ਇਵਾਤੇ ਪ੍ਰੀਫੇਕਚਰ
ਇਵਾਤੇ ਪ੍ਰੀਫੇਕਚਰ ਹੋੱਕਾਇਦੋ ਦੇ ਬਾਅਦ 'ਚ ਜਪਾਨ ਦਾ ਸਭ ਤੋਂ ਵੱਡਾ ਪ੍ਰੀਫੇਕਚਰ ਹੈ। ਇਹ ਹੋਂਸ਼ੂ ਟਾਪੂ ਉੱਤੇ ਤੋਹੋਕੂ ਖੇਤਰ ਵਿੱਚ ਸਥਿਤ ਹੈ ਅਤੇ ਟਾਪੂ ਦਾ ਸਭ ਤੋਂ ਪੂਰਬੀ ਬਿੰਦੂ ਇੱਥੇ ਸਥਿਤ ਹੈ। ਇਸਦੀ ਰਾਜਧਾਨੀ ਮੋਰਿਓਤਾ ਹੈ। ਇਵਾਤੇ ਆਪਣੇ ਕੁਦਰਤੀ ਸੁਦਰਤਾ ਲਈ ਡਾਣਿਆ ਜਾਂਦਾ ਹੈ ਕਿਉਂਕਿ ਇਸਦਾ ਜਨਸੰਖਿਆ ਘਣਤਾ ਹੋੱਕਾਇਦੋ ਚੋਂ ਬਾਹਰ ਕਿਸੇ ਵੀ ਪ੍ਰੀਫੇਕਚਰ ਤੋਂ ਘੱਟ ਹੈ।
ਭੂਗੋਲ
ਸੋਧੋਇਵਾਤੇ ਦੀ ਪੂਰਬੀ ਹੱਦ ਪ੍ਰਸ਼ਾਂਤ ਮਹਾਸਾਗਰ ਨਾਲ ਲਗਦੀ ਹੈ। ਪੱਛਮੀ ਹੱਦ ਅਕੀਤਾ ਪ੍ਰੀਫੇਕਚਰ, ਉੱਤਰੀ ਹੱਦ ਓਮੋਰੀ ਪ੍ਰੀਫੇਕਚਰ ਤੇ ਦੱਖਣੀ ਹੱਦ ਮਿਯਾਗੀ ਪ੍ਰੀਫੇਕਚਰ ਨਾਲ ਲਗਦੀ ਹੈ।
ਅਰਥਵਿਵਸਥਾ
ਸੋਧੋਇਵਾਤੇ ਵਿੱਚ ਜ਼ਿਆਦਾਤਰ ਉਦਯੋਗ ਮੋਰਿਓਕਾ ਦੇ ਆਲੇ-ਦੁਆਲੇ ਕੇਂਦਰਿਤ ਹੈ ਅਤੇ ਇਹ ਉਦਯੋਗ ਅਰਧਚਾਲਕਾਂ (ਸੈਮੀਕੰਡਕਟਰ) ਤੇ ਸੰਚਾਰ ਉਤਪਾਦ ਬਣਾਉਣ ਲਈ ਜਾਣਿਆ ਜਾਂਦਾ ਹੈ।
ਜਨਸੰਖਿਆ
ਸੋਧੋਇਵਾਤੇ ਦੀ ਵਰਤਮਾਨ ਜਨਸੰਖਿਆ 1 ਅਕਤੂਬਰ 2007 ਦੀ ਤੱਕ 13,63,702 ਹੈ ਜਿਸ ਵਿਚੋਂ 6,51,730 ਮਰਦ ਅਤੇ 7,11,972 ਔਰਤਾਂ ਹਨ।
ਸ਼ੁਰੂਆਤੀ ਜਨਗਣਨਾ ਦੇ ਅੰਕੜੇ 1907 ਤੋਂ ਉਪਲੱਬਧ ਹਨ ਜਦੋਂ ਇਵਾਤੇ ਦੀ ਕੁਲ ਜਨਸੰਖਿਆ 7,70,406 ਸੀ ਜਿਸ ਵਿੱਚ 3,89,490ਮਰਦ ਅਤੇ 3,80,916 ਔਰਤਾਂ ਸਨ। ਇਹੀ ਇੱਕ-ਮਾਤਰ ਅਜਿਹੀ ਜਨਗਣਨਾ ਹੈ ਜਿਸ ਵਿੱਚ ਪੁਰਸ਼ਾਂ ਦੀਆਂ ਗਿਣਤੀ ਔਰਤਾਂ ਤੋਂ ਜਿਆਦਾ ਹੈ।
1935 ਵਿੱਚ ਇਵਾਤੇ ਦੀ ਜਨਸੰਖਿਆ ਦਸ ਲੱਖ ਨੂੰ ਪਾਰ ਕਰ 10,95,793 ਸੀ।
1985 ਵਿੱਚ ਇਵਾਤੇ ਦੀ ਜਨਸੰਖਿਆ 14,33,611 ਤੱਕ ਪਹੁੰਚ ਗਈ।
1950 ਦੀ ਜਨਗਣਨਾ ਵਿੱਚ ਇਵਾਤੇ ਵਿੱਚ ਸਭ ਤੋਂ ਜਿਆਦਾ ਲੋਕ ਪੈਦਾ ਹੋਏ ਅਤੇ ਇਹ ਸੰਖਿਆ 45,968 ਦਰਜ ਹੈ। ਇਸਦੇ ਬਾਅਦ ਤੋਂ ਪੈਦਾ ਹੋਣ ਦੀ ਦਰ ਵਿੱਚ ਗਿਰਾਵਟ ਆਈ ਹੈ ਅਤੇ 2007 ਵਿੱਚ ਇਹ ਸੰਖਿਆ ਸਿਰਫ 10,344 ਸੀ। ਸਭ ਤੋਂ ਜਿਆਦਾ ਲੋਕ 1945 ਵਿੱਚ ਮਰੇ ਜਦੋਂ ਇਹ ਸੰਖਿਆ 32,614 ਸੀ ਅਤੇ ਇਸਦੇ ਬਾਅਦ ਤੋਂ ਮੌਤ ਦਰ ਵਿੱਚ ਵੀ ਗਿਰਾਵਟ ਆਈ ਅਤੇ 1980 ਵਿੱਚ 9,892 ਦਾ ਗਿਣਤੀ ਦਰਜ ਕੀਤਾ ਗਈ। ਇਸਦੇ ਬਾਅਦ ਤੋਂ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਈਆ ਹੈ ਅਤੇ 2007 ਵਿੱਚ 14,884 ਲੋਕ ਮਰੇ।
ਚਿਕਿਤਸਾ ਖੇਤਰ ਵਿੱਚ ਹੋਏ ਸੁਧਾਰਾਂ ਦੇ ਕਾਰਨ ਜਨਮ ਦੇ ਸਮੇਂ ਬਾਲ ਮੌਤ ਦਰ 1950 ਵਿੱਚ 4,246 ਤੋਂ ਘੱਟ ਕੇ 2007 ਵਿੱਚ ਸਿਰਫ 332 ਰਹਿ ਗਈ ਸੀ।
ਵਿਆਹਾਂ ਦੀਆਂ ਗਿਣਤੀ ਵਿੱਚ ਵੀ ਇਵਾਤੇ ਵਿੱਚ ਗਿਰਾਵਟ ਆਈ ਹੈ। 1950 ਵਿੱਚ ਇਹ ਸੰਖਿਆ 13,055 ਤੋਂ ਘੱਟ ਕੇ 2007 ਵਿੱਚ ਸਿਰਫ 6,354 ਰਹਿ ਗਿਆ ਹੈ।