ਇਸ਼ਰਤ ਜਹਾਂ ਝੂਠਾ ਪੁਲੀਸ ਮੁਕਾਬਲਾ ਕੇਸ
ਇਸ਼ਰਤ ਜਹਾਂ ਝੂਠਾ ਪੁਲੀਸ ਮੁਕਾਬਲਾ, 15 ਜੂਨ 2004, 19 ਸਾਲਾ ਆਤੰਕਵਾਦੀ ਇਸ਼ਰਤ ਜਹਾਂ ਅਤੇ ਤਿੰਨ ਹੋਰਨਾਂ ਆਤੰਕਵਾਦੀ ਨੂੰ ਗੁਜਰਾਤ ਵਿੱਚ ਅਹਿਮਦਾਬਾਦ ਅਤੇ ਗਾਂਧੀਨਗਰ ਦੇ ਵਿਚਕਾਰਲੇ ਸੜਕ ਖੇਤਰ 'ਚ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਦੇ ਇੱਕ ਦਲ ਨੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਗੁਜਰਾਤ ਸਰਕਾਰ ਦੀ ਅਪਰਾਧ ਸ਼ਾਖਾ ਨੇ ਇੱਕ ਗੁਪਤ ਸੂਚਨਾ ਦਾ ਦਾਹਵਾ ਕਰ ਕੇ ਕਿ ਲਸ਼ਕਰ ਏ ਤੋਏਬਾ ਦੇ ਅੱਤਵਾਦੀਆਂ ਦੇ ਇੱਕ ਦਲ ਨੇ ਸਾਲ 2002 ਵਿੱਚ ਮੁਸਲਮਾਨਾਂ ਦੇ ਫਿਰਕੂ ਕਤਲਾਮ ਦਾ ਬਦਲਾ ਲੈਣ ਲਈ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਰਚੀ ਸੀ।[1] ਇਸ਼ਰਤ ਜਹਾਂ ਦੇ ਨਾਲ ਮਾਰੇ ਗਏ ਬਾਕੀ ਤਿੰਨ ਆਤੰਕਵਾਦੀ ਅਮਜਦ, ਜੀਸ਼ਾਨ, ਅਤੇ ਜਾਵੇਦ ਸਨ। ਪੁਲਿਸ ਦਲ ਦੀ ਅਗਵਾਈ ਡੀ ਜੀ ਵਨਜਾਰਾ ਨੇ ਕੀਤੀ ਸੀ ਜਿਸ ਨੂੰ ਬਾਅਦ ਵਿੱਚ ਸੋਹਰਾਬੁਦੀਨ ਨਾਂ ਦੇ ਇੱਕ ਹੋਰ ਆਤੰਕਵਾਦੀ ਦੀ ਪੁਲਿਸ ਮੁਕਾਬਲੇ ਵਿੱਚ ਹੱਤਿਆ ਦੇ ਕੇਸ ਵਿੱਚ ਜੇਲ ਵਿੱਚ ਜਾਣਾ ਪਿਆ ਸੀ।[2]
ਹਵਾਲੇ
ਸੋਧੋ- ↑ http://blogs.wsj.com/indiarealtime/2013/07/05/the-ishrat-jahan-case-an-explainer/ WSJ-The Ishrat Jahan Case
- ↑ Roxy Gagdekar (7 July 2011). "Ishrat SIT grills jail cop DG Vanzara for four hours". DNA.