ਇਨਵਰਟਰ ਇੱਕ ਬਿਜਲੀ ਮਸ਼ੀਨ ਹੈ ਜੋ ਬੈਟਰੀ ਦੀ ਸਹਾਇਤਾ ਨਾਲ ਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾ ਨੂੰ ਬਿਜਲੀ ਦੀ ਬਦਲਵੀਂ ਧਾਰਾ ਵਿੱਚ ਬਦਲਦੀ ਹੈ। ਇਸ ਉਪਕਰਣ ਨਾਲ ਜੇ ਬਿਜਲੀ ਬੰਦ ਹੋ ਜਾਚੇ ਤਾਂ ਵੀ ਸਾਡੇ ਘਰ ਦੇ ਕੁਝ ਬਿਜਲੀ ਦੇ ਉਪਕਰਣ ਚੱਲਦੇ ਰਹਿੰਦੇ ਹਨ। ਇਨਵਰਟਰ, ਬਿਜਲੀ ਸ਼ੁਰੂ ਕਰਨ ਵਿੱਚ 500 ਮਿਲੀ ਸੈਕਿੰਡ ਦਾ ਸਮਾਂ ਲੈਂਦਾ ਹੈ। ਇਹ ਸ਼ੋਰ ਜਾਂ ਵਾਤਾਵਰਣ ਨੂੰ ਦੂਸ਼ਿਤ ਨਹੀਂ ਕਰਦਾ। ਇਨਵਰਟਰ ਦੀ ਸਮਰੱਥਾ ਤੇ ਕਾਰਗੁਜ਼ਾਰੀ ਇਸ ਤੇ ਲਗਾਈ ਗਈ ਬੈਟਰੀ ’ਤੇ ਨਿਰਭਰ ਕਰਦੀ ਹੈ। ਇਹਨਾਂ ਦੀ ਸਮਰੱਥਾ 650 ਵਾਟ, 900 ਵਾਟ, 1500 ਵਾਟ ਜਾਂ 2500-3000 ਵਾਟ ਤੱਕ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ।[1]

ਸੋਲਰ ਸਿਸਟਮ ਵਾਲਾ ਇਨਵਰਟਰ

ਹਵਾਲੇ ਸੋਧੋ

  1. http://www.solar-electric.com/lib/wind-sun/Pump-Inverter.pdf How to Choose an Inverter for an Independent Energy System