ਇਨ ਟਾਈਮ
ਇਨ ਟਾਈਮ (English: In Time; ਪਹਿਲੇ ਨਾਂ Now ਅਤੇ I'm.mortal)[4] 2011 ਦੀ ਇੱਕ ਅਮਰੀਕੀ dystopian ਸਾਇੰਸ-ਗਲਪ ਕੰਬਾਊ ਫ਼ਿਲਮ ਜੋ ਐਂਡ੍ਰਿਊ ਨਿਕੋਲ ਨੇ ਲਿਖੀ, ਪ੍ਰੋਡਿਊਸ ਅਤੇ ਨਿਰਦੇਸ਼ਿਤ ਕੀਤੀ। ਇਸ ਦੇ ਮੁੱਖ ਕਿਰਦਾਰ ਅਮਾਨਡਾ ਸਾਇਫ਼੍ਰੈਡ ਅਤੇ ਜਸਟਿਨ ਟਿੰਬਰਲੇਕ ਨੇ ਨਿਭਾਏ ਹਨ। ਇਹ ਫ਼ਿਲਮ ਅਜਿਹੇ ਸਮਾਜ ਦੀ ਕਹਾਣੀ ਹੈ ਜਿੱਥੇ ਲੋਕਾਂ ਦੀ ਉਮਰ 25 ਵਰ੍ਹੇ ਹੋਣ ਤੇ ਉਹਨਾਂ ਦੀਆਂ ਬਾਹਾਂ ਉੱਪਰ ਇੱਕ ਪੁੱਠੀ ਗਿਣਤੀ ਕਰਦੀ ਘੜੀ ਚਾਲੂ ਹੋ ਜਾਂਦੀ ਹੈ। ਇਹੀ ਉਹ ਵਕਤ ਹੁੰਦਾ ਹੈ ਜੋ ਉਹਨਾਂ ਕੋਲ਼ ਜਿਉਣ ਲਈ ਬਚਿਆ ਹੁੰਦਾ ਹੈ। ਲੋਕ ਕੰਮ ਬਦਲੇ, ਚੋਰੀ ਜਾਂ ਧੱਕੇ ਨਾਲ਼ ਦੂਜਿਆਂ ਤੋਂ ਵਕਤ ਲੈ ਕੇ ਆਪਣੇ-ਆਪ ਨੂੰ ਜਿਉਂਦਾ ਰੱਖਦੇ ਹਨ। ਇਹ ਫ਼ਿਲਮ 28 ਅਕਤੂਬਰ 2011 ਨੂੰ ਜਾਰੀ ਹੋਈ।
ਇਨ ਟਾਈਮ | |
---|---|
ਤਸਵੀਰ:Intimefairuse.jpg | |
ਨਿਰਦੇਸ਼ਕ | ਐਂਡ੍ਰਿਊ ਨਿਕੋਲ |
ਲੇਖਕ | ਐਂਡ੍ਰਿਊ ਨਿਕੋਲ |
ਨਿਰਮਾਤਾ | ਐਂਡ੍ਰਿਊ ਨਿਕੋਲ ਮਾਰਕ ਅਬਰਾਹਮ ਐਮੀ ਇਜ਼ਰਾਇਲ ਕ੍ਰਿਸਟੇਲ ਲਾਇਬਲਿਨ ਐਰਿਕ ਨਿਊਮਨ |
ਸਿਤਾਰੇ | ਅਮਾਨਡਾ ਸਾਇਫ਼੍ਰੈਡ ਜਸਟਿਨ ਟਿੰਬਰਲੇਕ ਐਲਿਕਸ ਪੈਟੀਫ਼ਰ ਸਿਲੀਅਨ ਮਰਫ਼ੀ |
ਸਿਨੇਮਾਕਾਰ | ਰੌਜਰ ਡਿਐਕਿਨਸ |
ਸੰਪਾਦਕ | Zach Staenberg |
ਸੰਗੀਤਕਾਰ | ਕ੍ਰੇਗ ਆਰਮਸਟ੍ਰਾਂਗ |
ਪ੍ਰੋਡਕਸ਼ਨ ਕੰਪਨੀਆਂ | |
ਡਿਸਟ੍ਰੀਬਿਊਟਰ | ਟਵੈਂਟੀਐਥ ਸੈਂਚਰੀ ਫ਼ਾਕਸ |
ਰਿਲੀਜ਼ ਮਿਤੀ |
|
ਮਿਆਦ | 109 ਮਿੰਟ[1] |
ਦੇਸ਼ | ਸੰਯੁਕਤ ਰਾਜ |
ਭਾਸ਼ਾ | ਅੰਗਰੇਜ਼ੀ |
ਬਜ਼ਟ | $40 ਮਿਲੀਅਨ[2] |
ਬਾਕਸ ਆਫ਼ਿਸ | $173,930,596[3] |
ਸਾਰ
ਸੋਧੋ2169 ਵਿੱਚ ਲੋਕ ਜੈਨੈਟਿਕ ਇੰਜੀਨੀਅਰਿੰਗ ਦੁਆਰਾ ਜਨਮਦੇ ਹਨ ਅਤੇ ਉਹਨਾਂ ਦੀਆਂ ਬਾਹਾਂ ਉੱਪਰ ਇੱਕ ਡਿਜੀਟਲ ਘੜੀ ਹੁੰਦੀ ਹੈ। ਜਦੋਂ ਉਹ 25 ਵਰ੍ਹਿਆਂ ਦੇ ਹੋ ਜਾਂਦੇ ਹਨ ਤਾਂ ਉਹਨਾਂ ਦੀ ਉਮਰ ਵਧਣੋ ਰੁਕ ਜਾਂਦੀ ਹੈ ਅਤੇ ਉਹਨਾਂ ਦੀਆਂ ਘੜੀਆਂ ਇੱਕ ਸਾਲ;[Note 1] ਤੋਂ ਪੁੱਠੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਜਦੋਂ ਕਿਸੇ ਸ਼ਖ਼ਸ ਦੀ ਘੜੀ ਸਿਫ਼ਰ ਤੇ ਪਹੁੰਚ ਜਾਂਦੀ ਹੈ ਤਾਂ ਉਸ ਸ਼ਖ਼ਸ ਦਾ "ਵਕਤ ਖ਼ਤਮ" ਹੋ ਜਾਂਦਾ ਹੈ ਅਤੇ ਉਹ ਮਰ ਜਾਂਦਾ ਹੈ। ਵਕਤ ਇੱਕ ਮੁਦਰਾ ਬਣ ਗਿਆ ਹੈ; ਇਹ ਰੋਜ਼-ਮੱਰਾ ਦੇ ਖ਼ਰਚੇ ਚੁਕਾਉਣ ਲਈ ਵਰਤਿਆ ਜਾਂਦਾ ਹੈ ਅਤੇ ਲੋਕਾਂ ਜਾ ਕੈਪਸਿਊਲ ਵਿਚਕਾਰ ਟ੍ਰਾਂਸਫ਼ਰ ਵੀ ਕੀਤਾ ਜਾ ਸਕਦਾ ਹੈ। ਅਬਾਦੀ ਦੀ ਦੌਲਤ ਦੇ ਹਿਸਾਬ ਨਾਲ਼ ਦੇਸ਼ ਨੂੰ "ਸਮਾਂ ਜ਼ੋਨਾਂ" ਵਿੱਚ ਵੰਡਿਆ ਹੋਇਆ ਹੈ। ਫ਼ਿਲਮ ਦੋ ਸਮਾਂ ਜ਼ੋਨਾਂ ਤੇ ਕੇਂਦਰਿਤ ਹੈ: ਡੇਟਨ - ਇੱਕ ਗ਼ਰੀਬ ਮਜ਼ਦੂਰ ਇਲਾਕਾ ਜਿੱਥੇ ਲੋਕਾਂ ਦੀ ਘੜੀ ਤੇ ਆਮ ਤੌਰ 'ਤੇ 24 ਘੰਟੇ ਜਾਂ ਘੱਟ ਦਾ ਵਕਤ ਬਾਕੀ ਬਚਿਆ ਹੁੰਦਾ ਹੈ - ਅਤੇ ਨਿਊ ਗਰੀਨਿਚ - ਸਭ ਤੋਂ ਵੱਧ ਦੌਲਤਮੰਦ ਸਮਾਂ ਜ਼ੋਨ, ਜਿੱਥੇ ਲੋਕਾਂ ਦੀ ਘੜੀ ਤੇ ਸੈਂਕੜੇ ਵਰ੍ਹਿਆਂ ਦਾ ਸਮਾਂ ਬਚਿਆ ਹੋਇਆ ਹੁੰਦਾ ਹੈ।
ਵਿਲ ਸੈਲਸ (ਜਸਟਿਨ ਟਿੰਬਰਲੇਕ) ਡੇਟਨ ਇਲਾਕੇ ਦਾ ਇੱਕ ਕਾਰਖ਼ਾਨਾ ਮੁਲਾਜ਼ਮ ਹੈ ਜੋ ਆਪਣੀ ਮਾਂ ਰੇਸ਼ਿਲ (ਓਲਿਵੀਆ ਵਾਈਲਡ) ਨਾਲ਼ ਰਹਿੰਦਾ ਹੈ। ਇੱਕ ਰਾਤ ਇੱਕ ਮਕਾਮੀ ਬਾਰ ਵਿੱਚ ਇਹ ਇੱਕ ਸ਼ਰਾਬੀ ਹੈਨਰੀ ਹੈਮਿਲਟਨ (ਮੈਟ ਬੋਮਰ) ਨੂੰ ਇੱਕ ਮਕਾਮੀ ਚੋਰ ਫ਼ੋਰਟ੍ਰਿਸ ਅਤੇ ਉਸ ਦੀ ਮੰਡਲੀ ਦੁਆਰਾ ਕੀਤੀ ਇਰਾਦਾ ਲੁੱਟ ਤੋਂ ਬਚਾਉਂਦਾ ਹੈ। ਹੈਮਿਲਟਨ, ਜੋ ਕਿ 105 ਵਰ੍ਹਿਆਂ ਦਾ ਹੈ, ਵਿਲ ਨੂੰ ਦੱਸਦਾ ਹੈ ਕਿ ਵਕਤੀ ਦੌਲਤ ਦੀ ਸੱਚਾਈ ਇਹ ਹੈ ਕਿ ਹਰ ਇੱਕ ਦੇ ਲੰਬੀ ਉਮਰ ਭੋਗਣ ਲਈ ਬਹੁਤ ਵਕਤ ਹੈ। ਨਿਊ ਗਰੀਨਿਚ ਦੇ ਲੋਕ ਜ਼ਿਆਦਾਤਰ ਵਕਤ ਸਦਾ ਜਿਉਂਦੇ ਰਹਿਣ ਲਈ ਭੰਡਾਰ ਕਰ ਕੇ ਰੱਖਦੇ ਹਨ, ਜਦਕਿ ਜ਼ਿੰਦਾ ਰਹਿਣ ਲਈ ਲਗਾਤਾਰ ਵਧਦੀਆਂ ਕੀਮਤਾਂ ਕਰ ਕੇ ਗ਼ਰੀਬ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਮਰਨਾ ਪੈ ਰਿਹਾ ਹੈ। ਹੈਮਿਲਟਨ ਸੌਂ ਰਹੇ ਵਿਲ ਨੂੰ ਆਪਣੇ ਵਕਤ ਦੇ 116 ਵਰ੍ਹੇ ਦਿੰਦਾ ਹੈ ਅਤੇ ਆਪਣੇ ਲਈ 5 ਮਿੰਟ ਬਾਕੀ ਰੱਖਦਾ ਹੈ। ਫਿਰ ਉਹ ਇੱਕ ਨਜ਼ਦੀਕੀ ਪੁਲ਼ ਤੇ ਜਾ ਬਹਿੰਦਾ ਹੈ ਅਤੇ ਆਪਣਾ ਵਕਤ ਖ਼ਤਮ ਕਰ ਕੇ ਪਾਣੀ ਵਿੱਚ ਮਰਿਆ ਡਿੱਗਦਾ ਹੈ। ਵਿਲ ਉੱਠ ਕੇ ਸ਼ੀਸ਼ੇ ਤੇ ਲਿਖਿਆ ਹੈਮਿਲਟਨ ਦਾ ਸੁਨੇਹਾ ਪੜ੍ਹਦਾ ਹੈ ਕਿ ਉਸਨੂੰ ਦਿੱਤਾ ਗਿਆ ਵਕਤ ਉਹ ਖ਼ਰਾਬ ਨਾ ਕਰੇ। ਵਿਲ ਪੁਲ਼ ਵੱਲ ਭੱਜਦਾ ਹੈ ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਹੈਮਿਲਟਨ ਖ਼ੁਦਕਸ਼ੀ ਕਰ ਚੁੱਕਿਆ ਹੁੰਦਾ ਹੈ। ਰੇਮੰਡ ਲੀਓਨ, ਪੁਲਿਸ-ਵਰਗੇ ਟਾਈਮਕੀਪਰਾਂ ਦਾ ਆਗੂ, ਹੈਮਿਲਟਨ ਦੀ ਮੌਤ ਦੀ ਤਹਿਕੀਕਾਤ ਕਰਦਾ ਹੈ ਅਤੇ ਗ਼ਲਤੀ ਨਾਲ਼ ਵਿਲ ਨੂੰ ਹੈਮਿਲਟਨ ਦਾ ਕਾਤਲ ਸਮਝ ਲੈਂਦਾ ਹੈ।
ਵਿਲ ਆਪਣੇ ਪਰਮ ਮਿੱਤਰ ਬੋਰੈਲ ਕੋਲ਼ ਜਾਂਦਾ ਹੈ ਅਤੇ ਉਸਨੂੰ ਆਪਣੇ ਵਕਤ ਵਿੱਚੋਂ 10 ਵਰ੍ਹੇ ਦੇ ਦਿੰਦਾ ਹੈ, ਉਹਨਾਂ ਦੀ ਦੋਸਤੀ ਨੂੰ ਵੀ ਦਸ ਵਰ੍ਹੇ ਹੋ ਗਏ ਹੁੰਦੇ ਹਨ। ਵਿਲ ਬੋਰੈਲ ਨੂੰ ਦੱਸਦਾ ਹੈ ਕਿ ਉਹ ਇਸ ਵਕਤ ਦੀ ਵਰਤੋਂ ਆਪਣੀ ਮਾਂ ਸਮੇਤ ਨਿਊ ਗਰੀਨਿਚ ਜਾਣ ਲਈ ਕਰੇਗਾ। ਇਸੇ ਦੌਰਾਨ ਰੇਸ਼ਿਲ ਆਪਣੇ ਵਕਤ ਦੇ 90 ਮਿੰਟ ਆਪਣਾ ਕਰਜ਼ ਚੁਕਾਉਣ ਲਈ ਖ਼ਰਚ ਕਰ ਦਿੰਦੀ ਹੈ ਅਤੇ ਉਸ ਕੋਲ਼ ਘਰ ਜਾਣ ਲਈ ਬੱਸ ਦਾ ਕਿਰਾਇਆ ਭਰਨ ਲਈ ਵਕਤ ਘੱਟ ਰਹਿ ਜਾਂਦਾ ਹੈ ਕਿਉਂਕਿ ਉਸ ਕੋਲ਼ ਕਰੀਬ ਡੇਢ ਘੰਟਾ ਬਚਦਾ ਹੈ ਜਦਕਿ ਬੱਸ ਦਾ ਡਰਾਈਵਰ ਉਸਨੂੰ ਦੱਸਦਾ ਹੈ ਕਿ ਕਿਰਾਇਆ ਇੱਕ ਘੰਟੇ ਤੋਂ ਵਧ ਕੇ ਦੋ ਘੰਟੇ ਹੋ ਗਿਆ ਹੈ। ਉਹ ਭੱਜ ਕੇ ਡੇਟਨ ਪਹੁੰਚਣ ਤੇ ਮਜਬੂਰ ਹੋ ਜਾਂਦੀ ਹੈ ਅਤੇ ਸਿਰਫ਼ ਕੁਝ ਸਕਿੰਟ ਪਿੱਛੇ ਉਹ ਬਹੁਤ ਦੇਰ ਨਾਲ਼ ਪਹੁੰਚਦੀ ਹੈ, "ਵਕਤ ਖ਼ਤਮ" ਹੋ ਜਾਂਦਾ ਹੈ ਵਿਲ ਦੀ ਬਾਹਾਂ ਵਿੱਚ ਉਹ ਮਰੀ ਹੋਈ ਡਿੱਗਦੀ ਹੈ।
ਵਿਲ ਇੱਕ ਕਾਰ ਸੇਵਾ ਲੈ ਕੇ ਨਿਊ ਗਰੀਨਿਚ ਵੱਲ ਚੱਲ ਪੈਂਦਾ ਹੈ ਜਿੱਥੇ ਇੱਕ ਕੈਸੀਨੋ ਵਿੱਚ ਉਹ ਸਮਾਂ-ਕਰਜ਼ ਵਪਾਰੀ ਫ਼ਿਲੀਪੀ ਵਾਈਸ ਅਤੇ ਉਸ ਦੀ ਧੀ ਸੈਲਵੀਆ ਨੂੰ ਮਿਲਦਾ ਹੈ। ਵਾਈਸ ਨਾਲ਼ ਪੋਕਰ ਖੇਡ ਕੇ ਉਹ 1,100 ਵਰ੍ਹੇ ਜਿੱਤ ਜਾਂਦਾ ਹੈ। ਇਸ ਤੋਂ ਬਾਅਦ ਸੈਲਵੀਆ ਉਸਨੂੰ ਆਪਣੇ ਘਰ ਪਾਰਟੀ ਦਾ ਸੱਦਾ ਦਿੰਦੀ ਹੈ। ਵਿਲ ਆਪਣੀ ਕਾਰ ਖ਼ਰੀਦ ਕੇ ਪਾਰਟੀ ਤੇ ਜਾਂਦਾ ਹੈ ਅਤੇ ਉੱਥੇ ਟਾਈਮਕੀਪਰ ਉਸਨੂੰ ਗਿਰਫ਼ਤਾਰ ਕਰ ਆ ਜਾਂਦੇ ਹਨ। ਰੇਮੰਡ ਲੀਓਨ 2 ਘੰਟੇ ਛੱਡ ਕੇ ਵਿਲ ਦਾ ਬਾਕੀ ਸਮਾਂ ਜ਼ਬਤ ਕਰ ਲੈਂਦਾ ਹੈ ਪਰ ਵਿਲ ਸੈਲਵੀਆ ਨੂੰ ਢਾਲ਼ ਬਣਾ ਕੇ ਬਚ ਨਿਕਲਦਾ ਹੈ। ਡੇਟਨ ਦੇ ਰਾਹ ਵਿੱ ਫ਼ੋਰਟ੍ਰਿਸ ਆਪਣੀ ਮੰਡਲੀ ਸਮੇਤ ਉਹਨਾਂ ਤੇ ਹਮਲਾ ਕਰ ਦਿੰਦਾ ਹੈ ਜੋ 30 ਮਿੰਟ ਛੱਡ ਕੇ ਉਹਨਾਂ ਦਾ ਸਾਰਾ ਵਕਤ ਲੈ ਜਾਂਦਾ ਹੈ। ਵਿਲ ਬੋਰੈਲ ਤੋਂ ਕੁਝ ਵਕਤ ਲੈਣ ਜਾਂਦਾ ਹੈ ਪਰ ਉਸਨੂੰ ਪਤਾ ਲਗਦਾ ਹੈ ਕਿ ਬੋਰੈਲ ਲੋੜ ਤੋਂ ਵੱਧ ਸ਼ਰਾਬ ਪੀਣ ਕਰ ਕੇ ਮਰ ਗਿਆ ਚੁੱਕਾ ਹੈ। ਸੈਲਵੀਆ ਨੂੰ ਵਕਤ ਲੈਣ ਬਦਲੇ ਆਪਣੇ ਗਹਿਣੇ ਦੇਣੇ ਪੈਂਦੇ ਹਨ ਅਤੇ ਵਿਲ ਉਸ ਦੇ ਪਿਤਾ ਨੂੰ ਫ਼ੋਨ ਕਰ ਕੇ ਫ਼ਿਰੌਤੀ ਵਜੋਂ 1,000 ਵਰ੍ਹੇ ਦੀ ਮੰਗ ਕਰਦਾ ਹੈ ਜਿਸ ਨੂੰ ਕਿ ਵਾਈਸ ਨਹੀਂ ਮੰਨਦਾ ਅਤੇ ਵਿਲ ਸੈਲਵੀਆ ਨੂੰ ਆਜ਼ਾਦ ਕਰਨ ਦਾ ਫ਼ੈਸਲਾ ਕਰਦਾ ਹੈ।
ਹਵਾਲੇ
ਸੋਧੋ- ↑ "IN TIME (12A)". ਬ੍ਰਿਟਿਸ਼ ਬੋਰਡ ਆਫ਼ ਫ਼ਿਲਮ ਕਲਾਸੀਫ਼ਿਕੇਸ਼ਨ. 2011-10-11. Retrieved 2012-09-04.
- ↑ Kaufman, Amy (27 ਅਕਤੂਬਰ 2011). "Movie Projector: 'Puss in Boots' to stomp on competition". ਲਾਸ ਏਂਜਲਸ ਟਾਈਮਜ਼. ਟ੍ਰਿਬਿਊਨ ਕੰਪਨੀ. Retrieved 27 ਅਕਤੂਬਰ 2011.
- ↑ "In Time (2011)". ਬਾਕਸ ਆਫ਼ਿਸ ਮੋਜੋ. 2011-12-22. Retrieved 2011-12-27.
- ↑ Rich, Katey (2010-11-01). "I'm. mortal Retitled Now, Adds Alex Pettyfer And Matt Bomer To Cast". ਸਿਨੇਮਾ ਬਲੈਂਡ. Archived from the original on 2010-11-03. Retrieved 2010-12-10.
{{cite web}}
: Unknown parameter|dead-url=
ignored (|url-status=
suggested) (help)
ਹਵਾਲੇ ਵਿੱਚ ਗ਼ਲਤੀ:<ref>
tags exist for a group named "Note", but no corresponding <references group="Note"/>
tag was found