ਇਸਮਾਇਲੀ ਮੁਸਲਮਾਨ
ਇਸਮਾਇਲੀ ਫ਼ਿਰਕਾ ਜਾਂ ਇਸਮਾਇਲੀ ਮੁਸਲਮਾਨ ਇਸਲਾਮ ਦੀ ਸ਼ੀਆ ਸ਼ਾਖਾ ਦਾ ਹਿੱਸਾ ਹੈ। ਇਹ ਸੁੰਨੀਆਂ ਵਾਂਗ ਅੱਲ੍ਹਾ ਨੂੰ ਹੀ ਕੁੱਲ ਆਲਮ ਦਾ ਕਰਤਾ-ਧਰਤਾ ਅਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਅੱਲ੍ਹਾ ਦਾ ਆਖ਼ਰੀ ਪੈਗੰਬਰ ਮੰਨਦਾ ਹੈ। ਇਸਮਾਇਲੀ ਇਮਾਮਤ ਦੀ ਪਰੰਪਰਾ ਨੂੰ ਮਾਨਤਾ ਦਿੰਦੇ ਹਨ ਅਤੇ ਇਮਾਮ ਨੂੰ ਰੂਹਾਨੀ ਨੇਤਾ ਮੰਨਦੇ ਹਨ। ਇਸ ਸਮੇਂ ਸ਼ਹਿਜ਼ਾਦਾ ਕਰੀਮ ਆਗ਼ਾ ਖਾਨ ਇਸ ਫ਼ਿਰਕੇ ਦੇ ਨੇਤਾ ਹਨ। ਇਸਮਾਇਲੀ ਉਦਾਰਵਾਦੀ ਤੇ ਤਰੱਕੀਪਸੰਦ ਮੰਨੇ ਜਾਂਦੇ ਹਨ ਅਤੇ ਮੱਧ ਪੂਰਬ ਦੇ ਦੇਸ਼ਾਂ ਤੋਂ ਇਲਾਵਾ ਭਾਰਤ, ਪਾਕਿਸਤਾਨ, ਅਫ਼ਗ਼ਾਨਿਸਤਾਨ, ਦੱਖਣੀ ਅਫ਼ਰੀਕਾ, ਅਮਰੀਕਾ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਵਸੇ ਹੋਏ ਹਨ। ਸੁੰਨੀ ਕੱਟੜਵਾਦੀ ਉਹਨਾਂ ਨੂੰ ਮੁਸਲਮਾਨ ਹੀ ਨਹੀਂ ਮੰਨਦੇ ਅਤੇ ਉਹਨਾਂ ਨੂੰ ‘ਕਾਫ਼ਿਰ’ ਦੱਸਦੇ ਹਨ।[1] ਇਹ ਲੋਕ ਬਹੁਤ ਹੀ ਸ਼ਾਂਤੀ ਪਸੰਦ ਹਨ ਅਤੇ ਆਪਣੇ ਠੰਢੇ ਸੁਭਾਅ ਲਈ ਜਾਣੇ ਜਾਂਦੇ ਹਨ।[2]