ਇਵਾਨ ਦੇਨੀਸੋਵਿਚ ਦੇ ਜੀਵਨ ਵਿੱਚ ਇੱਕ ਦਿਨ

ਇਵਾਨ ਦੇਨੀਸੋਵਿੱਚ ਦੇ ਜੀਵਨ ਵਿੱਚ ਇੱਕ ਦਿਨ (ਰੂਸੀ: Оди́н день Ива́на Дени́совича Odin den' Ivana Denisovicha, ਉੱਚਾਰਨ [ɐˈdʲin ˈdʲenʲ ɪˈvanə dʲɪˈnʲisəvʲɪtɕə]) ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦੁਆਰਾ ਲਿਖਤ ਨਾਵਲ ਹੈ। ਇਹ ਪਹਿਲੀ ਵਾਰ ਸੋਵੀਅਤ ਸਾਹਿਤਕ ਪਤ੍ਰਿਕਾ 'ਨੋਵੀ ਮੀਰ' (ਨਵੀਂ ਦੁਨੀਆਂ)[1] ਵਿੱਚ ਨਵੰਬਰ 1962 ਵਿੱਚ ਪ੍ਰਕਾਸ਼ਿਤ ਹੋਇਆ ਸੀ। ਕਹਾਣੀ 1950 ਦੇ ਦਸ਼ਕ ਵਿੱਚ ਸੋਵੀਅਤ ਸੰਘ ਦੇ ਲੇਬਰ ਕੈਂਪ ਵਿੱਚ ਵਾਪਰਦੀ ਹੈ, ਅਤੇ ਇੱਕ ਸਧਾਰਨ ਕੈਦੀ ਇਵਾਨ ਦੇਨੀਸੋਵਿੱਚ ਸੁਖਨੋਵ ਦੇ ਇੱਕ ਦਿਨ ਦਾ ਵਰਣਨ ਹੈ। ਇਸ ਕਿਤਾਬ ਦਾ ਪ੍ਰਕਾਸ਼ਨ ਸੋਵੀਅਤ ਸਾਹਿਤਕ ਇਤਹਾਸ ਵਿੱਚ ਇੱਕ ਗ਼ੈਰ-ਮਾਮੂਲੀ ਘਟਨਾ ਸੀ। ਪਹਿਲਾਂ ਕਦੇ ਸਟਾਲਿਨਵਾਦੀ ਦਮਨ ਦਾ ਚਿੱਠਾ ਖੁੱਲੇ ਆਮ ਪ੍ਰਕਾਸ਼ਿਤ ਨਹੀਂ ਸੀ ਗਿਆ ਸੀ। ਨੋਵੀ ਮੀਰ ਦੇ ਸੰਪਾਦਕ ਅਲੈਗਜ਼ੈਂਡਰ ਤਵਾਰਦੋਵਸਕੀ ਨੇ ਇਸ ਅੰਕ ਲਈ ਇੱਕ ਸੰਖੇਪ ਜਾਣ ਪਛਾਣ ਲਿਖੀ ਸੀ, ਜਿਸ ਦਾ ਸਿਰਲੇਖ ਸੀ "ਪ੍ਰਸਤਾਵਨਾ ਦੇ ਬਜਾਏ"। ਇਹ ਪਤ੍ਰਿਕਾ ਦੇ ਪਾਠਕਾਂ ਨੂੰ ਨਵੇਂ ਪਹਿਲੂ ਦੇ ਅਨੁਭਵ ਲਈ ਤਿਆਰ ਕਰਨ ਲਈ ਲਿਖਿਆ ਗਿਆ ਸੀ।

ਇਵਾਨ ਦੇਨੀਸੋਵਿੱਚ ਦੇ ਜੀਵਨ ਵਿੱਚ ਇੱਕ ਦਿਨ
ਲੇਖਕਅਲੈਗਜ਼ੈਂਡਰ ਸੋਲਜ਼ੇਨਿਤਸਿਨ
ਮੂਲ ਸਿਰਲੇਖОдин день Ивана Денисовича
ਅਨੁਵਾਦਕਰੈਲਫ ਪਾਰਕਰ (1963); ਰੋਨ ਹਿੰਗਲੇ ਅਤੇ ਮੈਕਸ ਹੇਵਰਡ (1963); ਗਿੱਲੋਨ ਆਇਟਕੇਨ (1970); ਐਚ ਟੀ ਵਿਲੇਟਸ (1991)
ਦੇਸ਼ਸੋਵੀਅਤ ਯੂਨੀਅਨ
ਭਾਸ਼ਾਰੂਸੀ
ਵਿਧਾਸਾਹਿਤਕ ਗਲਪ
ਪ੍ਰਕਾਸ਼ਕਸਿਗਨੇਟ ਕਲਾਸਿਕ
ਪ੍ਰਕਾਸ਼ਨ ਦੀ ਮਿਤੀ
1962
ਮੀਡੀਆ ਕਿਸਮਪ੍ਰਿੰਟ (ਹਾਰਡਕਵਰ ਅਤੇ ਪੇਪਰਬੈਕ)
ਸਫ਼ੇ158 ਪੰਨੇ (ਪੇਪਰਬੈਕ)
ਆਈ.ਐਸ.ਬੀ.ਐਨ.0-451-52310-5 (ਪੇਪਰਬੈਕ)error
ਓ.ਸੀ.ਐਲ.ਸੀ.29526909

ਅੰਗਰੇਜ਼ੀ ਅਨੁਵਾਦ

ਸੋਧੋ

ਘੱਟੋ ਘੱਟ ਪੰਜ ਅੰਗਰੇਜ਼ੀ ਅਨੁਵਾਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਰੈਲਫ ਪਾਰਕਰ ਵਾਲਾ ਅਨੁਵਾਦ (ਨਿਊਯਾਰਕ: Dutton, 1963), ਸਭ ਤੋਂ ਪਹਿਲਾਂ ਪ੍ਰਕਾਸ਼ਿਤ ਕੀਤਾ ਗਿਆ ਸੀ।[2]

ਹਵਾਲੇ

ਸੋਧੋ
  1. One Day in the Life of Ivan Denisovich, or “Odin den iz zhizni Ivana Denisovicha” (novel by Solzhenitsyn). Britannica Online Encyclopedia.
  2. Solzhenitsyn, Alexander. One Day in the Life of Ivan Denisovich. Harmondsworth: Penguin, 1963. (Penguin Books ; 2053) 0816