਟੇਡ ਅਰਬ ਐਮੀਰੇਟਸ ਨਾਲ ਸੰਬੰਧਿਤ ਹੈ, ਜਿਸਤੇ ਇਹ ਏਅਰਲਾਈਨ ਅਧਾਰਿਤ ਹੈ I[8]

ਇਤਿਹਾਸ

ਸੋਧੋ

ਇਤਿਹਾਦ ਏਅਰਵੇਜ਼ ਦੀ ਸਥਾਪਨਾ ਜੁਲਾਈ 2003 ਵਿੱਚ ਯੁਨਾਇਟੇਡ ਅਰਬ ਐਮੀਰੇਟਸ ਦੀ ਦੁਸਰੀ ਫ਼ਲੈਗ ਕੈਰੀਅਰ ਦੇ ਤੋਰ ਤੇ, ਰੋਇਲ (ਅਮੀਰੀ) ਡਿਕਰੀ ਜੋਕਿ ਸ਼ੇਖ ਖਲੀਫ਼ਾ ਬਿਨ ਜ਼ਾਇਦ ਅੱਲ ਨਾਹਜ਼ਾਨ ਦੁਆਰਾ ਜਾਰੀ ਕੀਤੀ ਗਈ ਸੀ, ਉਹ ਅਬੂ ਦਾਹਬੀ ਲਈ ਏਅਰਲਾਈਨ ਚਾਹੁੰਦੇ ਸੀ, ਡਾਰਵਿਸ਼ ਅਲੱਕਹੂਰੀ ਸ਼ੇਖ ਖਲੀਫ਼ਾ ਬਿਨ ਜ਼ਾਇਦ ਅੱਲ ਨਾਹਜ਼ਾਨ ਦੇ ਪਹਿਲੇ ਨੰਬਰ ਦੇ ਪਾਇਲਟ ਸੀ, ਇਸ ਲਈ ਡਾਰਵਿਸ਼ ਅਲੱਕਹੂਰੀ ਨੇ ਅਬੂ ਦਾਹਬੀ ਵਿੱਚ ਇੱਕ ਕੰਪਨੀ ਖੋਲੀ ਅਤੇ ਉਹਨਾਂ ਨੇ ਆਪਣੇ ਅਤੇ ਸਰਕਾਰ ਦੇ ਜ਼ੋਰ ਨਾਲ ਕੰਪਨੀ ਦੀ ਮਲਕੀਅਤ ਹਾਸਲ ਕਰ ਲਈ Iਉਸ ਨੇ ਏਈਡੀ500 ਲੱਖ ਦੇ ਸ਼ੁਰੂਆਤੀ ਨਿਵੇਸ਼ ਨਾਲ ਕੰਪਨੀ ਸ਼ੁਰੂ ਕੀਤੀ I ਸੇਵਾਵਾਂ ਦੀ ਸ਼ੁਰੂਆਤ ਉਦਘਾਟਨੀ ਉਡਾਣ ਨਾਲ ਕੀਤੀ ਗਈ, ਜੋਕਿ 5 ਨਵੰਬਰ 2003 ਨੂੰ ਅੱਲ ਏਇਨ ਲਈ ਭਰੀ ਗਈ I12 ਨਵੰਬਰ 2003 ਨੂੰ,ਇਤਿਹਾਦ ਨੇ ਬੇਇਰੁਟ ਲਈ ਸੇਵਾਵਾਂ ਸ਼ੁਰੂ ਕਰਕੇ, ਵਪਾਰਕ ਸੰਚਾਲਨ ਦੀ ਸ਼ੁਰੂਆਤ ਕੀਤੀ Iਇਤਿਹਾਦ ਦੀ ਸਥਾਪਨਾ ਤੋਂ ਪਹਿਲਾਂ, ਗਲਫ਼ ਏਅਰ ਹੀ ਏਅਰਲਾਈਨ ਸੀ ਜੋਕਿ ਅਬੂ ਦਾਹਬੀ ਅੰਤਰਰਾਸ਼ਟਰੀ ਏਅਰਪੋਰਟ ਤੇ ਸਥਿਤ ਸੀ ਅਤੇ ਜਿਸਦੇ ਸਹਿ ਮਾਲਿਕ ਬਹਿਰੇਨ ਅਤੇ ਓਮਾਨ ਦੇ ਸੁਲਤਾਨੇਤ ਵੀ ਸੀ I

ਹਵਾਲੇ-

ਸੋਧੋ
  1. "Etihad Airways in Brief" (PDF). Etihad Airways. Retrieved 2017-02-11.
  2. "Fourth consecutive year of net profit". Etihad Global.
  3. 3.0 3.1 "Etihad Airways fast facts & figures 2015". Etihad Airways. Retrieved 2017-02-11.
  4. "Directory: World Airlines". Flight International. 2017-02-11. p. 78.
  5. "Etihad targets Star, Oneworld with new Partners brand - Plane Talking". crikey.com.au. Archived from the original on 2015-04-30. Retrieved 2017-02-11. {{cite web}}: Unknown parameter |dead-url= ignored (|url-status= suggested) (help)
  6. "Etihad Airways Services". cleartrip.com. Archived from the original on 2016-08-12. Retrieved 2017-02-11. {{cite web}}: Unknown parameter |dead-url= ignored (|url-status= suggested) (help)
  7. "Etihad Airways first UAE airline to be awarded coveted five-star rating | The National". M.thenational.ae. 2016-10-13. Retrieved 2017-02-11.[permanent dead link]
  8. "Our story". Etihad Airways. Retrieved 2017-02-11.