ਇਲੈਕਟਰਾ (ਸੋਫੋਕਲੀਜ)
(ਸੋਫੋਕਲੀਜ)
ਇਲੈਕਟਰਾ ਜਾਂ ਇਲੈਕਟਰਾ' (ਪੁਰਾਤਨ ਯੂਨਾਨੀ: Ἠλέκτρα, 'ਇਲੈਕਟਰਾ)ਸੋਫੋਕਲੀਜ ਦੀ ਲਿਖੀ ਪੁਰਾਤਨ ਯੂਨਾਨ ਦੀ ਟ੍ਰੈਜਿਡੀ ਹੈ। ਇਹਦੀ ਤਾਰੀਖ ਤਾਂ ਪਤਾ ਨਹੀਂ, ਫਿਲੋਕਟੇਟਸ (409 ਈਪੂ) ਅਤੇ ਇਡੀਪਸ ਕਲੋਨੋਸ (401 ਈਪੂ) lਨਾਲ ਸ਼ੈਲੀਗਤ ਸਾਂਝਾਂ ਤੋਂ ਵਿਦਵਾਨਾਂ ਨੇ ਇਹ ਨਤੀਜਾ ਕਢਿਆ ਹੈ ਕਿ ਇਹ ਨਾਟਕ ਸੋਫੋਕਲੀਜ ਦੇ ਜੀਵਨ ਦੇ ਅੰਤਲੇ ਸਮੇਂ ਵਿੱਚ ਲਿਖਿਆ ਗਿਆ ਹੋਵੇਗਾ। ਇਹਦੀ ਕਹਾਣੀ ਟ੍ਰੋਜਨ ਜੰਗ ਤੋਂ ਥੋੜਾ ਸਮਾਂ ਬਾਅਦ ਅਰਗੋਸ ਸ਼ਹਿਰ ਵਿੱਚ, ਇਲੈਕਟਰਾ ਦੇ ਆਲੇ ਦੁਆਲੇ ਘੁੰਮਦੀ ਹੈ ਅਤੇ ਦਰਸਾਉਂਦੀ ਹੈ ਕਿ ਕਿਵੇਂ ਇਲੈਕਟਰਾ ਅਤੇ ਉਹਦਾ ਭਰਾ ਓਰੇਸਤੀਸ ਆਪਣੀ ਮਾਂ, ਕਲਾਈਟਮਨੇਸਟਰਾ ਅਤੇ ਮਤਰੇਏ ਬਾਪ ਅਗਿਸਤਸ ਤੋਂ ਆਪਣੇ ਬਾਪ, ਐਗਾਮੈਮਨਾਨ ਦੇ ਕਤਲ ਦਾ ਬਦਲਾ ਲੈਂਦੇ ਹਨ।
ਇਲੈਕਟਰਾ | |
---|---|
ਲੇਖਕ | ਸੋਫੋਕਲੀਜ |
ਕੋਰਸ | ਮਾਈਸੇਨਾ ਦੀਆਂ ਔਰਤਾਂ |
ਪਾਤਰ | ਓਰੇਸਤੀਸ ਇਲੈਕਟਰਾ ਕਰਾਈਸੋਥੇਮਿਸ ਬੁੱਢਾ ਆਦਮੀ ਕਲਾਈਟਮਨੇਸਟਰਾ Aegisthus |
ਮੂਕ | ਪਾਈਲਾਡੇਸ ਨੌਕਰਾਣੀ ਸੇਵਾਦਾਰ |
ਪ੍ਰੀਮੀਅਰ ਦੀ ਜਗਾਹ | ਡਾਇਓਨੀਸੀਆ |
ਮੂਲ ਭਾਸ਼ਾ | ਪੁਰਾਤਨ ਯੂਨਾਨ |
ਵਿਧਾ | ਟ੍ਰੈਜਿਡੀ |
ਸੈੱਟਿੰਗ | ਮਾਈਸੇਨਾ, ਪੇਲੋਪਿਡਾਏ ਦੇ ਮਹਿਲ ਦੇ ਸਾਹਮਣੇ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |