ਇਮਾਇਮ (ਵੀ. ਅੰਨਾਮਲਾਈ) ਤਮਿਲ ਵਿੱਚ ਇੱਕ ਪ੍ਰਮੁੱਖ ਅਤੇ ਮਸ਼ਹੂਰ ਭਾਰਤੀ ਨਾਵਲਕਾਰ ਹੈ। ਉਸਨੇ ਪੰਜ ਨਾਵਲ, ਪੰਜ ਛੋਟੀਆਂ ਕਹਾਣੀਆਂ ਦੇ ਸੰਗ੍ਰਿਹ ਅਤੇ ਇੱਕ ਛੋਟਾ ਨਾਵਲ ਲਿਖਿਆ। ਉਹ ਦ੍ਰਵਿੜ ਅੰਦੋਲਨ ਅਤੇ ਇਸਦੀ ਸਿਆਸਤ ਨਾਲ ਨੇੜੇ ਤੋਂ ਜੁੜਿਆ ਹੋਇਆ ਹੈ। ਉਸ ਦੇ ਨਾਵਲ 'ਕੋਵੇਰੁੂ ਕਾਜ਼ੁਢਾਈਗਲ' (ਦ ਮਿਊਲਜ਼) ਅਤੇ 'ਅਰੁਮੁਗਮ' ਕ੍ਰਮਵਾਰ ਅੰਗਰੇਜ਼ੀ ਅਤੇ ਫਰਾਂਸੀਸੀ ਵਿੱਚ ਅਨੁਵਾਦ ਕੀਤੇ ਗਏ ਹਨ। 

ਇਮਾਇਮ

ਸ਼ੁਰੂ ਦਾ ਜੀਵਨ

ਸੋਧੋ

ਇਮਾਇਮ ਦਾ ਜਨਮ 1964 ਵਿੱਚ ਹੋਇਆ ਸੀ। ਇਹ ਪਰਿਵਾਰ ਮੇਲੇਦਾਨੂਰ ਵਿੱਚ ਰਹਿੰਦਾ ਸੀ, ਪਰ ਬਾਅਦ ਵਿੱਚ ਉਹ ਵ੍ਰਿੰਦਾਚੱਲਮ ਚਲੇ ਗਏ। ਉਸ ਨੇ ਪੇਰੀਅਰ ਈ.ਵੀ.ਆਰ. ਕਾਲਜ, ਤਿਰੁਚਿਰਪੱਲੀ ਵਿੱਚ ਆਪਣੀ ਉੱਚੀ ਪੜ੍ਹਾਈ ਕੀਤੀ। ਆਪਣੇ ਕਾਲਜ ਦੇ ਦਿਨਾਂ ਦੌਰਾਨ, ਉਸਨੇ ਸ਼੍ਰੀਲੰਕਾ ਦੇ ਨਸਲੀ ਸੰਕਟ ਬਾਰੇ ਸ਼੍ਰੀਲੰਕਾ ਦੇ ਤਾਮਿਲਾਂ ਤੋਂ ਕੁਝ ਕਿਤਾਬਾਂ ਪ੍ਰਾਪਤ ਕੀਤੀਆਂ। ਅਤੇ ਉਨ੍ਹਾਂ ਦੀਆਂ ਲਾਈਆਂ ਪ੍ਰਦਰਸ਼ਨੀਆਂ ਅਤੇ ਫੋਟੋ ਸੋਆਂ ਵਿੱਚ ਵੀ ਹਿੱਸਾ ਲਿਆ। ਇਸ ਦੇ ਨਾਲ, ਉਸ ਨੇ ਅਨੁਵਾਦ ਹੋਇਆ ਰੂਸੀ ਸਾਹਿਤ ਖਰੀਦਿਆ ਅਤੇ ਪੜ੍ਹਿਆ।ਇਮਾਇਮ ਦੀ ਪਹਿਲੀ ਲਿਖਤ 1984-1985 ਦੇ ਕੋਲ ਤ੍ਰਿਚੀ ਵਿੱਚ ਸੇਂਟ ਜੋਸਫ ਕਾਲਜ ਵਿੱਚ ਇੱਕ ਮੁਕਾਬਲੇ ਲਈ ਲਿਖੀ ਗਈ ਸੀ। ਇਹ ਐਸ ਐਲਬਰਟ, ਤ੍ਰਿਚੀ ਦਾ ਇੱਕ ਪ੍ਰੋਫੈਸਰ ਸੀ, ਜਿਸ ਨੇ ਉਸਨੇ 'ਦੁਨੀਆ ਦਾ ਦਰਵਾਜ਼ਾ ਖੋਲ੍ਹਿਆ' ਸੀ। ਉਹ ਆਲ ਇੰਡੀਆ ਕੈਥੋਲਿਕ ਯੂਨੀਵਰਸਿਟੀਆਂ ਦੀ ਫੈਡਰੇਸ਼ਨ ਦੁਆਰਾ ਆਯੋਜਿਤ ਇੱਕ ਤੀਹ ਦਿਨਾਂ ਦੀ ਲੇਖਕਾਂ ਦੀ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਗਿਆ। ਇਸ ਨੇ ਇਮਾਇਮ ਨੇ ਆਪਣੀ ਲਿਖਤ ਅਤੇ ਇਸਦੇ ਥੀਮ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ। 

ਰਚਨਾਵਾਂ 

ਸੋਧੋ

ਕੋਵੇਰੁ ਕਜ਼ੁਧਾਈਗਲ

ਸੋਧੋ

ਇਮਾਇਮ ਦਾ ਪਹਿਲਾ ਨਾਵਲ ਕੋਵੇਰੁ ਕਜ਼ੁਧਾਈਗਲ ਨੇ ਦਲਿਤ ਭਾਈਚਾਰੇ ਵਿੱਚ ਜ਼ੁਲਮ ਦੇ ਪ੍ਰਸੰਗ ਵਿੱਚ ਇੱਕ ਦਲਿਤ ਲੇਖਕ ਦੀ ਭੂਮਿਕਾ ਵਰਗੇ ਮੁੱਦੇ ਤੇ ਭਖਦੀ ਚਰਚਾ ਨੂੰ ਜਨਮ ਦਿੱਤਾ। ਇਸ ਨਾਵਲ ਨੂੰ ਹੁਣ ਸ਼ਿਕਾਗੋ ਯੂਨੀਵਰਸਿਟੀ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਡਿਜਟਲਾਈਜੇਸ਼ਨ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਘੱਟੋ ਘੱਟ ਉਸ ਪਤੇ ਤੇ ਇੰਟਰਨੈਟ ਰਾਹੀਂ ਉਪਲੱਬਧ ਹੋਣ ਵਾਲਾ ਪਹਿਲਾ ਤਾਮਿਲ ਨਾਵਲ ਹੈ। ਇਹ ਨਾਵਲ ਵਿਸ਼ੇਸ਼ ਤੌਰ ਤੇ ਦਲਿਤ ਲਿਖਤਾਂ ਵਿੱਚ ਆਧੁਨਿਕ ਤਮਿਲ ਸਾਹਿਤ ਦੇ ਕਲਾਸੀਕਲ ਮੰਨਿਆ ਜਾਂਦਾ ਹੈ। ਇਹ ਧੋਬੀਆਂ ਦੇ ਪਰਿਵਾਰ ਦੀ ਅਸਲੀ ਕਹਾਣੀ ਹੈ ਜੋ ਦੂਜੇ ਅਛੂਤਾਂ ਦੇ ਕੱਪੜੇ ਧੌਂਦੇ ਹਨ, ਬਦਲੇ ਵਿੱਚ ਅਨਾਜ ਅਤੇ ਹੋਰ ਖਾਣਾ ਮਿਲਦਾ ਹੈ। ਇਹ ਨਾਵਲ ਦੋ ਯਾਤਰਾਵਾਂ ਦੇ ਵਿਚਕਾਰ ਬੁਣਿਆ ਹੋਇਆ ਹੈ: ਸ਼ੁਰੂ ਵਿੱਚ ਇੱਕ ਆਸ ਦੀ ਤੀਰਥ ਯਾਤਰਾ; ਅਖੀਰ ਵਿੱਚ ਨਿਰਾਸ਼ਾ ਵਿੱਚ ਡੁੱਬੀ ਹੋਈ ਕੱਪੜੇ ਧੌਣ ਵਾਲੇ ਤਲਾਬ ਦੀ ਇੱਕ ਰੁਟੀਨ ਯਾਤਰਾ। ਇਮਾਇਮ ਅਰੋਕਕੀਅਮ ਲਈ ਇੱਕ ਖਾਸ ਭਾਸ਼ਾਈ ਸ਼ੈਲੀ ਦੀ ਖੋਜ ਕਰਦਾ ਹੈ, ਜੋ ਕਿ ਬਿਲਕੁਲ ਰਸਮੀ ਵਿਰਲਾਪ ਨਹੀਂ ਹੈ, ਪਰ ਇਹ ਸੰਬੰਧਿਤ ਦੁੱਖ ਪ੍ਰਗਟਾਵਿਆਂ ਦੇ ਅਧਾਰ ਤੇ ਵਿਰਲਾਪ ਨਾਲ ਬਹੁਤ ਹੀ ਮਿਲਦਾ ਜੁਲਦਾ ਹੈ। ਉਹ ਆਪਣੀਆਂ ਰਚਨਾਵਾਂ ਵਿੱਚ ਅਤੀਤ, ਵਰਤਮਾਨ ਅਤੇ ਭਵਿੱਖ ਵਿੱਚ ਇੱਕ ਸ਼ਾਨਦਾਰ ਮਿਸ਼ਰਣ ਪੇਸ਼ ਕਰਦਾ ਹੈ। ਲੇਖਕ ਸੁੰਦਰ ਰਮਾਸਾਮੀ ਨੇ ਇਸ ਨਾਵਲ ਬਾਰੇ ਲਿਖਿਆ ਹੈ, "ਤਾਮਿਲ ਲੇਖਣੀ ਦੇ ਪਿਛਲੇ 100 ਸਾਲਾਂ ਵਿੱਚ ਇਸ ਦੇ ਮੁਕਾਬਲੇ ਦਾ ਕੋਈ ਨਵਾਂ ਨਾਵਲ ਨਹੀਂ ਹੈ।" ਹਾਲਾਂਕਿ ਰਾਜ ਗੌਤਮਮਨ ਵਰਗੇ ਦਲਿਤ ਬੁੱਧੀਜੀਵੀਆਂ ਨੇ ਨਾਵਲ ਦੀ ਨੁਕਤਾਚੀਨੀ ਕੀਤੀ ਹੈ, ਕਿ ਇਹ ਸਿਰਫ ਦਲਿਤਾਂ ਦੀਆਂ ਕਮੀਆਂ ਤੇ ਧਿਆਨ ਕੇਂਦਰਤ ਕਰਦਾ ਹੈ ਅਤੇ ਇਸ ਤਰ੍ਹਾਂ ਦਾ ਨਾਵਲ ਹੈ ਜਿਸ ਦੀ "ਉੱਪਰਲੀਆਂ" ਜਾਤਾਂ ਸ਼ਲਾਘਾ ਕਰਦੀਆਂ ਹਨ।[1]'ਕੋਵੈਰੁ ਕਾਜ਼ੁਧਾਈਗਲ' ਨੇ ਕਈ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚ ਅਗਨੀ ਅਕਸਰਾ ਐਵਾਰਡ, ਤਮਿਲਨਾਡੂ ਪ੍ਰੋਗਰੈਸਿਵ ਰਾਈਟਸ ਫੋਰਮ (1994), ਅਮੁਧਨ ਅਡੀਗਾਲ ਇਲਾਕੀਆ ਐਵਾਰਡ ਫਾਰ ਲਿਟਰੇਚਰ (1998) ਅਤੇ ਸਟੇਟ ਅਵਾਰਡ ਨਾਲ ਸਨਮਾਨ ਕੀਤਾ ਗਿਆ ਹੈ। ਇਸ ਨਾਵਲ ਦਾ ਅੰਗਰੇਜ਼ੀ ਅਨੁਵਾਦ 2001 ਵਿੱਚ 'ਬੀਸਟਸ ਆਫ ਬਰਡਨ' ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਦੂਜਾ ਆਡੀਸ਼ਨ 2006 ਵਿੱਚ ਆਇਆ ਅਤੇ ਇਹ ਮਲਿਆਲਮ ਵਿੱਚ ਵੀ ਅਨੁਵਾਦ ਕੀਤਾ ਜਾ ਚੁੱਕਾ ਹੈ।

ਪੇਥਾਵਨ

ਸੋਧੋ

ਜਾਤੀਵਾਦ ਦੀ ਜ਼ਹਿਰ ਬਾਰੇ ਇਮਾਇਮ ਦਾ ਮਸ਼ਹੂਰ ਲਘੂ ਨਾਵਲ ਪੇਥਾਵਨ (ਪਿਤਾ) ਦਾ ਅੰਗਰੇਜ਼ੀ ਅਨੁਵਾਦ ਵੀ ਉਪਲੱਬਧ ਹੈ। ਇਸਨੂੰ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਛਾਪਿਆ ਹੈ। ਤਮਿਲ ਵਿੱਚ ਪੇਥਾਵਨ ਦੀ ਇੱਕ ਲੱਖ ਤੋਂ ਜ਼ਿਆਦਾ ਕਾਪੀਆਂ ਵਿਕ ਚੁੱਕੀਆਂ ਹਨ। ਇਸ ਕਿਤਾਬ ਦਾ ਮਲਯਾਲਮ ਵਿੱਚ ਅਨੁਵਾਦ ਵੀ ਹੋ ਚੁੱਕਿਆ ਹੈ।

ਇਸ ਵਿੱਚ ਇੱਕ ਪਿੰਡ ਦੀ ਕੁੜੀ ਭੱਕਿਅਮ ਨੂੰ ਇੱਕ ਦਲਿਤ ਸਬ ਇੰਸਪੇਕਟਰ ਨਾਲ ਪਿਆਰ ਹੋ ਜਾਂਦਾ ਹੈ ਤਦ ਪਿੰਡ ਦੀ ਪੰਚਾਇਤ ਦੇ ਮੁਤਾਬਕ ਇਸ ਦੋਸ਼ ਦੀ ਸਿਰਫ ਇੱਕ ਹੀ ਸਜਾ ਹੁੰਦੀ ਹੈ ਅਤੇ ਉਹ ਹੈ ਮੌਤ। ਕੁੜੀ ਦੇ ਪਿਤਾ ਪਝਾਨੀ ਨੂੰ ਉਸਦੀ ਹੱਤਿਆ ਦੇ ਆਦੇਸ਼ ਦਿੱਤੇ ਜਾਂਦੇ ਹਨ ਲੇਕਿਨ ਕੋਈ ਪਿਤਾ ਆਪਣੀ ਧੀ ਨੂੰ ਕਿਵੇਂ ਮਾਰ ਸਕਦਾ ਹੈ, ਇਸਦਾ ਦਵੰਦ ਕਹਾਣੀ ਵਿੱਚ ਵਖਾਇਆ ਗਿਆ ਹੈ। 2012 ਵਿੱਚ ਪ੍ਰਕਾਸ਼ਿਤ ਹੋਣ ਦੇ ਦੋ ਮਹੀਨਾ ਬਾਅਦ ਤਮਿਲਨਾਡੁ ਦੇ ਧਰਮਪੁਰੀ ਵਿੱਚ ਇੱਕ ਅਸਲੀ ਘਟਨਾ ਨੇ ਇਸ ਕਹਾਣੀ ਨੂੰ ਭਿਆਨਕ ਢੰਗ ਨਾਲ ਦੋਹਰਾ ਦਿੱਤਾ ਸੀ।

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000004-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਹੋਰ ਪੜ੍ਹਨ ਲਈ 

ਸੋਧੋ

ਬਾਹਰੀ ਲਿੰਕ

ਸੋਧੋ